Fact Check: ਰਾਜਸਥਾਨ ‘ਚ ਕਿਸਾਨਾਂ ਵੱਲੋਂ ਬੀਜੇਪੀ ਨੇਤਾ ਨਾਲ ਕੀਤੀ ਗਈ ਬਦਸਲੂਕੀ ਦੀ 6 ਮਹੀਨੇ ਪੁਰਾਣੀ ਤਸਵੀਰ ਯੂਪੀ ਚੋਣਾਂ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਹੋਈ ਵਾਇਰਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਤਸਵੀਰ ਦਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰ ਰਾਜਸਥਾਨ ਦੀ ਹੈ। ਜੁਲਾਈ 2021 ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਬੀਜੇਪੀ ਆਗੂ ਕੈਲਾਸ਼ ਮੇਘਵਾਲ ਨਾਲ ਬਦਸਲੂਕੀ ਕੀਤੀ ਸੀ। ਇਹ ਤਸਵੀਰ ਉਸ ਹੀ ਘਟਨਾ ਦੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਜਿਵੇਂ-ਜਿਵੇਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਵੈਸੇ -ਵੈਸੇ ਰਾਜਨੀਤਿਕ ਦਲਾਂ ਦਾ ਚੋਣ ਪ੍ਰਚਾਰ ਹੋਰ ਤੇਜ਼ ਹੋ ਰਿਹਾ ਹੈ। ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ‘ਚ ਇੱਕ ਸਕਸ਼ ਫਟੇ ਕੱਪੜਿਆਂ ਵਿੱਚ ਪੁਲਿਸ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ।ਇਸ ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ‘ਚ ਵੋਟ ਮੰਗਣ ਗਏ ਬੀਜੇਪੀ ਨੇਤਾ ਦੀ ਜਨਤਾ ਨੇ ਕੁੱਟਮਾਰ ਕਰ ਦਿੱਤੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਤਸਵੀਰ ਦਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਰਾਜਸਥਾਨ ਦੀ ਹੈ। ਜੁਲਾਈ 2021 ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਬੀਜੇਪੀ ਆਗੂ ਕੈਲਾਸ਼ ਮੇਘਵਾਲ ਨਾਲ ਬਦਸਲੂਕੀ ਕੀਤੀ ਸੀ। ਇਹ ਤਸਵੀਰ ਉਸ ਹੀ ਘਟਨਾ ਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Rupesh Bakoliya ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਵੋਟ ਮੰਗਣ ਜਨਤਾ ਦੇ ਵਿੱਚਕਾਰ ਗਏ ਭਾਜਪਾ ਨੇਤਾ ਜੀ ਦਾ ਹਾਲ, ਯੋਗੀ ਬਾਬਾ ਨੂੰ ਮੈਸੇਜ ਕਰਕੇ ਦੱਸਿਆ ਕਿ ਮੈਂ ਜ਼ਿੰਦਾ ਮੁੜ ਕੇ ਆ ਗਿਆ ਹਾਂ।

ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

https://twitter.com/PragyaTweet/status/1485520727344222209

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ । ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਦੈਨਿਕ ਜਾਗਰਣ ਦੀ ਵੈਬਸਾਈਟ ਤੇ 30 ਜੁਲਾਈ 2021 ਨੂੰ ਪ੍ਰਕਾਸ਼ਿਤ ਮਿਲੀ। ਜਾਣਕਾਰੀ ਮੁਤਾਬਿਕ ਤਸਵੀਰ ‘ਚ ਨਜ਼ਰ ਆ ਰਿਹਾ ਵਿਅਕਤੀ ਰਾਜਸਥਾਨ ਬੀਜੇਪੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਅਧਿਅਕਸ਼ ਕੈਲਾਸ਼ ਮੇਘਵਾਲ ਹੈ। ਮੇਘਵਾਲ ਮਹਿੰਗਾਈ ਅਤੇ ਸਿੰਚਾਈ ਨੂੰ ਲੈ ਕੇ ਭਾਜਪਾ ਦੀ ਜ਼ਿਲ੍ਹਾ ਇਕਾਈ ਦੁਆਰਾ ਆਯੋਜਿਤ ਵਿਰੋਧ -ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਸ਼੍ਰੀਗੰਗਾਨਗਰ ਪਹੁੰਚੇ ਸਨ। ਮੇਘਵਾਲ ਜਿਵੇਂ ਹੀ ਸ੍ਰੀ ਗੰਗਾਨਗਰ ਦੇ ਮਹਾਰਾਜਾ ਗੰਗਾ ਸਿੰਘ ਚੌਕ ਪੁੱਜੇ ਤਾਂ ਉੱਥੇ ਮੌਜੂਦ ਕਿਸਾਨ ਭੜਕ ਉੱਠੇ। ਕਿਸਾਨਾਂ ਨੇ ਅਚਾਨਕ ਮੇਘਵਾਲ ਤੇ ਹਮਲਾ ਬੋਲ ਦਿੱਤਾ, ਜਿਸ ਕਾਰਨ ਮੌਕੇ ਤੇ ਅਫਰਾਤਫਰੀ ਮਚ ਗਈ। ਹੰਗਾਮਾ ਵੱਧ ਗਿਆ ਤਾਂ ਪੁਲੀਸ ਮੌਕੇ ਤੇ ਪਹੁੰਚੀ ਅਤੇ ਮੇਘਵਾਲ ਨੂੰ ਕਿਸਾਨਾਂ ਦੇ ਕਬਜ਼ੇ ਚੋਂ ਛੁਡਵਾਇਆ।

ਮਿਲੀ ਜਾਣਕਾਰੀ ਦੇ ਆਧਾਰ ਤੇ ਅਸੀਂ ਗੂਗਲ ਉੱਪਰ ਕੁਝ ਕੀਵਰਡਸ ਰਾਹੀਂ ਖੋਜ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਵੀਡੀਓ ਰਿਪੋਰਟ ਟੀਵੀ 9 ਭਾਰਤਵਰਸ਼ ਦੇ ਅਧਿਕਾਰਤ ਯੂਟਿਊਬ ਚੈਨਲ ਤੇ 30 ਜੁਲਾਈ 2021 ਨੂੰ ਅਪਲੋਡ ਮਿਲੀ। ਵੀਡੀਓ ‘ਚ ਕੈਲਾਸ਼ ਮੇਘਵਾਲ ਨੂੰ ਫਟੇ ਕੱਪੜਿਆਂ ‘ਚ ਪੁਲਿਸ ਨਾਲ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਸ਼੍ਰੀਗੰਗਾਨਗਰ ‘ਚ ਹੋਏ ਇੱਕ ਸਮਾਗਮ ਵਿੱਚ ਕਿਸਾਨਾਂ ਨੇ ਕੈਲਾਸ਼ ਮੇਘਵਾਲ ਨਾਲ ਬਦਸਲੂਕੀ ਕੀਤੀ ਸੀ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਸਨ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਨਰੇਂਦ੍ਰ ਸ਼ਰਮਾ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਦਾਅਵਾ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਲਗਭਗ 6 ਮਹੀਨੇ ਪੁਰਾਣੀ ਹੈ। ਵਾਇਰਲ ਤਸਵੀਰ ਵਿੱਚ ਨਜ਼ਰ ਆ ਰਹੇ ਸਕਸ਼ ਬੀਜੇਪੀ ਐਸਸੀ ਮੋਰਚਾ ਦੇ ਅਧਿਅਕਸ਼ ਕੈਲਾਸ਼ ਮੇਘਵਾਲ ਹਨ। ਉਹ ਜੁਲਾਈ ‘ਚ ਸ਼੍ਰੀਗੰਗਾਨਗਰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉੱਥੇ ਹੀ ਕਿਸਾਨਾਂ ਨੇ ਇਨ੍ਹਾਂ ਦੇ ਨਾਲ ਕੁੱਟਮਾਰ ਕਰ ਦਿੱਤੀ ਸੀ ਅਤੇ ਕੱਪੜੇ ਪਾੜ ਦਿੱਤੇ ਸਨ। ਫਿਰ ਪੁਲਿਸ ਨੇ ਲਾਠੀਚਾਰਜ ਕਰਕੇ ਮਾਮਲਾ ਸ਼ਾਂਤ ਕੀਤਾ ਸੀ।

ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ Rupesh Bakoliya ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਸਕੈਨਿੰਗ ਤੋਂ ਪਤਾ ਲੱਗਾ ਕਿ ਯੂਜ਼ਰ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਫੇਸਬੁੱਕ ਤੇ Rupesh Bakoliya ਦੇ 4 ਹਜ਼ਾਰ 9 ਸੌ ਤੋਂ ਵੱਧ ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵਾਇਰਲ ਤਸਵੀਰ ਦਾ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰ ਰਾਜਸਥਾਨ ਦੀ ਹੈ। ਜੁਲਾਈ 2021 ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਬੀਜੇਪੀ ਆਗੂ ਕੈਲਾਸ਼ ਮੇਘਵਾਲ ਨਾਲ ਬਦਸਲੂਕੀ ਕੀਤੀ ਸੀ। ਇਹ ਤਸਵੀਰ ਉਸ ਹੀ ਘਟਨਾ ਦੀ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts