ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਮਨੋਜ ਤਿਵਾਰੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਪੱਤਰ ਫਰਜ਼ੀ ਹੈ। ਉਨ੍ਹਾਂ ਨੇ ਅਜਿਹਾ ਕੋਈ ਵੀ ਪੱਤਰ ਨਹੀਂ ਲਿਖਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਚੋਣਾਂ ਵਿਚਕਾਰ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰੈਸੀਡੈਂਟ ਮਨੋਜ ਤਿਵਾਰੀ ਦਾ ਇੱਕ ਫਰਜ਼ੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸਨੂੰ ਵਾਇਰਲ ਕਰਨ ਵਾਲੇ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਹਾਰ ਦੇ ਡਰ ਤੋਂ ਇਸ ਪੱਤਰ ਨੂੰ ਲਿਖਿਆ ਗਿਆ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਲੇਟਰ ਦੀ ਪੜਤਾਲ ਕੀਤੀ ਤਾਂ ਇਹ ਫਰਜ਼ੀ ਨਿਕਲਿਆ। ਮਨੋਜ ਤਿਵਾਰੀ ਨੇ ਅਜਿਹਾ ਕੋਈ ਵੀ ਪੱਤਰ ਭਾਰਤੀ ਜਨਤਾ ਪਾਰਟੀ ਦੇ ਪ੍ਰੈਸੀਡੈਂਟ ਨੂੰ ਨਹੀਂ ਲਿਖਿਆ ਹੈ।
ਫੇਸਬੁੱਕ ਪੇਜ AAP News ਨੇ 6 ਫਰਵਰੀ 2020 ਨੂੰ ਇਹ ਫਰਜ਼ੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਮਨੋਜ ਤਿਵਾਰੀ ਨੇ ਹਾਰ ਦੇ ਡਰ ਤੋਂ ਇਹ ਪੱਤਰ ਭਾਜਪਾ ਪ੍ਰੈਸੀਡੈਂਟ ਅਮਿਤ ਸ਼ਾਹ ਨੂੰ ਲਿਖਿਆ ਹੈ।
ਆਜਤਕ ਦੀ ਵੈੱਬਸਾਈਟ ‘ਤੇ ਸਾਨੂੰ ਦਿੱਲੀ ਭਾਜਪਾ ਨਾਲ ਜੁੜੀ ਇੱਕ ਖਬਰ ਵਿਚ ਲੇਟਰ ਹੈਡ ਮਿਲਿਆ। ਅਸੀਂ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਦੇ ਲੇਟਰ ਹੈਡ ਅਤੇ ਮਨੋਜ ਤਿਵਾਰੀ ਦੇ ਨਾਂ ਤੋਂ ਵਾਇਰਲ ਫਰਜ਼ੀ ਪੱਤਰ ਦੀ ਤੁਲਨਾ ਕੀਤੀ। ਸਾਨੂੰ ਦੋਨਾਂ ਵਿਚ ਕਈ ਸਾਰੇ ਅੰਤਰ ਮਿਲੇ। ਪਹਿਲਾਂ ਫਰਕ ਤਾਂ ਇਹ ਸੀ ਕਿ ਪੱਤਰ ਦੇ ਸੱਜੇ ਪਾਸੇ ਭਾਜਪਾ ਦਾ ਚੋਣ ਚਿੰਨ੍ਹ, ਕਮਲ ਦਾ ਰੰਗ ਦੋਵੇਂ ਲੇਟਰ ਵਿਚ ਵੱਖ-ਵੱਖ ਸੀ। 2014 ਦੇ ਚੋਣਾਂ ਤੋਂ ਹੀ ਭਾਜਪਾ ਨੇ ਆਪਣੇ ਚਿੰਨ੍ਹ ਵਿਚ ਬਦਲਾਅ ਕੀਤਾ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਭਾਜਪਾ ਨੇਤਾ ਨਿਲਕੰਠ ਬਕਸ਼ੀ ਨੇ ਕੀਤੀ।
ਇਸਦੇ ਅਲਾਵਾ ਫਰਜ਼ੀ ਲੇਟਰ ਵਿਚ ਕਮਲ ਦੇ ਸੱਜੇ ਪਾਸੇ ਭਗਵਾ ਅਤੇ ਹਰੇ ਰੰਗ ਦੀ ਪੱਟੀ ਸਾਨੂੰ ਗਾਇਬ ਦਿੱਸੀ। ਇੰਨਾ ਹੀ ਨਹੀਂ, ਅਸਲੀ ਲੇਟਰ ਹੈਡ ‘ਤੇ ਭਾਰਤੀ ਜਨਤਾ ਪਾਰਟੀ, ਦਿੱਲੀ ਪ੍ਰਦੇਸ਼ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਲਿਖਿਆ ਹੋਇਆ ਦੀਖਿਆ, ਜਦਕਿ ਫਰਜ਼ੀ ਲੇਟਰ ਹੈਡ ਵਿਚ ਅਜਿਹਾ ਨਹੀਂ ਹੈ।
ਪੜਤਾਲ ਦੇ ਅਗਲੇ ਚਰਨ ਵਿਚ ਅਸੀਂ ਫਰਜ਼ੀ ਲੇਟਰ ਦੇ ਪਤੇ ਦੀ ਜਾਂਚ ਕੀਤੀ। ਫਰਜ਼ੀ ਲੇਟਰ ਵਿਚ ਭਾਜਪਾ ਮੁੱਖ ਦਫਤਰ ਦਾ ਪਤਾ ਲਿਖਿਆ ਹੋਇਆ ਹੈ, ਜਦਕਿ ਦਿੱਲੀ ਭਾਜਪਾ ਦੇ ਲੇਟਰ ਹੈਡ ‘ਤੇ ਸਟੇਟ ਆਫ਼ਿਸ ਦਾ ਪਤਾ ਲਿਖਿਆ ਦੇਖਿਆ ਜਾ ਸਕਦਾ ਹੈ, ਜਿਹੜਾ ਕਿ 14 ਪੰਡਿਤ ਪੰਤ ਮਾਰਗ ‘ਤੇ ਪੈਂਦਾ ਹੈ।
ਵਿਸ਼ਵਾਸ ਨਿਊਜ਼ ਨੇ ਇਸਦੇ ਬਾਅਦ BJP ਦੀ ਦਿੱਲੀ ਯੂਨਿਟ ਦੇ ਮੀਡੀਆ ਮਾਮਲਿਆਂ ਦੇ ਪ੍ਰਭਾਰੀ ਨਿਲਕੰਠ ਬਕਸ਼ੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ”ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ। ਇਹ ਵਿਪਕਸ਼ ਦੀ ਸਾਜਸ਼ ਹੈ।”
ਅੰਤ ਵਿਚ ਅਸੀਂ ਮਨੋਜ ਤਿਵਾਰੀ ਦੇ ਫਰਜ਼ੀ ਪੱਤਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ AAP News ਦੀ ਸੋਸ਼ਲ ਸਕੈਨਿੰਗ ਕੀਤੀ। ਪੇਜ ਨੂੰ 203,886 ਲੋਕ ਫਾਲੋ ਕਰਦੇ ਹਨ ਅਤੇ ਪੇਜ ਇਕ ਰਾਜਨੀਤਿਕ ਧਿਰ ਦਾ ਸਮਰਥਕ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਮਨੋਜ ਤਿਵਾਰੀ ਦੇ ਨਾਂ ਤੋਂ ਵਾਇਰਲ ਹੋ ਰਿਹਾ ਪੱਤਰ ਫਰਜ਼ੀ ਹੈ। ਉਨ੍ਹਾਂ ਨੇ ਅਜਿਹਾ ਕੋਈ ਵੀ ਪੱਤਰ ਨਹੀਂ ਲਿਖਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।