Fact Check: ਅਮਿਤ ਸ਼ਾਹ ਦੇ ਕੈਰਾਨਾ ਦੌਰੇ ਦਾ ਐਡੀਟੇਡ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀਡੀਓ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਪੀ ਚੋਣਾਂ 2022 ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਾਲ ਹੀ ‘ਚ ਕੈਰਾਨਾ ਦੌਰੇ ਤੇ ਗਏ ਸਨ। ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ 14 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਅਮਿਤ ਸ਼ਾਹ ਦੇ ਜਨਸੰਪਰਕ ਦੌਰਾਨ ਜਯੰਤ ਚੌਧਰੀ ਜ਼ਿੰਦਾਬਾਦ ਦੇ ਨਾਅਰੇ ਸੁਣਾਈ ਦੇ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੈਰਾਨਾ ਦੌਰੇ ਦਾ ਹੀ ਹੈ, ਪਰ ਇਸ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Aman Yadav ਨੇ 23 ਜਨਵਰੀ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ,
ਸਪਾ ਗਠਬੰਧਨ ਜਯੰਤ ਚੌਧਰੀ ਜੀ ਦੇ ਜਿੰਦਾਬਾਦ ਨਾਅਰੇ ਲਾਉਂਦੇ ਹੋਏ ਗ੍ਰਹਿ ਮੰਤਰੀ ਜੀ ਦੇ ਸਾਹਮਣੇ। ਉੱਤਰ ਪ੍ਰਦੇਸ਼ ਖੇਲਾ ਹੋਵੇ

ਪੜਤਾਲ

ਵਾਇਰਲ ਵੀਡੀਓਜ਼ ਦੀ ਜਾਂਚ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਕੀਵਰਡਸ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ ਕੋਈ ਵੀ ਖ਼ਬਰ ਨਹੀਂ ਮਿਲੀ। ਯੂਟਿਊਬ ਤੇ ਸਰਚ ਕਰਨ ਤੇ ਸਾਨੂੰ Hindustan Live ਤੇ 22 ਜਨਵਰੀ 2022 ਨੂੰ ਅੱਪਲੋਡ ਕੀਤਾ ਗਿਆ ਵੀਡੀਓ ਮਿਲਿਆ। ਇਸ ਦਾ ਸਿਰਲੇਖ ਹੈ Amit Shah Kairana Election Campaign Video ਦਿਖਾਉਂਦੇ ਹੋਏ ਬਰਸੇ Bhupesh Baghel | UP Election 2022। ਇਸ ਵਿੱਚ ਸਾਨੂੰ ਸ਼ੁਰੂ ਵਿੱਚ ਹੀ ਵਾਇਰਲ ਵੀਡੀਓ ਦਾ ਕੁਝ ਹਿੱਸਾ ਮਿਲ ਗਿਆ । ਇਸ ਵਿੱਚ ਅਮਿਤ ਸ਼ਾਹ ਕੀ ਜੈ ਅਤੇ ਮੋਦੀ-ਮੋਦੀ ਦੇ ਨਾਅਰੇ ਲਗਾਏ ਜਾ ਰਹੇ ਹਨ। ਵਾਇਰਲ ਵੀਡੀਓ ‘ਚ .08 ਸੈਕਿੰਡ ਤੇ ਜਯੰਤ ਚੌਧਰੀ ਜ਼ਿੰਦਾਬਾਦ ਦਾ ਨਾਅਰਾ ਸੁਣਾਈ ਦੇ ਰਿਹਾ ਹੈ,ਜਦੋਂ ਕਿ ਅਪਲੋਡ ਕੀਤੇ ਗਏ ਵੀਡੀਓ ਵਿੱਚ .05 ਸੈਕਿੰਡ ਤੇ ਮੋਦੀ-ਮੋਦੀ ਦਾ ਨਾਅਰਾ ਸੁਣਾਈ ਦੇ ਰਿਹਾ ਹੈ।

https://youtu.be/7T7UIhhD-Ss

22 ਜਨਵਰੀ ਨੂੰ jagran ਵਿੱਚ ਪ੍ਰਕਾਸ਼ਿਤ ਖਬਰ ਦੇ ਮੁਤਾਬਿਕ, ਕੇਂਦਰੀ ਗ੍ਰਹਿ ਮੰਤਰੀ ਨੇ ਸ਼ਨੀਵਾਰ ਨੂੰ ਸ਼ਾਮਲੀ ਦੇ ਕੈਰਾਨਾ ‘ਚ ਜਨ ਸੰਪਰਕ ਕੀਤਾ। ਇਸ ਦੌਰਾਨ ਲੋਕਾਂ ਨੇ ਜੈ ਸ਼੍ਰੀ ਰਾਮ ਅਤੇ ਮੋਦੀ-ਯੋਗੀ ਜ਼ਿੰਦਾਬਾਦ ਦੇ ਨਾਅਰੇ ਲਾਏ।

ਸਾਨੂੰ Bharatiya Janata Party ਦੇ ਯੂਟਿਊਬ ਚੈਨਲ ਤੇ ਅਮਿਤ ਸ਼ਾਹ ਦੇ ਜਨ ਸੰਪਰਕ ਦਾ ਕਰੀਬ 28 ਮਿੰਟ ਦਾ ਵੀਡੀਓ ਮਿਲਿਆ । ਇਸ ਵਿੱਚ ਬੰਦੇ ਮਾਤਰਮ, ਭਾਰਤ ਮਾਤਾ ਦੀ ਜੈ ਅਤੇ ਮੋਦੀ-ਮੋਦੀ ਦੇ ਨਾਅਰੇ ਸੁਣਾਈ ਦਿੱਤੇ। ਹਾਲਾਂਕਿ, ਇਸ ਵੀਡੀਓ ਵਿੱਚ ਸਾਨੂੰ ਵਾਇਰਲ ਕਲਿੱਪ ਨਹੀਂ ਮਿਲੀ ।

ਇਸ ਤੋਂ ਬਾਅਦ ਅਸੀਂ ਸ਼ਾਮਲੀ ਦੈਨਿਕ ਜਾਗਰਣ ਦੇ ਬਿਊਰੋ ਚੀਫ ਯੋਗੇਸ਼ ਰਾਜ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ਅਮਿਤ ਸ਼ਾਹ ਕਰੀਬ ਦੋ ਘੰਟੇ ਕੈਰਾਨਾ ‘ਚ ਰਹੇ ਹਨ। ਮੈਂ ਅਤੇ ਮੇਰੇ ਸਾਥੀਆਂ ਨੇ ਉਨ੍ਹਾਂ ਦਾ ਪੂਰਾ ਪ੍ਰੋਗਰਾਮ ਕਵਰ ਕੀਤਾ ਹੈ। ਅਮਿਤ ਸ਼ਾਹ ਨੇ ਮ੍ਰਿਗਾਂਕਾ ਸਿੰਘ ਨਾਲ ਟੀਚਰਸ ਕਲੋਨੀ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਬਾਅਦ ਉਹ ਸਾਧੂ ਹਲਵਾਈ ਦੇ ਘਰ ਗਏ ਸੀ। ਵਾਇਰਲ ਵੀਡੀਓ ਉਨ੍ਹਾਂ ਦੇ ਸਾਧੂ ਹਲਵਾਈ ਦੇ ਘਰ ਜਾਂਦੇ ਸਮੇਂ ਚੌਕ ਬਾਜ਼ਾਰ ਦਾ ਹੈ। ਇਹ ਐਡੀਟੇਡ ਵੀਡੀਓ ਹੈ।

ਯੋਗੇਸ਼ ਰਾਜ ਨੇ ਸਾਨੂੰ ਕੈਰਾਨਾ ਵਿੱਚ ਹੋਏ ਸਮਾਗਮ ਨਾਲ ਸੰਬੰਧਿਤ ਕੁਝ ਵੀਡੀਓ ਵੀ ਭੇਜੇ। ਇਸ ਵਿੱਚ ਸਾਨੂੰ ਵਾਇਰਲ ਵੀਡੀਓ ਨਾਲ ਸੰਬੰਧਿਤ ਕਲਿੱਪ ਵੀ ਮਿਲ ਗਈ। ਵੀਡੀਓ ‘ਚ ਮੋਦੀ-ਮੋਦੀ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਸੁਣਾਈ ਦੇ ਰਹੇ ਹਨ। ਵਾਇਰਲ ਵੀਡੀਓ ‘ਚ .08 ਸੈਕਿੰਡ ਤੇ ਜਯੰਤ ਚੌਧਰੀ ਜ਼ਿੰਦਾਬਾਦ ਦੇ ਨਾਅਰੇ, ਜਦੋਂ ਕਿ ਸਾਨੂੰ ਮਿਲੇ ਵੀਡੀਓ ‘ਚ .08 ਸੈਕਿੰਡ ਤੇ ਹੀ ਮੋਦੀ-ਮੋਦੀ ਦੇ ਨਾਅਰੇ ਸੁਣਾਈ ਦੇ ਰਹੇ ਹਨ।

ਐਡੀਟੇਡ ਵੀਡੀਓ ਨੂੰ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ Aman Yadav ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਇਟਾਵਾ ਵਿੱਚ ਰਹਿੰਦਾ ਹੈ ਅਤੇ ਇੱਕ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ ਹੈ।

ਨਤੀਜਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀਡੀਓ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts