ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ।
ਨਵੀਂ ਦਿੱਲੀ (Vishvas News). ਸੋਸ਼ਲ ਮੀਡਿਆ ‘ਤੇ ਅਕਸਰ ਨਾਮੀ ਹਸਤੀਆਂ ਖਿਲਾਫ ਗਲਤ ਪ੍ਰਚਾਰ ਵਾਇਰਲ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਆਮ ਆਦਮੀ ਪਾਰਟੀ ਪੰਜਾਬ ਵਿਚ ਹਾਲੀਆ ਸ਼ਾਮਲ ਹੋਈ ਪੰਜਾਬੀ ਸਿੰਗਰ ਅਨਮੋਲ ਗਗਨ ਮਾਨ ਨੂੰ ਸਿਗਰੇਟ ਪੀਂਦੇ ਵੇਖਿਆ ਜਾ ਸਕਦਾ ਹੈ। ਇਸ ਪੋਸਟ ਰਾਹੀਂ ਅਨਮੋਲ ਗਗਨ ਮਾਨ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ। ਅਨਮੋਲ ਗਗਨ ਮਾਨ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ।
ਫੇਸਬੁੱਕ ਪੇਜ “AggBani” ਨੇ ਐਡੀਟੇਡ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ਇਨਕਲਾਬ ਤੇ ਸਿਰਫ਼ ਸ਼ਰਾਬੀਆਂ ਦਾ ਨਹੀਂ ਸਿਗਰਟਾਂ ਪੀਣ ਵਾਲ਼ਿਆਂ ਦਾ ਵੀ ਬਰਾਬਰ ਦਾ ਹੱਕ ਹੈ। ਇਨਕਾਲਾਬ ਜਿੰਦਾਬਾਦ😝😝
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲੀ ਤਸਵੀਰ ਸਾਨੂੰ ਅਨਮੋਲ ਗਗਨ ਮਾਨ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ‘ਤੇ ਅਪਲੋਡ ਮਿਲੀ। ਅਸਲੀ ਤਸਵੀਰ ਵਿਚ ਕੀਤੇ ਵੀ ਅਨਮੋਲ ਦੇ ਹੱਥ ਸਿਗਰਟ ਨਜ਼ਰ ਨਹੀਂ ਆ ਰਹੀ ਸੀ। ਮਤਲਬ ਸਾਫ ਸੀ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਐਡੀਟੇਡ ਹੈ।
ਅਨਮੋਲ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਅਸਲੀ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ। ਇਹ ਤਸਵੀਰ ਅਨਮੋਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ 25 ਜੁਲਾਈ ਨੂੰ ਅਪਲੋਡ ਕੀਤੀ ਸੀ।
ਅਸਲੀ ਤਸਵੀਰ ਅਤੇ ਫਰਜੀ ਤਸਵੀਰ ਵਿਚਕਾਰ ਫਰਕ ਹੇਠਾਂ ਵੇਖਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਅਧਿਕਾਰਿਕ ਪੁਸ਼ਟੀ ਲਈ ਅਨਮੋਲ ਗਗਨ ਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਾਡੀ ਗੱਲ ਅਨਮੋਲ ਦੇ ਪਿਤਾ ਯੋਧਾ ਸਿੰਘ ਮਾਨ ਨਾਲ ਹੋਈ। ਉਨ੍ਹਾਂ ਨੇ ਦੱਸਿਆ, “ਵਾਇਰਲ ਤਸਵੀਰ ਫਰਜੀ ਹੈ ਅਤੇ ਹਾਲੇ ਹੋਰ ਵੀ ਬਥੇਰਾ ਕੁਝ ਫਰਜੀ ਤੁਹਾਨੂੰ ਅਨਮੋਲ ਬਾਰੇ ਸੋਸ਼ਲ ਮੀਡੀਆ ‘ਤੇ ਵੇਖਣ ਨੂੰ ਮਿਲੇਗਾ।“
ਹੁਣ ਵਾਰੀ ਸੀ ਇਸ ਤਸਵੀਰ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਅੱਗ ਬਾਣੀ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ 242,961 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਨਮੋਲ ਗਗਨ ਮਾਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।