Fact Check: ਸ਼੍ਰੋਮਣੀ ਅਕਾਲੀ ਦਲ ਪੰਜਾਬ ਖਿਲਾਫ ਗਲਤ ਪ੍ਰਚਾਰ ਕਰਦਾ ਇਹ ਬੈਨਰ ਐਡੀਟੇਡ ਹੈ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ। ਅਸਲੀ ਬੈਨਰ ਵਿਚ ਲਿਖਿਆ ਸੀ “2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ” ਨਾ ਕਿ “ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ”। ਵਾਇਰਲ ਬੈਨਰ ਐਡੀਟੇਡ ਹੈ।

Fact Check: ਸ਼੍ਰੋਮਣੀ ਅਕਾਲੀ ਦਲ ਪੰਜਾਬ ਖਿਲਾਫ ਗਲਤ ਪ੍ਰਚਾਰ ਕਰਦਾ ਇਹ ਬੈਨਰ ਐਡੀਟੇਡ ਹੈ

ਨਵੀਂ ਦਿੱਲੀ (Vishvas News). ਪੰਜਾਬ ਵਿਚ ਚੋਣਾਂ 2022 ਵਿਚ ਹੋਣੀਆਂ ਨੇ ਅਤੇ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਇੱਕ ਐਡੀਟੇਡ ਬੈਨਰ ਵਾਇਰਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਖਿਲਾਫ ਗਲਤ ਪ੍ਰਚਾਰ ਹੋ ਰਿਹਾ ਹੈ। ਇਸ ਬੈਨਰ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦੇਵਿੰਦਰ ਸਿੰਘ ਬੀਹਲਾ ਦੀ ਤਸਵੀਰ ਹੇਠਾਂ ਲਿਖਿਆ ਹੋਇਆ ਹੈ “ਹਰ ਪਿੰਡ, ਹਰ ਸ਼ਹਿਰ ਦੀ ਪੁਕਾਰ, ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ”।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੈਨਰ ਐਡੀਟੇਡ ਹੈ। ਅਸਲੀ ਬੈਨਰ ਵਿਚ ਲਿਖਿਆ ਸੀ “2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ” ਨਾ ਕਿ “ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ”। ਵਾਇਰਲ ਪੋਸਟ ਫਰਜੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਅਾਪਣਾ ਪੰਜਾਬ Aapna Punjab ਨਾਂ ਦੇ ਫੇਸਬੁੱਕ ਪੇਜ ਨੇ ਇਸ ਬੈਨਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “😂😂😂😂 ਕਦੇ ਨਾਂ ਆਵੇ ਕਾਲੀ ਦਲ ਦੀ ਸਰਕਾਰ #ਕਾਲੀ_ਦਲ ਵਾਲਿਉ, #ਸੁੱਖੇ ਦਾ ਸਮਾਨ ਲੱਗਦਾ ਤੁਸੀ ਵੀ #ਸ਼ਕਣ ਲੱਗ ਪਏ ਹੋ।”

ਇਸ ਬੈਨਰ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦੇਵਿੰਦਰ ਸਿੰਘ ਬੀਹਲਾ ਦੀ ਤਸਵੀਰ ਹੇਠਾਂ ਲਿਖਿਆ ਹੋਇਆ ਹੈ “ਹਰ ਪਿੰਡ, ਹਰ ਸ਼ਹਿਰ ਦੀ ਪੁਕਾਰ, ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ”।

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਲੀਡਰ ਦੇਵਿੰਦਰ ਸਿੰਘ ਬੀਹਲਾ ਦੇ ਨਾਂ ਤੋਂ ਇਹ ਬੈਨਰ ਵਾਇਰਲ ਕੀਤਾ ਜਾ ਰਿਹਾ ਹੈ। ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਦੇਵਿੰਦਰ ਸਿੰਘ ਬੀਹਲਾ ਦੇ ਫੇਸਬੁੱਕ ਅਕਾਊਂਟ ਵੱਲ ਰੁਖ ਕੀਤਾ। ਸਾਨੂੰ ਉਨ੍ਹਾਂ ਦੇ ਅਕਾਊਂਟ ‘ਤੇ ਇੱਕ ਪੋਸਟ ਮਿਲਿਆ ਜਿਸਦੇ ਵਿਚ ਉਹ ਇਸ ਫਰਜੀ ਪੋਸਟ ਬਾਰੇ ਜਾਣਕਾਰੀ ਦੇ ਰਹੇ ਹਨ ਅਤੇ ਸਾਨੂੰ ਅਸਲੀ ਬੈਨਰ ਦੀ ਤਸਵੀਰ ਵੀ ਓਥੇ ਮਿਲੀ।

ਦੇਵਿੰਦਰ ਸਿੰਘ ਬੀਹਲਾ ਨੇ 17 ਅਗਸਤ 2020 ਨੂੰ ਇਸ ਫਰਜ਼ੀ ਬੈਨਰ ਨੂੰ ਲੈ ਕੇ ਪੋਸਟ ਅਪਲੋਡ ਕੀਤਾ ਸੀ ਅਤੇ ਆਪਣੇ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਸੀ: ਭਰਾਉ FONT ਚੈੱਕ ਕਰੋ। ਭਗਵੰਤ ਮਾਨ (ਮਾਂ ਦੀ ਸਹੁੰ ਖਾਣ ਆਲੇ ਸ਼ਰਾਬ ਛੁਡਾਓ ਰੈਲੀ ਬਰਨਾਲਾ) ਦੇ ਪੇਡ ਵਰਕਰ ਹੁਣ ਟੁੱਚੀਆ ਹਰਕਤਾਂ ਤੇ ਆ ਗਏ ਹਨ। ਅਸਲੀ ਅਤੇ ਨਕਲੀ ਪੋਸਟਰ ਦੇਖ ਲਵੋ। ਮੈ ਹਾਲੇ ਵੀ ਰੁਕਿਆ ਕੇਸ ਕਰਨ ਤੋ ਕਿ ਆਪ ਆਲੇ ਵੀ ਕਿਸੇ ਦੇ ਬੱਚੇ ਹਨ, ਮੈ ਕਿਸੇ ਤੇ ਕੇਸ ਕਰਕੇ ਉਸ ਵੀਰ ਦਾ ਕੈਰੀਅਰ ਖ਼ਰਾਬ ਨਹੀ ਕਰਨਾ ਚਾਹੁੰਦਾ। ਸਾਰਥਿਕ ਰਾਜਨੀਤੀ ਕਰੋ। ਦਵਿੰਦਰ ਸਿੰਘ ਬੀਹਲਾ। 🙏।

ਅਸਲੀ ਬੈਨਰ ਅਤੇ ਐਡੀਟੇਡ ਬੈਨਰ ਵਿਚਕਾਰ ਫਰਕ ਹੇਠਾਂ ਵੇਖਿਆ ਜਾ ਸਕਦਾ ਹੈ:

ਇਸ ਬੈਨਰ ਨੂੰ ਲੈ ਕੇ ਦੇਵਿੰਦਰ ਸਿੰਘ ਬੀਹਲਾ ਨੇ ਵੀਡੀਓ ਰਾਹੀਂ ਵੀ ਪੁਸ਼ਟੀ ਅਪਲੋਡ ਕੀਤੀ ਹੈ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਵੀ ਅਸਲੀ ਬੈਨਰ ਨੂੰ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਿੱਧਾ ਦੇਵਿੰਦਰ ਸਿੰਘ ਬੀਹਲਾ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਵੱਲੋਂ ਖੇਡੀ ਜਾ ਰਹੀ ਹੈ। ਭਗਵੰਤ ਮਾਨ ਅਤੇ ਉਸਦੇ IT ਸੇਲ ਵਾਲੇ ਲੋਕ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨੀਤੀ ਆਪਣੇ ਕੰਮ ਦਿਖਾ ਕੇ ਵੀ ਕੀਤੀ ਜਾ ਸਕਦੀ ਹੈ ਪਰ ਇਹ ਲੋਕ ਫਰਜ਼ੀ ਬੈਨਰ ਅਪਲੋਡ ਕਰਕੇ ਗੰਦੀ ਰਾਜਨੀਤੀ ਕਰ ਰਹੇ ਹਨ। ਅਸੀਂ ਇਸ ਮਾਮਲੇ ਨੂੰ ਲੈ ਕੇ ਸਾਈਬਰ ਸੈਲ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਹੁਣ ਵਾਰੀ ਸੀ ਇਸ ਪੋਸਟ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕਰਨ ਦੀ। ਫੇਸਬੁੱਕ ਪੇਜ ਅਾਪਣਾ ਪੰਜਾਬ Aapna Punjab ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਪੇਜ ਨੂੰ 40,521 ਲੋਕ ਫਾਲੋ ਕਰਦੇ ਹਨ। ਇਹ ਪੇਜ 7 ਜੂਨ 2017 ਨੂੰ ਬਣਾਇਆ ਗਿਆ ਸੀ।

https://www.instagram.com/p/CEd4hoSHygH/

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਇਆ। ਅਸਲੀ ਬੈਨਰ ਵਿਚ ਲਿਖਿਆ ਸੀ “2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ” ਨਾ ਕਿ “ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ”। ਵਾਇਰਲ ਬੈਨਰ ਐਡੀਟੇਡ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts