ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 8 ਅਕਤੂਬਰ, 2019 ਦੀ ਹੈ, ਜਿਸਦੇ ਵਿਚ ਰਾਜਨਾਥ ਸਿੰਘ ਨੂੰ ਨਵੇਂ ਰਾਫੇਲ ਵਿਮਾਨ ਦੀ ਪੂਜਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਨਵੀਂ ਦਿੱਲੀ ਵਿਸ਼ਵਾਸ ਟੀਮ। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਸ਼ ਦੇ ਬਾਰਡਰ ‘ਤੇ ਨਿਮਬੂ-ਮਿਰਚ ਟੰਗਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ, “ਰਾਜਨਾਥ ਸਿੰਘ ਬਾਰਡਰ ‘ਤੇ ਨਿਮਬੂ-ਮਿਰਚ ਲਾਉਂਦੇ ਹੋਏ ਬਾਰਡਰ ਦੀ ਹਿਫਾਜ਼ਤ ਲਈ।” ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 8 ਅਕਤੂਬਰ, 2019 ਦੀ ਹੈ, ਜਿਸਦੇ ਵਿਚ ਰਾਜਨਾਥ ਸਿੰਘ ਨੂੰ ਨਵੇਂ ਰਾਫੇਲ ਵਿਮਾਨ ਦੀ ਪੂਜਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਵਾਇਰਲ ਪੋਸਟ ਵਿਚ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਸ਼ ਦੇ ਬਾਰਡਰ ‘ਤੇ ਨਿਮਬੂ-ਮਿਰਚ ਟੰਗਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ, “ਰਾਜਨਾਥ ਸਿੰਘ ਬਾਰਡਰ ‘ਤੇ ਨਿਮਬੂ-ਮਿਰਚ ਲਾਉਂਦੇ ਹੋਏ ਬਾਰਡਰ ਦੀ ਹਿਫਾਜ਼ਤ ਲਈ।”
ਇਸ ਪੋਸਟ ਦਾ ਆਰਕਾਇਵਡ ਵਰਜ਼ਨ।
ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਆਊਟਲੁਕ ‘ਤੇ ਰਾਜਨਾਥ ਸਿੰਘ ਦੀ ਇਹ ਤਸਵੀਰ ਮਿਲੀ ਪਰ ਉਸਦੇ ਵਿਚ ਕਾਫੀ ਫਰਕ ਸਾਨੂੰ ਨਜ਼ਰ ਆਏ। ਇਸ ਤਸਵੀਰ ਵਿਚ ਰਾਜਨਾਥ ਸਿੰਘ ਇੱਕ ਰਾਫੇਲ ਵਿਮਾਨ ਦੀ ਪੂਜਾ ਕਰ ਰਹੇ ਹਨ। ਵਾਇਰਲ ਤਸਵੀਰ ਵਿਚ ਜਿਥੇ ਬਾਰਡਰ ਦੀ ਤਸਵੀਰ ਹੈ, ਓਥੇ ਹੀ ਅਸਲ ਤਸਵੀਰ ਵਿਚ ਰਾਫੇਲ ਵਿਮਾਨ ਸੀ। ਆਊਟਲੁਕ ਦੀ ਗੈਲਰੀ ਵਿਚ ਮੌਜੂਦ ਇਸ ਤਸਵੀਰ ਨਾਲ ਲਿਖਿਆ ਸੀ, “(ਪੰਜਾਬੀ ਅਨੁਵਾਦ) ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੱਖਣੀ-ਪੱਛਮੀ ਫਰਾਂਸ ਦੇ ਬੋਰਡੋ ਕੋਲ ਮੇਰੀਗੇਕ ਵਿਚ ਡਸਾਲਟ ਏਵੀਏਸ਼ਨ ਪਲਾਂਟ ਵਿਚ ਹੈਂਡਓਵਰ ਸੈਰੇਮਨੀ ਦੌਰਾਨ ਇੱਕ ਰਾਫੇਲ ਜੇਟ ਫਾਈਟਰ ਦੀ ਪੂਜਾ ਕਰਦੇ ਹੋਏ ਸ੍ਵਸਤਿਕ ਲਿਖ ਰਹੇ ਹਨ। AP ਫੋਟੋ/ਬੌਬ ਐਡਮੇ” ਡਿਸਕ੍ਰਿਪਸ਼ਨ ਅਨੁਸਾਰ, ਇਸ ਤਸਵੀਰ ਨੂੰ ਬੌਬ ਐਡਮੇ ਨਾਂ ਦੇ ਫੋਟੋਗ੍ਰਾਫਰ ਨੇ ਖਿਚਿਆ ਸੀ।
ਅਸੀਂ ਇਸ ਵਿਸ਼ੇ ਵਿਚ ਫੋਟੋਗ੍ਰਾਫਰ ਬੌਬ ਐਡਮੇ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਕੰਫਰਮ ਕੀਤਾ, ‘ਇਹ ਤਸਵੀਰ 2019 ਫਰਾਂਸ ਦੀ ਹੈ, ਜਿਸਦੇ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਵਿਮਾਨ ਨਾਲ ਸਨ। ਤਸਵੀਰ ਮੈਂ ਹੀ ਖਿੱਚੀ ਸੀ।’
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Shaik Abdulla Jah ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ 8 ਅਕਤੂਬਰ, 2019 ਦੀ ਹੈ, ਜਿਸਦੇ ਵਿਚ ਰਾਜਨਾਥ ਸਿੰਘ ਨੂੰ ਨਵੇਂ ਰਾਫੇਲ ਵਿਮਾਨ ਦੀ ਪੂਜਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।