Fact Check: ਸੀਐਮ ਅਰਵਿੰਦ ਕੇਜਰੀਵਾਲ ਨੇ ਨਹੀਂ ਬੋਲੀ ਇਹ ਗੱਲ, ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਝੂਠਾ ਹੈ। ਵੀਡੀਓ ਨੂੰ ਐਡੀਟੇਡ ਕਰਕੇ ਗ਼ਲਤ ਸੰਦਰਭ ਚ ਵਾਇਰਲ ਕੀਤਾ ਜਾ ਰਿਹਾ। ਅਸਲ ਵਿੱਚ ਇਹ ਸਾਰਿਆਂ ਗੱਲਾਂ ਉਨ੍ਹਾਂ ਨੇ ਹੋਰ ਪਾਰਟੀਆਂ ਬਾਰੇ ਕੀਤੀਆ ਸਨ, ਜਿਸ ਨੂੰ ਹੁਣ ਸੋਸ਼ਲ ਮੀਡੀਆ ਤੇ ਐਡਿਟ ਕਰਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਸੀਐਮ ਅਰਵਿੰਦ ਕੇਜਰੀਵਾਲ ਦਾ 32 ਸੈਕਿੰਡ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ “ਪੰਜਾਬ ਵਿੱਚ ਸਭ ਤੋਂ ਪਹਿਲਾਂ ਕੰਮ ਆਮ ਆਦਮੀ ਦੀ ਸਰਕਾਰ ਬਣਨ ਤੇ ਅਸੀਂ ਕਰਾਂਗੇ ,ਉਹ ਹੈ ਪੰਜਾਬ ਖਤਮ ਕਰਨਾ। ਅਸੀਂ ਨੇਤਾਵਾਂ ਨੇ ਲੁੱਟ -ਲੁੱਟ ਕੇ ਦਿੱਲੀ ਵਿੱਚ ਵੱਡੇ – ਵੱਡੇ ਹੋਟਲ ਬਣਾ ਲਏ । ਬਹੁਤ ਸਾਰੀ ਜ਼ਮੀਨੇ ਖਰੀਦ ਲਈ । ਨਾ ਜਾਣੇ ਕਿੰਨਾ ਪੈਸਾ ਜਮਾ ਕਰ ਲਿਆ,ਸੱਤ – ਸੱਤ ਪੀੜੀਆਂ ਘਰ ਬੈਠੇ ਖਾ ਸਕਦੀਆਂ ਹਨ । ਪੰਜ ਸਾਲ ਦੇ ਅੰਦਰ ਅਸੀਂ ਇਨਾਂ ਕਮਾ ਲਿਆ। ਪੰਜਾਬ ਦਾ ਇਨ੍ਹਾਂ ਬੁਰਾ ਹਾਲ ਕਰਾਂਗੇ , ਸਾਨੂੰ ਕਰਨਾ ਆਉਂਦਾ ਹੈ, ਦਿੱਲੀ ਵਿੱਚ ਕਰਿਆ ਹੈ ਪੰਜਾਬ ਵਿੱਚ ਵੀ ਕਰ ਦੇਵਾਗੇ।

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਝੂਠਾ ਹੈ। ਵੀਡੀਓ ਨੂੰ ਐਡੀਟੇਡ ਕਰਕੇ ਗ਼ਲਤ ਸੰਦਰਭ ਚ ਵਾਇਰਲ ਕੀਤਾ ਜਾ ਰਿਹਾ। ਅਸਲ ਵਿੱਚ ਇਹ ਸਾਰਿਆਂ ਗੱਲਾਂ ਉਨ੍ਹਾਂ ਨੇ ਹੋਰ ਪਾਰਟੀਆਂ ਬਾਰੇ ਕੀਤੀਆ ਸਨ, ਜਿਸ ਨੂੰ ਹੁਣ ਸੋਸ਼ਲ ਮੀਡੀਆ ਤੇ ਐਡਿਟ ਕਰਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “Fan Harsimrat Kaur badal de ਫੈਨ ਹਰਸਿਮਰਤ ਕੌਰ ਬਾਦਲ ਦੇ” ਨੇ 20 ਫਰਵਰੀ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ “ਆਪਣੇ ਮੁੱਹ ਤੋਂ ਦੱਸ ਰਿਹੈ ਕਿ ਕਿਸ ਤਰ੍ਹਾਂ ਉਹ ਪੰਜਾਬ ਨੂੰ ਲੁਟੇਗਾ…”

ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜਿਆ ਅਸਲ ਵੀਡੀਓ 25 ਦਸੰਬਰ 2021 ਨੂੰ ABP NEWS HINDI ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਅਪਲੋਡ ਮਿਲਿਆ। ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਲਿਖਿਆ ਹੋਇਆ ਸੀ ” Arvind Kejriwal Interview: दिग्गज पत्रकारों के केजरीवाल से तीखे सवाल | Election 2022 | घोषणापत्र”

ਵੀਡੀਓ ਵਿੱਚ ਪੰਜਾਬ ਬਾਰੇ ਗੱਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਕਹਿੰਦੇ ਹਨ , “ਪੰਜਾਬ ਵਿੱਚ ਸਭ ਤੋਂ ਪਹਿਲਾਂ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਅਸੀਂ ਕਰਾਂਗੇ , ਉਹ ਹੈ ਭ੍ਰਿਸ਼ਟਾਚਾਰ ਖਤਮ ਕਰਨਾ। ਏਨਾ ਵੱਧ ਭ੍ਰਿਸ਼ਟਾਚਾਰ ਹੈ , ਇਨ੍ਹਾਂ ਨੇਤਾਵਾਂ ਨੇ ਲੁੱਟ – ਲੁੱਟ ਕੇ ਪੰਜਾਬ ਨੂੰ ਵੱਡੇ -ਵੱਡੇ ਹੋਟਲ ਬਣਾ ਲਏ। ਇਨ੍ਹੀ ਸਾਰੀ ਜਮੀਨ ਖਰੀਦ ਲਈ । ਇਨ੍ਹਾਂ ਨੇ ਏਨਾ ਪੈਸਾ ਜਮਾ ਕਰ ਲਿਆ ਸੱਤ – ਸੱਤ ਪੀੜੀਆਂ ਇਨ੍ਹਾਂ ਦੀਆ , ਦਸ – ਦਸ ਪੀੜੀਆਂ ਇਨ੍ਹਾਂ ਦੀਆਂ ਘਰ ਬੈਠ ਕੇ ਖਾ ਸਕਦੀਆ ਹਨ। ਏਨਾ ਪੈਸਾ ਇਨ੍ਹਾਂ ਨੇ ਕਮਾ ਲਿਆ। ਹੁਣ ਇਹ ਬੰਦ ਕਰਨਗੇ। ਇੱਕ – ਇੱਕ ਪੈਸਾ ਸਰਕਾਰ ਦਾ ਜਨਤਾ ਦੇ ਉਪਰ ਖਰਚ ਹੋਵੇਗਾ। ਜਿਵੇਂ ਅਸੀਂ ਦਿੱਲੀ ਵਿੱਚ ਕਰਕੇ ਵਿਖਾਇਆ। ਪਹਿਲੇ ਦਿੱਲੀ ਵੀ ਕਰਜੇ ਚ ਸੀ , ਅੱਜ ਪੰਜ ਸਾਲ ਵਿੱਚ ਅਸੀਂ ਦਿੱਲੀ ਦਾ ਸਾਰਾ ਕਰਜਾ ਖਤਮ ਕਰ ਦਿੱਤਾ । ਸਾਨੂੰ ਕਰਨਾ ਆਉਂਦਾ ਹੈ। ਦਿੱਲੀ ਵਿੱਚ ਵੀ ਕੀਤਾ ਹੈ ਪੰਜਾਬ ਵਿੱਚ ਵੀ ਕਰ ਦੇਵਾਗੇ ।” ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ 5:08 ਤੋਂ ਲੈ ਕੇ 6:01 ਵਿੱਚਕਾਰ ਸੁਣਿਆ ਜਾ ਸਕਦਾ ਹੈ।

ਸਰਚ ਵਿੱਚ ਸਾਨੂੰ Aam Aadmi Party ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਵੀ ਇਹ ਵੀਡੀਓ ਮਿਲਿਆ । 25 ਦਸੰਬਰ 2021 ਨੂੰ ਅਪਲੋਡ ਵੀਡੀਓ ਵਿੱਚ ਵੀ ਵਾਇਰਲ ਦਾਅਵੇ ਵਾਲੀ ਕੋਈ ਗੱਲ ਸੁਣਾਈ ਨਹੀਂ ਦਿੱਤੀ। ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

https://www.youtube.com/watch?v=0SajqXs4osQ&t=183s

ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਕੋਆਰਡੀਨੇਟਰ ਮਨਜੀਤ ਸਿੱਧੂ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਦਾ ਲਿੰਕ ਵੀ ਵਹਟਸਐੱਪ ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਐਡੀਟੇਡ ਹੈ ਅਤੇ ਇਹ ਸਾਰਿਆਂ ਗੱਲਾਂ ਉਨ੍ਹਾਂ ਨੇ ਦੂਜੀ ਪਾਰਟੀਆਂ ਬਾਰੇ ਆਖੀਆ ਸੀ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 32k ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 28 ਸਤੰਬਰ 2016 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਝੂਠਾ ਹੈ। ਵੀਡੀਓ ਨੂੰ ਐਡੀਟੇਡ ਕਰਕੇ ਗ਼ਲਤ ਸੰਦਰਭ ਚ ਵਾਇਰਲ ਕੀਤਾ ਜਾ ਰਿਹਾ। ਅਸਲ ਵਿੱਚ ਇਹ ਸਾਰਿਆਂ ਗੱਲਾਂ ਉਨ੍ਹਾਂ ਨੇ ਹੋਰ ਪਾਰਟੀਆਂ ਬਾਰੇ ਕੀਤੀਆ ਸਨ, ਜਿਸ ਨੂੰ ਹੁਣ ਸੋਸ਼ਲ ਮੀਡੀਆ ਤੇ ਐਡਿਟ ਕਰਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts