X
X

Fact Check: ਕਾਂਗਰੇਸ ਦੇ ਸਥਾਪਨਾ ਦਿਹਾੜੇ ਦਾ ਪੁਰਾਣਾ ਵੀਡੀਓ ਮਨਮੋਹਨ ਸਿੰਘ ਦੇ ਬਰਥਡੇ ਦੇ ਨਾਂ ‘ਤੇ ਹੋਇਆ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰੇਸ ਵਿਚ ਉਨ੍ਹਾਂ ਨੂੰ ਆਪਣੇ ਜਨਮਦਿਨ ਦਾ ਕੇਕ ਆਪ ਕੱਟਣ ਦੀ ਵੀ ਇਜਾਜ਼ਤ ਨਹੀਂ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਅਸਲ ਵਿਚ, ਇਹ ਵੀਡੀਓ ਕਾਂਗਰੇਸ ਦੇ ਸਥਾਪਨਾ ਦਿਵਸ ਦਾ ਹੈ। ਇਸ ਮੌਕੇ ‘ਤੇ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਨੂੰ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ 27 ਦਿਸੰਬਰ 2018 ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਅਮਿਤ ਤਿਆਗੀ ਨੇ ਫੇਸਬੁੱਕ ‘ਤੇ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ: “ਮਨਮੋਹਨ ਸਿੰਘ ਜੀ ਦਾ ਦਰਦ ਉਹ ਆਪ ਹੀ ਸਮਝਦੇ ਹਨ। ਉਨ੍ਹਾਂ ਦੇ ਜਨਮ ਦਿਹਾੜੇ ਦਾ ਵੀਡੀਓ ਕਲਿੱਪ”

ਇਸ ਵੀਡੀਓ ਨੂੰ ਗਲਤ ਦਾਅਵੇ ਨਾਲ ਕਈ ਯੂਜ਼ਰ ਵਾਇਰਲ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸਦੇ ਵਿਚ ਮਨਮੋਹਨ ਸਿੰਘ ਅਤੇ ਕਾਂਗਰੇਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਇਸਦੇ ਬਾਅਦ ਰਾਹੁਲ ਗਾਂਧੀ ਕੇਕ ਦਾ ਇੱਕ ਹਿੱਸਾ ਪਲੇਟ ਵਿਚ ਪਾ ਕੇ ਮਨਮੋਹਨ ਸਿੰਘ ਨੂੰ ਦਿੰਦੇ ਹਨ। ਰਾਹੁਲ ਗਾਂਧੀ ਨੂੰ ਜੈਕਟ ਪਾਏ ਹੋਏ ਵੇਖਿਆ ਜਾ ਸਕਦਾ ਹੈ। ਇਸਦੇ ਨਾਲ ਇੱਕ ਗੱਲ ਤਾਂ ਸਾਫ ਸੀ ਕਿ ਵੀਡੀਓ ਸਰਦੀ ਦੇ ਮੌਸਮ ਦਾ ਹੈ, ਜਦਕਿ ਮਨਮੋਹਨ ਸਿੰਘ ਦਾ ਜਨਮਦਿਨ 26 ਸਿਤੰਬਰ ਨੂੰ ਆਉਂਦਾ ਹੈ।

ਵਿਸ਼ਵਾਸ ਟੀਮ ਨੇ ਇਸਦੇ ਬਾਅਦ ਵਾਇਰਲ ਵੀਡੀਓ ਨੂੰ InVID ਟੂਲ ਵਿਚ ਅਪਲੋਡ ਕਰਕੇ ਕਈ ਵੀਡੀਓ ਗਰੇਬ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਾਨੂੰ news18.com ਦੀ ਵੈੱਬਸਾਈਟ ‘ਤੇ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਵੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਨੂੰ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ। ਖਬਰ ਵਿਚ ਦੱਸਿਆ ਗਿਆ ਕਿ ਕਾਂਗਰੇਸ ਦੇ ਸਥਾਪਨਾ ਦਿਹਾੜੇ ਦੇ ਦਿਨ ਦਾ ਇਹ ਵੀਡੀਓ ਹੈ। ਉਸ ਸਮੇਂ ਰਾਹੁਲ ਗਾਂਧੀ ਕਾਂਗਰੇਸ ਦੇ ਪ੍ਰਧਾਨ ਸਨ। ਇਹ ਖਬਰ 28 ਦਿਸੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

ਪੜਤਾਲ ਦੌਰਾਨ ਸਾਨੂੰ India Today ਦੇ ਯੂਟਿਊਬ ਚੈਨਲ ‘ਤੇ ਵੀ ਇਹ ਵੀਡੀਓ ਮਿਲਿਆ। ਇਸਦੇ ਵਿਚ ਦੱਸਿਆ ਗਿਆ ਕਿ ਕਾਂਗਰੇਸ ਪ੍ਰਧਾਨ ਨੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ #CongressFoundationDay ਦੇ ਮੌਕੇ ‘ਤੇ ਪਾਰਟੀ ਦਫਤਰ ਵਿਚ ਕੇਕ ਕੱਟਿਆ।

ਇਸਦੇ ਬਾਅਦ ਅਸੀਂ ਟਵਿੱਟਰ ‘ਤੇ ਗਏ। ਓਥੇ ਅਸੀਂ #CongressFoundationDay ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ANI ਦਾ ਇੱਕ ਟਵੀਟ ਮਿਲਿਆ। ਇਸਦੇ ਵਿਚ ਉਹੀ ਤਸਵੀਰਾਂ ਮਿਲੀਆਂ, ਜਿਵੇਂ ਵੀਡੀਓ ਵਿਚ ਮਾਹੌਲ ਦਿੱਸ ਰਿਹਾ ਹੈ। ਇਹ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ।

ਵੀਡੀਓ ਦਾ ਸੋਰਸ ਪਤਾ ਕਰਨ ਲਈ ਅਸੀਂ ਕਾਂਗਰੇਸ ਦੇ ਯੂਟਿਊਬ ਚੈਨਲ ‘ਤੇ ਗਏ। ਕੁਝ ਦੇਰ ਦੀ ਪੜਤਾਲ ਬਾਅਦ ਸਾਨੂੰ ਅਸਲੀ ਵੀਡੀਓ ਆਖਰਕਾਰ ਇਥੇ ਮਿਲ ਗਿਆ। 27 ਦਿਸੰਬਰ 2018 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਬਾਰੇ ਵਿਚ ਦੱਸਿਆ ਗਿਆ: Former PM Manmohan Singh and Congress President Rahul Gandhi cut a cake on Congress Foundation Day

ਅਸਲੀ ਵੀਡੀਓ ਤੁਸੀਂ ਇਥੇ ਵੇਖ ਸਕਦੇ ਹੋ।

ਇਸਦੇ ਬਾਅਦ ਵਿਸ਼ਵਾਸ ਨਿਊਜ਼ ਨੇ ਕਾਂਗਰੇਸ ਦੇ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ ਪ੍ਰੋਪਗੈਂਡਾ ਫੈਲਾਉਣ ਲਈ ਪੂਰੀ ਮਸ਼ੀਨਰੀ ਐਕਟਿਵ ਹੈ। ਵਾਇਰਲ ਵੀਡੀਓ ਵੀ ਓਸੇ ਦਾ ਨਤੀਜਾ ਹੈ।

ਅੰਤ ਵਿਚ ਅਸੀਂ ਇਸ ਵੀਡੀਓ ਨੂੰ ਅਪਲੋਡ ਕਰਨੇ ਵਾਲੇ ਯੂਜ਼ਰ ਅਮਿਤ ਤਿਆਗੀ ਦੇ ਫੇਸਬੁੱਕ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਯੂਜ਼ਰ ਦੇ ਪ੍ਰੋਫ਼ਾਈਲ ਇੰਟਰੋ ਮੁਤਾਬਕ ਅਮਿਤ ਚੰਡੀਗੜ੍ਹ ਵਿਚ ਰਹਿੰਦਾ ਹੈ ਅਤੇ ਕਰਨਾਲ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਜਨਮ ਦਿਹਾੜੇ ਦਾ ਨਹੀਂ ਬਲਕਿ ਕਾਂਗਰੇਸ ਦੇ ਸਥਾਪਨਾ ਦਿਹਾੜੇ ਦਾ ਹੈ।

  • Claim Review : ਮਨਮੋਹਨ ਸਿੰਘ ਜੀ ਦਾ ਦਰਦ ਉਹ ਆਪ ਹੀ ਸਮਝਦੇ ਹਨ। ਉਨ੍ਹਾਂ ਦੇ ਜਨਮ ਦਿਹਾੜੇ ਦਾ ਵੀਡੀਓ ਕਲਿੱਪ
  • Claimed By : FB User- Amit Tyagi
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later