ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਭਗਵੰਤ ਮਾਨ ਦੇ ਕੱਪੜਿਆਂ ਤੇ ਫੁੱਲਾ ਦਾ ਰੰਗ ਲੱਗਿਆ ਸੀ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) । ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇੱਕ ਨਿਊਜ਼ ਪੇਪਰ ਦੀ ਕਟਿੰਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਕਟਿੰਗ ਵਿੱਚ ਭਗਵੰਤ ਮਾਨ ਦੇ ਕੁੜਤੇ ਪਿੱਛੇ ਕੁਝ ਲੱਗਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਨੇ ਸ਼ਰਾਬੀ ਹਾਲਤ ਵਿੱਚ ਧੂਰੀ ਪਹੁੰਚੇ ਸੀ ਅਤੇ ਸੰਬੋਧਨ ਦੌਰਾਨ ਪਜ਼ਾਮੇ ਵਿੱਚ ਕੀਤੇ ਗਏ ਮੱਲ – ਮੂਤਰ ਦੀਆਂ ਤਸਵੀਰਾਂ ਵਾਇਰਲ ਹੋਣ ਕਾਰਣ ਉਨ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ। ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਇਸ ਦਾਅਵੇ ਨੂੰ ਫਰਜੀ ਪਾਇਆ। ਭਗਵੰਤ ਮਾਨ ਦੇ ਪਜ਼ਾਮੇ ਵਿੱਚ ਲੱਗਿਆ ਇਹ ਰੰਗ ਫੂਲਾਂ ਦਾ ਹੈ। ਅਸਲ ਵਿੱਚ ਧੂਰੀ ਪਹੁੰਚਣ ਤੇ ਉਨ੍ਹਾਂ ਦਾ ਫੁੱਲਾ ਨਾਲ ਸਵਾਗਤ ਕੀਤਾ ਗਿਆ ਸੀ ਅਤੇ ਇਹਨਾਂ ਫੁੱਲਾ ਦਾ ਰੰਗ ਹੀ ਉਨ੍ਹਾਂ ਦੇ ਕੱਪੜਿਆਂ ਵਿੱਚ ਲੱਗਿਆ ਹੈ। ਤਸਵੀਰ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ” Gurdepnaberder Gursar ” ਨੇ 25 ਜਨਵਰੀ ਨੂੰ ਇਹ ਤਸਵੀਰ ਪੋਸਟ ਕੀਤੀ ਹੈ ਅਤੇ ਲਿਖਿਆ ਹੈ :ਭਰਾਵੋ ਝਾੜੂ ਵਾਲਿਆਂ ਨੂੰ ਬੇਨਤੀ ਆ ਝੰਡੇ ਦੇ ਡਾਇਪਰ ਲਾ ਦਿਆ ਕਰੋ🤣🤣”
ਵਾਇਰਲ ਪੇਪਰ ਦੀ ਕਟਿੰਗ ਵਿੱਚ ਲਿਖਿਆ ਹੋਇਆ ਹੈ : ਸ਼ਰਾਬੀ ਹਾਲਤ ‘ਚ ਧੂਰੀ ਪਹੁੰਚੇ ਭਗਵੰਤ ਮਾਨ ਦਾ ਉੱਡ ਰਿਹਾ ਹੈ ਮਜ਼ਾਕ, ਸੰਬੋਧਨ ਦੌਰਾਨ ਪਜ਼ਾਮੇ ‘ਚ ਕੀਤੇ ਮੱਲ – ਮੂਤਰ ਦੀਆਂ ਤਸਵੀਰਾਂ ਵਾਇਰਲ
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਪੇਪਰ ਦੀ ਕਟਿੰਗ ਨੂੰ ਗੌਰ ਨਾਲ ਵੇਖਿਆ। ਸਾਨੂੰ ਇਸ ਪੇਪਰ ਸੰਗਰੂਰ 23 ਜਨਵਰੀ ਅਤੇ ਰਾਕੇਸ਼ ਕੁਮਾਰ ਲਿਖਿਆ ਨਜ਼ਰ ਆਇਆ , ਇਸ ਤੋਂ ਅਲਾਵਾ ਇਸ ਵਿੱਚ ਕਿਸੇ ਮੀਡਿਆ ਸੰਸਥਾਨ ਦਾ ਨਾਮ ਨਹੀਂ ਲਿਖਿਆ ਹੋਇਆ ਹੈ। ਅਤੇ ਇਸ ਵਿੱਚ ਕਈ ਗ਼ਲਤੀਆਂ ਵੀ ਹਨ। ਜੋ ਆਮ ਤੌਰ ਤੇ ਕਿਸੇ ਮੀਡਿਆ ਸੰਸਥਾਨ ਵੱਲੋ ਨਹੀਂ ਕੀਤੀ ਜਾਂਦੀ। ਵਾਇਰਲ ਪੋਸਟ ਦੇ ਕੰਮੇੰਟਸ ਵਿੱਚ ਵੀ ਇਸ ਹੀ ਤਸਵੀਰ ਨੂੰ ਕਈ ਯੂਜ਼ਰਸ ਨੇ ਫਰਜੀ ਦੱਸਿਆ ਹੈ।
ਇੱਥੋਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆ। ਸਾਨੂੰ ਇਸ ਨਾਲ ਜੁੜੀ ਖਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਭਗਵੰਤ ਮਾਨ ਨਾਲ ਅਜਿਹਾ ਕੁਝ ਹੋਇਆ ਹੁੰਦਾ ਤਾਂ ਹਰ ਵੱਡੇ ਮੀਡਿਆ ਸੰਸਥਾਨ ਨੇ ਇਸਨੂੰ ਕਵਰ ਕੀਤਾ ਹੋਣਾ ਸੀ , ਪਰ ਸਾਨੂੰ ਇਸਨੂੰ ਲੈ ਕੇ ਕੋਈ ਖਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ।
ਅਸੀਂ ਭਗਵੰਤ ਮਾਨ ਦੇ ਸੋਸ਼ਲ ਮੀਡਿਆ ਅਕਾਊਂਟਸ ਨੂੰ ਵੀ ਖੰਗਾਲਿਆ। ਸਾਨੂੰ ਇਸ ਨਾਲ ਜੁੜਿਆ ਇੱਕ ਵੀਡੀਓ ਮਿਲਿਆ। 23 ਜਨਵਰੀ 2021 ਨੂੰ ਅਪਲੋਡ ਇਸ ਵੀਡੀਓ ਵਿੱਚ ਵਾਇਰਲ ਪੋਸਟ ਵਾਲੀ ਫੋਟੋ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ: ਧੂਰੀ ਦੇ ਲੋਕਾਂ ਦਾ ਜੋਸ਼ ਤੇ ਪਿਆਰ…’ਇਨਕਲਾਬ ਜ਼ਿੰਦਾਬਾਦ’.
ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਨਚਾਰਜ ਬਲਜੀਤ ਸਿੰਘ ਟਿੱਬਾ ਨਾਲ ਸੰਪਰਕ ਕੀਤਾ , ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵੀ ਸ਼ੇਅਰ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਫਰਜੀ ਖਬਰ ਹੈ। ਅਜਿਹਾ ਕੁਝ ਨਹੀਂ ਹੋਇਆ ਸੀ, ਜੇਕਰ ਹੋਇਆ ਹੁੰਦਾ ਤਾਂ ਇਸ ਖਬਰ ਦੀ ਹਰ ਪਾਸੇ ਚਰਚਾ ਹੋਣੀ ਸੀ। ਭਗਵੰਤ ਮਾਨ ਦੇ ਕੱਪੜਿਆਂ ਤੇ ਫੁੱਲਾ ਦਾ ਰੰਗ ਲੱਗਿਆ ਹੋਇਆ ਸੀ।
ਅਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਕੋਆਰਡੀਨੇਟਰ ਮਨਜੀਤ ਸਿੱਧੂ ਨਾਲ ਵੀ ਵਹਟਸਐੱਪ ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫਰਜੀ ਖਬਰ ਹੈ। ਇਸ ਖਬਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ਪੇਜ 106 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਭਗਵੰਤ ਮਾਨ ਦੇ ਕੱਪੜਿਆਂ ਤੇ ਫੁੱਲਾ ਦਾ ਰੰਗ ਲੱਗਿਆ ਸੀ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।