ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਵਾਇਰਲ ਵੀਡੀਓ ਤਕਰੀਬਨ 2 ਸਾਲ ਪੁਰਾਣਾ ਹੈ। ਵੀਡੀਓ ਵਿੱਚ ਸਨੀ ਦਿਓਲ ਨੂੰ ਕਿਸਾਨਾਂ ਵੱਲੋਂ ਧੱਕੇ ਮਾਰ ਕੇ ਭਜਾਉਣ ਵਾਲੀ ਗੱਲ ਪੂਰੀ ਤਰ੍ਹਾਂ ਫਰਜ਼ੀ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਫੇਸਬੁੱਕ ਤੋਂ ਲੈ ਕੇ ਟਵੀਟਰ ਤੱਕ ਸਨੀ ਦਿਓਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨਾਲ ਯੂਜ਼ਰਸ ਦਾਅਵਾ ਕਰ ਰਹੇ ਹਨ ਕੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਸਾਂਸਦ ਸਨੀ ਦਿਓਲ ਨੂੰ ਕਿਸਾਨਾਂ ਨੇ ਧੱਕੇ ਮਾਰ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਿਆ ਹੈ।ਵੀਡੀਓ ਵਿੱਚ ਸਨੀ ਦਿਓਲ ਨੂੰ ਭੀੜ ਵਿੱਚ ਘਿਰੇ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜੀ ਸਾਬਿਤ ਹੋਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸੰਗੋਂ 2 ਮਈ 2019 ਦਾ ਹੈ। ਉਸੇ ਪੁਰਾਣੇ ਵੀਡੀਓ ਨੂੰ ਹੁਣ ਫਰਜੀ ਦਾਅਵੇ ਨਾਲ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ” ਯਾਦਾਂ ਤੇਰੀਆਂ JOBAN KAHLON ਪਿੰਡ ਕਾਦੀਆਂ ਰਾਜਪੂਤਾਂ ” ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “ਹੈ ਤਾਂ BJP ਦਾ ਹੀ ਨੇਤਾ ਚਾਹੇ ਸਨੀ ਦਿਓਲ ਹੀ ਕਿਉਂ ਨਾ ਹੋਵੇ ਕਿਸਾਨਾਂ ਨੇ ਧੱਕੇ ਮਾਰ ਕੇ ਕੱਢਿਆ ਸਨੀ ਦਿਓਲ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਪੰਜਾਬੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਜੀ 🙏🙏🙏
ਪੋਸਟ ਦਾ ਅਰਕਾਈਵਡ ਲਿੰਕ ਇਥੇ ਵੇਖੋ।
ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਵੱਖ – ਵੱਖ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿੱਚ ਸਨੀ ਦਿਓਲ ਭੀੜ ਵਿੱਚ ਫਸੇ ਦਿੱਸ ਰਹੇ ਹਨ। ਕੁਝ ਪੁਲਸਕਰਮੀ ਉਨ੍ਹਾਂ ਨੂੰ ਭੀੜ ਵਿੱਚੋ ਦੀ ਸੁਰੱਖਿਅਤ ਲੈ ਜਾਂਦੇ ਹੋਏ ਦਿਸ ਰਹੇ ਸਨ। ਇਸ ਪੂਰੇ ਵੀਡੀਓ ਵਿੱਚ ਕਿਤੇ ਵੀ ਸਾਨੂੰ ਅਜਿਹਾ ਨਹੀਂ ਦਿੱਸਿਆ, ਜਿਸਦੇ ਅਧਾਰ ‘ਤੇ ਅਸੀਂ ਇਹ ਕਹਿ ਸਕੀਏ ਕਿ ਭੀੜ ਸਨੀ ਦਿਓਲ ‘ਤੇ ਗੁੱਸਾ ਕੱਢ ਰਹੀ ਹੈ। ਨਾਲ ਹੀ ਸਾਨੂੰ ਕਿਤੇ ਵੀ ਸਨੀ ਦਿਓਲ ਨੂੰ ਗੁਰੂਦਵਾਰੇ ਵਿੱਚੋ ਕਿਸਾਨਾਂ ਨੇ ਧੱਕੇ ਦੇ ਕੇ ਕੱਢਣ ਵਾਲੀ ਖਬਰ ਨਹੀਂ ਮਿਲੀ , ਜੇ ਅਜਿਹਾ ਹੁੰਦਾ ਤਾਂ ਕਿਸੇ ਨਾ ਕਿਸੇ ਮੀਡਿਆ ਸੰਸਥਾਨ ਦੀ ਰਿਪੋਰਟ ਜ਼ਰੂਰ ਮਿਲਦੀ, ਪਰ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀਵਰਡ ਦੀ ਮਦਦ ਨਾਲ ਖਬਰ ਲੱਭਣੀ ਸ਼ੁਰੂ ਕੀਤੀ। ਸਾਨੂੰ 3 ਮਈ 2019 ਨੂੰ ਦੈਨਿਕ ਜਾਗਰਣ ਦੀ ਵੈਬਸਾਈਟ ਤੇ ਇੱਕ ਖਬਰ ਮਿਲੀ। ਖਬਰ ਅਨੁਸਾਰ ਸਨੀ ਦਿਓਲ ਨੇ ਆਪਣਾ ਚੁਨਾਵ ਅਭਿਆਨ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਾਲ ਸ਼ੁਰੂ ਕੀਤਾ। ਖਬਰ ਵਿੱਚ ਇਸਤੇਮਾਲ ਕੀਤੀ ਤਸਵੀਰ ਵਿੱਚ ਸਨੀ ਦਿਓਲ ਨੇ ਅਜਿਹੀ ਹੀ ਹਲਕੇ ਹਰੇ ਰੰਗ ਦਾ ਰੁਮਾਲ ਸਿਰ ਤੇ ਬੰਨਿਆ ਹੋਇਆ ਹੈ, ਜਿਵੇਂ ਕਿ ਵਾਇਰਲ ਵੀਡੀਓ ਵਿੱਚ ਦਿੱਸ ਰਿਹਾ ਹੈ । ਪੂਰੀ ਖਬਰ ਵਿੱਚ ਕਿਤੇ ਵੀ ਇਸ ਗੱਲ ਦਾ ਜਿਕਰ ਨਹੀਂ ਹੈ ਕਿ ਸਨੀ ਦਿਓਲ ਨੂੰ ਧੱਕੇ ਮਾਰ ਕੇ ਕੱਢਿਆ ਗਿਆ ਹੈ। ਖਬਰ ਇੱਥੇ ਪੜ੍ਹੋ। ਇਸ ਖਬਰ ਨਾਲ ਜੁੜਿਆ ਪੂਰਾ ਵੀਡੀਓ ਤੁਸੀਂ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ ਤੇ 2 ਮਈ 2019 ਨੂੰ ਅਪਲੋਡ ਵੇਖ ਸਕਦੇ ਹੋ ।
ਸਾਨੂੰ ਇਸ ਦੇ ਨਾਲ ਜੁੜਿਆ ਇੱਕ ਵੀਡੀਓ Oneindia Hindi ਦੇ ਯੂਟਿਊਬ ਚੈਨਲ ਤੇ ਵੀ ਮਿਲੀ। ਇੱਥੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਹ ਵੀਡੀਓ 2019 ਦਾ ਹੈ, ਅਤੇ ਸਨੀ ਦਿਓਲ ਕਰਤਾਰਪੁਰ ਸਾਹਿਬ ਦਰਸ਼ਨ ਦੇ ਬਾਅਦ ਗੁਰਦਸਪੂਰ ਵਿੱਚ ਆਪਣਾ ਰੋਡ ਸ਼ੋਅ ਸ਼ੁਰੂ ਕਰਣਗੇ।
Jansatta ਦੇ ਯੂਟਿਊਬ ਚੈਨਲ ਤੇ 2 ਮਈ 2019 ਨੂੰ ਅਪਲੋਡੇਡ ਵੀਡੀਓ ਅਨੁਸਾਰ ” ਸਨੀ ਦਿਓਲ ਅਰਦਾਸ ਕਰਨ ਗੁਰੂਦਵਾਰੇ ਡੇਰਾ ਬਾਬਾ ਨਾਨਕ ਪਹੁੰਚੇ ਸਨ , ਸਨੀ ਦਿਓਲ ਨੂੰ ਦੇਖ ਲੋਕਾਂ ਵਿੱਚ ਜੋਸ਼ ਭਰ ਗਿਆ ਅਤੇ ਭੀੜ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਗਿਆ। ਪੂਰੀ ਵੀਡੀਓ ਇੱਥੇ ਵੇਖੋ।
ਇਗ ਗੱਲ ਦੀ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਗੁਰਦਸਪੂਰ ਪੱਤਰਕਾਰ ਸੁਨੀਲ ਥਾਨੇਵਾਲੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਵੀਡੀਓ ਪੁਰਾਣ ਹੈ ਹਾਲ ਦੇ ਦਿਨਾਂ ਵਿੱਚ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਸਨੀ ਦਿਓਲ ਇੱਥੇ ਨਹੀਂ ਆਏ। ਇਹ ਵੀਡੀਓ ਫਰਜੀ ਹੈ।
ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਵੀਡੀਓ ਨਾਲ ਜੁੜੇ ਦਾਅਵੇ ਦੀ ਜਾਂਚ ਕਰ ਚੁੱਕਿਆ ਹੈ , ਤੁਸੀਂ ਸਾਡੀ ਜਾਂਚ ਇੱਥੇ ਪੜ੍ਹੋ।
ਇਸ ਵੀਡੀਓ ਨੂੰ ਯਾਦਾਂ ਤੇਰੀਆਂ ਜੋਬਨ ਕਾਹਲੋਂ ਪਿੰਡ ਕਾਦੀਆਂ ਰਾਜਪੂਤਾਂ ਨਾਂ ਦੇ ਫੇਸਬੁੱਕ ਪੇਜ ਨੇ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਸੀ। ਪੇਜ ਨੂੰ ਸਕੈਨ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਫੇਸਬੁੱਕ ਤੇ ਇਸ ਪੇਜ ਦੇ 4,869 ਫੋਲੋਵਰਸ ਹਨ। ਇਸ ਪੇਜ ਨੂੰ 11 ਮਈ 2019 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਵਾਇਰਲ ਵੀਡੀਓ ਤਕਰੀਬਨ 2 ਸਾਲ ਪੁਰਾਣਾ ਹੈ। ਵੀਡੀਓ ਵਿੱਚ ਸਨੀ ਦਿਓਲ ਨੂੰ ਕਿਸਾਨਾਂ ਵੱਲੋਂ ਧੱਕੇ ਮਾਰ ਕੇ ਭਜਾਉਣ ਵਾਲੀ ਗੱਲ ਪੂਰੀ ਤਰ੍ਹਾਂ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।