ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਤਸਵੀਰ ਵਿਚ ਐਡੀਟਿੰਗ ਕਰਕੇ ਸ਼ਰਾਬ ਦੀਆਂ ਬੋਤਲਾਂ ਨੂੰ ਚਿਪਕਾਇਆ ਗਿਆ ਹੈ। ਅਸਲ ਤਸਵੀਰ ਵਿਚ ਭਗਵੰਤ ਮਾਨ ਪਾਣੀ ਪੀ ਰਹੇ ਸਨ।
ਨਵੀਂ ਦਿੱਲੀ (Vishvas Team). ਸੋਸ਼ਲ ਮੀਡੀਆ ‘ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਤੋਂ MP ਭਗਵੰਤ ਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਭਗਵੰਤ ਮਾਨ ਨੂੰ ਕੁਝ ਪੀਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਦੇ ਪਿਛੋਕੜ ਵਿਚ ਕੁਝ ਸ਼ਰਾਬ ਦੀਆਂ ਬੋਤਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਤਸਵੀਰ ਵਿਚ ਐਡੀਟਿੰਗ ਕਰਕੇ ਸ਼ਰਾਬ ਦੀਆਂ ਬੋਤਲਾਂ ਨੂੰ ਚਿਪਕਾਇਆ ਗਿਆ ਹੈ। ਅਸਲ ਤਸਵੀਰ ਵਿਚ ਭਗਵੰਤ ਮਾਨ ਪਾਣੀ ਪੀ ਰਹੇ ਸਨ।
ਫੇਸਬੁੱਕ ਪੇਜ “Tharki Chacha” ਨੇ 5 ਸਿਤੰਬਰ ਨੂੰ ਭਗਵੰਤ ਮਾਨ ਦੀ ਐਡੀਟੇਡ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਆਹ ਕੀ ਦੇਖਣ ਨੂੰ ਮਿਲ ਰਿਹਾ? ਇਹ ਇਨਕਲਾਬ ਕੀ ਕਰ ਰਿਹਾ?”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਪੋਸਟ ਨੂੰ ਸਬਤੋਂ ਪਹਿਲਾਂ ਧਿਆਨ ਨਾਲ ਵੇਖਿਆ। ਇਸ ਪੋਸਟ ਵਿਚ ਇੱਕ ਯੂਜ਼ਰ ਨੇ ਆਪਣੇ ਕਮੈਂਟ ਵਿਚ ਅਸਲ ਤਸਵੀਰ ਨੂੰ ਸ਼ੇਅਰ ਕੀਤਾ ਹੋਇਆ ਸੀ। ਅਸਲ ਤਸਵੀਰ ਵਿਚ ਕੀਤੇ ਵੀ ਸ਼ਰਾਬ ਦੀਆਂ ਬੋਤਲਾਂ ਨਜ਼ਰ ਨਹੀਂ ਆ ਰਹੀਆਂ ਸਨ ਸਗੋਂ ਭਗਵੰਤ ਮਾਨ ਦੇ ਨੇੜੇ ਪਾਣੀ ਦੇ ਘੜੇ ਨੂੰ ਵੇਖਿਆ ਜਾ ਸਕਦਾ ਹੈ।
ਇਸ ਤਸਵੀਰ ਬਾਰੇ ਹੋਰ ਸਰਚ ਕਰਦੇ ਹੋਏ ਸਾਨੂੰ ਕਈ ਅਜਿਹੇ ਪੋਸਟ ਮਿਲੇ ਜਿਸਦੇ ਵਿਚ ਵਾਇਰਲ ਤਸਵੀਰ ਬਾਰੇ ਦੱਸਿਆ ਗਿਆ ਸੀ। ਗੌਰਤਲਬ ਹੈ ਕਿ ਇਸ ਤਸਵੀਰ ਦੀ ਸਚਾਈ ਨੂੰ ਦੱਸਦੇ ਹੋਏ ਅਕਾਲੀ ਦਲ ‘ਤੇ ਨਿਸ਼ਾਨਾ ਕੀਤਾ ਗਿਆ ਸੀ। ਤੁਸੀਂ ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖ ਸਕਦੇ ਹੋਏ ਜਿਸਦੇ ਨਾਲ ਇਹ ਸਾਫ ਹੁੰਦਾ ਹੈ ਕਿ ਤਸਵੀਰ ਵਿਚ ਸ਼ਰਾਬ ਦੀਆਂ ਬੋਤਲਾਂ ਨਹੀਂ ਸਨ।
ਹੁਣ ਅਸੀਂ ਤਸਵੀਰ ਨੂੰ ਲੈ ਕੇ ਭਗਵੰਤ ਮਾਨ ਦੀ ਟੀਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਭਗਵੰਤ ਮਾਨ ਦੀ ਟੀਮ ਦੇ ਸਦਸ ਅਤੇ ਉਨ੍ਹਾਂ ਦੇ ਮਿੱਤਰ ਸਨੀ ਰਾਏ ਨੇ ਸਾਡੇ ਨਾਲ ਗੱਲ ਕਰਦੇ ਹੋਏ ਇਹ ਸਾਫ ਕੀਤਾ ਕਿ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਕੀਤੇ ਵੀ ਸ਼ਰਾਬ ਦੀਆਂ ਬੋਤਲਾਂ ਨਹੀਂ ਸਨ।
ਹੁਣ ਵਾਰੀ ਸੀ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Tharki Chacha ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਹ ਪੇਜ ਅਕਤੂਬਰ 2017 ਵਿਚ ਬਣਾਇਆ ਗਿਆ ਸੀ ਅਤੇ ਇਸ ਪੇਜ ਨੂੰ 71,246 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਵਾਇਰਲ ਤਸਵੀਰ ਵਿਚ ਐਡੀਟਿੰਗ ਕਰਕੇ ਸ਼ਰਾਬ ਦੀਆਂ ਬੋਤਲਾਂ ਨੂੰ ਚਿਪਕਾਇਆ ਗਿਆ ਹੈ। ਅਸਲ ਤਸਵੀਰ ਵਿਚ ਭਗਵੰਤ ਮਾਨ ਪਾਣੀ ਪੀ ਰਹੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।