ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਬੰਪਰ ਬਹੁਮਤ ਤੋਂ ਜਿੱਤ ਹਾਸਿਲ ਕੀਤੀ ਹੈ ਅਤੇ 16 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਸਹੁੰ ਲੈਣ ਵਾਲੇ ਹਨ। ਇਸ ਤੋਂ ਜੁੜਿਆ ਇੱਕ ਲੈਟਰ ਹੈੱਡ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਆਮ ਆਦਮੀ ਪਾਰਟੀ ਵੱਲੋ ਹਾਲੇ ਤੱਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “SS LIVE TV “ਨੇ 11 ਮਾਰਚ ਨੂੰ ਇਹ ਪੋਸਟ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੈਬਨਿਟ ਮੰਤਰੀਆਂ ਦੀ ਪਹਿਲੀ ਸੂਚੀ ਹੋਈ ਜਾਰੀ ! ਵੇਖੋ ਕਿਸ ਦਾ ਨਾਮ ਆਇਆ ਹੈ !”
ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਸੱਚਾਈ ਜਾਨਣ ਦੇ ਲਈ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਕੈਬਿਨੇਟ ਮੰਤਰੀਆਂ ਦੀ ਕੋਈ ਲਿਸਟ ਨਹੀਂ ਮਿਲੀ। ਪਰ ਸਾਨੂੰ abplive.com ਦੀ ਵੈੱਬਸਾਈਟ ਤੇ 14 ਮਾਰਚ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ,ਜਿਸ ਵਿੱਚ ਦੱਸਿਆ ਗਿਆ ਕਿ ਭਗਵੰਤ ਮਾਨ 16 ਮਾਰਚ 2022 ਨੂੰ ਇਕੱਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ। ਖਬਰ ਵਿੱਚ ਇਹ ਵੀ ਦੱਸਿਆ ਗਿਆ ਕਿ ” आम आदमी पार्टी ने साफ कर दिया है कि भगवंत मान के कैबिनेट का गठन बाद में होगा. भगवंत मान अपने कैबिनेट में 17 मंत्रियों को जगह दे सकते हैं. हालांकि आम आदमी पार्टी की ओर से जल्द ही भावी मंत्रियों की लिस्ट भी जारी की जा सकती है.” ਪੂਰੀ ਖਬਰ ਇੱਥੇ ਪੜ੍ਹੋ।
ਸਰਚ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਖੰਗਾਲਿਆ , ਉੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਲਿਸਟ ਪੋਸਟ ਕੀਤੀ ਹੋਈ ਨਹੀਂ ਮਿਲੀ।
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਦਾਅਵੇ ਬਾਰੇ ਹੋਰ ਸਰਚ ਕੀਤਾ। ਸਾਨੂੰ ਮੁਕਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੁਆਰਾ ਆਪਣੇ ਫੇਸਬੁੱਕ ਪੇਜ ਤੇ ਇਸ ਬਾਰੇ ਕੀਤਾ ਗਿਆ ਇੱਕ ਪੋਸਟ ਮਿਲਿਆ। ਵਾਇਰਲ ਹੋ ਰਹੇ ਪੋਸਟ ਨੂੰ ਫਰਜ਼ੀ ਦੱਸਦੇ ਹੋਏ ਜਗਦੀਪ ਸਿੰਘ ਬਰਾੜ ਨੇ ਲਿਖਿਆ,” ਸ਼ੋਸ਼ਲ ਮੀਡੀਆਂ ਤੇ ਪਿੱਛਲੇ ਕੁਝ ਘੰਟਿਆਂ ਤੋਂ ਇਹ ਲਿਸਟ ਚੱਲ ਰਹੀ ਹੈ, ਜੋ ਕਿ ਬਿਲਕੁਲ ਫੇਕ (ਝੂਠੀ) ਹੈ, ਪਾਰਟੀ ਵੱਲੋਂ ਅਜਿਹੀ ਕੋਈ ਵੀ ਲਿਸਟ ਜਾਰੀ ਨਹੀਂ ਕੀਤੀ ਗਈ ਹੈ। ਆਮ ਆਦਮੀ ਪਾਰਟੀ ਬਹੁਤ ਸੋਝ ਸਮਝ ਕੇ ਆਪਣੇ ਫੈਸਲੇ ਲੈਂਦੀ ਹੈ। ਪਾਰਟੀ ਦਾ ਫੈਸਲਾ ਹਮੇਸ਼ਾ ਸਿਰ ਮੱਥੇ ਰੱਖਿਆ ਹੈ ਤੇ ਅੱਗੇ ਵੀ ਪਾਰਟੀ ਜੋ ਫੈਸਲੇ ਲਵੇਗੀ। ਉਹ ਹਰ ਹਾਲ ਚ ਮਨਜ਼ੂਰ ਹੋਵੇਗਾ। ਕ੍ਰਿਪਾ ਕਰਕੇ ਇਸ ਲਿਸਟ ਦਾ ਵਿਸ਼ਵਾਸ਼ ਨਾ ਕੀਤਾ ਜਾਵੇ ਜੀ।”
PB 83 Devigarh ਨਾਮ ਦੇ ਫੇਸਬੁੱਕ ਪੇਜ ਤੇ ਵੀ ਇਸ ਪੋਸਟ ਨੂੰ ਫਰਜੀ ਦੱਸਦੇ ਹੋਏ ਕੀਤਾ ਗਿਆ ਇੱਕ ਪੋਸਟ ਮਿਲਿਆ। ਪੋਸਟ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਵਿੱਚ ਦੈਨਿਕ ਜਾਗਰਣ ਡਿਜੀਟਲ ਵਿੱਚ ਕੰਮ ਕਰਨ ਵਾਲੇ ਉਪ ਸਮਾਚਾਰ ਸੰਪਾਦਕ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਫਰਜੀ ਹੈ। ਆਮ ਆਦਮੀ ਪਾਰਟੀ ਵੱਲੋ ਅਜੇ ਤੱਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਹੈ। 16 ਮਾਰਚ ਨੂੰ ਭਗਵੰਤ ਮਾਨ ਇਕੱਲੇ ਹੀ ਸੀ.ਐਮ ਪਦ ਦੀ ਸਹੁੰ ਚੁੱਕਣਗੇ।
ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਪਰਸਨ ਨੀਲ ਗਰਗ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਫਰਜੀ ਹੈ। ਜੇਕਰ ਪਾਰਟੀ ਵੱਲੋ ਕੈਬਿਨੇਟ ਮੰਤਰੀਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਤਾਂ ਇਹ ਖਬਰਾਂ ਵਿੱਚ ਜਰੂਰ ਹੁੰਦੀ। ਜਦੋਂ ਪਾਰਟੀ ਵੱਲੋਂ ਕੈਬਿਨੇਟ ਮੰਤਰੀਆਂ ਦੀ ਲਿਸਟ ਜਾਰੀ ਕੀਤੀ ਜਾਵੇਗੀ ਤਾਂ ਪ੍ਰੈਸ ਨੂੰ ਬੁਲਾ ਕੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਇਹ ਪੂਰੀ ਤਰ੍ਹਾਂ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 10,689 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 3 ਦਸੰਬਰ 2020 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਆਮ ਆਦਮੀ ਪਾਰਟੀ ਵੱਲੋਂ ਹਾਲੇ ਤੱਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।