ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। 2012 ਦੀ ਇੱਕ ਤਸਵੀਰ ਨੂੰ ਐਡਿਟ ਕਰਕੇ ਹੁਣ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਲੜਾਕੂ ਵਿਮਾਨ ਦੀ ਐਡੀਟੇਡ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲਾਕੋਟ ਸਟ੍ਰਾਈਕ ਵਿਚ ਪਾਕਿਸਤਾਨੀਆਂ ਦੁਆਰਾ 4 ਦਰੱਖਤ ਅਤੇ ਇੱਕ ਕੋਏ ਦੇ ਮਾਰੇ ਜਾਣ ਨੂੰ ਸਵੀਕਾਰ ਕਰਨ ਬਾਅਦ ਭਾਰਤੀ ਹਵਾਈ ਸੈਨਾ ਨੇ ਆਪਣੇ ਵਿਮਾਨ ‘ਤੇ ਚਾਰ ਦਰੱਖਤ ਅਤੇ ਇੱਕ ਕੋਏ ਦੀ ਤਸਵੀਰ ਲਾਈ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਪੜਤਾਲ ਵਿਚ ਸਾਨੂੰ ਪਤਾ ਚਲਿਆ ਕਿ ਭਾਰਤੀ ਹਵਾਈ ਸੈਨਾ ਦੇ ਵਿਮਾਨ ਦੀ ਇੱਕ ਪੁਰਾਣੀ ਤਸਵੀਰ ਨੂੰ ਐਡਿਟ ਕਰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਤਸਵੀਰ 2012 ਦੀ ਹੈ। ਇਸਨੂੰ ਗਵਾਲੀਅਰ ਦੇ ਏਅਰਫੋਰਸ ਸਟੇਸ਼ਨ ‘ਤੇ ਕਲਿਕ ਕੀਤਾ ਗਿਆ ਸੀ।
ਫੇਸਬੁੱਕ ਯੂਜ਼ਰ Manish Srivastava ਨੇ 26 ਅਕਤੂਬਰ ਨੂੰ ਭਾਰਤੀ ਸੈਨਾ ਦੇ ਇੱਕ ਹਵਾਈ ਵਿਮਾਨ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: “Trolling Level #IndianAirforce 😎😎 Admire the IAF sense of humour. They are trolling the Pakis for admitting that only 4 trees and one crow were the casualties in the Balakot Strike ! 👏👏😜”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਵੱਖ-ਵੱਖ ਕੀਵਰਡ ਦੇ ਜਰੀਏ ਸਾਨੂੰ ਇਹ ਤਸਵੀਰ zone5aviation.com ਨਾਂ ਦੀ ਇੱਕ ਵੈੱਬਸਾਈਟ ‘ਤੇ ਮਿਲੀ। ਸਾਈਟ ਦੀ ਫੋਟੋ ਗੈਲਰੀ ਵਿਚ ਅਸਲ ਤਸਵੀਰ ਦੇ ਨਾਲ-ਨਾਲ ਸਾਨੂੰ ਕਈ ਦੂਜੀ ਤਸਵੀਰਾਂ ਵੀ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕੈਪਸ਼ਨ ਵਿਚ ਦੱਸਿਆ ਗਿਆ ਕਿ 2012 ਦੇ ਅਖੀਰ ਵਿਚ ਗਵਾਲੀਅਰ ਦੇ ਮਹਾਰਾਜਪਪੁਰ ਏਅਰਫੋਰਸ ਸਟੇਸ਼ਨ ਦੀ ਇਹ ਤਸਵੀਰਾਂ ਹਨ। ਤਸਵੀਰਾਂ ਮਿਰਾਜ 2000 ਦੀਆਂ ਹਨ। ਇਸਨੂੰ ਦਿੱਲੀ ਦੇ ਅੰਗਦ ਸਿੰਘ ਨੇ ਕਲਿਕ ਕੀਤਾ ਸੀ। ਫੋਟੋ ਗੈਲਰੀ ਇਥੇ ਵੇਖੋ।
ਵਾਇਰਲ ਤਸਵੀਰ ਨੂੰ ਲੈ ਕੇ ਵਿਸ਼ਵਾਸ ਟੀਮ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ IAF ਕਦੇ ਵੀ ਅਜੇਹੀ ਕੋਈ ਹਰਕਤ ਨਹੀਂ ਕਰਦਾ ਹੈ, ਜਿਸ ਤਰ੍ਹਾਂ ਦਾ ਵਾਇਰਲ ਪੋਸਟ ਵਿਚ ਦੱਸਿਆ ਗਿਆ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Manish Srivastava ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। 2012 ਦੀ ਇੱਕ ਤਸਵੀਰ ਨੂੰ ਐਡਿਟ ਕਰਕੇ ਹੁਣ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।