X
X

Fact Check: ਅਕਾਲੀ ਦਲ ਦੇ ਲੀਡਰ ਦੇਵਿੰਦਰ ਸਿੰਘ ਬੀਹਲਾ ਦੇ ਵੀਡੀਓ ਨੂੰ ਕ੍ਰੋਪ ਕਰ ਗੁੰਮਰਾਹਕਰਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਸਾਬਤ ਹੋਇਆ। ਇਹ ਵਾਇਰਲ ਵੀਡੀਓ ਇੱਕ ਸਪਸ਼ਟੀਕਰਣ ਵੀਡੀਓ ਦਾ ਭਾਗ ਹੈ।

  • By: Bhagwant Singh
  • Published: Aug 23, 2020 at 03:21 PM
  • Updated: Aug 29, 2020 at 03:49 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੇਵਿੰਦਰ ਸਿੰਘ ਬੀਹਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਪਾਇਆ। ਇਸ ਵੀਡੀਓ ਵਿਚ ਉਹ ਇੱਕ ਐਡੀਟੇਡ ਬੈਨਰ ਨੂੰ ਲੈ ਕੇ ਸਪਸ਼ਟੀਕਰਣ ਦੇ ਰਹੇ ਸਨ ਜਿਸਦੇ ਵਿਚ ਕੁਝ ਲੋਕਾਂ ਨੇ ਇੱਕ ਬੈਨਰ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦੇਵਿੰਦਰ ਸਿੰਘ ਬੀਹਲਾ ਦੀ ਤਸਵੀਰ ਹੇਠਾਂ ਕਦੇ ਵੀ ਨਾ ਆਵੇ ਅਕਾਲੀ ਸਰਕਾਰ ਲਿਖ ਦਿੱਤਾ ਸੀ। ਹੁਣ ਓਸੇ ਵੀਡੀਓ ਦੇ ਇੱਕ ਭਾਗ ਨੂੰ ਕ੍ਰੋਪ ਕਰ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Dalvir Singh ਨੇ ਦੇਵਿੰਦਰ ਸਿੰਘ ਬੀਹਲਾ ਦੇ ਕ੍ਰੋਪ ਕੀਤੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਆਂਹ ਅਕਾਲੀ ਦਲ ਵਾਲਿਆਂ ਦਾ #ਬੀਹਲਾਬਾਊਂਸਰਾਂਵਾਲਾ ਕੀ ਕਹੀ ਜਾਦਾ ! ਹਰ ਪਿੰਡ ਹਰ ਸ਼ਹਿਰ ਦੀ ਪੁਕਾਰ ਕਦੀ ਵੀ ਨਾ ਆਵੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ Story Check ਕਰੋ ਉੱਥੇ Pro Version ਦੇਖਣ ਨੂੰ ਮਿਲੂਗਾ 😂😂😂😂😂”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

ਪੜਤਾਲ

ਇਸ ਵੀਡੀਓ ਵਿਚ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਲੀਡਰ ਦੇਵਿੰਦਰ ਸਿੰਘ ਬੀਹਲਾ ਨੂੰ ਕਥਿਤ ਰੂਪ ਤੋਂ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ। ਇਸ ਲਈ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਦੇਵਿੰਦਰ ਸਿੰਘ ਬੀਹਲਾ ਦੇ ਫੇਸਬੁੱਕ ਪੇਜ ਵੱਲ ਰੁਖ ਕੀਤਾ। ਉਨ੍ਹਾਂ ਦੇ ਪੇਜ ‘ਤੇ ਸਾਨੂੰ 17 ਅਗਸਤ 2020 ਨੂੰ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ ਜਿਸਦੇ ਵਿਚ ਉਹ ਇੱਕ ਐਡੀਟੇਡ ਬੈਨਰ ਨੂੰ ਲੈ ਕੇ ਸਪਸ਼ਟੀਕਰਣ ਦਿੰਦੇ ਦਿੱਸ ਰਹੇ ਹਨ। ਵੀਡੀਓ ਨੂੰ ਧਿਆਨ ਨਾਲ ਵੇਖਣ ਅਤੇ ਸੁਣਨ ‘ਤੇ ਪਤਾ ਚਲਦਾ ਹੈ ਕਿ ਇਸ ਵਾਇਰਲ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਵੀਡੀਓ ਇਸੇ ਸਪਸ਼ਟੀਕਰਣ ਵੀਡੀਓ ਦਾ ਭਾਗ ਹੈ।

ਵਾਇਰਲ ਵੀਡੀਓ ਦਾ ਭਾਗ ਇਸ ਅਸਲੀ ਵੀਡੀਓ ਵਿਚ 1 ਮਿੰਟ 3 ਸੈਕੰਡ ਤੋਂ ਲੈ ਕੇ 1 ਮਿੰਟ 10 ਸੈਕੰਡ ਦੇ ਵਿਚਕਾਰ ਸੁਣਿਆ ਜਾ ਸਕਦਾ ਹੈ। ਮਤਲਬ ਸਾਫ ਸੀ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਵੀਡੀਓ ਕ੍ਰੋਪਡ ਹੈ। ਅਸਲ ਵੀਡੀਓ ਵਿਚ ਉਹ ਇੱਕ ਐਡੀਟੇਡ ਬੈਨਰ ਨੂੰ ਲੈ ਕੇ ਸਪਸ਼ਟੀਕਰਣ ਦੇ ਰਹੇ ਸਨ ਜਿਸਦੇ ਵਿਚ ਕੁਝ ਲੋਕਾਂ ਨੇ ਇੱਕ ਬੈਨਰ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦੇਵਿੰਦਰ ਸਿੰਘ ਬੀਹਲਾ ਦੀ ਤਸਵੀਰ ਹੇਠਾਂ ਕਦੇ ਵੀ ਨਾ ਆਵੇ ਅਕਾਲੀ ਸਰਕਾਰ ਲਿਖ ਦਿੱਤਾ ਸੀ।

ਇਸ ਪੂਰੇ ਵੀਡੀਓ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਦੇਵਿੰਦਰ ਸਿੰਘ ਬੀਹਲਾ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ, “ਇਹ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਵੱਲੋਂ ਖੇਡੀ ਜਾ ਰਹੀ ਹੈ। ਭਗਵੰਤ ਮਾਨ ਅਤੇ ਉਸਦੇ IT ਸੇਲ ਵਾਲੇ ਲੋਕ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਮਾਮਲੇ ਨੂੰ ਲੈ ਕੇ ਸਾਈਬਰ ਸੈਲ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਰਾਜਨੀਤੀ ਆਪਣੇ ਕੰਮ ਦਿਖਾ ਕੇ ਵੀ ਕੀਤੀ ਜਾ ਸਕਦੀ ਹੈ ਪਰ ਇਹ ਲੋਕ ਫਰਜ਼ੀ ਬੈਨਰ ਅਤੇ ਕ੍ਰੋਪਡ ਵੀਡੀਓ ਨੂੰ ਅਪਲੋਡ ਕਰਕੇ ਗੰਦੀ ਰਾਜਨੀਤੀ ਕਰ ਰਹੇ ਹਨ।

ਹੁਣ ਵਾਰੀ ਸੀ ਇਸ ਵੀਡੀਓ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਅਕਾਊਂਟ Dalvir Singh ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਹ ਯੂਜ਼ਰ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ ਅਤੇ ਇਸ ਯੂਜ਼ਰ ਨੂੰ 4,249 ਲੋਕ ਫਾਲੋ ਵੀ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹ ਕਰਨ ਵਾਲਾ ਸਾਬਤ ਹੋਇਆ। ਇਹ ਵਾਇਰਲ ਵੀਡੀਓ ਇੱਕ ਸਪਸ਼ਟੀਕਰਣ ਵੀਡੀਓ ਦਾ ਭਾਗ ਹੈ।

  • Claim Review : ਸੋਸ਼ਲ ਮੀਡੀਆ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੇਵਿੰਦਰ ਸਿੰਘ ਬੀਹਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ।
  • Claimed By : FB User- Dalvir Singh
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later