Fact Check: ਭਾਜਪਾ ਸਾਂਸਦ ਉੱਤੇ ਸਿਆਹੀ ਸੁੱਟਣ ਦੀ ਘਟਨਾ ਦਾ ਪੁਰਾਣਾ ਵੀਡੀਓ ਕਿਸਾਨ ਅੰਦੋਲਨ ਨਾਲ ਜੋੜ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। 2016 ਦੇ ਵੀਡੀਓ ਨੂੰ ਕੁਝ ਲੋਕ ਹੁਣ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (Vishvas Team). ਨਵੇਂ ਖੇਤੀ ਬਿੱਲ ਨੂੰ ਲੈ ਕੇ ਦੇਸ਼ ਦੇ ਕਈ ਇਲਾਕਿਆਂ ਵਿਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਇਸੇ ਪ੍ਰਦਰਸ਼ਨ ਨਾਲ ਜੋੜ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਭਾਜਪਾ ਨੇਤਾ ਨਾਲ ਕੁੱਟਮਾਰ ਕੀਤੀ। ਕੁਝ ਯੂਜ਼ਰ ਇਸਨੂੰ ਭਾਜਪਾ ਨੇਤਾ ਸਤਯਮ ਸਿੰਘ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ ਅਤੇ ਕੁਝ ਕੁਰਕਸ਼ੇਤਰ ਤੋਂ ਭਾਜਪਾ ਦੇ ਸਾਬਕਾ MP ਰਾਜਕੁਮਾਰ ਸੈਣੀ ਦੇ ਨਾਂ ਤੋਂ।

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਲਗਭਗ 4 ਸਾਲ ਪੁਰਾਣਾ ਹੈ, ਜਦੋਂ ਕੁਰਕਸ਼ੇਤਰ ਤੋਂ ਭਾਜਪਾ ਦੇ ਸਾਬਕਾ ਸਾਂਸਦ ਰਾਜਕੁਮਾਰ ਸੈਣੀ ‘ਤੇ ਕੁਝ ਯੁਵਕਾਂ ਨੇ ਸਿਆਹੀ ਨਾਲ ਹਮਲਾ ਕੀਤਾ ਸੀ। ਹੁਣ ਓਸੇ ਮਾਮਲੇ ਦੇ ਵੀਡੀਓ ਨੂੰ ਫਰਜੀ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ “विजय यदुवंशी सरपंच” ਨੇ ਇਸ ਵੀਡੀਓ ਨੂੰ ਭਾਜਪਾ ਨੇਤਾ ਸਤਯਮ ਸਿੰਘ ਦੇ ਨਾਂ ਤੋਂ ਅਪਲੋਡ ਕਰਦੇ ਹੋਏ ਲਿਖਿਆ: “#हरियाणा #किसान बिल के रुझान आने लगे। पहला भूमि सूजन #भाजपा नेता #सत्यम सिंह का “””””””””””””””””” जोरदार #स्वागत किसानों द्वारा भाजपा कार्यकाल में घुस कर मारा Rao”

ਓਥੇ ਹੀ ਫੇਸਬੁੱਕ ਯੂਜ਼ਰ ਸਿੰਘ ਸ਼ਿਵਰਾਜ ਨੇ ਇਸ ਵੀਡੀਓ ਨੂੰ ਭਾਜਪਾ ਦੇ ਸਾਬਕਾ ਸਾਂਸਦ ਰਾਜਕੁਮਾਰ ਸੈਣੀ ਦੇ ਨਾਂ ਤੋਂ ਵਾਇਰਲ ਕਰਦੇ ਹੋਏ ਲਿਖਿਆ: “ਖੇਤੀ ਆਰਡੀਨੈਂਸ ਇਸ ਦੇ ਰੁਝਾਨ ਆਉਣੇ ਸ਼ੁਰੂ, ਹਰਿਆਣਾ ਦੇ ਜਾਟਾਂ ਨੇ ਇਲਾਕੇ ਦੇ ਬੀਜੇਪੀ ਐਮ ਪੀ ਸੈਣੀ ਨੂੰ ਘੇਰ ਕੀਤਾ ਮੂੰਹ ਕਾਲਾ ਅਤੇ ਨਾਲੇ ਮਾਰੀਆਂ ਜੂਤੀਆਂ। ਵਾਇਰਲ ਵੀਡੀਓ”

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਕੀਵਰਡ ਸਰਚ ਨਾਲ ਇਸ ਵੀਡੀਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। “ਭਾਜਪਾ ਨੇਤਾ ਸਿਆਹੀ” ਆਦਿ ਵਰਗੇ ਕਈ ਕੀਵਰਡ ਸਰਚ ਕਰਨ ‘ਤੇ ਸਾਨੂੰ ਇਹ ਵੀਡੀਓ ਪੰਜਾਬ ਕੇਸਰੀ ਦੇ Youtube ਅਕਾਊਂਟ ‘ਤੇ ਅਪਲੋਡ ਮਿਲਿਆ। ਇਹ ਵੀਡੀਓ 7 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਲਿਖਿਆ ਗਿਆ ਸੀ: सांसद सैनी पर स्याही पोतने का वीडियो वायरल, नाम दिया – Surgical Strike By Jaat Boys

Kadak News ਦੇ ਅਧਿਕਾਰਿਕ Youtube ਅਕਾਊਂਟ ‘ਤੇ ਇਹ ਸਮਾਨ ਵੀਡੀਓ 8 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ: ਭਾਜਪਾ ਸਾਂਸਦ ਰਾਜਕੁਮਾਰ ਸੈਣੀ ਸਿਆਹੀ ਕਾਂਡ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਵੀਡੀਓ ਵਿਚ ਆਰੋਪੀ ਰਾਜਕੁਮਾਰ ਸੈਣੀ ‘ਤੇ ਸਿਆਹੀ ਸੁੱਟਦਾ ਨਜ਼ਰ ਆ ਰਿਹਾ ਹੈ। ਨਾਲ ਹੀ ਸਾਂਸਦ ‘ਤੇ ਬੂਟ ਸੁੱਟਦੇ ਵੇਖੇ ਜਾ ਰਹੇ ਹਨ। ਦੱਸ ਦਈਏ ਕਿ ਕੁਰਕਸ਼ੇਤਰ ਦੇ ਸ਼ਤ੍ਰੀਏ ਧਰਮਸ਼ਾਲਾ ਵਿਚ ਰਾਜਕੁਮਾਰ ਸੈਣੀ ‘ਤੇ ਸਿਆਹੀ ਅਟੈਕ ਹੋਇਆ ਸੀ। ਸੈਣੀ ਸਮਰਥਕਾਂ ਨੇ ਆਰੋਪੀ ਯੁਵਕਾਂ ਨੂੰ ਮੌਕੇ ‘ਤੇ ਹੀ ਫੜ ਲਿਆ ਸੀ। ਬਾਅਦ ਵਿਚ ਸਾਰੇ ਆਰੋਪੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ। ਰਾਜਕੁਮਾਰ ਸੈਣੀ ਨੇ ਇਸ ਹਮਲੇ ਦੇ ਬਾਅਦ ਕਿਹਾ ਕਿ ਕੁਝ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸਲਈ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ। ਹਾਲਾਂਕਿ, ਆਰੋਪੀਆਂ ਨੇ ਇਸਦੇ ਪਿੱਛੇ ਰਾਜਨੀਤਿਕ ਸਾਜਸ਼ ਤੋਂ ਇਨਕਾਰ ਕੀਤਾ ਹੈ।

https://www.youtube.com/watch?v=7tDRVxlaudA&feature=emb_title

ਇਹ ਸਾਬਿਤ ਹੋ ਗਿਆ ਸੀ ਕਿ ਵੀਡੀਓ ਪੁਰਾਣਾ ਹੋ ਅਤੇ ਇਸਦੇ ਵਿਚ ਭਾਜਪਾ ਦੇ ਸਾਬਕਾ ਸਾਂਸਦ ਰਾਜਕੁਮਾਰ ਸੈਣੀ ਹਨ। ਹੁਣ ਅਸੀਂ ਇਸ ਮਾਮਲੇ ਨਾਲ ਜੁੜੀਆਂ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਜਾਗਰਣ ਡਾਟ ਕਾਮ ‘ਤੇ 13 ਨਵੰਬਰ 2016 ਨੂੰ ਪ੍ਰਕਾਸ਼ਿਤ ਇੱਕ ਖਬਰ ਦੇ ਅਨੁਸਾਰ: ਦੈਨਿਕ ਜਾਗਰਣ ਨਾਲ ਗੱਲਬਾਤ ਦੌਰਾਨ ਸੈਣੀ ਨੇ ਆਰੋਪ ਲਾਇਆ ਕਿ ਕਾਨੂੰਨ ਹੱਥ ਵਿਚ ਲੈਣ ਵਾਲੇ ਸਮੁਦਾਏ ਵਿਸ਼ੇਸ਼ ਮੂਹਰੇ ਝੁਕਦੇ ਨਜ਼ਰ ਆ ਰਹੇ ਹਨ, ਇਹ ਲੋਕਤੰਤਰ ਲਈ ਠੀਕ ਨਹੀਂ ਹੈ। ਪਿਛਲੇ ਮਹੀਨੇ ਦੀ ਘਟਨਾ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੇ ਉੱਤੇ ਜੇਕਰ ਸਿਆਹੀ ਸੁੱਟਣੀ ਹੀ ਸੀ ਤਾਂ ਦੂਰੋਂ ਵੀ ਸੁੱਟਕੇ ਵਿਰੋਧ ਜਾਹਰ ਕੀਤਾ ਜਾ ਸਕਦਾ ਸੀ। ਸਿਆਹੀ ਸੁੱਟਣ ਦੇ ਬਹਾਨੇ ਉਨ੍ਹਾਂ ਨੇ ਹਮਲਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਆਰੋਪੀਆਂ ਨੂੰ ਜਮਾਨਤ ਵੀ ਮਿਲ ਗਈ। ਸਾਂਸਦ ਸੈਣੀ ਨੇ ਕਿਹਾ ਕਿ ਉਹ ਆਪਣੀ ਜਾਨ ‘ਤੇ ਖਤਰਾ ਮਹਿਸੂਸ ਕਰ ਰਹੇ ਹਨ।

ਇਸ ਘਟਨਾ ਨੂੰ ਲੈ ਕੇ 16 ਅਕਤੂਬਰ 2016 ਨੂੰ ਪ੍ਰਕਾਸ਼ਿਤ ਪਤ੍ਰਿਕਾ ਦੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।

ਇਹ ਸਾਫ ਹੋ ਗਿਆ ਸੀ ਕਿ ਵੀਡੀਓ ਅਕਤੂਬਰ 2016 ਦਾ ਹੈ। ਹੁਣ ਅਸੀਂ ਇਸ ਵੀਡੀਓ ਨੂੰ ਲੈ ਕੇ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕੁਰਕਸ਼ੇਤਰ ਇੰਚਾਰਜ ਜਗਮਹੇਂਦ੍ਰ ਸਰੋਹਾ ਨਾਲ ਗੱਲ ਕੀਤੀ। ਜਗਮਹੇਂਦ੍ਰ ਨੇ ਸਾਨੂੰ ਦੱਸਿਆ, “ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਸੈਣੀ ਕੁਰਕਸ਼ੇਤਰ ਤੋਂ ਸਾਂਸਦ ਸਨ। ਵੀਡੀਓ ਵਿਚ ਰਾਜਕੁਮਾਰ ਸੈਣੀ ਹੀ ਹਨ ਪਰ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਉਹ ਵਿਧਾਨਸਭਾ ਚੋਣਾਂ ਦੇ ਬਾਅਦ ਸਾਰਵਜਨਕ ਰੂਪ ਤੋਂ ਮੰਚ ‘ਤੇ ਸਾਹਮਣੇ ਨਹੀਂ ਆਏ ਹਨ।

ਹੁਣ ਵਾਰੀ ਸੀ ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਅਕਾਊਂਟ ਸਿੰਘ ਸ਼ਿਵਰਾਜ ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਕਾਊਂਟ ਵਿਚ ਲਿਖੇ ਇੰਟਰੋ ਅਨੁਸਾਰ ਇਹ ਯੂਜ਼ਰ ਮੁਕਤਸਰ ਵਿਚ ਰਹਿੰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। 2016 ਦੇ ਵੀਡੀਓ ਨੂੰ ਕੁਝ ਲੋਕ ਹੁਣ ਕਿਸਾਨ ਅੰਦੋਲਨ ਨਾਲ ਜੋੜਕੇ ਵਾਇਰਲ ਕਰ ਰਹੇ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts