ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਐਡੀਟੇਡ ਨਿਕਲੀ। ਤਾਮਿਲਨਾਡੂ ਦੇ ਰੇਲਵੇ ਸਟੇਸ਼ਨ ਤੇ ਅਜਿਹਾ ਕੋਈ ਸਲੋਗਨ ਨਹੀਂ ਲਿਖਿਆ ਗਿਆ ਹੈ। ਤਸਵੀਰ ਨੂੰ ਐਡੀਟਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਤਾਮਿਲਨਾਡੂ ਰੇਲਵੇ ਸਟੇਸ਼ਨ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਚੇੱਨਈ ਦੌਰੇ ਦਾ ਵਿਰੋਧ ਕਰਨ ਲਈ ਰੇਲਵੇ ਸਟੇਸ਼ਨ ਉੱਤੇ ਗੋ-ਬੈਕ ਮੋਦੀ ਲਿਖਿਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਐਡੀਟੇਡ ਨਿਕਲੀ। ਤਾਮਿਲਨਾਡੂ ਦੇ ਰੇਲਵੇ ਸਟੇਸ਼ਨ ਤੇ ਅਜਿਹਾ ਕੋਈ ਸਲੋਗਨ ਨਹੀਂ ਲਿਖਿਆ ਗਿਆ ਹੈ। ਤਸਵੀਰ ਨੂੰ ਐਡੀਟਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਟਵਿੱਟਰ ਯੂਜ਼ਰ Sudhakarsuganya ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਜਦੋਂ #GoBackModi ਟ੍ਰੇਂਡ ਕਰਦਾ ਹੈ , ਤਾਂ ਅਸੀਂ ਡਿਫਾਲਟ ਰੂਪ ਤੋਂ ਜਾਣ ਸਕਦੇ ਹਨ ਕਿ ਇਹ ਮੋਦੀ ਦੀ ਤਾਮਿਲਨਾਡੂ ਯਾਤਰਾ ਦੇ ਲਈ ਹੈ। ਤਾਮਿਲਨਾਡੂ ਦੇ ਲੋਕ ਆਪਣੀ ਭਾਵਨਾਵਾਂ ਨੂੰ ਦਰਸ਼ਾਉਂਣ ਕਰਨ ਤੋਂ ਕਦੇ ਨਹੀਂ ਕਤਰਾਉਂਦੇ ਹਨ ।” #GoBack_Modi
ਵਾਇਰਲ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲ ਤਸਵੀਰ ਬਿਜ਼ਨੈੱਸ ਇੰਸਾਈਡਰ ਦੀ ਵੈੱਬਸਾਈਟ ਤੇ ਇੱਕ ਲੇਖ ਵਿੱਚ 17 ਮਾਰਚ, 2017 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਵਿੱਚ ਲੇਖਕ Ed Hanley ਨੇ ਆਪਣੇ 85 ਘੰਟਿਆਂ ਦੀ ਯਾਤਰਾ ਦੇ ਅਨੁਭਵ ਨੂੰ ਸਾਂਝਾ ਕੀਤਾ ਹੈ। ਦੋਵੇਂ ਤਸਵੀਰਾਂ ਬਿਲਕੁਲ ਇੱਕੋ ਜਿਹੀਆਂ ਹਨ, ਅਸਲ ਤਸਵੀਰ ਵਿੱਚ ਤਾਮਿਲ, ਹਿੰਦੀ ਅਤੇ ਅੰਗਰੇਜ਼ੀ ਵਿੱਚ ਕੰਨਿਆਕੁਮਾਰੀ ਲਿਖਿਆ ਹੋਇਆ ਹੈ। ਜਿਸ ਉੱਪਰ ਐਡਿਟ ਕਰਕੇ ਲਿਖਿਆ ਗਿਆ ਹੈ, ਤਾਮਿਲਨਾਡੂ ਕਹਿੰਦਾ ਹੈ ਗੋ-ਬੈਕ ਮੋਦੀ, ਵੀ ਹੇਟ ਯੂ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ Ed Hanley ਦੇ ਬਾਰੇ ਗੂਗਲ ਤੇ ਖੋਜ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ Ed Hanley ਦਾ ਅਧਿਕਾਰਿਤ ਯੂਟਿਊਬ ਚੈਨਲ ਮਿਲਿਆ। ਚੈਨਲ ਨੂੰ ਖੰਗਾਲਣ ਤੋਂ ਬਾਅਦ ਸਾਨੂੰ Ed Hanley ਦੀ ਭਾਰਤ ਯਾਤਰਾ ਦਾ ਵੀਡੀਓ 3 ਮਾਰਚ 2016 ਨੂੰ ਅੱਪਲੋਡ ਹੋਇਆ ਮਿਲਿਆ। ਵੀਡੀਓ ‘ਚ ਵਾਇਰਲ ਤਸਵੀਰ ਵਾਲੇ ਦ੍ਰਿਸ਼ ਨੂੰ 1 ਮਿੰਟ 41 ਸੈਕਿੰਡ ਤੇ ਦੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਸਦਰਨ ਰੇਲਵੇ ਜ਼ੋਨ ਦੇ ਸੀ.ਪੀ.ਆਰ.ਓ Dhananjayan ਨਾਲ ਸੰਪਰਕ ਕੀਤਾ। ਵਾਇਰਲ ਤਸਵੀਰ ਨੂੰ ਉਨ੍ਹਾਂ ਦੇ ਨਾਲ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਦਾਅਵਾ ਗ਼ਲਤ ਹੈ। ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕਰਨ ਤੇ ਸਾਨੂੰ ਪਤਾ ਲੱਗਾ ਕਿ ਟਵਿੱਟਰ ਯੂਜ਼ਰ Sudhakar Suganya ਦੇ 514 ਫਾਲੋਅਰਜ਼ ਹਨ ਅਤੇ ਉਹ ਅਪ੍ਰੈਲ 2021 ਤੋਂ ਟਵਿੱਟਰ ਤੇ ਸਰਗਰਮ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਐਡੀਟੇਡ ਨਿਕਲੀ। ਤਾਮਿਲਨਾਡੂ ਦੇ ਰੇਲਵੇ ਸਟੇਸ਼ਨ ਤੇ ਅਜਿਹਾ ਕੋਈ ਸਲੋਗਨ ਨਹੀਂ ਲਿਖਿਆ ਗਿਆ ਹੈ। ਤਸਵੀਰ ਨੂੰ ਐਡੀਟਿੰਗ ਸਾਫਟਵੇਅਰ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।