ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇੰਟਰਵਿਊ ਵਿਚ ਕੇਜਰੀਵਾਲ ਇੱਕ ਸਾਬਕਾ ਭਾਜਪਾ ਸਮਰਥਕ ਦੇ ਬਾਰੇ ਵਿਚ ਗੱਲ ਕਰ ਰਹੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਦਿੱਲੀ ਰਾਜ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ 9 ਸੈਕੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੈਮਰੇ ‘ਤੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ RSS ਦੇ ਸਦੱਸ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਇੱਕ ਇੰਟਰਵਿਊ ਵਿਚ ਮੰਨੀ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ RSS ਨਾਲ ਜੁੜਿਆ ਹੋਇਆ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇੰਟਰਵਿਊ ਵਿਚ ਕੇਜਰੀਵਾਲ ਇੱਕ ਸਾਬਕਾ ਭਾਜਪਾ ਸਮਰਥਕ ਦੇ ਬਾਰੇ ਵਿਚ ਗੱਲ ਕਰ ਰਹੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਦਿੱਲੀ ਰਾਜ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।
ਵਾਇਰਲ ਵੀਡੀਓ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੈਮਰੇ ‘ਤੇ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ RSS ਦੇ ਸਦੱਸ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਇੱਕ ਇੰਟਰਵਿਊ ਵਿਚ ਮੰਨੀ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ RSS ਨਾਲ ਜੁੜਿਆ ਹੋਇਆ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “अब हमें बताओ कि तुम आरएसएस की टीम हो या नहीं !! कोई शक !?“
ਵਾਇਰਲ ਪੋਸਟ ਦਾ ਆਰਕਾਇਵਡ ਵਰਜ਼ਨ
ਇਸ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ invid ਟੂਲ ‘ਤੇ ਅਪਲੋਡ ਕੀਤਾ ਅਤੇ ਇਸਦੇ ਕੀਫ਼੍ਰੇਮਸ ਕੱਢੇ। ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ NDTV ਦੇ ਅਧਿਕਾਰਿਕ Youtube ਚੈੱਨਲ ‘ਤੇ 4 ਫਰਵਰੀ, 2020 ਨੂੰ ਅਪਲੋਡ ਮਿਲਾ ਜਿਸਦੇ ਵਿਚ ਲਿਖਿਆ ਹੋਇਆ ਸੀ ਕਿ ਇਸ ਵੀਡੀਓ ਨੂੰ 3 ਫਰਵਰੀ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਸੀ।
22 ਮਿੰਟ ਦੇ ਇਸ ਵੀਡੀਓ ਵਿਚ 7 ਮਿੰਟ 16 ਸੈਕੰਡ ‘ਤੇ ਕੇਜਰੀਵਾਲ ਕਹਿੰਦੇ ਹਨ, “ਮੈਂ ਇੱਕ TV ਚੈੱਨਲ ‘ਤੇ ਵੇਖ ਰਿਹਾ ਸੀ ਕਿ ਇੱਕ ਭਾਰਤੀ ਜਨਤਾ ਪਾਰਟੀ ਦਾ ਸਮਰਥਕ ਇੱਕ ਚੈੱਨਲ ‘ਤੇ ਗੱਲ ਕਰ ਰਿਹਾ ਸੀ ਕਿ, ਸਾਡਾ ਪਰਿਵਾਰ ਜਨਸੰਘ ਦਾ ਪਰਿਵਾਰ ਹੈ, ਮੁੱਢ ਤੋਂ ਅਸੀਂ ਭਾਜਪਾ ਦੇ ਸਦੱਸ ਪੈਦਾ ਹੋਏ ਸਨ। ਮੇਰੇ ਪਿਤਾ ਜਨਸੰਘ ਵਿਚ ਸਨ ਅਤੇ ਐਮਰਜੰਸੀ ਦੌਰਾਨ ਜੇਲ੍ਹ ਗਏ ਸਨ। ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਰ ਕੇਜਰੀਵਾਲ ਨੂੰ ਵੋਟ ਦੇਣਗੇ।” ਅਸੀਂ ਪਾਇਆ ਕਿ ਵਾਇਰਲ 9 ਸੈਕੰਡ ਦੀ ਕਲਿੱਪ 22 ਮਿੰਟ ਦੇ ਇਸ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇੰਟਰਵਿਊ ਵਿਚ, ਕੇਜਰੀਵਾਲ ਇੱਕ ਸਾਬਕਾ ਭਾਜਪਾ ਸਮਰਥਕ ਬਾਰੇ ਗੱਲ ਕਰ ਰਹੇ ਸਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਦਿੱਲੀ ਰਾਜ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।
ਅਸੀਂ ਇਸ ਵਿਸ਼ੇ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਬਾਜਪਾਈ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਭਾਜਪਾ ਅਤੇ ਸੰਘ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਇਹ ਫਰਜ਼ੀ ਵੀਡੀਓ ਇਸਲਈ ਬਣਾਇਆ ਕਿਓਂਕਿ ਉਹ ਦੇਸ਼ਭਕਤ ਅਤੇ ਇਮਾਨਦਾਰ ਨੇਤਾਵਾਂ ਤੋਂ ਆਪਣਾ ਸਬੰਧ ਦਿਖਾਉਣਾ ਚਾਹੁੰਦੇ ਹਨ।”
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Anil Verma ਨਾਂ ਦਾ ਫੇਸਬੁੱਕ ਯੂਜ਼ਰ। ਅਸੀਂ ਇਸ ਅਕਾਊਂਟ ਦੀ ਸੋਸ਼ਲ ਸਕੈਨਿੰਗ ‘ਤੇ ਪਾਇਆ ਕਿ ਯੂਜ਼ਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਰਹਿੰਦਾ ਹੈ ਅਤੇ ਯੂਜ਼ਰ ਨੂੰ 973 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਵਿਚ ਇਸ ਵੀਡੀਓ ਨੂੰ ਕ੍ਰੋਪ ਕੀਤਾ ਗਿਆ ਹੈ। ਵਾਇਰਲ 9 ਸੈਕੰਡ ਦੀ ਕਲਿੱਪ, 22 ਮਿੰਟ ਦੇ ਇੱਕ ਇੰਟਰਵਿਊ ਤੋਂ ਲਈ ਗਈ ਹੈ ਜਿਹੜੀ ਕੇਜਰੀਵਾਲ ਨੇ 3 ਫਰਵਰੀ, 2020 ਨੂੰ NDTV ਨੂੰ ਦਿੱਤਾ ਸੀ। ਇੰਟਰਵਿਊ ਵਿਚ ਕੇਜਰੀਵਾਲ ਇੱਕ ਸਾਬਕਾ ਭਾਜਪਾ ਸਮਰਥਕ ਦੇ ਬਾਰੇ ਵਿਚ ਗੱਲ ਕਰ ਰਹੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਦਿੱਲੀ ਰਾਜ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।