ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਇਹ ਵੀਡੀਓ ਕਲਿੱਪ ਕੀਤੀ ਗਈ ਹੈ। ਇਹ ਕਲਿੱਪ ਇੱਕ ਪ੍ਰੈੱਸ ਕਾਨਫਰੰਸ ਤੋਂ ਲਈ ਗਈ ਹੈ। ਇਸ ਵਿੱਚ ਅਰਵਿੰਦ ਕੇਜਰੀਵਾਲ ਮੁਫਤ ਚੀਜ਼ਾਂ ਦੇਣ ਦੀ ਆਲੋਚਨਾ ਕਰਨ ਵਾਲੇ ਲੇਖ ਲਿਖਣ ਲਈ ਅਰਥ ਸ਼ਾਸਤਰੀਆਂ ਤੇ ਵਿਅੰਗ ਕਰ ਰਹੇ ਸਨ ਕਿ ਉਹ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਨਿੰਦਾ ਕਰਨ ਵਾਲਾ ਇੱਕ ਵੀ ਲੇਖ ਨਹੀਂ ਲਿਖ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ਸਮੇਤ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੋਲ ਰਹੇ ਹਨ ਕਿ ਆਮ ਆਦਮੀ ਪਾਰਟੀ (ਆਪ) ਦਾ ਭ੍ਰਿਸ਼ਟਾਚਾਰ ਜਾਰੀ ਰਹਿਣਾ ਚਾਹੀਦਾ ਹੈ। ਪੋਸਟ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੇ ਤੰਜ ਕੱਸ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਇਸ ਵੀਡੀਓ ਨੂੰ ਕਲਿੱਪ ਕੀਤਾ ਗਿਆ ਹੈ। ਇਹ ਕਲਿੱਪ ਇੱਕ ਪ੍ਰੈੱਸ ਕਾਨਫਰੰਸ ਤੋਂ ਲਈ ਗਈ ਹੈ। ਇਸ ਵਿੱਚ ਅਰਵਿੰਦ ਕੇਜਰੀਵਾਲ ਮੁਫਤ ਚੀਜ਼ਾਂ ਦੇਣ ਦੀ ਆਲੋਚਨਾ ਕਰਨ ਵਾਲੇ ਲੇਖ ਲਿਖਣ ਲਈ ਅਰਥ ਸ਼ਾਸਤਰੀਆਂ ਤੇ ਵਿਅੰਗ ਕਰ ਰਹੇ ਸਨ ਕਿ ਉਹ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਨਿੰਦਾ ਕਰਨ ਵਾਲਾ ਇੱਕ ਵੀ ਲੇਖ ਨਹੀਂ ਲਿਖ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ ?
ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਭ੍ਰਿਸ਼ਟਾਚਾਰ ਜਾਰੀ ਰਹਿਣਾ ਚਾਹੀਦਾ ਹੈ। ਪੋਸਟ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਲਿਖਿਆ ਹੈ “AAP ਦਾ ਭ੍ਰਿਸ਼ਟਾਚਾਰ ਚਲਦੇ ਰਹਿਣਾ ਚਾਹੀਦਾ!!”
ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਪੜ੍ਹਿਆ ਜਾ ਸਕਦਾ ਹੈ।
ਪੜਤਾਲ
ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਦੇ ਕੀਫ੍ਰੇਮਸ ਨੂੰ ਅਰਥ ਸ਼ਾਸਤਰੀ, ਭ੍ਰਿਸ਼ਟਾਚਾਰ ਕੀਵਰਡ ਦੇ ਨਾਲ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਸ ਵੀਡੀਓ ਦਾ ਲੰਬਾ ਵਰਜਨ ਆਪ ਦੇ ਵੇਰੀਫਾਈਡ ਟਵਿੱਟਰ ਹੈਂਡਲ ਤੇ 8 ਮਈ 2022 ਨੂੰ ਕੀਤੇ ਗਏ ਇੱਕ ਟਵੀਟ ਵਿੱਚ ਮਿਲਿਆ ਅਤੇ ਨਾਲ ਹੀ ਲਿਖਿਆ ਸੀ, “ਅੱਜ-ਕੱਲ੍ਹ ਵੱਡੇ-ਵੱਡੇ ਅਰਥ ਸ਼ਾਸਤਰੀ ਲਿਖ ਰਹੇ ਹਨ ਕਿ Freebies ਚਾਲੂ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਇੱਕ ਵੀ ਅਰਥ ਸ਼ਾਸਤਰੀ ਨੇ ਇਹ ਨਹੀਂ ਲਿਖਿਆ ਕਿ ਜੇਕਰ ”ਭ੍ਰਿਸ਼ਟਾਚਾਰ” ਚਾਲੂ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਕਿਸੇ ਨੇ ਇਹ ਵੀ ਨਹੀਂ ਲਿਖਿਆ ਕਿ ਨੇਤਾਵਾਂ ਦੀ Freebies ਬੰਦ ਹੋਣੀਆਂ ਚਾਹੀਦੀਆਂ ਹਨ। ਬਸ ਜਨਤਾ ਦੀ ਬੰਦ ਹੋਣੀ ਚਾਹੀਦੀ ਹੈ।’
ਇੱਕ ਮਿੰਟ 45 ਸੈਕਿੰਡ ਦੇ ਇਸ ਵੀਡੀਓ ਵਿੱਚ ਕੇਜਰੀਵਾਲ ਕਹਿੰਦੇ ਹਨ, “ਕੀ ਤੁਸੀਂ ਜਾਣਦੇ ਹੋ, ਹਰ ਰਾਜਨੇਤਾ ਨੂੰ ਚਾਰ ਹਜ਼ਾਰ ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਜੇਕਰ ਤੁਹਾਨੂੰ ਹਰ ਮਹੀਨੇ ਚਾਰ ਹਜ਼ਾਰ ਯੂਨਿਟ ਬਿਜਲੀ ਮਿਲਦੀ ਹੈ ਤਾਂ ਤੁਹਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਜੇਕਰ ਕਿਸੇ ਗਰੀਬ ਨੂੰ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ, ਤਾਂ ਹਰ ਰਾਜਨੇਤਾ ਰੌਲਾ ਪਾਉਣ ਲੱਗ ਪੈਂਦਾ ਹੈ ਫ੍ਰੀਬੀਜ,ਫ੍ਰੀਬੀਜ। ਰਾਜਨੇਤਾਂਵਾਂ ਨੂੰ ਮੁਫ਼ਤ ਚਿਕਿਤਸਾ ਮਿਲਦੀ ਹੈ, ਇਲਾਜ ਲਈ ਅਮਰੀਕਾ ਜਾਂਦੇ ਹਨ, ਪਰ ਜੇ ਕਿਸੇ ਗਰੀਬ ਨੂੰ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਦਵਾਈ ਮਿਲਦੀ ਹੈ ਤਾਂ ਉਹ ਇਸਨੂੰ ਮੁਫ਼ਤ ਕਹਿੰਦੇ ਹਨ। ਅੱਜਕੱਲ੍ਹ , ਮੈਂ ਦੇਖ ਰਿਹਾ ਹਾਂ ਕਿ ਵੱਡੇ-ਵੱਡੇ ਅਰਥ ਸ਼ਾਸਤਰੀਆ ਨੂੰ ਅਖ਼ਬਾਰਾਂ ਵਿੱਚ ਮੁਫ਼ਤ ਚੀਜ਼ਾਂ ਬਾਰੇ ਲੇਖ ਲਿਖ ਰਹੇ ਹਨ – ਜੇਕਰ ਫ੍ਰੀਬੀ ਦਾ ਕਲਚਰ ਜਾਰੀ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਮੈਂ ਇੱਕ ਵੀ ਅਰਥ ਸ਼ਾਸਤਰੀ ਨੂੰ ਇਹ ਲੇਖ ਲਿਖਦਿਆਂ ਨਹੀਂ ਦੇਖਿਆ ਕਿ ਭ੍ਰਿਸ਼ਟਾਚਾਰ ਜਾਰੀ ਰਿਹਾ ਤਾਂ ਦੇਸ਼ ਬਰਬਾਦ ਹੋ ਜਾਵੇਗਾ। ਭ੍ਰਿਸ਼ਟਾਚਾਰ ਜਾਰੀ ਰਹਿਣਾ ਚਾਹੀਦਾ ਹੈ।”
ਅਰਵਿੰਦ ਕੇਜਰੀਵਾਲ ਦਾ ਪੂਰਾ ਭਾਸ਼ਣ 8 ਮਈ 2021 ਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਵੀ ਅਪਲੋਡ ਕੀਤਾ ਗਿਆ ਸੀ।
ਇਸ ਸੰਬੰਧੀ ਅਸੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਗਲਤ ਦੱਸਿਆ। ਉਨ੍ਹਾਂ ਨੇ ਕਿਹਾ, “ਇਸ ਵੀਡੀਓ ਨੂੰ ਕ੍ਰੋਪ ਕਰਕੇ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਪੋਸਟ ਗਲਤ ਹੈ।”
ਇਸ ਪੋਸਟ ਨੂੰ ਕਈ ਲੋਕ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ‘ਚੋਂ ਇਕ India272+ ਨਾਂ ਦਾ ਫੇਸਬੁੱਕ ਪੇਜ ਹੈ। ਪੇਜ ਦੇ 2.8 ਮਿਲੀਅਨ ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਇਹ ਵੀਡੀਓ ਕਲਿੱਪ ਕੀਤੀ ਗਈ ਹੈ। ਇਹ ਕਲਿੱਪ ਇੱਕ ਪ੍ਰੈੱਸ ਕਾਨਫਰੰਸ ਤੋਂ ਲਈ ਗਈ ਹੈ। ਇਸ ਵਿੱਚ ਅਰਵਿੰਦ ਕੇਜਰੀਵਾਲ ਮੁਫਤ ਚੀਜ਼ਾਂ ਦੇਣ ਦੀ ਆਲੋਚਨਾ ਕਰਨ ਵਾਲੇ ਲੇਖ ਲਿਖਣ ਲਈ ਅਰਥ ਸ਼ਾਸਤਰੀਆਂ ਤੇ ਵਿਅੰਗ ਕਰ ਰਹੇ ਸਨ ਕਿ ਉਹ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਨਿੰਦਾ ਕਰਨ ਵਾਲਾ ਇੱਕ ਵੀ ਲੇਖ ਨਹੀਂ ਲਿਖ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।