Fact Check: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀ ਸਪੀਚ ਸੁਣ ਨਹੀਂ ਰੋਏ ਸੀ ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦੋਨਾਂ ਤਸਵੀਰਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਦੀਆਂ ਹਨ। ਦੋਨਾਂ ਤਸਵੀਰਾਂ ਨੂੰ ਸੋਸ਼ਲ ਮੀਡਿਆ ਤੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹਨਾਂ ਦੋਨਾਂ ਤਸਵੀਰਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ ( ਵਿਸ਼ਵਾਸ ਨਿਊਜ਼) । ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਦੋ ਫੋਟੋਆਂ ਦਾ ਕੋਲਾਜ਼ ਇਸਤੇਮਾਲ ਕੀਤਾ ਗਿਆ ਹੈ ਜਿਸ ਵਿੱਚ ਇੱਕ ਫੋਟੋ ‘ਚ ਉਪ ਰਾਸ਼ਟਰਪਤੀ ਐੱਮ ਵੈਂਕੇਯਾ ਨਾਇਡੂ ਨੂੰ ਰੋਂਦੇ ਹੋਏ ਅਤੇ ਦੂਜੀ ਫੋਟੋ ਵਿੱਚ ਭਗਵੰਤ ਨੂੰ ਕੁਝ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕੀ ਆਪ ਸਾਂਸਦ ਭਗਵੰਤ ਮਾਨ ਦਾ ਕਿਸਾਨਾਂ ਲਈ ਦਰਦ ਵੇਖ ਕੇ ਸੰਸਦ ਸਪੀਕਰ ਦੇ ਵੀ ਹੰਜੂ ਨਿਕਲ ਗਏ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਵਾਇਰਲ ਹੋ ਰਹੀ ਦੋਨਾਂ ਤਸਵੀਰਾਂ ਪੁਰਾਣੀਆਂ ਹਨ, ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਦੀ ਤਸਵੀਰ ਸਾਲ 2019 ਦੀ ਅਤੇ ਭਗਵੰਤ ਮਾਨ ਦੀ ਫੋਟੋ ਸਾਲ 2018 ਦੀ ਹੈ। ਵਾਇਰਲ ਦਾਅਵੇ ਦਾ ਇਹਨਾਂ ਦੋਨਾਂ ਫੋਟੋਆਂ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਕਿਸਾਨ ਅੰਦੋਲਨ ਅਗਸਤ 2020 ਨੂੰ ਸ਼ੁਰੂ ਹੋਇਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਪੇਜ “Politics ਰਾਜਨੀਤੀ Fan Club ” ਨੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਭਗਵੰਤ ਮਾਨ ਦੀ ਜ਼ੋਰ-ਦਾਰ ਸਪੀਚ ਨੇ ਰਵਾ ਦਿੱਤੇ ਸਾਰੇ ! ਦੇਖੋ ਵੀਡੀਓ ”

ਫੇਸਬੁੱਕ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪਹਿਲੀ ਫੋਟੋ

ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਪਹਿਲੀ ਤਸਵੀਰ, ਜਿਸ ਵਿੱਚ ਉਪ ਰਾਸ਼ਟਰਪਤੀ ਐੱਮ ਵੈਂਕੇਯਾ ਨਾਇਡੂ ਨੂੰ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ, ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਹ ਤਸਵੀਰ ਸਾਨੂੰ ਬਹੁਤ ਹੀ ਨਿਊਜ਼ ਵੈੱਬਸਾਈਟ ਤੇ ਮਿਲੀ। ਸਾਨੂੰ NDTV ਦੀ ਵੈਬਸਾਈਟ ਤੇ 29 ਜੁਲਾਈ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਵਿੱਚ ਇਹ ਤਸਵੀਰ ਲੱਗੀ ਮਿਲੀ। “Venkaiah Naidu Mourns ‘7 am Breakfast Friend’ Jaipal Reddy, Breaks Down ” ਖਬਰ ਅਨੁਸਾਰ ਅੱਜ ਰਾਜ ਸਭਾ ਦੇ ਚੇਅਰਮੈਨ ਵੈਂਕੇਯਾ ਨਾਇਡੂ ਲਈ ਇੱਕ ਭਾਵਨਾਤਮਕ ਪਲ ਸੀ ਜਦੋਂ ਆਪਣੇ ਪੁਰਾਣੇ ਮਿੱਤਰ ਅਤੇ ਸੀਨੀਅਰ ਕਾਂਗਰਸੀ ਨੇਤਾ ਐਸ ਜੈਪਾਲ ਰੈਡੀ ਨੂੰ ਯਾਦ ਕੀਤਾ, ਜਿਨ੍ਹਾਂ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਸ਼੍ਰੀ ਨਾਇਡੂ ਉਪਰਲੇ ਸਦਨ ਵਿੱਚ ਇੱਕ ਰਸਮੀ ਸ਼ਰਧਾਂਜਲੀ ਪੜ੍ਹ ਰਹੇ ਸਨ ਜਦੋਂ ਉਹ ਰੋਏ। ਪੂਰੀ ਖਬਰ ਇੱਥੇ ਪੜ੍ਹੋ।

ਇਹ ਤਸਵੀਰ ਸਾਨੂੰ deccanherald.com ਦੀ ਵੈਬਸਾਈਟ ਤੇ 29 ਜੁਲਾਈ 2019 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਇਹ ਤਸਵੀਰ ਲੱਗੀ ਮਿਲੀ। asianetnews ਤੇ 29 ਜੁਲਾਈ 2019 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ 6 ਸਾਲ ਬੜੇ ਦੋਸਤ ਨੂੰ ਯਾਦ ਕਰਦੇ ਹੋਏ ਭਾਵੁਕ ਹੋਏ ਉਪ ਰਾਸ਼ਟਰਪਤੀ ਵੇਂਕਯਾ ਨਾਇਡੂ ” ਪੂਰੀ ਖਬਰ ਨੂੰ ਇੱਥੇ ਪੜ੍ਹੋ।

ਇਸ ਖਬਰ ਨੂੰ ਅਸੀਂ ਕੁਝ ਕੀਵਰਡ ਦੀ ਮਦਦ ਨਾਲ ਯੂਟਿਊਬ ਤੇ ਸਰਚ ਕੀਤਾ ਤਾਂ ਸਾਨੂੰ Mango News ਨਾਮ ਦੇ ਯੂਟਿਊਬ ਚੈਨਲ ਤੇ 29 ਜੁਲਾਈ 2019 ਨੂੰ ਅਪਲੋਡ ਇੱਕ ਵੀਡੀਓ ਮਿਲਿਆ। ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ “ਕਾਂਗਰਸੀ ਨੇਤਾ ਐਸ ਜੈਪਾਲ ਰੈਡੀ ਨੂੰ ਯਾਦ ਕਰ ਭਾਵੁਕ ਹੋਏ ਵੈਂਕੇਯਾ ਨਾਇਡੂ ” ਪੂਰੀ ਵੀਡੀਓ ਇੱਥੇ ਵੇਖੋ।

ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਫ ਸੀ ਕਿ ਪਹਿਲੀ ਤਸਵੀਰ 2019 ਦੀ ਹੈ। ਯਾਨੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।

ਹੁਣ ਵਾਰੀ ਸੀ ਦੂਜੀ ਤਸਵੀਰ ਦੇ ਪੜਤਾਲ ਦੀ। ਅਸੀਂ (ਭਗਵੰਤ ਮਾਨ ਸਪੀਚ ) ਕੁਝ ਕੀਵਰਡਸ ਦੀ ਮਦਦ ਨਾਲ ਯੂਟਿਊਬ ਤੇ ਇਸਨੂੰ ਸਰਚ ਕੀਤਾ ਤਾਂ ਸਾਨੂੰ Xplorer India ਨਾਮ ਦੇ ਯੂਟਿਊਬ ਚੈਨਲ ਤੇ 8 ਫਰਵਰੀ 2018 ਨੂੰ ਅਪਲੋਡ ਇੱਕ ਵੀਡੀਓ ਮਿਲਿਆ, ਵੀਡੀਓ ਵਿੱਚ ਆਪ ਸੰਸਦ ਭਗਵੰਤ ਮਾਨ ਨੇ ਉਹ ਕੱਪੜੇ ਪਹਿਨੇ ਹੋਏ ਹਨ। ਜੋ ਵਾਇਰਲ ਪੋਸਟ ਵਿੱਚ ਹਨ। ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ ” ਭਗਵੰਤ ਮਾਨ ਸਪੀਚ ਇਨ ਲੋਕ ਸਭਾ।” ਇੱਕ ਹੋਰ ਵੀਡੀਓ ਸਾਨੂੰ ਭਗਵੰਤ ਮਾਨ ਦੇ ਅਧਿਕਾਰਿਤ ਯੂਟਿਊਬ ਚੈਨਲ ਤੇ ਵੀ 8 ਫਰਵਰੀ 2018 ਨੂੰ ਅਪਲੋਡ ਮਿਲਿਆ। ਪੂਰੀ ਵੀਡੀਓ ਇੱਥੇ ਵੇਖੋ।

ਅੱਗੇ ਵਧਦੇ ਹੋਏ ਅਸੀਂ ਵਾਇਰਲ ਪੋਸਟ ਬਾਰੇ ਕੁਝ ਕੀਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤਾ ਸਾਨੂੰ ਐਦਾਂ ਦੀ ਕੋਈ ਰਿਪੋਰਟ ਕੀਤੇ ਵੀ ਪਬਲਿਸ਼ ਨਹੀਂ ਮਿਲੀ। ਜੇਕਰ ਅਜਿਹੀ ਕੋਈ ਖਬਰ ਹੁੰਦੀ ਤਾਂ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਮਿਲਦੀ।

ਮਾਮਲੇ ਵਿੱਚ ਹੋਰ ਪੁਸ਼ਟੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਚੀਫ ਆਸ਼ੂਤੋਸ਼ ਝਾਅ ਨਾਲ ਵਾਇਰਲ ਤਸਵੀਰ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਇਸ ਫੋਟੋ ਨੂੰ ਦੇਖਦੇ ਹੀ ਸਾਨੂੰ ਦੱਸਿਆ ਕਿ ਇਹ ਫਰਜ਼ੀ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਭਗਵੰਤ ਮਾਨ ਲੋਕ ਸਭਾ ਵਿੱਚ ਹਨ ਅਤੇ ਵੈਂਕੇਯਾ ਨਾਇਡੂ ਰਾਜ ਸਭਾ ਦੇ ਸਭਾਪਤੀ ਹਨ, ਇਸ ਲਈ ਇਹ ਹੋ ਹੀ ਨਹੀਂ ਸਕਦਾ ਕਿ ਭਗਵੰਤ ਮਾਨ ਦੀ ਸਪੀਚ ਸੁਣ ਉਹ ਰੋ ਪਏ ਹੋਣ। ਇਹ ਖਬਰ ਪੂਰੀ ਤਰ੍ਹਾਂ ਫਰਜ਼ੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੇ ਅੰਤਿਮ ਪੜਾਵ ਵਿੱਚ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ “Politics ਰਾਜਨੀਤੀ Fan Club ” ਦੀ ਸੋਸ਼ਲ ਸਕੈਨਿੰਗ ਵਿੱਚ ਪਾਇਆ ਕਿ ਇਸ ਪੇਜ ਨੂੰ 90,585 ਲੋਕ ਫੋਲੋ ਕਰਦੇ ਹਨ। ਇਸ ਫੇਸਬੁੱਕ ਪੇਜ ਨੂੰ 13 ਜੁਲਾਈ 2018 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦੋਨਾਂ ਤਸਵੀਰਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਦੀਆਂ ਹਨ। ਦੋਨਾਂ ਤਸਵੀਰਾਂ ਨੂੰ ਸੋਸ਼ਲ ਮੀਡਿਆ ਤੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹਨਾਂ ਦੋਨਾਂ ਤਸਵੀਰਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts