ਅਸੀਂ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਡਿੰਪਲ ਯਾਦਵ ਦੇ ਨਾਮ ਤੋਂ ਯੋਗੀ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਜਤਾਉਣ ਵਾਲਾ ਬਿਆਨ ਪੂਰੀ ਤਰ੍ਹਾਂ ਤੋਂ ਕਾਲਪਨਿਕ ਅਤੇ ਮਨਘੜਤ ਹੈ ਅਤੇ ਇਸ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਬ੍ਰੇਕਿੰਗ ਪਲੇਟ ਵੀ ਐਡੀਟੇਡ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਹਿੰਦੀ ਨਿਊਜ਼ ਚੈਨਲ ਦੇ ਬ੍ਰੇਕਿੰਗ ਪਲੇਟ ਦੀ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਇਸਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਫਿਰ ਤੋਂ ਯੋਗੀ ਆਦਿਤਿਆਨਾਥ ਹੀ ਮੁੱਖ ਮੰਤਰੀ ਬਣਨਗੇ ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜੀ ਦੁਸ਼ਪ੍ਰਚਾਰ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਨੂੰ ਐਡਿਟ ਕਰਕੇ ਚਲਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅਖਿਲੇਸ਼ ਯਾਦਵ ਦੇ ਇੱਕ ਪੁਰਾਣੇ ਵੀਡੀਓ ਨੂੰ ਸਮਾਨ ਦਾਅਵੇ ਨਾਲ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੇ ਬਣਨ ਦੀ ਗੱਲ ਮੰਨ ਲਈ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Rockboy Ajay Shukla’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ, ਜੋ ਇੱਕ ਹਿੰਦੀ ਨਿਊਜ਼ ਚੈਨਲ ਦੇ ਬ੍ਰੇਕਿੰਗ ਪਲੇਟ ਦੀ ਤਸਵੀਰ ਹੈ। ਇਸ ਵਿੱਚ ਲਿਖਿਆ ਹੋਇਆ ਹੈ ਕਿ ਡਿੰਪਲ ਯਾਦਵ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਦੇ ਮੁੱਖ ਮੰਤਰੀ ਬਣਨ ਦਾ ਦਾਅਵਾ ਕੀਤਾ ਹੈ।
ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਕਿਸੇ ਵਿਰੋਧੀ ਦਲ ਦੇ ਨੇਤਾ ਵੱਲੋਂ ਅਜਿਹਾ ਬਿਆਨ ਦਿੱਤਾ ਜਾਣਾ ਅਸਭਾਵਿਕ ਹੈ, ਇਸ ਲਈ ਪਹਿਲੀ ਨਜ਼ਰ ਵਿੱਚ ਇਸ ਦੇ ਫਰਜ਼ੀ ਹੋਣ ਦਾ ਸੰਕੇਤ ਮਿਲਦਾ ਹੈ। ਨਿਊਜ਼ ਸਰਚ ਵਿੱਚ ਵੀ ਅਜਿਹਾ ਬਿਆਨ ਜਾਂ ਇਸ ਨਾਲ ਸੰਬੰਧਿਤ ਕੋਈ ਵੀ ਬਿਆਨ ਨਹੀਂ ਮਿਲਿਆ। ਅਸਲ ਵਿੱਚ ਨਿਊਜ਼ ਸਰਚ ਵਿੱਚ ਸਾਨੂੰ ਡਿੰਪਲ ਯਾਦਵ ਨਾਲ ਸੰਬੰਧਿਤ ਕੋਈ ਖਬਰ ਹੀ ਨਹੀਂ ਮਿਲੀ।
ਇਸ ਬ੍ਰੇਕਿੰਗ ਪਲੇਟ ਨੂੰ ਲੈ ਕੇ ਅਸੀਂ ਕੇ ਨਿਊਜ਼ ਦੇ ਪ੍ਰਧਾਨ ਸੰਪਾਦਕ Durgendra Chauhan ਨਾਲ ਸੰਪਰਕ ਕੀਤਾ। ਵਾਇਰਲ ਤਸਵੀਰ ਨੂੰ ਫਰਜ਼ੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ, “ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ ਅਤੇ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਐਡੀਟੇਡ ਹੈ।’
ਕੇ ਨਿਊਜ਼ ਦੇ ਸੋਸ਼ਲ ਮੀਡੀਆ ਹੈਂਡਲ ਤੇ ਸਾਨੂੰ ਚੈਨਲ ਦੇ ਕਈ ਬ੍ਰੇਕਿੰਗ ਪਲੇਟ ਦੀਆਂ ਤਸਵੀਰਾਂ ਮਿਲੀਆਂ, ਜਿਸਨੂੰ ਦੇਖ ਕੇ ਇਹ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਇਰਲ ਪਲੇਟ ਐਡੀਟੇਡ ਅਤੇ ਫਰਜੀ ਹੈ। ਹੇਠਾਂ ਦਿੱਤੇ ਗਏ ਕੋਲਾਜ ਵਿੱਚ ਇਸ ਅੰਤਰ ਨੂੰ ਸਾਫ ਦੇਖਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਅਖਿਲੇਸ਼ ਯਾਦਵ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਖੁਸ਼ਹਾਲੀ ਦੇ ਲਈ ਰਾਜ ਵਿੱਚ ਯੋਗੀ ਸਰਕਾਰ ਦੇ ਫਿਰ ਤੋਂ ਬਣਨ ਦਾ ਦਾਅਵਾ ਕੀਤਾ ਸੀ। ਅਸੀਂ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਗ਼ਲਤ ਪਾਇਆ ਸੀ । ਸੰਬੰਧਿਤ ਤੱਥ ਜਾਂਚ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਵਾਇਰਲ ਅਤੇ ਫਰਜ਼ੀ ਬ੍ਰੇਕਿੰਗ ਪਲੇਟ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਚ ਖੁਦ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦਾ ਰਹਿਣ ਵਾਲਾ ਦੱਸਿਆ ਹੈ ਅਤੇ ਇਸ ਪ੍ਰੋਫਾਈਲ ਤੋਂ ਜ਼ਿਆਦਾਤਰ ਰਾਜਨੀਤਿਕ ਪੋਸਟ ਨੂੰ ਸ਼ੇਅਰ ਕੀਤਾ ਜਾਂਦਾ ਹੈ।
ਨਤੀਜਾ: ਅਸੀਂ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਡਿੰਪਲ ਯਾਦਵ ਦੇ ਨਾਮ ਤੋਂ ਯੋਗੀ ਦੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਜਤਾਉਣ ਵਾਲਾ ਬਿਆਨ ਪੂਰੀ ਤਰ੍ਹਾਂ ਤੋਂ ਕਾਲਪਨਿਕ ਅਤੇ ਮਨਘੜਤ ਹੈ ਅਤੇ ਇਸ ਦਾਅਵੇ ਦੇ ਨਾਲ ਵਾਇਰਲ ਹੋ ਰਿਹਾ ਬ੍ਰੇਕਿੰਗ ਪਲੇਟ ਵੀ ਐਡੀਟੇਡ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।