ਬੀ ਜੇ ਪੀ ਨੇਤਾ ਅਤੇ ਪੂਰਵ ਮਹਾ ਸਚਿਵ ਰਾਜੇਸ਼ ਭਾਟੀਆ ਦੇ ਨਾਮ ਤੋਂ ਕਿਸਾਨ ਅੰਦੋਲਨ ਨੂੰ ਲੈਕੇ ਵਾਇਰਲ ਹੋ ਰਹੀ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ। ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਕਿਸਾਨ ਅੰਦੋਲਨ ਦੇ ਖਿਲਾਫ ਲਿਖੀ ਗਈ ਚਿੱਠੀ ਨੂੰ ਗਲਤ ਪ੍ਰਚਾਰ ਦੇ ਤਹਿਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈਕੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਸਾਨ ਅੰਦੋਲਨ ਨੂੰ ਲੈਕੇ ਭੜਕਾਊ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚਿੱਠੀ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਨੇਤਾ ਰਾਜੇਸ਼ ਭਾਟੀਆ ਨੇ ਪਾਰਟੀ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਲਿਖੀ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਦੇ ਵਿੱਚ ਇਹ ਦਾਅਵਾ ਗਲਤ ਅਤੇ ਅਨੁਚਿਤ ਪ੍ਰਚਾਰ ਸਾਬਿਤ ਹੋਇਆ। ਬੀ ਜੇ ਪੀ ਨੇਤਾ ਦੇ ਨਾਮ ਤੋਂ ਕਿਸਾਨ ਅੰਦੋਲਨ ਨੂੰ ਲੈਕੇ ਭੜਕਾਊ ਭਾਸ਼ਾ ਦੇ ਵਿੱਚ ਲਿਖੀ ਗਈ ਚਿੱਠੀ ਫੇਕ ਹੈ। ਬੀ ਜੇ ਪੀ ਦੇ ਲੈਟਰ ਹੈਡ ਦਾ ਇਸਤੇਮਾਲ ਕਰ ਐਡੀਟਿੰਗ ਦੀ ਮਦਦ ਦੇ ਨਾਲ ਫਰਜ਼ੀ ਚਿੱਠੀ ਨੂੰ ਤਿਆਰ ਕਰਕੇ ਵਾਇਰਲ ਕੀਤਾ ਗਿਆ, ਜਿਸਦਾ ਉਦੇਸ਼ ਪਾਰਟੀ ਦੇ ਖਿਲਾਫ ਗਲਤ ਪ੍ਰਚਾਰ ਕਰਨਾ ਸੀ।
ਕੀ ਹੈ ਵਾਇਰਲ ਪੋਸਟ ਦੇ ਵਿੱਚ?
ਫੇਸਬੁੱਕ ਯੂਜ਼ਰ Surendra Grover ਨੇ ਵਾਇਰਲ ਹੋ ਰਹੀ ਚਿੱਠੀ (ਅਰਕਾਈਵ ਲਿੰਕ) ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “#ਸਾਵਧਾਨ ਭਾਜਪਾ ਦੇ ਆਪਣੇ ਕਾਰਜਕਰਤਾਵਾਂ ਨੂੰ ਲਿਖੇ ਗਏ ਇਸ ਪੱਤਰ ਨੂੰ ਧਿਆਨ ਨਾਲ ਪੜ੍ਹੋ..ਕਿਸੇ ਵੀ ਹੱਦ ਤੱਕ ਜਾਣ ਦੇ ਲਈ ਆਪਣੇ ਕਾਰਜਕਰਤਾਵਾਂ ਨੂੰ ਉਕਸਾਇਆ ਜਾ ਰਿਹਾ ਹੈ, ਇਹੀ ਨਹੀਂ ਹਿੰਸਾ ਤੱਕ ਕਰਵਾਈ ਜਾ ਸਕਦੀ ਹੈ ਕਿਸਾਨ ਅੰਦੋਲਨ ਨੂੰਬਦਨਾਮ ਕਰਨ ਦੇ ਲਈ..ਇਸ ਪੱਤਰ ਨੂੰ ਇੰਨਾ ਫੈਲਾ ਦਵੋ ਕਿ ਭਾਜਪਾ ਨੂੰ ਪਤਾ ਚਲ ਜਾਵੇ ਕਿ ਉਸਦੀ ਸਾਜ਼ਿਸ਼ ਦਾ ਪੂਰੀ ਜਨਤਾ ਨੂੰ ਪਤਾ ਚਲ ਗਿਆ ਹੈ ਅਤੇ ਕੁਝ ਵੀ ਹੋਇਆ ਤੇ ਭਾਜਪਾ ਬਦਨਾਮ ਹੋ ਜਾਵੇਗੀ
ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੈਟਫੋਰਮਸ ਤੇ ਕਈ ਹੋਰ ਯੂਜ਼ਰ ਨੇ ਇਸ ਲੈਟਰ ਨੂੰ ਸਹੀ ਮੰਨਦੇ ਹੋਏ ਉਸ ਸਮਾਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਹੈ।
ਪੜਤਾਲ
ਅਜਿਹੀ ਕੋਈ ਵੀ ਚਿਠੀ ਆਪਣੇ ਆਪ ਵਿੱਚ ਇੱਕ ਵੱਡੀ ਖਬਰ ਹੁੰਦੀ ਹੈ, ਪਰ ਸਰਚ ਵਿੱਚ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ, ਜਿਸ ਵਿੱਚ ਅਜਿਹੀ ਕਿਸੀ ਚਿੱਠੀ ਬਾਰੇ ਦੱਸਿਆ ਗਿਆ ਹੋਵੇ। ਹਿੰਦੀ ਭਾਸ਼ਾ ਦੇ ਵਿੱਚ ਲਿਖੀ ਗਈ ਚਿੱਠੀ ਨੂੰ ਧਿਆਨ ਦੇ ਨਾਲ ਦੇਖਣ ਤੇ ਉਸ ਵਿੱਚ ਕਈ ਵਰਤਣੀ ਦੀ ਗਲਤੀਆਂ ਸਾਫ ਨਜ਼ਰ ਆਈਆਂ, ਜੋ ਇਸਦੇ ਫਰਜ਼ੀ ਹੋਣ ਦੇ ਵੱਲ ਇਸ਼ਾਰਾ ਕਰਦੀਆਂ ਹਨ।
ਇਸ ਤੋਂ ਬਾਅਦ ਅਸੀਂ ਰਾਜੇਸ਼ ਭਾਟੀਆ ਦੇ ਨਾਮ ਤੋਂ ਸੋਸ਼ਲ ਮੀਡੀਆ ਸਰਚ ਕੀਤਾ। ਟਵਿੱਟਰ ਤੇ ਸਾਨੂੰ ਉਹਨਾਂ ਦਾ ਵੇਰੀਫਾਈਡ ਪ੍ਰੋਫ਼ਾਈਲ ਮਿਲਿਆ। ਆਪਣੀ ਪ੍ਰੋਫ਼ਾਈਲ ਤੋਂ 17 ਜਨਵਰੀ ਨੂੰ ਲਿਖੇ ਪੋਸਟ ਵਿੱਚ ਉਹਨਾਂ ਨੇ ਆਪਣੇ ਨਾਮ ਤੋਂ ਵਾਵੈਰਲ ਹੋ ਰਹੀ ਚਿੱਠੀ ਨੂੰ ਫਰਜ਼ੀ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ ਹੈ।
ਉਹਨਾਂ ਨੇ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਦੀ ਪ੍ਰਤੀ ਨੂੰ ਵੀ ਟਵੀਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਤੋਂ ਜਾਅਲੀ ਚਿੱਠੀ ਲਿਖ ਕੇ ਉਸਦੇ ਨਾਲ ਸਾਂਝਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਦੀ ਕਾਪੀ ਵਿੱਚ ਰਾਜੇਸ਼ ਭਾਟੀਆ ਨੇ ਖੁਦ ਬੀ ਜੇ ਪੀ ਦਿੱਲੀ ਪ੍ਰਦੇਸ਼ ਦਾ ਪੂਰਵ ਮਹਾ ਮੰਤਰੀ ਦੱਸਿਆ ਹੈ, ਜਦਕਿ ਵਾਇਰਲ ਹੋ ਰਹੀ ਚਿੱਠੀ ਵਿੱਚ ਉਹਨਾਂ ਨੇ ਮਹਾ ਮੰਤਰੀ ਦੱਸਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦੇ ਲਈ ਅਸੀਂ ਦਿੱਲੀ ਬੀ ਜੇ ਪੀ ਪ੍ਰਵਕਤਾ ਤੇਜਿੰਦਰ ਪਾਲ ਸਿੰਘ ਬੱਗਾ ਦੇ ਨਾਲ ਸੰਪਰਕ ਕੀਤਾ। ਉਹਨਾਂ ਦੇ ਦੱਸਿਆ ਕਿ, ਵਾਵੈਰਲ ਹੋ ਰਹੀ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਇਸਨੂੰ ਬੀ ਜੇ ਪੀ ਦੇ ਖਿਲਾਫ ਗਲਤ ਪ੍ਰਚਾਰ ਦੇ ਉਦੇਸ਼ ਦੇ ਨਾਲ ਤਿਆਰ ਕਰਕੇ ਫੈਲਾਇਆ ਜਾ ਰਿਹਾ ਹੈ। ਇਸ ਫਰਜ਼ੀ ਚਿੱਠੀ ਦੇ ਸਾਹਮਣੇ ਆਉਣ ਤੋਂ ਬਾਅਦ ਰਾਜੇਸ਼ ਭਾਟੀਆ ਨੇ ਪੁਲਿਸ ਵਿੱਚ ਸ਼ਿਕਾਇ ਕਰਕੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।'
ਉਹਨਾਂ ਨੇ ਸਾਨੂੰ ਇਸ ਮਾਮਲੇ ਦੇ ਵਿੱਚ ਦਿੱਲੀ ਬੀ ਜੇ ਪੀ ਵਲੋਂ ਜਾਰੀ ਸਪਸ਼ਟੀਕਰਨ ਦੀ ਕਾਪੀ ਨੂੰ ਸ਼ੇਅਰ ਕੀਤਾ, ਜਿਸ ਨੂੰ ਦਿੱਲੀ ਬੀ ਜੇ ਪੀ ਦੇ ਮੀਡੀਆ ਮੁਖੀ ਨਵੀਨ ਕੁਮਾਰ ਦੀ ਤਰਫੋਂ ਜਾਰੀ ਕੀਤਾ ਗਿਆ ਹੈ।
ਇਸਦੇ ਅਨੁਸਾਰ, 'ਦਿੱਲੀ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਇਸ ਬਾਤ ਦਾ ਖੰਡਨ ਕਰਦੀ ਹੈ ਕਿ ਉਹਨਾਂ ਦੇ ਕਿਸੀ ਪਦ ਅਧਿਕਾਰੀ ਜਾਂ ਪੂਰਵ ਪਦ ਅਧਿਕਾਰੀ ਦੀ ਤਰਫੋਂ ਨਾ ਤੇ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਚਲ ਰਹੀ ਗੱਲ ਬਾਤ ਤੇ ਕੋਈ ਚਿੱਠੀ ਲਿਖੀ ਗਈ ਹੈ ਅਤੇ ਨਾ ਹੀ ਕਾਰਜਕਰਤਾਵਾਂ ਨੂੰ ਕਿਸੇ ਸੰਘਰਸ਼ ਦੇ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਧਿਆਨ ਦੇਣ ਯੋਗ ਗੱਲ ਹੈ ਕਿ ਖੇਤੀਬਾਈ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈਕੇ ਕਿਸਾਨਾਂ ਦਾ ਅੰਦੋਲਨ ਪਿਛਲ ਡੇਢ ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਹੈ। ਸਰਕਾਰ ਅਤੇ ਕਿਸਾਨਾਂ ਦੇ ਵਵਿੱਚ ਸਮਾਧਾਨ ਨੂੰ ਲੈਕੇ ਕਈ ਦੌਰ ਦੀ ਗੱਲ ਬਾਤ ਦੀ ਗੱਲ ਹੋ ਚੁੱਕੀ ਹੈ।
ਬੀ ਜੇ ਪੀ ਨੇਤਾ ਦੇ ਨਾਮ ਤੋਂ ਫਰਜ਼ੀ ਚਿੱਠੀ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ਤੇ ਕਰੀਬ ਅੱਠ ਹਜ਼ਾਰ ਲੋਗ ਫਾਲੋ ਕਰਦੇ ਹਨ।
ਨਤੀਜਾ: ਬੀ ਜੇ ਪੀ ਨੇਤਾ ਅਤੇ ਪੂਰਵ ਮਹਾ ਸਚਿਵ ਰਾਜੇਸ਼ ਭਾਟੀਆ ਦੇ ਨਾਮ ਤੋਂ ਕਿਸਾਨ ਅੰਦੋਲਨ ਨੂੰ ਲੈਕੇ ਵਾਇਰਲ ਹੋ ਰਹੀ ਚਿੱਠੀ ਪੂਰੀ ਤਰ੍ਹਾਂ ਫਰਜ਼ੀ ਹੈ। ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਕਿਸਾਨ ਅੰਦੋਲਨ ਦੇ ਖਿਲਾਫ ਲਿਖੀ ਗਈ ਚਿੱਠੀ ਨੂੰ ਗਲਤ ਪ੍ਰਚਾਰ ਦੇ ਤਹਿਤ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।