ਨਵੀਂ ਦਿੱਲੀ, (ਵਿਸ਼ਵਾਸ ਟੀਮ)। ਯੂ.ਪੀ. ਦੇ ਸਾਬਕਾ ਸੀ. ਐਮ. ਅਖਿਲੇਸ਼ ਯਾਦਵ ਦੇ ਹਵਾਲੇ ਨਾਲ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ। ਇਹ ਪੋਸਟ ਦਰਅਸਲ ਇਕ ਤਸਵੀਰ ਹੈ, ਜਿਸ ਵਿਚ ਵਿਅੰਗਾਤਮਕ ਖਬਰ ਨੂੰ ਨਿਊਜ਼ ਦੀ ਸ਼ਕਲ ਵਿਚ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਨੂੰ ਖਬਰ ਕਹਿਣਾ ਗਲਤ ਹੈ। ਮਜ਼ਾਕ ਇਹ ਸੀ ਕਿ ਅਖਿਲੇਸ਼ ਨੇ ਆਈ.ਪੀ. ਐਲ. (IPL) ਵਿਚ ਯਾਦਵ ਬਾਲਰਾਂ ਦੀ ਪਿਟਾਈ ਦੇ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪ੍ਰਦੀਪ ਸਿੰਘ ਪਤਾਰਾ ਨਾਮ ਦੇ ਇਕ ਯੂਜ਼ਰ ਨੇ ਫੇਸਬੁੱਕ (Facebook) ‘ਤੇ ਪੋਸਟ ਸ਼ਿਅਰ ਕੀਤੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈ. ਪੀ. ਐਲ. (IPL) ਵਿਚ ਯਾਦਵ ਬਾਲਰਾਂ ਦੀ ਪਿਟਾਈ ਦੇ ਲਈ ਅਖਿਲੇਸ਼ ਯਾਦਵ ਨੇ ਨਰੇਂਦਰ ਮੋਦੀ ਨੂੰ ਦੋਸ਼ੀ ਠਹਿਰਾਇਆ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਇਸ ਪੋਸਟ ਅਤੇ ਫੋਟੋ ਦੀ ਪੜਤਾਲ ਕੀਤੀ ਅਤੇ ਇਸ ਨੂੰ ਫਰਜ਼ੀ ਪਾਇਆ। ਇਸ ਤਸਵੀਰ ਵਿਚ ਸਭ ਤੋਂ ਉਪਰ ਇਕ ਲਿੰਕ (hindi.fakingnews.com) ਦਿਖਾਈ ਦੇ ਰਿਹਾ ਹੈ। fakingnews ਇਕ ਵਿਅੰਗ ਆਧਾਰਿਤ ਵੈੱਬਸਾਈਟ ਹੈ। ਇਹ ਫਰਜ਼ੀ ਖਬਰਾਂ ਦੀ ਮੱਦਦ ਨਾਲ ਸਮਾਜ ਅਤੇ ਰਾਜਨੀਤੀ ‘ਤੇ ਵਿਅੰਗ ਪੇਸ਼ ਕਰਦੀ ਹੈ। ਅਸੀਂ ਜਦ ਇਸ ਵੈੱਬਸਾਈਟ ਦੀ ਛਾਨਬੀਣ ਕੀਤੀ ਤਾਂ ਸਾਨੂੰ ਇਸ ‘ਤੇ ਇਕ ਡਿਸਕਲੇਮਰ ਵੀ ਮਿਲਿਆ। ਡਿਸਕਲੇਮਰ ਵਿਚ ਲਿਖਿਆ ਹੈ, ‘ਇਸ ਵੈੱਬਸਾਈਟ ਦੇ ਕੰਟੇਂਟ ਕਾਲਪਨਿਕ ਹੈ। ਪਾਠਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫੇਕਿੰਗ ਨਿਊਜ਼ ਦੀ ਨਿਊਜ਼ ਰਿਪੋਰਟ ਨੂੰ ਸੱਚ ਮੰਨ ਕੇ ਕੰਫਿਊਜ਼ ਨਾ ਹੋਣ।’
ਅਸੀਂ ਇਸ ਵੈੱਬਸਾਈਟ ਦੇ ਫੇਸਬੁੱਕ (Facebook) ਪੇਜ਼ ਦੀ ਵੀ ਪੜਤਾਲ ਕੀਤੀ। ਇਸ ਦੇ ‘ਅਬਾਊਟ’ ਸੈਕਸ਼ਨ ਵਿਚ ਘੋਸ਼ਣਾ ਕੀਤੀ ਗਈ ਹੈ ਕਿ ‘ਫੇਕਿੰਗ ਨਿਊਜ਼ ਭਾਰਤ ਦੀ ਅਗਾਂਹਵਧੂ ਖਬਰਾਂ ਵਿਅੰਗ ਅਤੇ ਹਿਊਮਰ ਵੈੱਬਸਾਈਟ ਹੈ। ਇਸ ਵਿਚ ਭਾਰਤ ਦੇ ਰਾਜਨੀਤਿਕ ਅਤੇ ਸਮਾਜਿਕ ਪਰਿਦ੍ਰਿਸ਼ ‘ਤੇ ਆਧੁਨਿਕ ਵਿਅੰਗ ਹੈ। ਵੈੱਬਸਾਈਟ ਵਿਅੰਗ ਅਤੇ ਹਾਸੇ ਦੇ ਨਾਲ ਫਰਜ਼ੀ ਖਬਰਾਂ ਨੂੰ ਪ੍ਰਕਾਸ਼ਿਤ ਕਰਦੀ ਹੈ।’
ਅਸੀਂ ਖਬਰ ਦੀ ਸ਼ਕਲ ਵਿਚ ਸ਼ਿਅਰ ਕੀਤੇ ਜਾ ਰਹੇ ਪੋਸਟ ਦੀ ਬਾਈਲਾਈਨ ਯਾਨਿ ‘ਬਗੁਲਾ ਭਗਤ’ ਨੂੰ ਵੀ ਚੈਕ ਕੀਤਾ। ਸਾਡੀ ਪੜਤਾਲ ਵਿਚ ਪਤਾ ਲੱਗਾ ਕਿ ਇਹ ਲੇਖ ਫਰਜ਼ੀ ਹੈ।
ਅਸੀਂ ਇਸ ਫੇਸਬੁੱਕ (Facebook) ਪੋਸਟ ‘ਤੇ ਆ ਰਹੀਆਂ ਟਿੱਪਣੀਆਂ ਦੀ ਵੀ ਜਾਂਚ ਕੀਤੀ। ਇਨ੍ਹਾਂ ਵਿਚੋਂ ਕਈ ਟਿੱਪਣੀਆਂ ਵਿਚ ਵੀ ਇਸ ਪੋਸਟ ਨੂੰ ਫਰਜ਼ੀ ਦੱਸਿਆ ਗਿਆ ਹੈ।
ਇਸ ਪੋਸਟ ਨੂੰ ਸ਼ਿਅਰ ਕਰਨ ਵਾਲੇ ਯੂਜ਼ਰ ਨੇ ਖੁਦ ਇਕ ਟਿੱਪਣੀ ਵਿਚ ਲਿਖਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਹ ਦਾਅਵਾ ਸਹੀ ਹੈ ਵੀ ਹੈ ਜਾਂ ਨਹੀਂ।
ਅਸੀਂ ਇਸ ਫਰਜ਼ੀ ਪੋਸਟ ਨੂੰ ਸ਼ਿਅਰ ਕਰਨ ਵਾਲੇ ਯੂਜ਼ਰ ਪ੍ਰਦੀਪ ਸਿੰਘ ਪਤਾਰਾ ਦੀ ਪ੍ਰੋਫਾਈਲ ਨੂੰ Stalkscan ਦੀ ਮੱਦਦ ਨਾਲ ਸਕੈਨ ਕੀਤਾ। ਪੜਤਾਲ ਵਿਚ ਸਾਨੂੰ ਉਨ੍ਹਾਂ ਦੀ ਪ੍ਰੋਫਾਈਲ ‘ਤੇ ਕਈ ਭੁਲੇਖਾ ਪਾਓ ਅਤੇ ਫਰਜ਼ੀ ਪੋਸਟ ਮਿਲੇ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਫਰਜ਼ੀ ਨਿਕਲੀ। ਦਰਅਸਲ, ਇਹ ਇਕ ਵਿਅੰਗ ਸੀ, ਜਿਸ ਨੂੰ ਇਕ ਗੰਭੀਰ ਰਾਜਨੀਤਿਕ ਖਬਰ ਵਾਂਗ ਪੇਸ਼ ਕਰ ਦਿੱਤਾ ਗਿਆ, ਜੋ ਗਲਤ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।