Fact Check: ਪ੍ਰਿਅੰਕਾ ਵਾਡਰਾ ਅਤੇ ਰਾਹੁਲ ਗਾਂਧੀ ਦੀ ਇਹ ਤਸਵੀਰ ਐਡੀਟੇਡ ਹੈ , ਯੂਥ ਮੇਨੀਫੇਸਟੋ ਨੂੰ ਐਡਿਟ ਕਰਕੇ ਉਸ ਤੇ ਲਿਖੀ ਗਈ ਹੈ ਯੋਗੀ ਦੇ CM ਬਣਨ ਦੀ ਗੱਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਪ੍ਰਿਯੰਕਾ ਵਾਡਰਾ ਅਤੇ ਰਾਹੁਲ ਗਾਂਧੀ ਦੇ ਹੱਥ ਵਿੱਚ ਜੋ ਕਿਤਾਬ ਸੀ ਉਸ ਤੇ ਲਿਖਿਆ ਸੀ ,”ਭਰਤੀ ਵਿਧਾਨ ਯੁਵਾ ਘੋਸ਼ਣਾ ਪੱਤਰ।”

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਪ੍ਰਿਅੰਕਾ ਵਾਡਰਾ ਅਤੇ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਇੱਕ ਕਿਤਾਬ ਹੈ। ਜਿਸ ਤੇ ਉੱਤੇ ਲਿਖਿਆ ਹੈ,“आएंगे तो योगी ही।” ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

ਕੀ ਹੈ ਵਾਇਰਲ ?

ਇੰਸਟਾਗ੍ਰਾਮ ਯੂਜ਼ਰ ‘yogi_adityanath2022’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਲਿਖਿਆ ਹੈ, ”ਲੋ ਹੁਣ ਤਾਂ ਪੱਪੂ ਨੇ ਵੀ ਕਹਿ ਦਿੱਤਾ..”

ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕਰਨ ਤੇ ਸਾਨੂੰ ਇਹ ਤਸਵੀਰ 21 ਜਨਵਰੀ 2022 ਨੂੰ jagran.com ਦੁਆਰਾ ਪ੍ਰਕਾਸ਼ਿਤ ਇੱਕ ਖਬਰ ਵਿੱਚ ਮਿਲੀ। ਪਰ ਇਸ ਤਸਵੀਰ ਵਿੱਚ ਨਾ ਤਾਂ ਉਨ੍ਹਾਂ ਦੇ ਹੱਥਾਂ ‘ਚ ਲੱਗੀ ਕਿਤਾਬ ਤੇ ਵਾਇਰਲ ਦਾਅਵੇ ਵਰਗਾ ਕੁਝ ਲਿਖਿਆ ਸੀ ਅਤੇ ਨਾ ਹੀ ਇਨ੍ਹਾਂ ਦੋਹਾਂ ਦੇ ਮੱਥੇ ਤੇ ਤਿਲਕ ਲੱਗਿਆ ਸੀ। ਵਾਇਰਲ ਤਸਵੀਰ ‘ਚ ਇਨ੍ਹਾਂ ਦੋਹਾਂ ਦੇ ਹੱਥਾਂ ਵਿੱਚ ਜੋ ਕਿਤਾਬ ਸੀ। ਉਸ ਤੇ ਲਿਖਿਆ ਸੀ-‘ਭਰਤੀ ਵਿਧਾਨ ਯੁਵਾ ਘੋਸ਼ਣਾ ਪੱਤਰ।”

ਖਬਰਾਂ ਦੇ ਅਨੁਸਾਰ , ”ਕਾਂਗਰਸ ਦੇ ਸਾਬਕਾ ਰਾਸ਼ਟਰੀ ਅਧਿਅਕਸ਼ ਰਾਹੁਲ ਗਾਂਧੀ ਨਾਲ ਪਾਰਟੀ ਦੀ ਰਾਸ਼ਟਰੀ ਮਹਾਸਚਿਵ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਪਾਰਟੀ ਦਾ ਘੋਸ਼ਣਾ ਪੱਤਰ ਭਰਤੀ ਵਿਧਾਨ ਯੁਵਾ ਘੋਸ਼ਣਾ ਪੱਤਰ ਦੇ ਨਾਂ ਤੇ ਤੋਂ ਜਾਰੀ ਕੀਤਾ। ਇਸ ‘ਚ ਕਾਂਗਰਸ ਦਾ ਅੱਠ ਬਿੰਦੂਆਂ ਤੇ ਫੋਕਸ ਹੈ।”

ਸਾਨੂੰ ਇਹ ਹੀ ਤਸਵੀਰ zeenews.india.com ਅਤੇ jansatta.com ਦੀਆਂ ਖਬਰਾਂ ਵਿੱਚ ਵੀ ਮਿਲੀ। ਇੱਥੇ ਮੌਜੂਦ ਉਹ ਤਸਵੀਰਾਂ ‘ਚ ਵੀ ਦੋਹਾਂ ਦੇ ਹੱਥਾਂ ਵਿੱਚ ਜੋ ਕਿਤਾਬ ਹੈ। ਉਸ ਤੇ ਲਿਖਿਆ ਸੀ, ”ਭਰਤੀ ਵਿਧਾਨ ਯੁਵਾ ਘੋਸ਼ਣਾ ਪੱਤਰ।”

ਸਾਨੂੰ ਇਹ ਤਸਵੀਰ East Uttar Pradesh Congress Sevadal ਦੇ ਵੇਰੀਫਾਈਡ ਟਵਿੱਟਰ ਹੈਂਡਲ ਤੇ 21 ਜਨਵਰੀ 2022 ਨੂੰ ਅੱਪਲੋਡ ਮਿਲੀ। ਨਾਲ ਹੀ ਲਿਖਿਆ ਸੀ, “ਇਹ ਘੋਸ਼ਣਾ ਪੱਤਰ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। #ਕਾਂਗਰਸਦਾਭਰਤੀ _ਵਿਧਾਨ”

ਵਾਇਰਲ ਤਸਵੀਰ ਅਤੇ ਅਸਲੀ ਤਸਵੀਰ ਵਿੱਚਕਾਰ ਅੰਤਰ ਹੇਠਾਂ ਦਿੱਤੇ ਕੋਲਾਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ।

ਅਸੀਂ ਇਸ ਵਿਸ਼ੇ ਵਿੱਚ ਕਾਂਗਰਸ ਪਾਰਟੀ ਦੇ ਰਾਸ਼ਟਰੀ ਸਚਿਵ ਪ੍ਰਣਵ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ , ”ਇਹ ਫਰਜ਼ੀ ਤਸਵੀਰ ਹੈ। ਅਸਲ ਤਸਵੀਰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਘੋਸ਼ਣਾ ਪੱਤਰ ਨੂੰ ਲਾਂਚ ਕਰਨ ਦੇ ਲਈ 21 ਜਨਵਰੀ ਨੂੰ ਏ.ਆਈ.ਸੀ.ਸੀ. ਲਾਅਨ ਵਿੱਚ ਆਯੋਜਿਤ ਇੱਕ ਸਮਾਗਮ ਦੀ ਹੈ, ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਬੀਜੇਪੀ ਇਸਦਾ ਇਸਤੇਮਾਲ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਲਈ ਕਰ ਰਹੀ ਹੈ, ਜੋ ਉਨ੍ਹਾਂ ਦੀ ਨਿਰਾਸ਼ਾ ਅਤੇ ਨੈਤਿਕਤਾ ਬਾਰੇ ਬਹੁਤ ਕੁਝ ਕਹਿੰਦੀ ਹੈ। ਸ਼ੁਕਰ ਹੈ ਕਿ ਲੋਕ ਤਸਵੀਰ ਅਤੇ ਮੌਕੇ ਦੀ ਪਛਾਣ ਕਰ ਸਕਦੇ ਹਨ, ਇਸ ਲਈ ਇਹ ਉਲਟਾ ਪੈਣ ਵਾਲਾ ਹੈ ਅਤੇ ਮਤਦਾਤਾ ਇਸ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।”

ਵਾਇਰਲ ਐਡੀਟੇਡ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਇੰਸਟਾਗ੍ਰਾਮ ਪੇਜ ਨੂੰ 15.1k ਯੂਜ਼ਰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਪ੍ਰਿਯੰਕਾ ਵਾਡਰਾ ਅਤੇ ਰਾਹੁਲ ਗਾਂਧੀ ਦੇ ਹੱਥ ਵਿੱਚ ਜੋ ਕਿਤਾਬ ਸੀ ਉਸ ਤੇ ਲਿਖਿਆ ਸੀ ,”ਭਰਤੀ ਵਿਧਾਨ ਯੁਵਾ ਘੋਸ਼ਣਾ ਪੱਤਰ।”

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts