ਅਯੁੱਧਿਆ ਨੂੰ ਸੋਲਰ ਸਿਟੀ ਦੇ ਤੌਰ ਤੇ ਵਿਕਸਿਤ ਕਰਨ ਦੀ ਯੋਜਨਾ ਹੈ ਪਰ ਇਹ ਸਰਕਾਰ ਦਾ ਪ੍ਰੋਜੈਕਟ ਹੈ। ਅੰਬਾਨੀ ਪਰਿਵਾਰ ਵੱਲੋਂ ਅਯੁੱਧਿਆ ‘ਚ ਸੋਲਰ ਪਲਾਂਟ ਲਗਾਉਣ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਰਾਮ ਮੰਦਰ ਦਾ ਮੁੱਖ ਮੁੱਦਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ। ਇਸ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਦੀ ਫੋਟੋ ਪੋਸਟ ਕੀਤੀ ਗਈ ਹੈ ਤੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਅੰਬਾਨੀ ਪਰਿਵਾਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਬਿਜਲੀ ਆਪੂਰਤੀ ਦੇ ਲਈ ਸੌਰ ਊਰਜਾ ਦਾ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ। ਅੰਬਾਨੀ ਪਰਿਵਾਰ ਨੇ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ ਸੀ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘ਕਨਕ ਮਿਸ਼ਰ‘ ਨੇ 17 ਜਨਵਰੀ 2022 ਨੂੰ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,
अयोध्या धाम में सौर ऊर्जा का प्लांट
ऐसे रामभक्तो को सादर अभिनंदन
अंबानी परिवार ने अयोध्या धाम में प्रभु श्री राम जी के मंदिर की बिजली आपूर्ति के लिए सौर
ऊर्जा का प्लांट लगाने की बात कही थी,
अब 24 घण्टे सातों दिन मन्दिर में रोशनी की व्यवस्था निशुल्क रहेगी.
प्रारब्ध भी समय के अनुसार ही मोहरे चुनता है।
पैसा तो कई खरबपतियों के पास होगा पर नियति के द्वारा चुने जाने वाले किरदार तय
होते हैं.
सियावर रामचंद्र जी की जय
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਕੀਵਰਡਸ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਵੀ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ, ਜਿਸ ਤੋਂ ਸਾਬਿਤ ਹੋ ਸਕੇ ਕਿ ਅੰਬਾਨੀ ਪਰਿਵਾਰ ਨੇ ਅਯੁੱਧਿਆ ਵਿੱਚ ਸੋਲਰ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ।
ਇਸਦੀ ਹੋਰ ਪੜਤਾਲ ਕਰਨ ਲਈ ਅਸੀਂ ਦੂਜੇ ਕੀਵਰਡਸ ਨਾਲ ਸਰਚ ਜਾਰੀ ਰੱਖੀ। ਇਸ ਵਿੱਚ ਦੈਨਿਕ ਜਾਗਰਣ ਵਿੱਚ 17 ਜੁਲਾਈ 2021 ਨੂੰ ਛਪੀ ਖਬਰ ਦਾ ਲਿੰਕ ਮਿਲਿਆ । ਇਸ ਦੇ ਅਨੁਸਾਰ ਅਯੁੱਧਿਆ ਨੂੰ ਸੋਲਰ ਸਿਟੀ ਵਜੋਂ ਡੇਵਲਪ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਸ਼ਹਿਰ ਨੂੰ ਸੋਲਰ ਲਾਈਟ ਨਾਲ ਚਮਕਾਉਣ ਦੀਆਂ ਤਿਆਰੀ ਹੈ। ਇਸ ਦੇ ਲਈ ਸੌਰ ਊਰਜਾ ਵਿਭਾਗ ਸਰਵੇ ਕਰ ਚੁੱਕਿਆ ਹੈ। ਸੀਐਮ ਯੋਗੀ ਆਦਿਤਿਆਨਾਥ ਖੁਦ ਇਸ ਤੇ ਨਜ਼ਰ ਰੱਖੇ ਹੋਏ ਹਨ।
ਰਿਲਾਇੰਸ ਕਮਿਊਨੀਕੇਸ਼ਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੰਪਨੀ ਦੇ ਵੱਲੋਂ ਤੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਇਸਦੀ ਹੋਰ ਪੁਸ਼ਟੀ ਲਈ ਅਸੀਂ ਰਾਮ ਮੰਦਰ ਟ੍ਰਸਟ ਦੇ ਮੈਂਬਰ ਡਾ: ਅਨਿਲ ਮਿਸ਼ਰਾ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ, ਅੰਬਾਨੀ ਪਰਿਵਾਰ ਰਾਮ ਮੰਦਰ ਵਿੱਚ ਕੋਈ ਸੋਲਰ ਪਲਾਂਟ ਨਹੀਂ ਲਗਾ ਰਿਹਾ ਹੈ। ਇਹ ਦਾਅਵਾ ਗਲਤ ਹੈ।
ਅਸੀਂ ਫੈਜ਼ਾਬਾਦ ਦੈਨਿਕ ਜਾਗਰਣ ਦੇ ਬਿਊਰੋ ਚੀਫ਼ ਰਮਾਸ਼ਰਣ ਅਵਸਥੀ ਨਾਲ ਵੀ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਸੀ , ਇਹ ਯੋਜਨਾ ਸਰਕਾਰ ਦੀ ਹੈ। ਇਸ ਵਿੱਚ ਅੰਬਾਨੀ ਪਰਿਵਾਰ ਵੱਲੋਂ ਸੋਲਰ ਪਲਾਂਟ ਲਗਾਉਣ ਦੇ ਐਲਾਨ ਦੀ ਗੱਲ ਗਲਤ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਵੀ ਅਜਿਹਾ ਹੀ ਇੱਕ ਦਾਅਵਾ ਵਾਇਰਲ ਹੋਇਆ ਸੀ। ਸੰਬੰਧਿਤ ਤੱਥ ਜਾਂਚ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਗ਼ਲਤ ਦਾਅਵੇ ਨੂੰ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ‘ਕਨਕ ਮਿਸ਼ਰ‘ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਇੱਕ ਵਿਸ਼ੇਸ ਰਾਜਨੀਤਿਕ ਵਿਚਾਰਧਾਰਾ ਤੋਂ ਪ੍ਰੇਰਿਤ ਹੈ। ਉਹ ਜੁਲਾਈ 2018 ਤੋਂ ਫੇਸਬੁੱਕ ਤੇ ਮੋਜੂਦ ਹੈ।
ਨਤੀਜਾ: ਅਯੁੱਧਿਆ ਨੂੰ ਸੋਲਰ ਸਿਟੀ ਦੇ ਤੌਰ ਤੇ ਵਿਕਸਿਤ ਕਰਨ ਦੀ ਯੋਜਨਾ ਹੈ ਪਰ ਇਹ ਸਰਕਾਰ ਦਾ ਪ੍ਰੋਜੈਕਟ ਹੈ। ਅੰਬਾਨੀ ਪਰਿਵਾਰ ਵੱਲੋਂ ਅਯੁੱਧਿਆ ‘ਚ ਸੋਲਰ ਪਲਾਂਟ ਲਗਾਉਣ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।