ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੇ ਨਾਂ ਤੇ ਵਾਇਰਲ ਟਵੀਟ ਫਰਜ਼ੀ ਨਿਕਲਿਆ। ਉਨ੍ਹਾਂ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।
ਨਵੀਂ ਦਿੱਲੀ ( ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼ ਸਮੇਤ ਪੰਜ ਰਾਜਾਂ ਦੇ ਲਈ ਚੋਣ ਤਰੀਕਾਂ ਦੀ ਘੋਸ਼ਣਾ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਫਰਜ਼ੀ ਪੋਸਟਾਂ ਦਾ ਹੜ੍ਹ ਆ ਗਿਆ ਹੈ। ਹੁਣ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੂੰ ਲੈ ਕੇ ਇੱਕ ਫਰਜ਼ੀ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਅਖਿਲੇਸ਼ ਯਾਦਵ ਦਾ ਸਮਝਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਵਿੱਚ ਵਰਤੇ ਗਏ ਟਵੀਟ ਦੀ ਜਾਂਚ ਕੀਤੀ ਹੈ। ਜਾਂਚ ਵਿੱਚ ਇਹ ਫਰਜ਼ੀ ਨਿਕਲਿਆ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਵਿਸ਼ਵ ਹਿੰਦੂਤਵ ਪਰਿਸ਼ਦ ਮਹਾਵੀਰ ਦਲ ਨੇ 21 ਜਨਵਰੀ ਨੂੰ ਅਖਿਲੇਸ਼ ਯਾਦਵ ਦੇ ਨਾਂ ਤੋਂ ਵਾਇਰਲ ਇੱਕ ਫਰਜ਼ੀ ਟਵੀਟ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ “टोटी भैया तुम तो बड़े होशियार हो।”
ਟਵੀਟ ਵਿੱਚ ਅਖਿਲੇਸ਼ ਯਾਦਵ ਦੀ ਤਸਵੀਰ ਦੀ ਵਰਤੋਂ ਕਰਦੇ ਹੋਏ @akhileshyadav ਟਵਿਟਰ ਹੈਂਡਲ ਲਿਖਿਆ ਗਿਆ। 19 ਜਨਵਰੀ 2022 ਨੂੰ ਇਸ ਟਵੀਟ ਨੂੰ ਦੱਸਿਆ ਗਿਆ। ਇਸ ‘ਚ ਲਿਖਿਆ ਹੈ, ”BJP ਨੂੰ ਲਗਦਾ ਹੈ ਕਿ ਉਹ ਸਾਡੀ ‘ਬਹੂ’ ਨੂੰ ਆਪਣੇ ਪਾਲੇ ‘ਚ ਲੈ ਕੇ ਸਾਨੂੰ ਹਰਾ ਦੇਣਗੇ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ‘ਰਾਵਣ’ ਨੂੰ ਵਿਭੀਸ਼ਨ ਸਿਰਫ ਇੱਕ ਹੀ ਵਾਰ ਮਰਵਾ ਸਕਦਾ ਹੈ, ਹਰ ਵਾਰ ਨਹੀਂ। ਬੇਸ਼ੱਕ ਅਸੀਂ ਯਦੁਵੰਸ਼ੀ ਹਾਂ ਪਰ ਰਾਮਾਇਣ ਅਸੀਂ ਵੀ ਕਈ ਵਾਰ ਪੜ੍ਹੀ ਹੈ। ਸਾਡੀ ਨਾਭੀ ਵਿੱਚ ‘ਅੰਮ੍ਰਿਤ’ ਕਿੱਥੇ ਛੁਪਿਆ ਹੈ ਇਹ ਅੱਜ ਦੇ ਵਿਭੀਸ਼ਣ ਨੂੰ ਵੀ ਨਹੀਂ ਪਤਾ।”
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਅਖਿਲੇਸ਼ ਯਾਦਵ ਦੇ ਨਾਂ ਤੇ ਵਾਇਰਲ ਟਵੀਟ ਦੀ ਪੜਤਾਲ ਦੀ ਸ਼ੁਰੂਆਤ ਉਸ ਟਵਿੱਟਰ ਹੈਂਡਲ ਤੋਂ ਕੀਤੀ, ਜਿਸ ਦਾ ਜ਼ਿਕਰ ਵਾਇਰਲ ਪੋਸਟ ‘ਚ ਸੀ। ਖੋਜ ਤੋਂ ਪਤਾ ਲੱਗਾ ਕਿ @akhileshyadav ਨਾਮ ਦੇ ਹੈਂਡਲ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਨੂੰ ਵਧਾਉਂਦੇ ਹੋਏ ਅਖਿਲੇਸ਼ ਯਾਦਵ ਦੇ ਸੋਸ਼ਲ ਮੀਡੀਆ ਦੀ ਸਕੈਨਿੰਗ ਨਾਲ ਕੀਤੀ। ਅਖਿਲੇਸ਼ ਯਾਦਵ ਦਾ ਵੈਰੀਫਾਈਡ ਟਵਿੱਟਰ ਹੈਂਡਲ @yadavakhilesh ਹੈ। ਜਦੋਂ ਕਿ ਵਾਇਰਲ ਪੋਸਟ ਵਿੱਚ ਜਿਸ ਟਵਿੱਟਰ ਹੈਂਡਲ ਦਾ ਜ਼ਿਕਰ ਕੀਤਾ ਗਿਆ ਹੈ ,ਉਹ @akhileshyadav ਹੈ। ਅਖਿਲੇਸ਼ ਦੇ ਅਸਲੀ ਟਵਿੱਟਰ ਹੈਂਡਲ ਤੇ ਸਾਨੂੰ ਇੱਕ ਵੀ ਅਜਿਹਾ ਟਵੀਟ ਨਹੀਂ ਮਿਲਿਆ, ਜਿਸ ਦੀ ਭਾਸ਼ਾ ਵਾਇਰਲ ਟਵੀਟ ਨਾਲ ਮਿਲਦੀ – ਜੁਲਦੀ ਹੋਵੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਲਖਨਊ ਦੇ ਵਿਸ਼ੇਸ਼ ਸੰਵਾਦਦਾਤਾ ਸ਼ੋਭਿਤ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਖਿਲੇਸ਼ ਯਾਦਵ ਦੇ ਨਾਂ ਤੇ ਵਾਇਰਲ ਟਵੀਟ ਫਰਜ਼ੀ ਹੈ। ਉਨ੍ਹਾਂ ਦਾ ਅਸਲੀ ਹੈਂਡਲ ਇਹ ਨਹੀਂ ਹੈ, ਜੋ ਵਾਇਰਲ ਪੋਸਟ ਵਿੱਚ ਇਸਤੇਮਾਲ ਕੀਤਾ ਗਿਆ ਹੈ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਵਿਸ਼ਵ ਹਿੰਦੂ ਪਰਿਸ਼ਦ ਮਹਾਵੀਰ ਦਲ ਦੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਇਸ ਪੇਜ ਤੋਂ ਝੂਠ ਫੈਲਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਪੇਜ ਨੂੰ 1786 ਲੋਕ ਫੋਲੋ ਕਰਦੇ ਹਨ। ਇਹ ਪੇਜ 10 ਮਾਰਚ 2021 ਨੂੰ ਬਣਾਇਆ ਗਿਆ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੇ ਨਾਂ ਤੇ ਵਾਇਰਲ ਟਵੀਟ ਫਰਜ਼ੀ ਨਿਕਲਿਆ। ਉਨ੍ਹਾਂ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।