X
X

Fact Check : PM ਮੋਦੀ ਦੀ ਚੋਣ ਜਿੱਤ ਨੂੰ ਲੈ ਕੇ ਆਸਟ੍ਰੇਲੀਆ ਦੇ PM ਟਰਨਬੁਲ ਨੇ ਨਹੀਂ ਦਿੱਤਾ ਕੋਈ ਬਿਆਨ

  • By: Bhagwant Singh
  • Published: Apr 30, 2019 at 06:40 AM
  • Updated: Jun 24, 2019 at 12:06 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਾਰੇ ਵਿਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਦੇ ਮੁਤਾਬਿਕ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ।

ਕੀ ਹੈ ਵਾਇਰਲ ਪੋਸਟ ਵਿਚ ?

ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ, ”ਜੇਕਰ ਨਰਿੰਦਰ ਮੋਦੀ 2019 ਵਿਚ ਚੋਣਾਂ ਜਿੱਤਦੇ ਹਨ ਤਾਂ, ਭਾਰਤ 2024 ਤੱਕ ਵਿਕਸਤ ਦੇਸ਼ ਬਣ ਜਾਵੇਗਾ : ਆਸਟ੍ਰੇਲਿਆਈ PM, ਮੈਲਕਮ ਟਰਨਬੁੱਲ ਨਾਲ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰੋ. . .।”

ਫੇਸਬੁੱਕ (Facebook) ‘ਤੇ ਇਹ ਪੋਸਟ ‘Amrendra Tripathi’ ਦੇ ਪ੍ਰੋਫਾਈਲ ਪੇਜ਼ ‘ਤੇ ਸ਼ੇਅਰ ਕੀਤੀ ਗਈ ਹੈ। ਇਹ ਪੋਸਟ 1 ਅਪ੍ਰੈਲ 2018 ਨੂੰ ਰਾਤ 10 ਵਜੇਂ ਸ਼ੇਅਰ ਕੀਤੀ ਗਈ। ਪੜਤਾਲ ਕੀਤੇ ਜਾਣ ਤੱਕ ਇਸ ਬਿਆਨ ਨੂੰ 68 ਹਜਾਰ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ, ਉਥੇ ਇਸ ਨੂੰ 1500 ਲਾਇਕ ਮਿਲੇ ਹਨ।

Fact Check : ਜਾਂਚ ਦੀ ਸ਼ੁਰੂਆਤ ਅਸੀਂ ਗੂਗਲ ਨਿਊਜ਼ ਸਰਚ ਤੋਂ ਕੀਤੀ। ਸਰਚ ਦੇ ਦੌਰਾਨ ਅਸੀਂ 6 ਅਪ੍ਰੈਲ 2017 ਨੂੰ ਆਸਟ੍ਰੇਲਿਆਈ ਹਾਈ ਕਮਿਸ਼ਨ ਵਲੋਂ ਜਾਰੀ ਅਧਿਕਾਰਕ ਬਿਆਨ ਮਿਲਿਆ, ਜਿਸ ਵਿਚ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਭਾਰਤ ਦੌਰੇ ਦੀ ਜਾਣਕਾਰੀ ਦਿੱਤੀ ਗਈ ਹੈ। ਸੂਚਨਾ ਦੇ ਮੁਤਾਬਿਕ, ਮੈਲਕਮ ਦਾ ਭਾਰਤ ਦੌਰਾ 9-12 ਅਪ੍ਰੈਲ 2017 ਦੇ ਵਿਚ ਤੈਅ ਸੀ ਅਤੇ ਇਸੇ ਦੇ ਅਨੁਸਾਰ, ਉਨ੍ਹਾਂ ਦੀ ਯਾਤਰਾ ਵੀ ਸੰਪਨ ਹੋਈ।

ਇਸ ਦੇ ਬਾਅਦ ਅਸੀਂ ਇਨਵਿਡ (Invid) ਟੂਲ ਦੀ ਮਦਦ ਨਾਲ ਭਾਰਤੀ ਵਿਦੇਸ਼ ਮੰਤਰਾਲਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਧਿਕਾਰਿਕ ਟਵਿੱਟਰ (Twitter) ਹੈਂਡਲ ਨੂੰ (9 ਅਪ੍ਰੈਲ ਤੋਂ 12 ਅਪ੍ਰੈਲ ਦੀ ਟਾਈਮਲਾਈਨ ਸੈੱਟ ਕਰਦੇ ਹੋਏ) ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਮੈਲਕਮ ਦੇ ਵਿਚ ਹੋਈ ਅਧਿਕਾਰਿਕ ਗੱਲਬਾਤ ਅਤੇ ਮੁਲਾਕਾਤ ਦੀਆਂ ਤਸਵੀਰਾਂ ਮਿਲੀਆਂ।

ਮੁਲਾਕਾਤ ਦੀ ਪੁਸ਼ਟੀ ਹੋਣ ਦੇ ਬਾਅਦ ਅਸੀਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਵਿਚ ਹੋਈ ਗੱਲਬਾਤ ਦੇ ਬਾਅਦ ਦੇ ਜਾਰੀ ਸੰਯੁਕਤ ਬਿਆਨ ਨੂੰ ਲੱਭਿਆ। 10 ਅਪ੍ਰੈਲ, 2017 ਨੂੰ ਵਿਦੇਸ਼ ਮੰਤਰਾਲਾ ਦੇ ਜਾਰੀ ਬਿਆਨ ਵਿਚ ਭਾਰਤ-ਆਸਟ੍ਰੇਲੀਆ ਦੇ ਵਿਚ ਦੇ ਰਣਨੀਤਿਕ ਅਤੇ ਦੋ ਪੱਖੀ ਸੰਬੰਧਾਂ ਦੇ ਇਲਾਵਾ ਦੋਵਾਂ ਦੇਸ਼ਾਂ ਦੇ ਵਿਚ ਹੋਏ 6 ਐਮਓਯੂ (MOU) (ਪਾਰਸਪਰਿਕ ਸਮਝੌਤੇ) ਦਾ ਜ਼ਿਕਰ ਹੈ। ਇਸ ਸਾਂਝੇ ਬਿਆਨ ਵਿਚ ਕਿਤੇ ਵੀ ਨਰੇਂਦਰ ਮੋਦੀ ਨੂੰ ਲੈ ਕੇ ਕੀਤੀ ਗਈ ਕਿਸੇ ਟਿੱਪਣੀ ਦਾ ਜ਼ਿਕਰ ਨਹੀਂ ਹੈ।

ਬਿਆਨ ਨੂੰ ਇਥੇ ਪੜਿਆ ਜਾ ਸਕਦਾ ਹੈ।

ਇਸ ਦੇ ਬਾਅਦ ਅਸੀਂ ”PM Modi Malcolm Turnbull” ਕੀਵਰਡ ਦੇ ਨਾਲ ਰੈਂਡਮ ਸਰਚ ਵੀ ਕੀਤਾ, ਜਿਸ ਵਿਚ ਮਿਲੇ ਕਿਸੇ ਵੀ ਲਿੰਕ ਵਿਚ ਸਾਨੂੰ ਅਜਿਹੀ ਜਾਣਕਾਰੀ ਨਹੀਂ ਮਿਲੀ।

ਕਿਉਂਕਿ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਟਰਨਬੁੱਲ ਟਵਿੱਟਰ (Twitter) ‘ਤੇ ਅਧਿਕਾਰਿਕ ਰੂਪ ਨਾਲ ਮੌਜੂਦ ਹਨ, ਇਸ ਲਈ ਅਸੀਂ ਉਨ੍ਹਾਂ ਦੀ ਟਾਈਮਲਾਈਨ ਨੂੰ ਖੰਗਾਲਿਆ। ਇਨਵਿਡ ਟੂਲ ਦੀ ਮਦਦ ਨਾਲ ਅਸੀਂ (#PM Modi, #Modi ਦਾ ਇਸਤੇਮਾਲ ਕਰਦੇ ਹੋਏ) ਸਰਚ ਕੀਤਾ। ਉਸ ਦੇ ਮੁਤਾਬਿਕ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਹੁਣ ਤੱਕ ਕੇਵਲ 6 ਟਵੀਟ ਕੀਤੇ ਹਨ ਅਤੇ ਇਸ ਵਿਚ ਵੀ ਕਿਤੇ ਉਨ੍ਹਾਂ ਦੇ ਚੋਣਾਂ ਵਿਚ ਜਿੱਤ ਨੂੰ ਲੈ ਕੇ ਕੋਈ ਬਿਆਨ ਨਹੀਂ ਹੈ।

ਇਸ ਦੌਰਾਨ ਸਾਨੂੰ ਯੂ-ਟਿਊਬ (YouTube) ‘ਤੇ ਇਕ ਵੀਡੀਓ ਮਿਲਿਆ, ਜਿਸ ਨੂੰ ਆਸਟ੍ਰੇਲਿਆਈ ਬ੍ਰਾਡਕਾਸਟਰ ਐਸਬੀਐਸ (SBS) ਨੇ 11 ਦਸੰਬਰ 2017 ਨੂੰ ਅਪਲੋਡ ਕੀਤਾ ਹੈ। ਇਸ ਅਨੋਪਚਾਰਿਕ ਵੀਡੀਓ ਵਿਚ ਮੈਲਕਮ ਅਤੇ ਮੋਦੀ ਬੇਹਦ ਅਨੋਪਚਾਰਿਕ ਤਰੀਕੇ ਨਾਲ ਆਸਟ੍ਰੇਲਿਆ ਵਿਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਵੀ ਮੈਲਕਮ ਨੇ ਪੀ.ਐਮ ਮੋਦੀ ਦੀ ਚੋਣਾਂ ਵਿਚ ਜਿੱਤ ਨੂੰ ਲੈ ਕੇ ਕੁਝ ਨਹੀਂ ਕਿਹਾ।

ਨਤੀਜਾ : ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿਚ ਇਹ ਸਾਬਿਤ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਨਾਮ ਨਾਲ ਵਾਇਰਲ ਹੋ ਰਿਹਾ ਮੈਸੇਜ ਫਰਜ਼ੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : PM ਮੋਦੀ ਦੀ ਚੋਣ ਜਿੱਤ ਨੂੰ ਲੈ ਕੇ ਆਸਟ੍ਰੇਲੀਆ ਦੇ PM ਟਰਨਬੁਲ ਨੇ ਦਿੱਤਾ ਬਿਆਨ
  • Claimed By : FB User- Amrendra Tripathi
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later