Fact Check: ਅਰਵਿੰਦ ਕੇਜਰੀਵਾਲ ਨੇ ਨਹੀਂ ਫੜੀ ਹੋਈ ਸੀ ਆਪਣੇ ਹੱਥ ਵਿਚ ਸ਼ਰਾਬ ਦੀ ਬੋਤਲ, ਵਾਇਰਲ ਤਸਵੀਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਜਿਥੇ ਲੋਕਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਓਥੇ ਹੀ ਇਸੇ ਮਾਧਿਅਮ ‘ਤੇ ਫਰਜ਼ੀ ਖਬਰਾਂ ਦਾ ਜਾਲ ਵੀ ਵੇਖਣ ਨੂੰ ਮਿਲਦਾ ਹੈ। ਇਸੇ ਤਰਾਂ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਦੀ ਬੋਤਲ ਫੜੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਵੇਰੇ ਸ਼ਰਾਬ ਪੀ ਰਹੇ ਹਨ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਫਰਜ਼ੀ ਹੈ, ਅਸਲੀ ਤਸਵੀਰ ਵਿਚ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੀ ਬੋਤਲ ਨਹੀਂ ਫੜੀ ਹੋਈ ਸੀ। ਅਸਲੀ ਤਸਵੀਰ ਨੂੰ ਵੇਖਣ ‘ਤੇ ਪਤਾ ਚਲਦਾ ਹੈ ਕਿ ਉਹ ਆਪਣੇ ਘਰ ਦੀ ਸਾਫ-ਸਫਾਈ ਕਰ ਰਹੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ‘ਤੇ “Paa Tii Topi ਪਾ ਤੀ ਟੋਪੀ” ਨਾਂ ਦਾ ਪੇਜ ਇੱਕ ਪੋਸਟ ਸ਼ੇਅਰ ਕਰਦਾ ਹੈ। ਇਸ ਪੋਸਟ ਵਿਚ ਇੱਕ ਤਸਵੀਰ ਦਿੱਤੀ ਗਈ ਹੈ ਜਿਸਦੇ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਦੀ ਬੋਤਲ ਫੜੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਵੇਰੇ ਸ਼ਰਾਬ ਪੀ ਰਹੇ ਹਨ। ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ: “ਸਵੇਰੇ ਕੋੜੀ ਦਵਾਈ ਪੀਕੇ ਪੇਟ ਦੇ ਮੱਛਰ ਮਾਰਦੇ ਸਾਡੇ ਦਿੱਲੀ ਦੇ ਮਾਲਕ ਸ਼੍ਰੀ ਘੁੰਘਰ ਸੇਠ
😂😂😂😂”

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੇ ਨਤੀਜੇ ਤੋਂ ਇਹ ਸਾਫ ਹੋ ਗਿਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਸਾਨੂੰ ਅਰਵਿੰਦ ਕੇਜਰੀਵਾਲ ਦੇ ਅਧਿਕਾਰਕ ਟਵਿੱਟਰ ਹੈਂਡਲ “@ArvindKejriwal” ਦਾ ਇੱਕ ਟਵੀਟ ਮਿਲਿਆ। ਇਹ ਟਵੀਟ 8 ਸਿਤੰਬਰ ਨੂੰ ਕੀਤਾ ਗਿਆ ਸੀ। ਇਸ ਟਵੀਟ ਵਿਚ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚੋਂ ਦੀ ਇੱਕ ਸੀ ਇਸ ਵਾਇਰਲ ਤਸਵੀਰ ਦੀ ਅਸਲੀ ਤਸਵੀਰ। ਇਹ ਟਵੀਟ ਅਰਵਿੰਦ ਕੇਜਰੀਵਾਲ ਦੀ ਮੁਹਿੰਮ “ਡੇਂਗੂ ‘ਤੇ ਵਾਰ” ਦੇ ਤਹਿਤ ਕੀਤਾ ਗਿਆ ਸੀ।

ਇਸ ਟਵੀਟ ਦੇ ਡਿਸਕ੍ਰਿਪਸ਼ਨ ਦਾ ਅਨੁਵਾਦ ਹੈ: “ਮੈਂ ਅੱਜ ਸਵੇਰੇ 10 ਵਜੇ ਆਪਣੇ ਘਰ ਦਾ ਮੁਆਇਨਾ ਕੀਤਾ ਹੈ ਅਤੇ ਕੁਝ ਦਿਨਾਂ ਤੋਂ ਇਕੱਠਾ ਹੋਇਆ ਪਾਣੀ ਬਦਲ ਦਿੱਤਾ ਹੈ। ਸਾਡਾ ਘਰ ਹੁਣ ਡੇਂਗੂ ਮੁਕਤ ਹੈ। ਮੈਂ ਤੁਹਾਡੇ ਵਿੱਚੋਂ ਬਹੁਤਿਆਂ ਨੂੰ #10Hafte10Baje10Minute ਮੁਹਿੰਮ ਵਿੱਚ ਹਿੱਸਾ ਲੈਂਦਾ ਦੇਖ ਕੇ ਖੁਸ਼ ਹਾਂ। ਇਕੱਠੇ ਮਿਲ ਕੇ, ਅਸੀਂ ਨਿਸ਼ਚਤ ਤੌਰ ‘ਤੇ ਡੇਂਗੂ ਨੂੰ ਹਰਾਵਾਂਗੇ।”

ਅਸਲੀ ਤਸਵੀਰ ਵਿਚ ਅਰਵਿੰਦ ਕੇਜਰੀਵਾਲ ਆਪਣੇ ਘਰ ਦੀ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਨਾਂ ਤਸਵੀਰਾਂ ਵਿਚ ਅੰਤਰ ਤੁਸੀਂ ਹੇਠਾਂ ਵੇਖ ਸਕਦੇ ਹੋ।

ਅਧਿਕਾਰਕ ਪੁਸ਼ਟੀ ਲਈ ਵਿਸ਼ਵਾਸ ਟੀਮ ਨੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਰਾਘਵ ਚੱਢਾ ਨਾਲ ਇਸ ਪੋਸਟ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ ਫਰਜ਼ੀ ਹੈ, ਅਸਲੀ ਤਸਵੀਰ ਤੁਸੀਂ ਅਰਵਿੰਦ ਕੇਜਰੀਵਾਲ ਦੇ ਟਵਿੱਟਰ ਹੈਂਡਲ ‘ਤੇ ਵੇਖ ਸਕਦੇ ਹੋ। ਅਸਲੀ ਤਸਵੀਰ ਵਿਚ ਅਰਵਿੰਦ ਕੇਜਰੀਵਾਲ ਆਪਣੇ ਘਰ ਦੀ ਸਾਫ ਸਫਾਈ ਕਰਦੇ ਨਜ਼ਰ ਆਉਂਦੇ ਹਨ।”

ਅੰਤ ਵਿਚ ਅਸੀਂ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਪੇਜ “Paa Tii Topi ਪਾ ਤੀ ਟੋਪੀ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 26,677 ਲੋਕ ਫਾਲੋ ਕਰਦੇ ਹਨ ਅਤੇ ਇਹ 1 ਜੂਨ 2016 ਨੂੰ ਬਣਾਇਆ ਗਿਆ ਸੀ। ਇਹ ਪੇਜ ਪੰਜਾਬ ਨਾਲ ਜੁੜੀ ਖਬਰਾਂ ਅਤੇ ਮਜਾਕੀਆ ਪੋਸਟ ਹੀ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਫੋਟੋਸ਼ੋਪਡ ਹੈ। ਅਸਲੀ ਤਸਵੀਰ ਵਿਚ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਦੀ ਬੋਤਲ ਨਹੀਂ ਫੜੀ ਹੋਈ ਸੀ। ਅਸਲੀ ਤਸਵੀਰ ਨੂੰ ਵੇਖਣ ‘ਤੇ ਪਤਾ ਚਲਦਾ ਹੈ ਕਿ ਉਹ ਆਪਣੇ ਘਰ ਦੀ ਸਾਫ-ਸਫਾਈ ਕਰ ਰਹੇ ਸਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts