Fact Check: ਇਹ ਫੋਟੋ ਐਡੀਟੇਡ ਹੈ, ਕ੍ਰਿਕਟ ਖੇਡਦੇ ਦਿੱਖ ਰਹੇ ਇਹ ਵਿਅਕਤੀ ਸਵਾਮੀ ਵਿਵੇਕਾਨੰਦ ਨਹੀਂ ਸਨ
ਸਵਾਮੀ ਵਿਵੇਕਾਨੰਦ ਦੇ ਨਾਂ ‘ਤੇ ਸਾਂਝੀ ਕੀਤੀ ਜਾ ਰਹੀ ਵਾਇਰਲ ਤਸਵੀਰ ਹੇਡਲੀ ਵੇਰਿਟੀ ਦੀ ਹੈ। ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
- By: Ankita Deshkar
- Published: Dec 6, 2021 at 06:08 PM
- Updated: Dec 6, 2021 at 06:14 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ) :
ਸੋਸ਼ਲ ਮੀਡਿਆ ਤੇ ਵਾਇਰਲ ਇਕ ਤਸਵੀਰ ਵਿੱਚ ਇਕ ਕ੍ਰਿਕੇਟ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਦੇ ਹੋਏ ਇਕ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 1880 ਦੇ ਦਸ਼ਕ ਦੇ ਮੱਧ ਵਿੱਚ ਈਡਨ ਗਾਰਡਨ ਵਿੱਚ ਇੱਕ ਮੈਚ ਦੌਰਾਨ ਨਰਿੰਦਰਨਾਥ ਦੱਤਾ ਨੇ ਸੱਤ ਵਿਕਟਾਂ ਲਈਆਂ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕਟ ਨੂੰ ਛੱਡ ਦਿੱਤਾ । ਨਰਿੰਦਰਨਾਥ ਦੱਤਾ ਹੋਰ ਕੋਈ ਨਹੀਂ ਸਗੋਂ ਸਵਾਮੀ ਵਿਵੇਕਾਨੰਦ ਸਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਸਵਾਮੀ ਵਿਵੇਕਾਨੰਦ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਸ਼੍ਰੀ ਕੁਮਾਰਨ ਨੇ ਵਾਇਰਲ ਤਸਵੀਰ ਨੂੰ 1 ਦਸੰਬਰ ਨੂੰ ਫੇਸਬੁੱਕ ‘ਤੇ ਪੋਸਟ ਕੀਤਾ । ਤਸਵੀਰ ਵਿੱਚ ਲਿਖਿਆ ਸੀ : “ਇਹ 1880 ਦੇ ਦਸ਼ਕ ਦੇ ਮੱਧ ਦੀ ਗੱਲ ਹੈ। ਈਡਨ ਗਾਰਡਨ ਨੂੰ ਬਣੇ ਹੋਏ ਲਗਭਗ 20 ਸਾਲ ਹੋ ਗਏ ਸਨ, ਅਤੇ ਕਲਕੱਤਾ ਕ੍ਰਿਕਟ ਕਲੱਬ (ਸੀਸੀਸੀ) ਉਸ ਸਮੇਂ ਇੱਕ ਮੈਚ ਦੀ ਮੇਜ਼ਬਾਨੀ ਕਰ ਰਿਹਾ ਸੀ। ਉੱਤਰਾਰਧ ਦਾ ਪ੍ਰਤਿਨਿਧਿਤਵ ਕਰਦੇ ਹੋਏ ਨਰਿੰਦਰਨਾਥ ਦੱਤਾ ਨੇ ਸੱਤ ਵਿਕਟਾਂ ਲਈਆਂ। ਉਨ੍ਹਾਂ ਨੇ ਇਸ ਤੋਂ ਬਾਅਦ ਕ੍ਰਿਕਟ ਛੱਡ ਦਿੱਤਾ। ਨਰਿੰਦਰਨਾਥ ਦੱਤਾ ਨੂੰ ਅੱਗੇ ਜਾ ਕੇ ਸਵਾਮੀ ਵਿਵੇਕਾਨੰਦ ਦੇ ਨਾਮ ਤੋਂ ਜਾਣਿਆ ਗਿਆ ।
ਇੱਥੇ ਪੋਸਟ ਅਤੇ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਵਰਤੋਂ ਕਰਕੇ ਇਸ ਤਸਵੀਰ ਨੂੰ ਲੱਭਿਆ। ਸਾਨੂੰ GettyImages ਵੈੱਬਸਾਈਟ ‘ਤੇ ਅਸਲੀ ਤਸਵੀਰ ਮਿਲੀ ।
ਤਸਵੀਰ ਦਾ ਵਿਵਰਣ ਵਿੱਚ ਕਿਹਾ ਗਿਆ ਹੈ “ਅਨੁਵਾਦਿਤ: ਯੌਰਕਸ਼ਾਇਰ ਕ੍ਰਿਕੇਟਰ ਹੇਡਲੀ ਵੇਰਿਟੀ (1905 – 1943) ਐਕਸ਼ਨ ਵਿੱਚ, 1940 ਦੇ ਆਸਪਾਸ । (ਹਲਟਨ ਆਰਕਾਈਵ/ਗੈਟੀ ਇਮੇਜ ਦੁਆਰਾ ਫੋਟੋ)”
ਇਸ ਤੋਂ ਬਾਅਦ ਕੀਵਰਡ ਸਰਚ ਦੇ ਨਾਲ, ਸਾਨੂੰ ਈਐਸਪੀਐਨ ਕ੍ਰਿਕ ਇੰਫੋ ਦੀ ਵੈੱਬਸਾਈਟ ‘ਤੇ ਇਸ ਮੈਚ ਬਾਰੇ ਹੋਰ ਜਾਣਕਾਰੀ ਮਿਲੀ। ਇੱਥੇ ਸਾਨੂੰ ਉਸ ਦਿਨ ਦੀਆਂ ਹੋਰ ਵਿਸ਼ੇਸ਼ ਰੂਪ ਤੋਂ ਹੇਡਲੀ ਵੇਰਿਟੀ ਦੀ ਕਈ ਹੋਰ ਤਸਵੀਰਾਂ ਮਿਲੀਆਂ ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅੰਤਿਮ ਪੜਾਅ ਵਿੱਚ ਲੇਖਕ ਸਚਿਦਾਨੰਦ ਸ਼ੇਵਡੇ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਵਾਮੀ ਵਿਵੇਕਾਨੰਦ ਤੇ ਕਈ ਭਾਸ਼ਣ ਦਿੱਤੇ ਹਨ। ਉਨ੍ਹਾਂ ਨੇ ਕਿਹਾ, ”ਸਵਾਮੀ ਵਿਵੇਕਾਨੰਦ ਦੇ ਕ੍ਰਿਕਟ ਖੇਡਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਵੀ, ਤਾਂ ਉਹ 1880 ਵਿੱਚ 16 ਸਾਲ ਦੇ ਹੋਣਗੇ । ਹਾਲਾਂਕਿ ਇਹ ਸਵਾਮੀ ਵਿਵੇਕਾਨੰਦ ਦੀ ਤਸਵੀਰ ਨਹੀਂ ਹੈ। ਇਹ ਹੇਡਲੀ ਵੇਰਿਟੀ ਦੀ ਤਸਵੀਰ ਹੈ। ਵਾਇਰਲ ਤਸਵੀਰ ਐਡੀਟੇਡ ਹੈ।”
ਜਾਂਚ ਦੇ ਆਖਰੀ ਪੜਾਅ ‘ਚ ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਸ਼੍ਰੀ ਕੁਮਾਰਨ ਦੀ ਸੋਸ਼ਲ ਸਕੈਨਿੰਗ ਕੀਤੀ। ਪ੍ਰੋਫਾਈਲ ਦੇ ਅਨੁਸਾਰ, ਉਹ ਅਦੂਰ ਦਾ ਰਹਿਣ ਵਾਲਾ ਹੈ।
ਨਤੀਜਾ: ਸਵਾਮੀ ਵਿਵੇਕਾਨੰਦ ਦੇ ਨਾਂ ‘ਤੇ ਸਾਂਝੀ ਕੀਤੀ ਜਾ ਰਹੀ ਵਾਇਰਲ ਤਸਵੀਰ ਹੇਡਲੀ ਵੇਰਿਟੀ ਦੀ ਹੈ। ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ।
- Claim Review : t was sometime in the mid 1880s. Eden Gardens was around 20 years old, and hosting a match between Calcutta Cricket Club (CCC), the then occupants of the ground, and Town Club. Representing the latter, one Narendranath Datta took seven wickets. He did not pursue cricket, but went on to become a global figure known by another name: Swami Vivekanand.
- Claimed By : Mrk Kumaran
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...