ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੀਐਨਐਨ ਨੇ ਆਪਣੀ ਵੈਬਸਾਈਟ ਤੇ ਅਜਿਹਾ ਕੋਈ ਲੇਖ ਨਹੀਂ ਪਾਇਆ ਸੀ ਅਤੇ ਨਾ ਹੀ ਪੀੜਿਤਾਂ ਨੇ ਆਪਣੀ ਮੌਤ ਲਈ ਅਨਵੈਕਸੀਨੇਟੇਡ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼): ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਵਿੱਚ ਇੱਕ ਮੋਟਾਪੇ ਤੋਂ ਗ੍ਰਸਤ ਔਰਤ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਪੋਸਟ ਵਿੱਚ ਔਰਤ ਦੀ ਤਸਵੀਰ ਦੇ ਨਾਲ ਸੀਐਨਐਨ ਦਾ ਲੋਗੋ ਲੱਗਿਆ ਹੈ ਅਤੇ ਉਪਰ ਹੈਡ ਲਾਈਨ ਲਿਖੀ ਹੈ। ਦਿਖਣ ਵਿੱਚ ਇਹ ਅਜਿਹਾ ਲਗ ਰਿਹਾ ਹੈ ਕਿ ਇਹ ਸੀਐਨਐਨ ਦੀ ਵੈਬਸਾਈਟ ਦਾ ਸਕ੍ਰੀਨਸ਼ਾਟ ਹੈ। ਇਸ ਖਬਰ ਦਾ ਸਿਰਲੇਖ ਹੈ- ‘ਸਿਹਤਮੰਦ 40 ਸਾਲਾ ਕੋਵਿਡ ਪੀੜਤ ਦੇ ਆਖਰੀ ਸ਼ਬਦ: “ਮੈਂ ਇਸ ਦੇ ਲਈ ਅਨਵੈਕਸੀਨੇਟੇਡ ਲੋਕਾਂ ਨੂੰ ਦੋਸ਼ ਦਿੰਦੀ ਹਾਂ”। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੀਐਨਐਨ ਨੇ ਆਪਣੀ ਵੈਬਸਾਈਟ ‘ਤੇ ਅਜਿਹਾ ਕੋਈ ਲੇਖ ਨਹੀਂ ਪਾਇਆ ਸੀ ਅਤੇ ਨਾ ਹੀ ਪੀੜਿਤ ਨੇ ਆਪਣੀ ਮੌਤ ਦੇ ਲਈ ਅਨਵੈਕਸੀਨੇਟੇਡ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ।
ਕਿ ਹੈ ਵਾਇਰਲ ਪੋਸਟ ਵਿੱਚ ?
ਟਵਿੱਟਰ ਯੂਜ਼ਰ ਐਡਰਿਏਨ ਸਮਿੱਥ ਨੇ 4 ਸਤੰਬਰ ਨੂੰ ਵਾਇਰਲ ਤਸਵੀਰ ਨੂੰ ਸਾਂਝਾ ਕੀਤੀ ਅਤੇ ਲਿਖਿਆ: @CNN ਤੋਂ ਸਿਹਤਮੰਦ 40 ਸਾਲਾ COVID ਪੀੜਤ ਦੇ ਆਖਰੀ ਸ਼ਬਦ: “ਮੈਂ ਇਸ ਦੇ ਲਈ ਅਨਵੈਕਸੀਨੇਟੇਡ ਲੋਕਾਂ ਨੂੰ ਦੋਸ਼ੀ ਠਹਿਰਾਉਂਦੀ ਹਾਂ।” ਤੋਂ … ਲਗਭਗ 400 ਐਲ ਬੀ ਐਸ?
ਪੋਸਟ ਅਤੇ ਉਸਦੇ ਆਰਕਾਇਵਡ ਵਰਜਨ ਨੂੰ ਇਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਪੋਸਟ ਵਿੱਚ ਲੱਗੀ ਤਸਵੀਰ ਦੀ ਜਾਂਚ ਕੀਤੀ ।
ਲੇਖ ਬੁੱਧਵਾਰ, ਅਗਸਤ 25, 2021 ਨੂੰ ਪ੍ਰਕਾਸ਼ਤ ਹੋਇਆ ਸੀ। ਇਹ ਲੇਖ ਇਕ ਵਿਅੰਗ ਵਰਗਾ ਲੱਗ ਰਿਹਾ ਸੀ। ਲੇਖ ਵਿੱਚ ਕਿਹਾ ਗਿਆ : ਸ਼ੀਲਾ ਜੌਨਸਨ: ਅਨੁਵਾਦ ਕੀਤਾ ਗਿਆ: “ “COVID ਦਾ ਸ਼ਿਕਾਰ ਹੋਣ ਤੋਂ ਇਕ ਦਿਨ ਪਹਿਲਾ ਕਿਸੇ ਵੀ ਸਿਹਤਮੰਦ ਅਮਰੀਕਨ ਦੀ ਤਰ੍ਹਾਂ ਰਹਿੰਦੀ ਸੀ, ਸਵੇਰੇ 6 ਵਜੇ ਉੱਠ ਕਰ ਇੱਕ ਦਰਜਨ ਅੰਡੇ, 36 ਪੈਨਕੇਕ, 40 ਸੌਸੇਜ਼ ਖਾਣੇ ਅਤੇ ਇਸਦੇ ਨਾਲ 1 ਗੈਲਨ ਮੈਪਲ ਸੀਰਪ। ਇਹ ਉਦੋਂ ਤੱਕ ਸੀ, ਜਦੋਂ ਤੱਕ ਉਸਨੇ ਆਪਣੇ ਅਨਵੈਕਸੀਨੇਟੇਡ ਗੁਆਂਢੀ , 58 ਸਾਲਾ ਟ੍ਰਾਈਥਲੀਟ ਰਿਚਰਡ ਸੋਰੇਨਸਨ ਤੋਂ COVID ਸੰਕ੍ਰਮਣ ਲਿਆ। ਸ਼ੀਲਾ ਨੂੰ ਮਹੀਨਿਆਂ ਪਹਿਲਾਂ ਫਾਈਜ਼ਰ ਵੈਕਸੀਨ ਦਾ ਟੀਕਾ ਲਗਾਇਆ ਗਿਆ ਸੀ ਅਤੇ ਉਹ ਲਗਾਤਾਰ ਰਿਚਰਡ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰ ਰਹੀ ਸੀ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ, “ਮੈਂ 8 ਫੁੱਟ ਲੰਬਾ, 190 ਪੌਂਡ ਦਾ ਹਾਂ ਅਤੇ 6 ਮਿੰਟ ਅਤੇ 20 ਸਕਿੰਟ ਵਿੱਚ ਮੀਲ ਦੌੜਦਾ ਹਾਂ।” ਮੈਨੂੰ ਵੈਕਸੀਨ ਦੀ ਲੋੜ ਕਿਯੂੰ ਹੈ , ਮੈਂ ਬਿਲਕੁਲ ਸਵਸਥ ਹਾਂ! ”. ਜਿਸ ਦਿਨ ਸ਼ੀਲਾ ਦਾ ਦਿਹਾਂਤ ਹੋਇਆ, ਰਿਚਰਡ ਨੇ ਆਪਣਾ 10 ਵਾਂ ਟ੍ਰਾਈਥਲੋਨ ਜਿਤਿਆ। ”
ਇਹ ਸਾਫ ਤੌਰ ਤੇ ਇਕ ਵੀਯੰਗ ਲੱਗ ਰਿਹਾ ਹੈ।
ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਸੀਐਨਐਨ ਦੀ ਵੈਬਸਾਈਟ ਚੈੱਕ ਕੀਤੀ। ਸਾਨੂੰ ਸੀਐਨਐਨ ਦੀ ਵੈਬਸਾਈਟ ਤੇ ਅਜਿਹਾ ਕੋਈ ਲੇਖ ਨਹੀਂ ਮਿਲਿਆ।
ਵਿਸ਼ਵਾਸ ਨਿਊਜ਼ ਨੇ ਇਸ ਤੋਂ ਤਸਵੀਰ ਵਿੱਚ ਦਿਸ ਰਹੀ ਔਰਤ ਦੀ ਪਹਿਚਾਣ ਲਗਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਲੂਪਰ ਡਾਟ ਕੌਮ ਤੇ ਇੱਕ ਲੇਖ ਵਿੱਚ ਇਸ ਔਰਤ ਦੀ ਤਸਵੀਰ ਮਿਲੀ। ਹਾਲਾਂਕਿ, ਇੱਥੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਔਰਤ ਟੀਐਲਸੀ ਦੀ ਮੈਡੀਕਲ ਰਿਐਲਿਟੀ ਸੀਰੀਜ਼, ‘ਮਾਈ 600-ਐਲਬੀ ਲਾਈਫ’ ਤੋਂ ਸਿੰਡੀ ਵੇਲਾ ਹਨ ।
ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਸੀਐਨਐਨ ਦੇ ਸਟ੍ਰੈਟਜਿਕ ਕੰਮੁਨੀਕੈਸ਼ਨ ਦੇ ਮੁਖੀ ਮੈਟ ਡੋਰਨਿਕ ਨਾਲ ਸੰਪਰਕ ਕੀਤਾ ।ਉਨ੍ਹਾਂ ਨੇ ਕਿਹਾ, “ਇਹ ਇੱਕ ਵਿਅੰਗਾਤਮਕ ਲੇਖ ਜਾਪਦਾ ਹੈ। ਅਜਿਹਾ ਕੋਈ ਲੇਖ ਕਦੇ ਵੀ ਕਿਸੇ ਸੀਐਨਐਨ ਪਲੇਟਫਾਰਮ ‘ਤੇ ਪ੍ਰਕਾਸ਼ਤ ਨਹੀਂ ਹੋਇਆ ਸੀ। “
ਜਾਂਚ ਦੇ ਆਖ਼ਰੀ ਪੜਾਅ ਵਿੱਚ, ਵਿਸ਼ਵਾਸ ਨਿਊਜ਼ ਨੇ ਉਸ ਵਿਅਕਤੀ ਦੀ ਪ੍ਰੋਫਾਈਲ ਦੀ ਜਾਂਚ ਕੀਤੀ ਜਿਸਨੇ ਲੇਖ ਨੂੰ ਸਾਂਝਾ ਕੀਤਾ ਸੀ। ਐਡਰੀਅਨ ਸਮਿੱਥ ਦੇ ਟਵਿੱਟਰ ‘ਤੇ 323 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸੀਐਨਐਨ ਨੇ ਆਪਣੀ ਵੈਬਸਾਈਟ ਤੇ ਅਜਿਹਾ ਕੋਈ ਲੇਖ ਨਹੀਂ ਪਾਇਆ ਸੀ ਅਤੇ ਨਾ ਹੀ ਪੀੜਿਤਾਂ ਨੇ ਆਪਣੀ ਮੌਤ ਲਈ ਅਨਵੈਕਸੀਨੇਟੇਡ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।