Fact Check: ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ ‘ਤੇ ਸੰਨੀ ਦਿਓਲ ਨਹੀਂ, ਹਰਦੀਪ ਪੁਰੀ ਲੜ ਰਹੇ ਹਨ ਚੋਣ

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਇਕੱਠੇ ਬੈਠੇ ਹੋਏ ਹਨ। ਇਸ ਤਸਵੀਰ ਦੇ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਹੋਣਗੇ। ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਵਾਇਰਲ ਦਾਅਵਾ ਫਰਜ਼ੀ ਹੈ। ਭਾਜਪਾ ਨੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਸੋਸ਼ਨ ਮੀਡੀਆ ਵਿਚ ਸੰਨੀ ਦਿਓਲ ਨੂੰ ਲੈ ਕੇ ਕਈ ਪੋਸਟ ਵਾਇਰਲ ਹਨ। ਅਮਿਤ ਸ਼ਰਮਾ ਨਾਮ ਦੇ ਫੇਸਬੁੱਕ (Facebook) ਯੂਜ਼ਰ ਨੇ ਸੰਨੀ ਦਿਓਲ ਅਤੇ ਅਮਿਤ ਸ਼ਾਹ ਦੀ ਤਸਵੀਰ ਨੂੰ ਪੋਸਟ ਨੂੰ ਕਰਦੇ ਹੋਏ ਲਿਖਿਆ : ”ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਹੋਣਗੇ। ਯਾਦ ਰਹੇ ਅੰਮ੍ਰਿਤਸਰ ਤੋਂ ਲਾਹੌਰ ਦੀ ਦੂਰੀ ਸਿਰਫ਼ 23 ਕਿਲੋਮੀਟਰ ਹੈ।”

ਇਸੇ ਤਰ੍ਹਾਂ ਕਨਕ ਮਿਸ਼ਰ ਨਾਮ ਦੇ ਫੇਸਬੁੱਕ (Facebook) ਯੂਜ਼ਰ ਨੇ ਸੰਨੀ ਦਿਓਲ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ – ”ਵੱਡੀ ਖਬਰ : ਪਾਕਿਸਤਾਨੀਆਂ ਦੇ ਜੀਜਾ ਜੀ ਸੰਨੀ ਦਿਓਲ ਅੰਮ੍ਰਿਤਸਰ ਤੋਂ ਬੀਜੇਪੀ ਦੀ ਟਿਕਟ ਤੇ ਲੜਨਗੇ ਚੋਣ।”

ਪੜਤਾਲ:

ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਸੀ ਕਿ ਅੰਮ੍ਰਿਤਸਰ ਨੂੰ ਲੈ ਕੇ ਕੀ ਭਾਜਪਾ ਨੇ ਕੋਈ ਉਮੀਦਵਾਰ ਉਤਾਰਿਆ ਹੈ ਜਾਂ ਨਹੀਂ? ਇਸ ਦੇ ਲਈ ਸਭ ਤੋਂ ਪਹਿਲੇ ਗੂਗਲ (Google) ਸਰਚ ਵਿਚ ‘ਅੰਮ੍ਰਿਤਸਰ ਭਾਜਪਾ ਉਮੀਦਵਾਰ’ ਟਾਈਪ ਕਰਕੇ ਸਰਚ ਕੀਤਾ। ਸਾਨੂੰ ਪਹਿਲਾ ਲਿੰਕ ਹੀ ਦੈਨਿਕ ਜਾਗਰਣ ਦਾ ਮਿਲਿਆ। Jagran.com ਵਿਚ 22 ਅਪ੍ਰੈਲ 2019 ਨੂੰ ਸਵੇਰੇ ਅਪਲੋਡ ਕੀਤੀ ਗਈ ਖਬਰ ਦੀ ਹੈਡਿੰਗ ਹੈ : ਅੰਮ੍ਰਿਤਸਰ ਸੀਟ ਤੋਂ BJP ਉਮੀਦਵਾਰ ਦਾ ਐਲਾਨ, ਹਰਦੀਪ ਪੁਰੀ ਹੋਣਗੇ ਉਮੀਦਵਾਰ।

ਖਬਰ ਵਿਚ ਲਿਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਥੋਂ ਹਰਦੀਪ ਪੁਰੀ ਨੂੰ ਟਿਕਟ ਦਿੱਤਾ ਗਿਆ ਹੈ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।
ਇਸ ਦੇ ਬਾਅਦ ਅਸੀਂ InVID ਟੂਲ ਦੀ ਮਦਦ ਨਾਲ ਭਾਜਪਾ ਉਮੀਦਵਾਰਾਂ ਦੀ ਲਿਸਟ ਸਰਚ ਕਰਨੀ ਸ਼ੁਰੂ ਕੀਤੀ। ਸਾਨੂੰ ਆਲ ਇੰਡੀਆ ਰੇਡੀਓ ਨਿਊਜ਼ ਦਾ ਇਕ ਟਵੀਟ ਮਿਲਿਆ। 21 ਅਪ੍ਰੈਲ 2019 ਨੂੰ ਰਾਤ 7:52 ਵਜੇ ਕੀਤੇ ਗਏ ਇਸ ਟਵੀਟ ਵਿਚ ਭਾਜਪਾ ਦਾ ਪ੍ਰੈਸ ਨੋਟ ਅਪਲੋਡ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਮੈਦਾਨ ਵਿਚ ਉਤਾਰਿਆ ਹੈ।

https://twitter.com/airnewsalerts/status/1119969543055532032/photo/1

ਇਸ ਦੇ ਬਾਅਦ ਵਿਸ਼ਵਾਸ ਟੀਮ ਨੇ ਸੰਨੀ ਦਿਉਲ ਅਤੇ ਅਮਿਤ ਸ਼ਾਹ ਦੀ ਤਸਵੀਰ ਨੂੰ ਗੂਗਲ (Google) ਰੀਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਨੂੰ ਕਈ ਲਿੰਕ ਮਿਲੇ। ਇਕ ਅਜਿਹਾ ਹੀ ਲਿੰਕ ANI News ਦਾ ਸਾਨੂੰ ਮਿਲਿਆ।

20 ਅਪ੍ਰੈਲ 2019 ਨੂੰ ਅਪਲੋਡ ਖਬਰ ਦੇ ਮੁਤਾਬਿਕ, ਅਮਿਤ ਸ਼ਾਹ ਅਤੇ ਸੰਨੀ ਦਿਓਲ ਦੀ ਮੁਲਾਕਾਤ ਪੁਣੇ ਏਅਰਪੋਰਟ ਦੇ ਲਾਊਜ਼ ਵਿਚ ਹੋਈ ਸੀ। ਤਸਵੀਰ ਉਸੇ ਮੁਲਾਕਾਤ ਦੀ ਹੈ।

ਹਾਲਾਂਕਿ, ਅੱਜ (23 ਅਪ੍ਰੈਲ 2019) ਸੰਨੀ ਦਿਓਲ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ। ਉਨ੍ਹਾਂ ਨੂੰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਜਪਾ ਵਿਚ ਸ਼ਾਮਿਲ ਕਰਾਇਆ। ਸੰਨੀ ਦਿਓਲ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।

ਨਤੀਜ਼ਾ : ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਲੱਗਾ ਕਿ ਅੰਮ੍ਰਿਤਸਰ ਤੋਂ ਸੰਨੀ ਦਿਓਲ ਦੇ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਪੋਸਟ ਫਰਜ਼ੀ ਹੈ। ਭਾਜਪਾ ਨੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਨੂੰ ਮੈਦਾਨ ਵਿਚ ਉਤਾਰਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts