Fact Check: ਆਮ ਆਦਮੀ ਪਾਰਟੀ ਦੇ ਨਾਮ ਤੇ ਵਾਇਰਲ ਹੋ ਰਿਹਾ ਹੈ ਫਰਜੀ ਮੈਸੇਜ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਮੈਸੇਜ ਗ਼ਲਤ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਲਿੰਕ ਫਰਜੀ ਹੈ।

ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ ) । ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜਿਸ ਚ ਹੇਂਠਾ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ 1000 ਰੁਪਏ Women Pension Scheme ਦਾ ਲਾਭ ਉਠਾ ਸਕਦੇ ਹੋ। ਇਸ ਮੈਸੇਜ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਲਈ ਵੀ ਕਿਹਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਵਾਇਰਲ ਹੋ ਰਿਹਾ ਲਿੰਕ ਫਰਜੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Varun Kumar ਨੇ 21 ਮਾਰਚ ਨੂੰ ਇਹ ਪੋਸਟ ਸ਼ੇਅਰ ਕੀਤੀ ਹੈਂ। ਵਾਇਰਲ ਪੋਸਟ ਤੇ ਲਿਖਿਆ ਹੋਇਆ ਹੈ : ਪੰਜਾਬ ਦੀਆਂ ਮਾਵਾਂ – ਤੀਆਂ ਨੂੰ ਸਨਮਾਨ
ਆਮ ਆਦਮੀ ਦੀ ਸਰਕਾਰ ਬਣਨ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ . ਆਪਣੇ ਵਾਦੇ ਤੇ ਖਰਾ ਉਤਰਨ ਲਈ ਅਸੀਂ ਆਪਣੇ ਮੈਨੀਫੈਸਟੋ ਦੀਆਂ ਸਕੀਮ ਲਾਗੂ ਕਰਨ ਲੱਗੇ ਹਾਂ. ਕੁਝ ਸਮੇਂ ਵਿਚ ਹੀ ਤੁਹਾਨੂੰ ਪੰਜਾਬ ਵਿਚ ਬਦਲਾਵ ਦੇਖਣ ਨੂੰ ਮਿਲੇਗਾ.

₹1000/- Women Pension Scheme
ਨੀਚੇ ਦਿੱਤੇ ਫਾਰਮ ਭਰ ਕੇ ₹1000/- Women Pension Scheme ਦਾ ਲਾਭ ਉਠਾਓ, ਅਤੇ ਆਪਣੇ ਮਿੱਤਰਾਂ ਅਤੇ ਸਕੇ ਸਬੰਧੀਆਂ ਨਾਲ ਇਸ ਮੈਸਜ ਨੂੰ ਸਾਂਝਾ ਕਰੋ ਜੀ.
👉https://bit.ly/3qm2f3F
🙏 ਆਮ ਆਦਮੀ ਪਾਰਟੀ, ਪੰਜਾਬ: 🙏

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਫੇਸਬੁੱਕ ਪੋਸਟ ਦੇ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਖਬਰਾ ਲੱਭਣੀਆ ਸ਼ੁਰੂ ਕੀਤੀਆ। ਸਾਨੂੰ ਇਸ ਨਾਲ ਜੁੜੀ ਖਬਰ tribuneindia.com ਦੀ ਵੈੱਬਸਾਈਟ ਤੇ 27 ਮਾਰਚ ਨੂੰ ਪ੍ਰਕਸ਼ਿਤ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰ ,’As the Aam Aadmi Party (AAP) has formed government in the state after registering a landslide victory in the Assembly poll, the hackers and cyber scammers have started taking advantage of the party’s pre-poll promise of giving a monthly allowance of Rs1,000 to all women above 18 years.The swindlers are sending WhatsApp messages that attempt to trick innocent people into clicking on a malicious link in order to avail the benefit of Rs1,000 per month as promised by the AAP government.’ ਪੂਰੀ ਖਬਰ ਇੱਥੇ ਪੜ੍ਹੋ।

ਜਾਂਚ ਨੂੰ ਅੱਗੇ ਵਧਾਉਂਦੇ ਅਸੀਂ ਪੋਸਟ ਵਿੱਚ ਦਿੱਤੇ ਲਿੰਕ ਤੇ ਕਲਿਕ ਕੀਤਾ ਤਾਂ ਇਸ ਤੇ ਵਾਰਨਿੰਗ ਲਿਖਿਆ ਆਇਆ ਤੇ ਨਾਲ ਹੀ ਲਿਖਿਆ ਆਇਆ ਕਿ ਇਹ ਲਿੰਕ ਸੁਰੱਖਿਅਤ ਨਹੀਂ ਹੈ।

ਸੋਸ਼ਲ ਮੀਡਿਆ ਤੇ ਵਾਇਰਲ ਮੈਸੇਜ ਬਾਰੇ ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਕੋਆਰਡੀਨੇਟਰ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਦਾ ਲਿੰਕ ਵੀ ਵਹਟਸਐੱਪ ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਮੈਸੇਜ ਫਰਜੀ ਹੈ , ਸਰਕਾਰ ਵੱਲੋਂ ਹਾਲੇ ਤਾਂ ਇਹ ਯੋਜਨਾ ਸ਼ੁਰੂ ਹੀ ਨਹੀਂ ਕੀਤੀ ਗਈ ਹੈ ਜਦੋਂ ਸ਼ੁਰੂ ਕੀਤੀ ਜਾਵੇਗੀ ਤਾਂ ਸਾਰੇ ਮੀਡਿਆ ਅਦਾਰੇ ਤੇ ਇਹ ਖਬਰ ਹੋਵੇਗੀ।

ਵਿਸ਼ਵਾਸ ਨਿਊਜ਼ ਨੇ ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਸਾਈਬਰ ਸੁਰੱਖਿਆ ਮਾਹਰ ਅਤੇ ਰਾਜਸਥਾਨ ਸਰਕਾਰ ਦੀ ਪਬਲਿਕ ਗ੍ਰੀਵਾਨਸ ਕਮੇਟੀ ਦੇ ਸਾਬਕਾ ਆਈਟੀ ਸਲਾਹਕਾਰ ਆਯੂਸ਼ ਭਾਰਦਵਾਜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਵੈੱਬਸਾਈਟ ਫਰਜੀ ਹੈ। ਅਜਿਹੀਆਂ ਵੈੱਬਸਾਈਟਾਂ ਬਣਾਉਣ ਦਾ ਮੂਲ ਮਕਸਦ ਯੂਜ਼ਰ ਦੀ ਗੁਪਤ ਜਾਣਕਾਰੀ ਜਿਵੇਂ ਕਿ ਨੈੱਟਬੈਂਕਿੰਗ ਆਈਡੀ, ਸੋਸ਼ਲ ਮੀਡੀਆ ਖਾਤਿਆਂ ਦੀ ਲਾਗਇਨ ਜਾਣਕਾਰੀ, ਈਮੇਲ ਖਾਤੇ ਦਾ ਪਾਸਵਰਡ ਚੋਰੀ ਕਰਨਾ ਹੁੰਦਾ ਹੈ। ਉਨ੍ਹਾਂ ਨੇ ਅਜਿਹੇ ਕਿਸੇ ਵੀ ਲਿੰਕ ਤੇ ਕਲਿਕ ਨਾ ਕਰਨ ਦੀ ਸਲਾਹ ਦਿੱਤੀ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਮੈਸੇਜ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਮੈਸੇਜ ਗ਼ਲਤ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਲਿੰਕ ਫਰਜੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts