Fact Check: ਵਾਇਰਲ ਵੀਡੀਓ ਵਿਚ ਇਮਰਾਨ ਖਾਨ ਦੀ ਨਕਲ ਕਰਨ ਵਾਲਾ ਹਾਸ ਕਲਾਕਾਰ ਭਾਰਤੀ ਹੈ, ਪਾਕਿਸਤਾਨੀ ਨਹੀਂ
- By: Bhagwant Singh
- Published: Nov 11, 2019 at 06:43 PM
- Updated: Feb 21, 2022 at 11:18 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਵੀਡੀਓ ਹੈ। ਵੀਡੀਓ ਵਿਚ ਇੱਕ ਹਾਸ ਕਲਾਕਾਰ ਨੂੰ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਨਕਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿੱਸ ਰਿਹਾ ਵਿਅਕਤੀ ਪਾਕਿਸਤਾਨੀ ਹਾਸ ਕਲਾਕਾਰ ਹੈ ਜਿਹੜਾ ਆਪਣੇ ਹੀ ਦੇਸ਼ ਦੇ ਪ੍ਰਧਾਨਮੰਤਰੀ ਦਾ ਮਜ਼ਾਕ ਉਡਾ ਰਿਹਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਦਾ ਨਾਂ ਸੌਰਭ ਸਿੰਘਲ ਹੈ ਅਤੇ ਉਹ ਭਾਰਤੀ ਅਭਿਨੇਤਾ ਅਤੇ ਹਾਸ ਕਲਾਕਾਰ ਹੈ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਵੀਡੀਓ ਵਿਚ ਇੱਕ ਵਿਅਕਤੀ ਨੂੰ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਨਕਲ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਵੀਡੀਓ 7 ਮਿੰਟ ਅਤੇ 7 ਸੈਕੰਡ ਦਾ ਹੈ। ਵੀਡੀਓ 27 ਸਤੰਬਰ ਨੂੰ ਹੋਏ ਇਮਰਾਨ ਖਾਨ ਦੇ UN ਸੰਬੋਧਨ ‘ਤੇ ਅਧਾਰਤ ਹੈ। ਇਹ ਇੱਕ ਕੌਮੇਡੀ ਵੀਡੀਓ ਹੈ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “We have all heard Indian mimicry artists mimicing Indian Politicians. Here is a Pakistani artist immitatimg Imran Khan… you would love it 😀😀😀”
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ ਹੁੰਦਾ ਹੈ “ਅਸੀਂ ਸਾਰਿਆਂ ਨੇ ਭਾਰਤੀ ਨਕਲਚੀ ਕਲਾਕਾਰਾਂ ਨੂੰ ਭਾਰਤੀ ਰਾਜਨੇਤਾਵਾਂ ਦੀ ਨਕਲ ਕਰਦੇ ਸੁਣਿਆ ਹੈ। ਇਥੇ ਇੱਕ ਪਾਕਿਸਤਾਨੀ ਕਲਾਕਾਰ ਇਮਰਾਨ ਖਾਨ ਦੀ ਨਕਲ ਕਰ ਰਿਹਾ ਹੈ … ਤੁਹਾਨੂੰ ਇਹ ਪਸੰਦ ਆਵੇਗਾ।”
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ‘ਤੇ “Comedian mimics Imran Khan” ਕੀਵਰਡ ਨਾਲ ਸਰਚ ਕੀਤਾ। ਸਾਡੇ ਹੱਥ OPINION POST ਨਾਂ ਦੇ Youtube ਚੈੱਨਲ ਦੁਆਰਾ Oct 9, 2019 ਨੂੰ ਅਪਲੋਡਡ ਇੱਕ ਵੀਡੀਓ ਲੱਗਿਆ। ਵੀਡੀਓ ਨਾਲ ਡਿਸਕਲੇਮਰ ਲਿਖਿਆ ਸੀ “Disclaimer : Opinion post videos are not intended to hurt the sentiments of any Person/ Community/ Gender/ political party or Artist. Its just for entertainment purpose only.” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਡਿਸਕਲੇਮਰ: OPINION POST ਦੇ ਵੀਡੀਓ ਦਾ ਉਦੇਸ਼ ਕਿਸੇ ਵੀ ਵਿਅਕਤੀ / ਸਮੁਦਾਏ / ਲਿੰਗ / ਰਾਜਨੀਤਿਕ ਪਾਰਟੀ ਜਾਂ ਕਲਾਕਾਰ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀਂ ਹੈ। ਇਹ ਸਿਰਫ ਮਨੋਰੰਜਨ ਦੇ ਉਦੇਸ਼ ਤੋਂ ਹੈ।” ਅਸੀਂ ਇਸ Youtube ਚੈੱਨਲ ਨੂੰ ਮੇਲ ਕਰਕੇ ਪੁੱਛਿਆ ਤਾਂ ਸਾਨੂੰ ਦੱਸਿਆ ਗਿਆ ਕਿ ਇਸ ਵੀਡੀਓ ਵਿਚ ਦਿੱਸ ਰਹੇ ਹਾਸ ਕਲਾਕਾਰ ਦਾ ਨਾਂ ਸੌਰਭ ਸਿੰਘਲ ਹੈ।
ਇਸਦੇ ਬਾਅਦ ਅਸੀਂ ਇੰਟਰਨੈੱਟ ‘ਤੇ ਲਭਿਆ ਤਾਂ ਸਾਨੂੰ ਸੌਰਭ ਸਿੰਘਲ ਦੀ ਵੈੱਬਸਾਈਟ ਮਿਲੀ, ਜਿਸਦੇ ਵਿਚ ਉਨ੍ਹਾਂ ਨੇ ਆਪਣੇ ਕਈ ਸਾਰੇ ਵੀਡੀਓ ਪਾਏ ਹੋਏ ਸੀ। ਇਨ੍ਹਾਂ ਵੀਡੀਓਜ਼ ਨੂੰ ਵਾਇਰਲ ਵੀਡੀਓ ਨਾਲ ਮਿਲਾਉਣ ‘ਤੇ ਸਾਫ ਪਤਾ ਚਲਦਾ ਹੈ ਕਿ ਵੀਡੀਓ ਵਿਚ ਮੌਜੂਦ ਵਿਅਕਤੀ ਸੌਰਭ ਸਿੰਘਲ ਹੀ ਹੈ।
ਸਾਨੂੰ ਸੌਰਭ ਸਿੰਘਲ ਦਾ Linkedin ਪ੍ਰੋਫ਼ਾਈਲ ਵੀ ਮਿਲਿਆ, ਜਿਸਦੇ ਵਿਚ ਲਿਖਿਆ ਹੈ ਕਿ ਉਹ ਇੱਕ Actor, Voice Actor, Mimic, Media Consultant, Conceptuliser, Stand up comedian, Creative Producer ਹਨ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਹਨ।
ਇਸਦੇ ਬਾਅਦ ਅਸੀਂ ਸੌਰਭ ਨੂੰ ਮੇਲ ਕਰਕੇ ਕੰਫਰਮੇਸ਼ਨ ਮੰਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਵਾਇਰਲ ਵੀਡੀਓ ਵਿਚ ਉਹ ਹੀ ਹਨ ਅਤੇ ਉਹ ਭਾਰਤੀ ਹਨ ਅਤੇ ਦਿੱਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲਿਖਿਆ ਕਿ ਉਹ ਇੱਕ ਅਭਿਨੇਤਾ ਅਤੇ ਹਾਸ ਕਲਾਕਾਰ ਹਨ। ਅਸੀਂ ਫੋਨ ‘ਤੇ ਵੀ ਸੌਰਭ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਡੇ ਨਾਲ ਆਪਣੀਆਂ ਕਈ ਵੀਡੀਓ ਸ਼ੇਅਰ ਕੀਤੀਆਂ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਦਰਸ਼ਕਾਂ ਨੂੰ ਇਮਰਾਨ ਖਾਨ ਦਾ ਅਵਤਾਰ ਬਹੁਤ ਪਸੰਦ ਹੈ ਇਸਲਈ ਉਨ੍ਹਾਂ ਨੇ ਇਮਰਾਨ ਖਾਨ ਦੇ ਕਰੈਕਟਰ ‘ਤੇ ਅਧਾਰਤ ਕਈ ਵੀਡੀਓਜ਼ ਕੀਤੇ ਹਨ। ਇਨ੍ਹਾਂ ਵੀਡੀਓਜ਼ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਪੋਸਟ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ “Manoj Kumar” ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਇਮਰਾਨ ਖਾਨ ਦੀ ਨਕਲ ਕਰ ਰਹੇ ਵਿਅਕਤੀ ਦਾ ਨਾਂ ਸੌਰਭ ਸਿੰਘਲ ਹੈ ਅਤੇ ਉਹ ਇੱਕ ਭਾਰਤੀ ਅਭਿਨੇਤਾ ਅਤੇ ਹਾਸ ਕਲਾਕਾਰ ਹੈ, ਪਾਕਿਸਤਾਨੀ ਨਹੀਂ।
- Claim Review : Pakistani artist immitatimg Imran Khan
- Claimed By : FB User- Manoj Kumar
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...