X
X

Fact Check: ਹਰਿਆਣਾ ਦੇ ਪਾਨੀਪਤ ਵਿੱਚ EVM ਦੀ ਅਦਲਾ-ਬਦਲੀ ਦਾ ਦਾਅਵਾ ਫਰਜ਼ੀ

  • By: Bhagwant Singh
  • Published: May 22, 2019 at 10:26 AM
  • Updated: Jun 24, 2019 at 11:15 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਵਿੱਚ ਹਰਿਆਣਾ ਦੇ ਪਾਨੀਪਤ ਵਿੱਚ EVM ਦੀ ਕਥਿੱਤ ਰੂਪ ਤੋਂ ਅਦਲਾ-ਬਦਲੀ ਦਾ ਦਾਅਵਾ ਕਿੱਤਾ ਜਾ ਰਿਹਾ ਹੈ। ਦਾਅਵਾ ਕਿੱਤਾ ਜਾ ਰਿਹਾ ਹੈ ਕਿ EVM ਦੀ ਅਦਲਾ-ਬਦਲੀ ਰਾਹੀਂ ਹਰਿਆਣਾ ਵਿੱਚ ਲੋਕਤੰਤਰ ਦੀ ਹੱਤਿਆ ਕਿੱਤੀ ਗਈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ EVM ਦੀ ਅਦਲਾ ਬਦਲੀ ਦਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ ਤੇ ਖ਼ਬਰੀ ਲਾਲ (Khabari LAL) ਦੇ ਨਾਂ ਤੋਂ ਚਲਣ ਵਾਲੇ ਪੇਜ ਤੇ ਇਸ ਵੀਡੀਓ ਨੂੰ 14 ਮਈ ਨੂੰ ਸਵੇਰ ਕਰੀਬ 8 ਵਜੇ ਸ਼ੇਅਰ ਕਿੱਤਾ ਗਿਆ ਸੀ। ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕਰਿਆ ਗਿਆ ਹੈ, ‘EVM ਦਾ ਕੌੜਾ ਸੱਚ?

ਪਾਨੀਪਤ ਵਿੱਚ EVM ਦੀ ਅਦਲਾ-ਬਦਲੀ ਨੂੰ ਫੜਿਆ, ਲੋਕਤੰਤਰ ਦੀ ਹੱਤਿਆ

ਵੀਡੀਓ ਵਾਇਰਲ, ਜੱਦ ਇਹੀ ਕਰਨਾ ਹੈ ਤਾਂ ਚੁਣਾਵ ਕਿਉਂ ਕਰਾਉਂਦੇ ਹੋ ਬਾਈ।’

ਪੜਤਾਲ ਕਰੇ ਜਾਣ ਤੱਕ ਇਸ ਵੀਡੀਓ ਨੂੰ ਕਰੀਬ 3,000 ਤੋਂ ਵੱਧ ਲੋਕੀ ਵੇਖ ਚੁੱਕੇ ਹਨ, ਜਦਕਿ 147 ਵਾਰ ਇਸਨੂੰ ਸ਼ੇਅਰ ਕਿੱਤਾ ਜਾ ਚੁੱਕਿਆ ਹੈ।

ਪੜਤਾਲ

ਪੜਤਾਲ ਵਿੱਚ ਸਾਨੂੰ ਇਹ ਵੀਡੀਓ ਹੋਰ ਵੀ ਸੋਸ਼ਲ ਮੀਡੀਆ ਪਲੇਟਫੋਰਮਸ ਤੇ ਮਿਲਦੇ ਜੁਲਦੇ ਦਾਅਵੇ ਨਾਲ ਨਜ਼ਰ ਆਇਆ। ਯੂ-ਟਿਊਬ ਤੇ ਵੀ ਸਾਨੂੰ ਇਹ ਵੀਡੀਓ ਮਿਲਿਆ।

ਵੀਡੀਓ ਵਿੱਚ ਸਾਫ ਤੋਰ ਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਗੱਡੀ ਇਸਡੀਐਮ ਵਿੱਦਿਆ ਮੰਦਰ ਦੇ ਬਾਹਰ ਖੜੀ ਹੋਈ ਹੈ, ਜਿਸਦੇ ਪਿਛਲੇ ਹਿੱਸੇ ਵਿੱਚ EVM ਰੱਖੇ ਹੋਏ ਹਨ। ਵੀਡੀਓ ਵਿੱਚ ਹੀ ਨਾਲ ਹੀ ਮਾਰਕੰਡੇ ਦ੍ਵਾਰ ਨਜ਼ਰ ਆ ਰਿਹਾ ਹੈ, ਜਿਸ ਤੇ ਸਾਫ-ਸਾਫ ਅੱਖਰਾਂ ਵਿੱਚ ਪਾਨੀਪਤ ਲਿਖਿਆ ਹੋਇਆ ਹੈ।

ਵਾਇਰਲ ਪੋਸਟ ਵਿੱਚ ਵੀਡੀਓ ਦੀ ਥਾਂ ਨੂੰ ਲੈ ਕੇ ਕਰਿਆ ਜਾ ਰਿਹਾ ਦਾਅਵਾ ਸੱਚ ਹੈ। ਗੱਡੀ ਦੇ ਪਿਛਲੇ ਹਿੱਸੇ ਵਿੱਚ ਤਿੰਨ ਬਕਸੇ ਨਜ਼ਰ ਆ ਰਹੇ ਹਨ, ਜਿਸਨੂੰ ਲੈ ਕੇ EVM ਹੋਣ ਦਾ ਭ੍ਰਮ ਫੈਲਿਆ।

ਵਾਸਤਵ ਵਿੱਚ ਇਹ ਇੱਕ ਯੂਨਿਟ ਸੀ, ਜਿਸ ਵਿੱਚ ਇੱਕ EVM, ਇੱਕ ਵੀਵੀਪੇਟ ਅਤੇ ਇੱਕ ਕੰਟ੍ਰੋਲ ਯੂਨਿਟ ਸੀ। ਇਨ੍ਹਾਂ ਤਿੰਨ੍ਹਾਂ ਨੂੰ ਰਲਾ ਕੇ EVM ਦੀ ਇੱਕ ਯੂਨਿਟ ਬਣਦੀ ਹੈ, ਜਿਸਨੂੰ ਚੋਣ ਆਯੋਗ ਦੇ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ।

ਚੋਣ ਆਯੋਗ ਦੀ ਇਸ ਅਧਿਸੂਚਨਾ ਮੁਤਾਬਕ, 12 ਮਈ ਨੂੰ ਹਰਿਆਣਾ ਦੀ 10 ਲੋਕਸਭਾ ਸੀਟਾਂ ਤੇ ਚੋਣ ਹੋਇਆ, ਜਿਸ ਵਿੱਚ ਸੋਨੀਪਤ ਵੀ ਸ਼ਾਮਲ ਸੀ।

ਇਸਦੇ ਬਾਅਦ ਅਸੀਂ EVM ਦੀ ਅਦਲਾ-ਬਦਲੀ ਦੇ ਕਥਿੱਤ ਦਾਅਵੇ ਦੀ ਪੜਤਾਲ ਸ਼ੁਰੂ ਕਿੱਤੀ। ਨਿਊਜ਼ ਸਰਚ ਦੀ ਮਦਦ ਨਾਲ ਸਾਨੂੰ ਇਸ ਘਟਨਾ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਿੱਤੀ। ਨਿਊਜ਼ ਸਰਚ ਵਿੱਚ ਸਾਨੂੰ ਦੈਨਿਕ ਟ੍ਰਿਬਿਊਨ ਔਨਲਾਈਨ ਦਾ ਲਿੰਕ ਮਿਲਿਆ, ਜਿਸਦੇ ਮੁਤਾਬਕ EVM ਨੂੰ ਲੈ ਕੇ ਪਾਨੀਪਤ ਵਿੱਚ ਹੰਗਾਮਾ ਹੋਇਆ ਸੀ।

12 ਮਈ ਦੀ ਇਸ ਖਬਰ ਮੁਤਾਬਕ, ‘’ਪਾਨੀਪਤ ਸਥਿਤ ਜੀਟੀ ਰੋਡ ਐਸ ਡੀ ਸਕੂਲ ਵਿੱਚ ਮਸ਼ੀਨ ਰੱਖਣ ਦੌਰਾਨ ਇੱਕ ਗੱਡੀ ਵਿੱਚ ਖਾਲੀ ਮਸ਼ੀਨ ਵੇਖ ਕੇ ਕਾਂਗਰਸ ਕਾਰਜਕਰਤਾਵਾਂ ਨੇ ਹੰਗਾਮਾ ਕਿੱਤਾ ਸੀ। ਮੌਕੇ ਤੇ ਭਾਰੀ ਭੀੜ ਜਮਾ ਹੋ ਗਈ ਅਤੇ ਕਾਂਗਰਸ ਪ੍ਰਤਿਆਸ਼ੀ ਕੁਲਦੀਪ ਸ਼ਰਮਾਂ ਅਤੇ ਜਜਪਾ-ਆਪ ਦੇ ਪ੍ਰਤਿਆਸ਼ੀ ਕ੍ਰਿਸ਼ਣ ਅੱਗਰਵਾਲ ਸਮਰਥਕਾਂ ਨਾਲ ਮੌਕੇ ਤੇ ਪਹੁੰਚ ਗਏ। ਉਹਨਾਂ ਨੇ ਆਰੋਪ ਲਾਇਆ ਕਿ ਗੱਡੀ ਅੰਦਰ ਰੱਖੀ ਮਸ਼ੀਨ ਦੇ ਦੁਆਰਾ ਗੜਬੜ ਕਿੱਤੀ ਜਾ ਸਕਦੀ ਹੈ, ਪਰ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਰਿਜ਼ਰਵ ਮਸ਼ੀਨਾਂ ਹਨ। ਪਾਨੀਪਤ ਵਿੱਚ 19 ਸੈਕਟਰ ਸੀ, ਹਰ ਇੱਕ ਸੈਕਟਰ ਵਿੱਚ ਇੱਕ ਮਸ਼ੀਨ ਦਿੱਤੀ ਗਈ ਸੀ। ਕੁੱਝ ਥਾਂਵਾਂ ਤੇ ਮਸ਼ੀਨ ਵਿੱਚ ਖਰਾਬੀ ਆਉਣ ਤੇ ਪ੍ਰਯੋਗ ਵਿੱਚ ਲਾਈਆਂ ਗਈਆਂ ਅਤੇ ਜਿੱਥੇ ਮਸ਼ੀਨਾਂ ਪ੍ਰਯੋਗ ਵਿੱਚ ਨਹੀਂ ਲਾਈਆਂ ਗਈਆ, ਉਹ ਹੀ ਬਚੀਆਂ ਮਸ਼ੀਨਾਂ ਵਾਪਸ ਜਮਾ ਕਰਵਾਈਆਂ ਜਾ ਰਹੀਆਂ ਸਨ। ਜਿਸਨੂੰ ਲੈ ਕੇ ਕਿਸੇ ਨੇ ਗਲਤ ਸ਼ਿਕਾਇਤ ਕਰ ਦਿੱਤੀ ਅਤੇ ਮੌਕੇ ਤੇ ਪਹੁੰਚੀ ਐਸਡੀਐਮ ਵਿਣਾ ਹੁੱਡਾ, ਤਹਿਸੀਲਦਾਰ ਡਾ. ਕੁਲਦੀਪ ਅਤੇ ਹੋਰ ਅਧਿਕਾਰੀਆਂ ਦੀ ਟੀਮ ਨੇ ਕਾਂਗਰਸ ਪ੍ਰਤਿਆਸ਼ੀ ਕੁਲਦੀਪ ਸ਼ਰਮਾਂ ਅਤੇ ਹੋਰਾਂ ਦੇ ਸਾਹਮਣੇ ਗੱਡੀ ਵਿੱਚ ਰੱਖੀਆਂ ਮਸ਼ੀਨਾਂ ਨੂੰ ਖੋਲ ਕੇ ਚੈੱਕ ਕਰਵਾਇਆ ਜਿਹੜੀ ਬਿਨਾਂ ਇਸਤੇਮਾਲ ਤੋਂ ਖਾਲੀ ਸੀ।‘’

ਵਿਸ਼ਵਾਸ ਨਿਊਜ਼ ਨੇ ਇਸਦੇ ਬਾਅਦ ਸੋਨੀਪਤ ਦੇ ਡੀਐਸਪੀ ਸਿਟੀ ਨਾਲ ਇਸ ਬਾਰੇ ਵਿੱਚ ਪੁੱਛਿਆ। ਉਹਨਾਂ ਨੇ ਦੱਸਿਆ ਕਿ ਘਟਨਾ 12 ਮਈ ਦੀ ਹੈ, ਜਦੋਂ ਪਾਨੀਪਤ ਦੇ ਐਸਡੀਐਮ ਵਿਦਿਆ ਮੰਦਰ ਦੇ ਬਾਹਰ ਇੱਕ ਗੱਡੀ ਵਿੱਚ ਰੱਖੇ EVM ਨੂੰ ਲੈ ਕੇ ਕੁੱਝ ਲੋਕਾਂ ਨੇ ਹੰਗਾਮਾ ਕਿੱਤਾ ਸੀ।

ਉਹਨਾਂ ਨੇ EVM ਦੀ ਅਦਲਾ ਬਦਲੀ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ- ‘ਚੋਣ ਆਯੋਗ ਦੇ ਆਦੇਸ਼ ਮੁਤਾਬਕ, ਸਾਰੇ ਸੈਕਟਰ ਮਜਿਸਟ੍ਰੇਟ ਨੂੰ ਵੱਧ EVM ਅਲਾਟ ਕਿੱਤੇ ਗਏ ਸੀ, ਤਾਂ ਜੋ ਜੇਕਰ ਕਿਸੇ ਪੋਲਿੰਗ ਬੂਥ ਵਿੱਚ EVM ਵਿੱਚ ਖਰਾਬੀ ਆਉਂਦੀ ਹੈ ਤਾਂ ਉਸਨੂੰ ਤੱਤਕਾਲ ਬਦਲਿਆ ਜਾ ਸਕੇ। ਇਹ EVM ਖਾਲੀ ਸੀ।’

ਨਤੀਜਾ: ਹਰਿਆਣਾ ਦੇ ਪਾਨੀਪਤ ਵਿੱਚ EVM ਦੀ ਅਦਲਾ ਬਦਲੀ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਵੀਡੀਓ ਫਰਜ਼ੀ ਹੈ। ਜਿਨ੍ਹਾਂ EVM ਨੂੰ ਅਦਲਾ-ਬਦਲੀ ਦੇ ਦਾਅਵੇ ਨਾਲ ਵਾਇਰਲ ਕਿੱਤਾ ਜਾ ਰਿਹਾ ਹੈ, ਉਹ ਅਸਲ ਵਿੱਚ ਰਿਜ਼ਰਵ EVM ਸਨ, ਜਿਸਨੂੰ ਅਲੋਟ ਸੈਕਟਰ ਮਜਿਸਟ੍ਰੇਟ ਨੂੰ ਕਿੱਤਾ ਗਿਆ ਸੀ ਤਾਂ ਜੋ ਜੇਕਰ ਕਿਸੇ ਪੋਲਿੰਗ ਬੂਥ ਵਿੱਚ EVM ਵਿੱਚ ਖਰਾਬੀ ਆਉਂਦੀ ਹੈ ਤਾਂ ਉਸਨੂੰ ਤੱਤਕਾਲ ਬਦਲਿਆ ਜਾ ਸਕੇ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਹਰਿਆਣਾ ਦੇ ਪਾਨੀਪਤ ਵਿੱਚ EVM ਦੀ ਅਦਲਾ-ਬਦਲੀ
  • Claimed By : FB User- Khabari LAL
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later