ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਭ੍ਰਮਕ ਪਾਇਆ। ਵਾਇਰਲ ਵੀਡਿਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ। ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ 2 ਮਿੰਟ 11 ਸੈਕੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਚਿਪ ਵਾਲੇ ਮੀਟਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਵੀਡੀਓ ਨੂੰ ਸੱਚ ਮੰਨਦੇ ਹੋਏ ਯੂਜ਼ਰ ਇਸਨੂੰ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਵਿਸਤਾਰ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਸਗੋ ਪੁਰਾਣਾ ਹੈ। ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਵੱਸਦਾ ਪੰਜਾਬ ਨੇ 26 ਮਾਰਚ ਨੂੰ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,’ਆ ਵੇਖੋ ਚਿਪ ਵਾਲੇ ਮੀਟਰ ਲੱਗਣੇ ਸ਼ੁਰੂ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ਼ ਨੂੰ ਫੋਲਵਿੰਗ ਕਰੋ’
ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵੀਡੀਓ ਦੀ ਪੜਤਾਲ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵੀਡੀਓ ਨੂੰ ਇਨਵੀਡ ਟੂਲ ਰਾਹੀਂ ਸਰਚ ਕੀਤਾ। ਵੀਡੀਓ ਦੇ ਕਈ ਗਰੇਬਸ ਕੱਢ ਕੇ ਇਹਨਾਂ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ । ਸਾਨੂੰ ਕਈ ਪੁਰਾਣੀ ਫੇਸਬੁੱਕ ਪੋਸਟਾਂ ਵਿੱਚ ਇਹ ਵੀਡੀਓ ਅਪਲੋਡ ਮਿਲਿਆ । ਅਸੀਂ ਸਭ ਤੋਂ ਪੁਰਾਣੇ ਫੇਸਬੁੱਕ ਪੋਸਟ ਤੇ ਗਏ ।
Zindabad Punjab Tv ਨਾਮ ਦੇ ਫੇਸਬੁੱਕ ਪੇਜ ਤੇ 9 ਅਕਤੂਬਰ 2021 ਨੂੰ ਸ਼ੇਅਰ ਕੀਤਾ ਹੋਇਆ ਮਿਲਿਆ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਸੀ ਕਿ,’ਪਿੰਡ ਜੇਠੂਕੇ ਵਿੱਚ ਚਿੱਪ ਵਾਲੇ ਮੀਟਰ ਲਾਉਣ ਆਏ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਵੱਲੋਂ ਵਾਪਸ ਮੋੜਿਆ। …’
ਇਹ ਵੀਡੀਓ ਸਾਨੂੰ Punjab to Canada ਨਾਮ ਦੇ ਫੇਸਬੁੱਕ ਪੇਜ ਤੇ ਵੀ 10 ਅਕਤੂਬਰ 2021 ਨੂੰ ਅਪਲੋਡ ਮਿਲਿਆ। ਵੀਡੀਓ ਨਾਲ ਲਿਖਿਆ ਸੀ ,’ ਪਿੰਡ ਜੇਠੂਕੇ ਵਿਖੇ ਚਿੱਪ ਵਾਲਾ ਇਲੈਕਟ੍ਰੋਨਿਕ ਬਿਜਲੀ ਮੀਟਰ ਲਾਉਣ ਆਏ ਸੀ ਬਿਜਲੀ ਮਹਿਕਮੇ ਦੇ ਮੁਲਾਜ਼ਮ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਲੋਂ ਬੇਰੰਗ ਵਾਪਸ ਕਰ ਦਿਤੇ ਗਏ ਵਿਰੋਧ ਕਰਕੇ’
ਵਾਇਰਲ ਵੀਡੀਓ ਨੂੰ ਲੈ ਕੇ ਸਾਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਰਾਮਪੁਰਾ ਤੋਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਦਾ 28 ਮਾਰਚ ਨੂੰ ਸ਼ੇਅਰ ਕੀਤਾ ਸਪਸ਼ਟੀਕਰਨ ਵੀਡੀਓ ਮਿਲਿਆ। ਵਾਇਰਲ ਹੋ ਰਹੀ ਵੀਡੀਓ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ , ਵੀਡਿਓ ਪਿਛਲੇ ਸਾਲ ਮਾਰਚ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੀ ਵੀਡੀਓ ਨੂੰ ਹਾਲੇ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਸਰਚ ਵਿੱਚ ਸਾਨੂੰ punjabtoday.com ਦੀ ਵੈੱਬਸਾਈਟ ਤੇ 26 ਮਾਰਚ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਸਰਕਾਰ ਦੀ 300 ਯੂਨਿਟ ਮੁਫਤ ਬਿਜਲੀ ਦੇਣ ਦੀ ਯੋਜਨਾ ਨੂੰ ਕੇਂਦਰ ਸਰਕਾਰ ਨੇ ਝਟਕਾ ਦਿੱਤਾ ਹੈ। ਬਿਜਲੀ ਚੋਰੀ ਰੋਕਣ ਦਾ ਕਾਰਨ ਦੱਸਦੇ ਹੋਏ ਕੇਂਦਰ ਨੇ ਸੂਬੇ ਨੂੰ 85 ਹਜ਼ਾਰ ਪ੍ਰੀਪੇਡ ਮੀਟਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰੀਪੇਡ ਮੀਟਰ ਨਿਰਧਾਰਤ ਸਮੇਂ ਅੰਦਰ ਨਾ ਲਗਾਏ ਗਏ ਤਾਂ ਕੇਂਦਰ ਸਰਕਾਰ ਵੱਲੋਂ ਬਿਜਲੀ ਸੁਧਾਰ ਫੰਡ ਦੀ ਰਾਸ਼ੀ ਰੋਕ ਦਿੱਤੀ ਜਾਵੇਗੀ।’
ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਪਟਿਆਲਾ ਰਿਪੋਰਟਰ ਦੀਪਕ ਮੋਦਗਿਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੱਲੇ ਤੱਕ ਪ੍ਰੀ ਪੇਡ ਮੀਟਰ ਨਹੀਂ ਲੱਗੇ ਹਨ ਅਤੇ ਵਾਇਰਲ ਹੋ ਰਿਹਾ ਦਾਅਵਾ ਵੀ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ਵੱਸਦਾ ਪੰਜਾਬ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 136 ਫਾਲੋ ਕਰਦੇ ਹਨ ਅਤੇ ਪੇਜ ਨੂੰ 24 ਅਗਸਤ 2020 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਭ੍ਰਮਕ ਪਾਇਆ। ਵਾਇਰਲ ਵੀਡਿਓ ਹਾਲੀਆ ਨਹੀਂ ਸਗੋਂ ਪੁਰਾਣਾ ਹੈ। ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।