Fact Check : ਬਿਕਰਮਜੀਤ ਸਿੰਘ ਮਜੀਠੀਆ ਨਹੀਂ ਹੋਏ ਭਾਜਪਾ ਵਿੱਚ ਸ਼ਾਮਿਲ, ਫਰਜੀ ਪੋਸਟ ਹੋਈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਬਿਕਰਮਜੀਤ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਜੁਆਇਨ ਨਹੀਂ ਕੀਤੀ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ।
- By: Jyoti Kumari
- Published: Jan 31, 2022 at 06:59 PM
- Updated: Jan 31, 2022 at 07:23 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦੀ ਫੋਟੋ ਲੱਗੀ ਹੋਈ ਹੈ। ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਮਜੀਠੀਆ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪੜਤਾਲ ਵਿੱਚ ਵਾਇਰਲ ਪੋਸਟ ਦਾ ਦਾਅਵਾ ਫ਼ਰਜ਼ੀ ਪਾਇਆ। ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਟਿੰਕੂ ਰੰਧਾਵਾ ਨੇ ਡਰੇੈਵਰ ਵੀਰਾ ਦਾ ਪੇੇਜ driver veera da page ਤੇ 26 ਜਨਵਰੀ ਨੂੰ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਅਕਾਲੀ ਦੱਲ ਨੂੰ ਵੱਡਾ ਝੱਟਕਾ।ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ਮਾਰ ਗੱਏ ਉਡਾਈ । ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੀ ਭਾਜਪਾ। “
ਪੋਸਟ ਦੇ ਵਿੱਚ ਲਿਖਿਆ ਹੋਇਆ ਹੈ : ਅਕਾਲੀ ਦਲ ਨੂੰ ਵੱਡਾ ਝਟਕਾ। ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ‘ਚ ਸ਼ਾਮਿਲ। ਬਿਕਰਮਜੀਤ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਡਾ ਨੇ ਉਹਨਾਂ ਨੂੰ ਭਾਜਪਾ ਜੁਆਇੰਨ ਕਰਵਾਈ।
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਦਾਅਵੇ ਨਾਲ ਜੁੜੀਆ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਤੁਹਾਨੂੰ ਦੱਸ ਦੇਈਏ ਕਿ ਜੇਕਰ ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ਵਿੱਚ ਸ਼ਾਮਿਲ ਹੁੰਦੇ ਤਾਂ ਹਰ ਪੰਜਾਬੀ ਮੀਡੀਆ ਅਦਾਰੇ ਨੇ ਇਸ ਮਾਮਲੇ ਨੂੰ ਕਵਰ ਕਰਿਆ ਹੋਂਣਾ ਸੀ, ਪਰ ਸਾਨੂੰ ਇਸ ਨਾਲ ਜੁੜੀ ਕੋਈ ਖਬਰ ਕਿਸੇ ਵੀ ਮੀਡਿਆ ਸੰਸਥਾਨ ਤੇ ਪ੍ਰਕਾਸ਼ਿਤ ਨਹੀਂ ਮਿਲੀ।
jagran.com ਦੀ ਵੈੱਬਸਾਈਟ ਤੇ 27 ਜਨਵਰੀ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ : शिरोमणि अकाली दल के अध्यक्ष सुखबीर सिंह बादल ने आज बड़ी घोषणा की। इससे पंजाब विधानसभा चुनाव और रोचक हो गया है और इसमें नई गर्मी आ गई है। सुखबीर बादल ने कहा कि बिक्रमजीत सिंह मजीठिया पंजाब कांग्रेस अध्यक्ष नवजोत सिंह सिद्धू के खिलाफ चुनाव लड़ेंगे। नवजोत सिंह सिद्धू का अहंकार खत्म करने के लिए शिअद मजीठिया को उनके खिलाफ अपनाा उम्मीदवार बना रहा है। इसके साथ ही सुखबीर ने पूर्व मुख्यमंत्री प्रकाश सिंह बादल को लंबी विधानसभा सीट से शिअद प्रत्याशी बनाने का ऐलान भी किया। ” ਪੂਰੀ ਖਬਰ ਇੱਥੇ ਪੜ੍ਹੋ।
tv9hindi.com ਦੀ ਰਿਪੋਰਟ ਵਿੱਚ ਸਾਨੂੰ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਮਾਂਕਨ ਨੂੰ ਲੈ ਕੇ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ,’ 28 ਜਨਵਰੀ 2022 ” पंजाब विधानसभा चुनाव (Punjab Assembly Election 2022) को लेकर सभी पार्टियों के उम्मीदवारों ने नामांकन करना शुरू कर दिया है. इसी कड़ी में शिरोमणि अकाली दल (Shiromani Akali Dal) के नेता बिक्रम सिंह मजीठिया (Bikram Singh Majithia) ने आज अमृतसर पूर्व से नामांकन दाखिल कर दिया है. बता दें कि अमृतसर पूर्व से कांग्रेस ने पंजाब प्रमुख नवजोत सिंह सिद्धू (Navjot Singh Sidhu) को चुनाव मैदान में उतारा है. अमृतसर पूर्व से नामांकन पर्चा भरने के बाद मजीठिया ने नवजोत सिंह सिद्धू पर जमकर हमला बोला हैं. उन्होंने कहा है कि जो अपनी मां का नहीं हो सका वो जनता का क्या होगा.”
ਸਾਨੂੰ ਏ ਐਨ ਆਈ ਦੇ ਟਵਿੱਟਰ ਅਕਾਊਂਟ ਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਭਰਨ ਬਾਰੇ ਇੱਕ ਟਵੀਟ ਕੀਤਾ ਹੋਇਆ ਮਿਲਿਆ। 28 ਜਨਵਰੀ 2022 ਟਵੀਟ ਨੂੰ ਕੀਤੇ ਇਸ ਟਵੀਟ ਵਿੱਚ ਲਿਖਿਆ ਗਿਆ ਸੀ : Shiromani Akali Dal leader and candidate from Amritsar East, Bikram Singh Majithia filed his nomination today for the #PunjabElections2022 ” ਟਵੀਟ ਨੂੰ ਹੇਂਠਾ ਦੇਖਿਆ ਜਾ ਸਕਦਾ ਹੈ।
ਸਾਨੂੰ ਬਿਕਰਮਜੀਤ ਸਿੰਘ ਮਜੀਠੀਆ ਦੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਇੱਕ ਪੋਸਟ ਮਿਲੀ। ਪੋਸਟ ਦੇ ਮੁਤਾਬਿਕ, ਬਿਕਰਮਜੀਤ ਸਿੰਘ ਮਜੀਠੀਆ ਨੇ 28 ਜਨਵਰੀ 2022 ਨੂੰ ਮਜੀਠਾ ਹਲਕੇ ਅਤੇ ਅੰਮ੍ਰਿਤਸਰ ਪੂਰਬੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ।
ਵਾਇਰਲ ਪੋਸਟ ਦੇ ਬਾਰੇ ਵੱਧ ਜਾਣਕਾਰੀ ਲਈ ਅਸੀਂ ਵਿਕਰਮਜੀਤ ਸਿੰਘ ਮਜੀਠੀਆ ਨਾਲ ਸੰਪਰਕ ਕੀਤਾ , ਸਾਡੀ ਗੱਲ ਉਨ੍ਹਾਂ ਦੇ PA ਸ਼ਮਿੰਦਰ ਸਿੰਘ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਗ਼ਲਤ ਅਤੇ ਫਰਜੀ ਹੈ।
ਅਸੀਂ ਇਸ ਬਾਰੇ ਅਕਾਲੀ ਦਲ ਦੇ ਸਪੋਕਸਪਰਸਨ Dr. Daljit Singh Cheema ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਬੀਜੇਪੀ ਜੁਆਇੰਨ ਨਹੀਂ ਕੀਤੀ ਹੈ ਅਤੇ ਵਾਇਰਲ ਖਬਰ ਫਰਜੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਡਰੇੈਵਰ ਵੀਰਾ ਦਾ ਪੇੇਜ driver veera da page ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਦੇ 61.5K ਮੈਂਬਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਬਿਕਰਮਜੀਤ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਜੁਆਇਨ ਨਹੀਂ ਕੀਤੀ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜੀ ਹੈ।
- Claim Review : ਅਕਾਲੀ ਦੱਲ ਨੂੰ ਵੱਡਾ ਝੱਟਕਾ। ਬਿਕਰਮਜੀਤ ਸਿੰਘ ਮਜੀਠੀਆ ਭਾਜਪਾ ਮਾਰ ਗੱਏ ਉਡਾਈ । ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੀ ਭਾਜਪਾ।
- Claimed By : ਫੇਸਬੁੱਕ ਯੂਜ਼ਰ ਟਿੰਕੂ ਰੰਧਾਵਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...