ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਖਬਰ ਅਫਵਾਹ ਸਾਬਤ ਹੋਈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਦੂਰਦਰਸ਼ਨ ਦੇ ਪ੍ਰਸਿੱਧ ਪ੍ਰੋਗਰਾਮ ਰਾਮਾਇਣ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਅਫਵਾਹ ਉਡਾਈ ਜਾ ਰਹੀ ਹੈ। ਫੇਸਬੁੱਕ ਤੋਂ ਲੈ ਕੇ ਵਹਾਟਸੱਪ ‘ਤੇ ਲੋਕ ਉਨ੍ਹਾਂ ਦੀ ਤਸਵੀਰ ਨਾਲ ਮੌਤ ਦੀ ਖਬਰ ਨੂੰ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਅਰਵਿੰਦ ਤ੍ਰਿਵੇਦੀ ਇੱਕਦਮ ਸਹੀ ਸਲਾਮਤ ਹਨ ਅਤੇ ਆਪਣੇ ਪਰਿਵਾਰ ਨਾਲ ਲੋਕਡਾਊਨ ਦੌਰਾਨ ਘਰ ਵਿਚ ਹਨ।
Abhishek Ji ਨਾਂ ਦੇ ਫੇਸਬੁੱਕ ਯੂਜ਼ਰ ਦੁਆਰਾ ਉਨ੍ਹਾਂ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ: ”अत्यंत दुखद समाचार…रामायण में रावण का किरदार निभाने वाले और रावण के पात्र में अपनी कला से प्राण फूंकने वाले रावण के पात्र को पर्दे पर जीवंत करने वाले कलाकार श्री अरविंद त्रिवेदी साहब का निधन। ईश्वर उनकी आत्मा को शांति दे।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਦੀ ਸਚਾਈ ਜਾਣਨ ਲਈ ਮੁੰਬਈ ਵਿਚ ਬੋਲੀਵੁਡ ਨੂੰ ਲੰਮੇ ਸਮੇਂ ਤੋਂ ਕਵਰ ਕਰ ਰਹੇ ਸੀਨੀਅਰ ਪੱਤਰਕਾਰ ਪਰਾਗ ਛਾਪੇਕਰ ਨਾਲ ਗੱਲ ਕੀਤੀ। ਪਰਾਗ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਅਰਵਿੰਦ ਤ੍ਰਿਵੇਦੀ ਨੂੰ ਲੈ ਕੇ ਜਿਹੜੀ ਖਬਰ ਵਾਇਰਲ ਹੋ ਰਹੀ ਹੈ, ਉਹ ਸਿਰਫ ਅਫਵਾਹ ਹੈ। ਉਹ ਇੱਕਦਮ ਸੁਰੱਖਿਅਤ ਹਨ।
ਇਸੇ ਬਾਅਦ ਅਸੀਂ InVID ਟੂਲ ਵਿਚ ਕੀਵਰਡ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੋਸਤੁਬ ਤ੍ਰਿਵੇਦੀ ਦਾ ਇੱਕ ਟਵੀਟ ਮਿਲਿਆ।
3 ਮਈ ਨੂੰ ਇੱਕ ਟਵੀਟ ਕਰਦੇ ਹੋਏ ਕੋਸਤੁਬ ਨੇ ਦੱਸਿਆ ਕਿ ਉਨ੍ਹਾਂ ਦੇ ਅੰਕਲ ਅਰਵਿੰਦ ਤ੍ਰਿਵੇਦੀ ਲਂਕੇਸ਼ ਇੱਕਦਮ ਵਧੀਆ ਅਤੇ ਸੁਰੱਖਿਅਤ ਹਨ। ਫਰਜ਼ੀ ਖਬਰ ਨੂੰ ਫੈਲਾਉਣਾ ਬੰਦ ਕਰੋ। ਪੂਰਾ ਟਵੀਟ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸ ਦਾਅਵੇ ਨੂੰ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਇੱਕ ਹੈ Abhishek Ji ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਯੂਜ਼ਰ ਲਖਨਊ ਵਿਚ ਰਹਿੰਦਾ ਹੈ ਅਤੇ ਭਾਜਪਾ ਦਾ ਸਮਰਥਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਅਰਵਿੰਦ ਤ੍ਰਿਵੇਦੀ ਦੀ ਮੌਤ ਦੀ ਖਬਰ ਅਫਵਾਹ ਸਾਬਤ ਹੋਈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।