ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਦਿਨ ਪਹਿਲਾਂ ਸਿਹਤ ਅਚਾਨਕ ਵਿਗੜ ਜਾਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਕੁਝ ਯੂਜ਼ਰਸ ਦੁਆਰਾ ਉਨ੍ਹਾਂ ਦੀ ਪੁਰਾਣੀ ਤਸਵੀਰ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਇਹ ਭਗਵੰਤ ਮਾਨ ਦੀ ਹਾਲੀਆ ਤਸਵੀਰ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ” Deepakdeep Deep ” ਨੇ 21 ਜੁਲਾਈ ਨੂੰ ਇਸ ਫੋਟੋ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” CM ਭਗਵੰਤ ਮਾਨ ਦੀ ਸਿਹਤ ਹੋਈ ਖ਼ਰਾਬ ਦਿੱਲੀ ਦੇ ਅਪੋਲੋ ਹਸਪਤਾਲ ‘ਚ ਕਰਵਾਇਆ ਦਾਖ਼ਲ ਪੇਟ ‘ਚ ਇਨਫੈਕਸ਼ਨ ਹੋਣ ਦੀ ਖ਼ਬਰ ਆਈ ਸਾਹਮਣੇ ਮਾਨ ਸਾਬ ਲਈ ਦੋ ਦਿਲੀ ਬੋਲ ਜਰੂਰ ਲਿਖੋ।”
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਇਹ ਫੋਟੋ 01 ਅਗਸਤ 2018 ਨੂੰ Punjabi Lok Channel ਦੇ ਯੂਟਿਊਬ ਚੈਨਲ ਤੇ ਅਪਲੋਡ ਮਿਲੀ। ਵੀਡੀਓ ਚ ਦੱਸਿਆ ਗਿਆ ,”ਭਗਵੰਤ ਮਾਨ ਦਾ ਹਾਲ ਜਾਨਣ ਦੇ ਲਈ ਹਸਪਤਾਲ ਪੁੱਜੇ ਕੇਜਰੀਵਾਲ , ਸਿਸੋਦੀਆ ਅਤੇ ਸੰਜੇ ਸਿੰਘ , ਪੱਥਰੀ ਦੀ ਸ਼ਿਕਾਇਤ ਮਗਰੋਂ ਭਗਵੰਤ ਮਾਨ ਨੂੰ ਆਰ.ਐਮ.ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।”
ਕਈ ਹੋਰ ਨਿਊਜ਼ ਵੈੱਬਸਾਈਟਾਂ ‘ਤੇ ਵੀ ਸਾਨੂੰ ਵਾਇਰਲ ਤਸਵੀਰ ਨਾਲ ਜੁੜੀਆ ਖਬਰਾਂ ਮਿਲੀਆ। 01 ਅਗਸਤ 2018 ਨੂੰ Aaj Tak ਦੀ ਵੈੱਬਸਾਈਟ ‘ਤੇ ਵਾਇਰਲ ਤਸਵੀਰ ਨਾਲ ਜੁੜੀ ਖਬਰ ਅਨੁਸਾਰ ਤਸਵੀਰ ਉਦੋਂ ਦੀ ਹੈ ਜਦੋਂ ਭਗਵੰਤ ਮਾਨ ਨੂੰ ਪੱਥਰੀ ਦੀ ਸ਼ਿਕਾਇਤ ਦੇ ਕਾਰਨ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਦੈਨਿਕ ਜਾਗਰਣ ‘ਤੇ 21 ਜੁਲਾਈ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਿਕ 19 ਜੁਲਾਈ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੀਐਮ ਮਾਨ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਹਾਲਾਤ ਵਿੱਚ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਵੀਰਵਾਰ ਨੂੰ ਛੁੱਟੀ ਵੀ ਦੇ ਦਿੱਤੀ ਗਈ।
ਸਾਡੀ ਇੱਥੋਂ ਤੱਕ ਦੀ ਜਾਂਚ ਤੋਂ ਇਹ ਸਾਫ ਹੋਇਆ ਕਿ ਵਾਇਰਲ ਤਸਵੀਰ ਹਾਲ ਦੀ ਨਹੀਂ , ਬਲਕਿ ਪੁਰਾਣੀ ਹੈ। ਵਿਸ਼ਵਾਸ ਨਿਊਜ਼ ਇੱਕ ਵਾਰ ਪਹਿਲਾਂ ਵੀ ਤਸਵੀਰ ਨਾਲ ਜੁੜੇ ਦਾਅਵੇ ਦੀ ਜਾਂਚ ਕਰ ਚੁੱਕਿਆ ਹੈ। ਸਾਡੇ ਪਹਿਲਾਂ ਦੀ ਜਾਂਚ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਔਨਲਾਈਨ ਡਿਜੀਟਲ ਵਿੱਚ ਕੰਮ ਕਰਨ ਵਾਲੇ ਕਮਲੇਸ਼ ਭੱਟ ਨਾਲ ਗੱਲ ਕੀਤੀ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਫੋਟੋ ਪੁਰਾਣੀ ਹੈ ਅਤੇ ਇਸਦੇ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੀ ਤਸਵੀਰ ਨੂੰ ਸ਼ੇਅਰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Deepakdeep Deep ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਦੇ ਫੇਸਬੁੱਕ ‘ਤੇ ਚਾਰ ਹਜ਼ਾਰ ਤੋਂ ਵੱਧ ਮਿੱਤਰ ਹਨ ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।