Fact Check: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਓਸਾਮਾ ਬਿਨ ਲਾਦੇਨ ਨਾਲ ਦੀ ਤਸਵੀਰ ਐਡੀਟੇਡ ਹੈ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਅਤੇ ਤਸਵੀਰ ਦੋਵੇਂ ਗਲਤ ਹਨ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ ਦਿਸੰਬਰ 1987 ਦੀ ਹੈ, ਜਿਸਦੇ ਵਿਚ ਡੋਨਾਲਡ ਟਰੰਪ ਨੂੰ ਸੈਮੁਅਲ ਇਰਵਿੰਗ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਟਰੰਪ ਨੇ ਓਸਾਮਾ ਦੀ ਤਰੀਫ ਕਰਨ ਵਾਲਾ ਅਜਿਹਾ ਕੋਈ ਬਿਆਨ ਵੀ ਨਹੀਂ ਦਿੱਤਾ ਹੈ।
- By: Pallavi Mishra
- Published: May 19, 2020 at 03:49 PM
- Updated: Aug 30, 2020 at 07:37 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਰੇ ਹੋਏ ਅੱਤਵਾਦੀ ਓਸਾਮਾ ਬਿਨ ਲਾਦੇਨ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਉੱਤੇ ਲਿਖਿਆ ਹੋਇਆ ਹੈ ਕਿ ਟਰੰਪ ਨੇ ਓਸਾਮਾ ਬਿਨ ਲਾਦੇਨ ਦੀ ਤਰੀਫ ਕਰਦੇ ਹੋਏ ਕਿਹਾ, ‘ਮੈਂ ਓਸਾਮਾ ਬਿਨ ਲਾਦੇਨ ਨੂੰ ਜਾਣਦਾ ਸੀ। ਉਹ ਇੱਕ ਮਹਾਨ ਵਿਅਕਤੀ ਸਨ ਜਿਹੜੇ ਇੱਕ ਜ਼ਰੂਰੀ ਕਾਰੇ ਕਾਰਣ ਮਰ ਗਏ।” ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਅਤੇ ਤਸਵੀਰ ਦੋਵੇਂ ਗਲਤ ਹਨ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ ਦਿਸੰਬਰ 1987 ਦੀ ਹੈ, ਜਿਸਦੇ ਵਿਚ ਡੋਨਾਲਡ ਟਰੰਪ ਨੂੰ ਸੈਮੁਅਲ ਇਰਵਿੰਗ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਟਰੰਪ ਨੇ ਓਸਾਮਾ ਦੀ ਤਰੀਫ ਕਰਨ ਵਾਲਾ ਅਜਿਹਾ ਕੋਈ ਬਿਆਨ ਵੀ ਨਹੀਂ ਦਿੱਤਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਰੇ ਅੱਤਵਾਦੀ ਲਾਦੇਨ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਉੱਪਰ ਲਿਖਿਆ ਹੋਇਆ ਹੈ, “I knew Osama Bin Laden. People loved him. He was a great man that died for a worthy cause.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਮੈਂ ਓਸਾਮਾ ਬਿਨ ਲਾਦੇਨ ਨੂੰ ਜਾਣਦਾ ਸੀ। ਉਹ ਇੱਕ ਮਹਾਨ ਵਿਅਕਤੀ ਸਨ ਜਿਹੜੇ ਇੱਕ ਜ਼ਰੂਰੀ ਕਾਰੇ ਕਾਰਣ ਮਰ ਗਏ।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਗੇਟੀ ਇਮੇਜਸ ‘ਤੇ ਡੋਨਾਲਡ ਟਰੰਪ ਦੀ ਇਹ ਤਸਵੀਰ ਮਿਲੀ ਪਰ ਇਸਦੇ ਵਿਚ ਬਹੁਤ ਫਰਕ ਸੀ। ਵਾਇਰਲ ਤਸਵੀਰ ਵਿਚ ਜਿਥੇ ਓਸਾਮਾ ਦਾ ਸਿਰ ਹੈ ਓਥੇ ਹੀ ਅਸਲੀ ਤਸਵੀਰ ਵਿਚ ਓਥੇ ਅਮਰੀਕੀ ਬਿਜ਼ਨਸਮੈਨ ਸੈਮੁਅਲ ਇਰਵਿੰਗ ਦਾ ਸਿਰ ਸੀ। ਗੇਟੀ ਇਮੇਜਸ ‘ਤੇ ਮੌਜੂਦ ਇਸ ਤਸਵੀਰ ਨਾਲ ਲਿਖਿਆ ਸੀ, “(ਟ੍ਰਾਂਸਲੇਟਡ) ਡੋਨਾਲਡ ਟਰੰਪ ਏਟ ਟਰੰਪ ਬੁੱਕ ਪਾਰਟੀ 1987
ਨਿਊ ਯਾਰ੍ਕ – ਡੇਮਲੰਬਰ 1987: ਡੋਨਾਲਡ ਟਰੰਪ ਅਤੇ ਐਸਆਈ ਨਿਊਹਾਊਸ ਨਿਊਯਾਰ੍ਕ ਸ਼ਹਿਰ ਵਿਚ ਟਰੰਪ ਟਾਵਰ ਦਿਸੰਬਰ 1987 ਵਿਚ ਟਰੰਪ ਬੁੱਕ ਪਾਰਟੀ ਵਿਚ ਹਿੱਸਾ ਲੈਂਦੇ ਹੋਏ। (ਸੋਨੀਆ ਮਾਸਕੋਵਿਟਜ਼/ਗੇਟੀ ਇਮੇਜਸ ਦੁਆਰਾ ਫੋਟੋ)” ਡਿਸਕ੍ਰਿਪਸ਼ਨ ਅਨੁਸਾਰ, ਇਸ ਤਸਵੀਰ ਨੂੰ ਸੋਨੀਆ ਮਾਸਕੋਵਿਟਜ਼ ਨਾਂ ਦੀ ਫੋਟੋਗ੍ਰਾਫਰ ਨੇ ਖਿਚਿਆ ਸੀ।
ਗੇਟੀ ਇਮੇਜਸ ਦੀ ਇਸ ਤਸਵੀਰ ਦਾ ਇਸਤੇਮਾਲ ਬਲੂਮਬਰਗ ਦੁਆਰਾ ਵੀ ਕੀਤਾ ਗਿਆ ਸੀ।
ਅਸੀਂ ਇਸ ਵਿਸ਼ੇ ਵਿਚ ਫੋਟੋਗ੍ਰਾਫਰ ਸੋਨੀਆ ਮਾਸਕੋਵਿਟਜ਼ ਦੀ ਗੈਲਰੀ ਮੈਨੇਜਰ ਜਿਮੀ ਸਕੇਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਕੰਫਮਰ ਕੀਤਾ, ‘ਇਹ ਤਸਵੀਰ 1987 ਦੀ ਹੈ ਜਿਸਦੇ ਵਿਚ ਇੱਕ ਬੁੱਕ ਪਾਰਟੀ ਵਿਚ ਡੋਨਾਲਡ ਟਰੰਪ ਅਤੇ ਐਸਆਈ ਨਿਊਹਾਊਸ ਨੂੰ ਵੇਖਿਆ ਜਾ ਸਕਦਾ ਹੈ।’
ਹੁਣ ਸਾਨੂੰ ਇਹ ਜਾਣਨਾ ਸੀ ਕਿ ਕੀ ਡੋਨਾਲਡ ਟਰੰਪ ਨੇ ਕਦੇ ਲਾਦੇਨ ਦੇ ਬਾਰੇ ਵਿਚ ਅਜਿਹਾ ਕੁਝ ਬੋਲਿਆ ਵੀ ਸੀ। ਗੂਗਲ ਸਰਚ ‘ਤੇ ਸਾਨੂੰ ਕੀਤੇ ਵੀ ਡੋਨਾਲਡ ਟਰੰਪ ਦਾ ਅਜਿਹਾ ਕੋਈ ਬਿਆਨ ਨਹੀਂ ਮਿਲਿਆ, ਜਿਥੇ ਉਨ੍ਹਾਂ ਨੇ ਓਸਾਮਾ ਦੀ ਤਰੀਫ ਕੀਤੀ ਹੋਵੇ ਜਾਂ ਵਾਇਰਲ ਮੈਸਜ ਵਰਗਾ ਕੁਝ ਬੋਲਿਆ ਹੋਵੇ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Black Thang ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਅਤੇ ਤਸਵੀਰ ਦੋਵੇਂ ਗਲਤ ਹਨ। ਇਹ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ ਦਿਸੰਬਰ 1987 ਦੀ ਹੈ, ਜਿਸਦੇ ਵਿਚ ਡੋਨਾਲਡ ਟਰੰਪ ਨੂੰ ਸੈਮੁਅਲ ਇਰਵਿੰਗ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਟਰੰਪ ਨੇ ਓਸਾਮਾ ਦੀ ਤਰੀਫ ਕਰਨ ਵਾਲਾ ਅਜਿਹਾ ਕੋਈ ਬਿਆਨ ਵੀ ਨਹੀਂ ਦਿੱਤਾ ਹੈ।
- Claim Review : ਸੋਸ਼ਲ ਮੀਡੀਆ 'ਤੇ ਅੱਜਕਲ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਰੇ ਹੋਏ ਅੱਤਵਾਦੀ ਓਸਾਮਾ ਬਿਨ ਲਾਦੇਨ ਨਾਲ ਹੱਥ ਮਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ
- Claimed By : FB Page- Black Thang
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...