ਕੋਲਹਾਪੁਰ ‘ਚ ਨੂਪੁਰ ਸ਼ਰਮਾ ਦੇ ਸਮਰਥਨ ਦੇ ਨਾਂ ਨਾਲ ਅਪ੍ਰਿਯ ਘਟਨਾ ਦਾ ਮੈਸੇਜ ਫਰਜ਼ੀ ਹੈ। ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਕੋਲਹਾਪੁਰ ਵਿੱਚ ਨਹੀਂ ਵਾਪਰੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਨੂਪੁਰ ਸ਼ਰਮਾ ਦੇ ਇੱਕ ਹਿੰਦੂ ਸਮਰਥਕ ਨੇ ਮੁਸਲਿਮ ਵਿਅਕਤੀ ਦੀ ਹੱਤਿਆ ਕਰ ਦਿੱਤੀ। ਕਿਉਂਕਿ ਮੁਸਲਿਮ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਭੜਕਾਊ ਸੰਦੇਸ਼ ਇੱਕ ਅਫਵਾਹ ਹੈ। ਕੋਲਹਾਪੁਰ ਵਿੱਚ ਅਜਿਹੀ ਕੋਈ ਵਾਰਦਾਤ ਨਹੀਂ ਹੋਈ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ‘ਦਿਨੇਸ਼ ਪਟੇਲ‘ (ਆਰਕਾਈਵ ਲਿੰਕ) ਨੇ 11 ਜੁਲਾਈ ਨੂੰ ਭੜਕਾਊ ਪੋਸਟ ਸ਼ੇਅਰ ਕੀਤੀ।
(ਪੋਸਟ ਇਤਰਾਜ਼ਯੋਗ ਹੋਣ ਕਾਰਨ ਉਸਦਾ ਕੰਟੇੰਟ ਇੱਥੇ ਨਹੀਂ ਦੇ ਰਹੇ ਹਨ।)
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਕੀਵਰਡਸ ਨਾਲ ਸਰਚ ਕੀਤਾ, ਪਰ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਕੋਲਹਾਪੁਰ ਪੁਲਿਸ ਦਾ ਟਵਿਟਰ ਅਕਾਊਂਟ ਚੈੱਕ ਕੀਤਾ। 12 ਜੁਲਾਈ ਨੂੰ ਕੋਲਹਾਪੁਰ ਪੁਲਿਸ ਨੇ ਮਰਾਠੀ ਵਿੱਚ ਇੱਕ ਟਵੀਟ ਕੀਤਾ ਹੈ। ਗੂਗਲ ਲੈਂਸ ਨਾਲ ਅਨੁਵਾਦ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਵਾਇਰਲ ਮੈਸੇਜ ਦੇ ਸੰਦਰਭ ਵਿੱਚ ਹੈ।ਇਸ ਦੇ ਅਨੁਸਾਰ ,ਕੁਝ ਸਮਾਜ ਵਿਰੋਧੀ ਅਨਸਰ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੋਲਹਾਪੁਰ ਜ਼ਿਲੇ ‘ਚ ਨੂਪੁਰ ਸ਼ਰਮਾ ਦੇ ਸਮਰਥਨ ਨਾਲ ਅਪ੍ਰਿਯ ਘਟਨਾ ਵਾਪਰੀ ਹੈ। ਅਜਿਹੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ। ਇਸਨੂੰ ਨਾ ਤਾਂ ਅੱਗੇ ਫਾਰਵਰਡ ਕਰੋ ਅਤੇ ਨਾ ਹੀ ਕੋਈ ਕਮੈਂਟ ਕਰੋ। ਇਸ ਤਰ੍ਹਾਂ ਦੇ ਮੈਸੇਜ ਕਰਨ ਵਾਲਿਆਂ ਤੇ ਸਾਈਬਰ ਟੀਮ ਨਜ਼ਰ ਰੱਖੀ ਹੋਈ ਹੈ। ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰੇਗੀ।
ਅਸੀਂ ਇਸ ਬਾਰੇ ਕੋਲਹਾਪੁਰ ਦੇ ਐਸ.ਪੀ ਸ਼ੈਲੇਸ਼ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ‘ਇਹ ਝੂਠੀ ਖ਼ਬਰ ਹੈ। ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।’
ਅਸੀਂ ਫਰਜ਼ੀ ਦਾਅਵਾ ਕਰਨ ਵਾਲੇ ਫੇਸਬੁੱਕ ਯੂਜ਼ਰ ‘ਦਿਨੇਸ਼ ਪਟੇਲ‘ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ਮੁਤਾਬਿਕ ਉਹ ਗੁਜਰਾਤ ਵਿੱਚ ਰਹਿੰਦਾ ਹੈ ਅਤੇ ਇੱਕ ਵਿਚਾਰਧਾਰਾ ਤੋਂ ਪ੍ਰੇਰਿਤ ਹੈ।
ਨਤੀਜਾ: ਕੋਲਹਾਪੁਰ ‘ਚ ਨੂਪੁਰ ਸ਼ਰਮਾ ਦੇ ਸਮਰਥਨ ਦੇ ਨਾਂ ਨਾਲ ਅਪ੍ਰਿਯ ਘਟਨਾ ਦਾ ਮੈਸੇਜ ਫਰਜ਼ੀ ਹੈ। ਇਸ ਤਰ੍ਹਾਂ ਦੀ ਕੋਈ ਵੀ ਵਾਰਦਾਤ ਕੋਲਹਾਪੁਰ ਵਿੱਚ ਨਹੀਂ ਵਾਪਰੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।