ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਮੁੱਖ ਮੰਤਰੀ ਆਤਿਸ਼ੀ ਦੇ ਨਾਂ ਤੋਂ ਕੀਤੀ ਗਈ ਪੋਸਟ ਦੇ ਆਧਾਰ ‘ਤੇ ਕੇਜਰੀਵਾਲ ਦੇ ਉਤਪੀੜਨ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗਲਤ ਹੈ। ਵਾਇਰਲ ਪੋਸਟ ਅਸਲੀ ਨਹੀਂ ਹੈ, ਬਲਕਿ ਇੱਕ ਪੈਰੋਡੀ ਅਕਾਉਂਟ ਦੁਆਰਾ ਕੀਤੀ ਗਈ ਹੈ, ਜਿਸ ਨੂੰ ਲੋਕ ਹੁਣ ਗ਼ਲਤ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ) । ਸੋਸ਼ਲ ਮੀਡੀਆ ‘ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਦੇ ਨਾਂ ‘ਤੇ ਐਕਸ ਦੀ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਕਿਹਾ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨਾਲ ਯੋਨ ਸ਼ੋਸ਼ਣ ਦੀ ਘਟਨਾ ਹੋਈ ਸੀ। ਪੋਸਟ ਦੀ ਪ੍ਰੋਫਾਈਲ ਤਸਵੀਰ ‘ਤੇ ਦਿੱਲੀ ਦੀ ਸੀਐਮ ਆਤਿਸ਼ੀ ਦੀ ਤਸਵੀਰ ਲੱਗੀ ਹੋਈ ਹੈ। ਇਸ ਪੋਸਟ ਨੂੰ ਸੱਚ ਮੰਨਦੇ ਹੋਏ ਯੂਜ਼ਰਸ ਕੇਜਰੀਵਾਲ ‘ਤੇ ਤੰਜ ਕਰਦੇ ਹੋਏ ਪੋਸਟ ਨੂੰ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਪੋਸਟ ਅਸਲੀ ਨਹੀਂ ਹੈ, ਬਲਕਿ ਇੱਕ ਪੈਰੋਡੀ ਅਕਾਉਂਟ ਤੋਂ ਕੀਤੀ ਗਈ ਹੈ, ਜਿਸ ਨੂੰ ਲੋਕ ਹੁਣ ਗ਼ਲਤ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।
ਫੇਸਬੁੱਕ ਯੂਜ਼ਰ ‘ਭਾਸਕਰ ਭੱਟਾਚਾਰਜੀ’ ਨੇ 13 ਨਵੰਬਰ 2024 ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਹੈ। ਪੋਸਟ ‘ਤੇ ਲਿਖਿਆ ਹੈ, ‘ਤਿਹਾੜ ਜੇਲ੍ਹ ‘ਚ ਕੇਜਰੀਵਾਲ ਜੀ ‘ਤੇ ਹੋਏ ਅਤਿਆਚਾਰ ਅਤੇ ਯੋਨ ਸ਼ੋਸ਼ਣ ਦਾ ਜਵਾਬ ਦਿੱਲੀ ਦੀ ਜਨਤਾ ਬੀਜੇਪੀ ਨੂੰ ਹਰਾ ਕਰ ਦੇਵੇਗੀ।”
ਇੱਥੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਪਰ ਸਾਨੂੰ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੋਵੇ ਕਿ ਸੀਐਮ ਆਤਿਸ਼ੀ ਨੇ ਅਜਿਹੀ ਕੋਈ ਪੋਸਟ ਕੀਤੀ ਹੈ।
पड़ताल को आगे बढ़ाते हुए हमने आतिशी के आधिकारिक एक्स अकाउंट को भी खंगाला। हमें वहां पर भी ऐसी कोई पोस्ट नहीं मिली। फिर हमने वायरल पोस्ट को गौर से देखा। हमने पाया कि @atishi_maarlena लिखा हुआ था, जबकि सीएम आतिशी के आधिकारिक एक्स का यूजर नेम @AtishiAAP है। हमने वायरल पोस्ट में मौजूद @atishi_maarlena नामक अकाउंट के बारे में सर्च करना शुरू किया।
@atishi_maarlena ਨਾਮ ਦੇ ਅਕਾਊਂਟ ਦੀ ਜਾਂਚ ਕਰਨ ‘ਤੇ, ਅਸੀਂ ਪਾਇਆ ਕਿ ਇਹ ਸੀਐਮ ਆਤਿਸ਼ੀ ਦੇ ਨਾਮ ‘ਤੋਂ ਬਣਾਇਆ ਗਿਆ ਇੱਕ ਪੈਰੋਡੀ ਅਕਾਊਂਟ ਹੈ। ਇਸ ਅਕਾਊਂਟ ਤੋਂ ਵਾਇਰਲ ਪੋਸਟ (ਆਰਕਾਈਵ ਲਿੰਕ) 12 ਨਵੰਬਰ 2024 ਨੂੰ ਕੀਤੀ ਗਈ ਹੈ। ਅਕਾਊਂਟ ਦੇ ਬਾਇਓ ਵਿੱਚ ਲਿਖਿਆ ਹੋਇਆ ਹੈ ਕਿ ਇਹ ਇੱਕ ਪੈਰੋਡੀ ਅਕਾਊਂਟ ਹੈ। ਇਹ ਟਵੀਟ ਸਿਰਫ ਮਨੋਰੰਜਨ ਅਤੇ ਵਿਅੰਗ ਲਈ ਹੈ। ਇਹ ਕਿਸੇ ਨਾਲ ਸਬੰਧਤ ਨਹੀਂ। ਇਹ ਆਤਿਸ਼ੀ ਦਾ ਫੈਨ ਅਕਾਊਂਟ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਖ਼ਬਰਾਂ ਨੂੰ ਕਵਰ ਕਰਨ ਵਾਲੇ ਰਿਪੋਰਟਰ ਵੀ ਕੇ ਸ਼ੁਕਲਾ ਨਾਲ ਸੰਪਰਕ ਕੀਤਾ। ਉਨਾਂਹ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਸੀਐਮ ਆਤਿਸ਼ੀ ਨੇ ਅਜਿਹੀ ਕੋਈ ਪੋਸਟ ਨਹੀਂ ਕੀਤੀ ਹੈ।
ਅੰਤ ਵਿੱਚ ਅਸੀਂ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਖਾਤੇ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਛੇ ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਅਸਾਮ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਮੁੱਖ ਮੰਤਰੀ ਆਤਿਸ਼ੀ ਦੇ ਨਾਂ ਤੋਂ ਕੀਤੀ ਗਈ ਪੋਸਟ ਦੇ ਆਧਾਰ ‘ਤੇ ਕੇਜਰੀਵਾਲ ਦੇ ਉਤਪੀੜਨ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗਲਤ ਹੈ। ਵਾਇਰਲ ਪੋਸਟ ਅਸਲੀ ਨਹੀਂ ਹੈ, ਬਲਕਿ ਇੱਕ ਪੈਰੋਡੀ ਅਕਾਉਂਟ ਦੁਆਰਾ ਕੀਤੀ ਗਈ ਹੈ, ਜਿਸ ਨੂੰ ਲੋਕ ਹੁਣ ਗ਼ਲਤ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।