Fact Check: ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਜੈਨ ਮੰਦਿਰ ਦਾ 3D ਐਨੀਮੇਸ਼ਨ ਹੈ

ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਆਂਧਰਾ ਪ੍ਰਦੇਸ਼ ਦੇ ਇੱਕ ਜੈਨ ਮੰਦਿਰ ਦਾ 3D ਐਨੀਮੇਟਿਡ ਵੀਡੀਓ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅਯੋਧਿਆ ਵਿਚ ਪ੍ਰਸਤਾਵਿਤ ਰਾਮ ਮੰਦਿਰ ਨਿਰਮਾਣ ਲਈ ਭੂਮੀ ਪੂਜਨ ਦੀ ਤਿਆਰੀਆਂ ਵਿਚਕਾਰ ਇੱਕ ਮੰਦਿਰ ਦਾ ਐਨੀਮੇਟਿਡ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦਾ ਹੈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦੇ 3D ਐਨੀਮੇਸ਼ਨ ਦੇ ਨਾਂ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਅਸਲ ਵਿਚ ਆਂਧਰਾ ਪ੍ਰਦੇਸ਼ ਦੇ ਇੱਕ ਜੈਨ ਮੰਦਿਰ ਦਾ ਐਨੀਮੇਟਿਡ ਵੀਡੀਓ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘कहानी Wala’ ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ऐसा होगा हमारे प्रभू #श्रीराम का भव्य मंदिर मेरे प्रभु की जन्म भूमि से तिरपाल हट रहा है,,भारत नई दिशा मैं आगे बढ रहा है। #आयोध्या करती है आह्वान ,,ठाठ से कर मंदिर निर्माण”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਗੌਰਤਲਬ ਹੈ ਕਿ ਅਯੋਧਿਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ ਆਉਣ ਬਾਅਦ ਰਾਮ ਮੰਦਿਰ ਨਿਰਮਾਣ ਲਈ ਕੇਂਦਰ ਸਰਕਾਰ ਨੇ ‘ਸ਼੍ਰੀ ਰਾਮਜਨਮਭੂਮੀ ਤੀਰਥ ਖੇਤਰ ਟ੍ਰਸਟ’ ਦਾ ਘਠਨ ਕੀਤਾ ਸੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ 5 ਫਰਵਰੀ 2020 ਨੂੰ ਇਸ ਬਾਰੇ ਵਿਚ ਲੋਕਸਭਾ ਅੰਦਰ ਘੋਸ਼ਣਾ ਵੀ ਕੀਤੀ ਸੀ।


Source-ਸ਼੍ਰੀ ਰਾਮਜਨਮਭੂਮੀ ਤੀਰਥ ਖੇਤਰ ਟ੍ਰਸਟ

ਸਰਚ ਵਿਚ ਸਾਨੂੰ ਨਿਊਜ਼ ਏਜੰਸੀ ‘ਰਾਯਟਰਸ’ ਦੀ ਫੋਟੋ ਗੈਲਰੀ ਵਿਚ 22 ਅਕਤੂਬਰ 2019 ਨੂੰ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦੇ ਪ੍ਰਸ੍ਤਾਵਿਤ ਮਾਡਲ ਦੀ ਤਸਵੀਰ ਮਿਲੀ, ਜੋ ਕਿਧਰੋਂ ਵੀ ਵਾਇਰਲ ਹੋ ਰਹੀ ਤਸਵੀਰ ਨਾਲ ਮੇਲ ਨਹੀਂ ਖਾਂਦੀ ਹੈ।


Source-Reuters Photo Gallery

‘ਦੈਨਿਕ ਜਾਗਰਣ’ ਵਿਚ 24 ਜੁਲਾਈ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ‘ਅਯੋਧਿਆ ਦੇ ਪ੍ਰਸ੍ਤਾਵਿਤ ਰਾਮ ਮੰਦਿਰ ਮਾਡਲ ਦੇ ਡਿਜ਼ਾਈਨ ਨੂੰ ਨਵੇਂ ਸਿਰੇ ਤੋਂ ਅੰਤਮ ਰੂਪ ਦੇ ਦਿੱਤਾ ਗਿਆ ਹੈ, ਜਿਸ ‘ਤੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਨੇ ਵੀ ਅੰਤਿਮ ਮੁਹਰ ਲਾ ਦਿੱਤੀ ਹੈ। ਨਵੇਂ ਲੇਆਉਟ ਦੇ ਤਿਹਤ ਮੰਦਿਰ ਪਹਿਲਾਂ ਤੋਂ ਵੀ ਵੱਧ ਖੂਬਸੂਰਤ ਬਣੇਗਾ। ਇਸਦੇ ਵਿਚ ਪੰਜ ਨਹੀਂ, ਬਲਕਿ ਅਸਮਾਨ ਨੂੰ ਛੁਹਂਦੇ 6 ਸ਼ਿਖਰ ਹੋਣਗੇ।’ ਇਸ ਖਬਰ ਵਿਚ ਵੀ ਪ੍ਰਸਤਾਵਿਤ ਰਾਮ ਮੰਦਿਰ ਦੀ ਸਮਾਨ ਤਸਵੀਰ ਇਸਤੇਮਾਲ ਕੀਤੀ ਗਈ ਹੈ।


ਦੈਨਿਕ ਜਾਗਰਣ ਦੀ ਖਬਰ

ਹਿੰਦੀ ਨਿਊਜ਼ ਚੈੱਨਲ ‘ਆਜ ਤਕ’ ਦੇ ਵੀਡੀਓ ਬੁਲੇਟਿਨ ਤੋਂ ਇਸਦੀ ਪੁਸ਼ਟੀ ਹੁੰਦੀ ਹੈ, ਜਿਸਦੇ ਵਿਚ ਪ੍ਰਸਤਾਵਿਤ ਰਾਮ ਮੰਦਿਰ ਦੇ ਨਕਸ਼ੇ ਵਿਚ ਕੀਤੇ ਗਏ ਬਦਲਾਅ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਪ੍ਰਸ੍ਤਾਵਿਤ ਰਾਮ ਮੰਦਿਰ ਦੇ ਮੂਲ ਰੂਪ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਮੰਦਿਰ ਹੁਣ 2 ਮੰਜਿਲ ਦੇ ਬਜਾਏ 3 ਮੰਜਿਲਾ ਹੋਵੇਗਾ।

ਇਸ ਵੀਡੀਓ ਬੁਲੇਟਿਨ ਵਿਚ ਵੀ ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦਾ ਓਹੀ ਵਾਸਤੂਸ਼ਿਲਪ ਨਜ਼ਰ ਆਉਂਦਾ ਹੈ, ਜਿਹੜਾ ਨਿਊਜ਼ ਏਜੰਸੀ ਰਾਯਟਰਸ ਅਤੇ ਜਾਗਰਣ ਵਿਚ ਪ੍ਰਕਾਸ਼ਿਤ ਖਬਰ ਵਿਚ ਇਸਤੇਮਾਲ ਕੀਤੀ ਗਈ ਹੈ।

ਇਸਦੇ ਬਾਅਦ ਅਸੀਂ ਵਾਇਰਲ ਹੋ ਰਹੇ ਵੀਡੀਓ ਦੇ ਅਸਲੀ ਸੋਰਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ। ਸਰਚ ਵਿਚ ਸਾਨੂੰ ‘Kems Studio – 3D Animation & Rendering Studio’ ਦੇ ਯੂਟਿਊਬ ਚੈੱਨਲ ‘ਤੇ 30 ਜੂਨ 2014 ਨੂੰ ਅਪਲੋਡ ਕੀਤਾ ਗਿਆ ਵੀਡੀਓ ਮਿਲਿਆ ਜਿਹੜਾ ਵਾਇਰਲ ਹੋ ਰਹੇ ਵੀਡੀਓ ਨਾਲ ਮੇਲ ਖਾਦਾਂ ਸੀ।


Source- 3D Animation of Temple Architecture Design_Kems Studio

ਵੀਡੀਓ ਨੂੰ ਪੂਰਾ ਦੇਖਣ ‘ਤੇ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲੀ 3.51 ਸੈਕੰਡ ਦੇ ਐਨੀਮੇਟਿਡ ਵੀਡੀਓ ਦਾ ਇੱਕ ਭਾਗ ਹੈ। ਅਸਲੀ ਵੀਡੀਓ ਵਿਚ ਬੈਕਗਰਾਉਂਡ ਸਾਊਂਡ ਵੀ ਵੱਖਰਾ ਹੈ, ਜਦਕਿ ਵਾਇਰਲ ਹੋ ਰਹੇ ਵੀਡੀਓ ਵਿਚ ਇਸ ਸਾਊਂਡ ਟਰੈਕ ਨੂੰ ਐਡਿਟ ਕਰ ਬਦਲ ਦਿੱਤਾ ਗਿਆ ਹੈ।

ਵਾਇਰਲ ਹੋ ਰਿਹਾ ਵੀਡੀਓ ਕਲਿਪ ਮੂਲ ਵੀਡੀਓ ਦੇ 0.52 ਸੈਕੰਡ ਦੇ ਫਰੇਮ ਤੋਂ 1.27 ਸੈਕੰਡ ਦੇ ਫਰੇਮ ਵਿਚਕਾਰ ਦਾ ਹੈ।

ਇਸਦੇ ਬਾਅਦ ਅਸੀਂ KEMS ਸਟੂਡੀਓ ਨਾਲ ਸੰਪਰਕ ਕੀਤਾ। ਅਯੋਧਿਆ ਵਿਚ ਪ੍ਰਸਤਾਵਿਤ ਰਾਮ ਮੰਦਿਰ ਨਿਰਮਾਣ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਮਾਡਲ ਜਾਂ ਡਿਜ਼ਾਈਨ ਨੂੰ ਬਣਾਏ ਜਾਣ ਤੋਂ ਇਨਕਾਰ ਕਰਦੇ ਹੋਏ ਸਟੂਡੀਓ ਦੇ ਮਾਲਕ ਕਮਲੇਸ਼ ਨੇ ਦੱਸਿਆ, ‘ਵਾਇਰਲ ਹੋ ਰਿਹਾ ਐਨੀਮੇਟਿਡ ਵੀਡੀਓ ਉਨ੍ਹਾਂ ਨੇ ਹੀ ਤਿਆਰ ਕੀਤਾ ਸੀ। ਇਹ ਵੀਡੀਓ ਆਂਧਰਾ ਪ੍ਰਦੇਸ਼ ਦੇ ਇੱਕ ਜੈਨ ਮੰਦਿਰ ਦਾ ਵੀਡੀਓ ਹੈ।’ ਉਨ੍ਹਾਂ ਨੇ ਕਿਹਾ, ‘ਇਹ ਵੀਡੀਓ ਕਰੀਬ 6 ਸਾਲ ਪੁਰਾਣਾ ਹੈ ਅਤੇ ਇਸਦੇ ਵਿਚ ਜੈਨ ਧਰਮ ਦੇ ਤੀਰਥ ਭਗਵਾਨ ਮਹਾਵੀਰ ਦੀ ਤਸਵੀਰ ਨੂੰ ਵੀ ਵੇਖਿਆ ਜਾ ਸਕਦਾ ਹੈ।’

ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ कहानी Wala ਨਾਂ ਦਾ ਫੇਸਬੁੱਕ ਯੂਜ਼ਰ।

इस स्टोरी को हिंदी में यहां पढ़ें।

ਨਤੀਜਾ: ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਦੇ ਨਾਂ ਤੋਂ ਵਾਇਰਲ ਹੋ ਰਿਹਾ ਵੀਡੀਓ ਅਸਲ ਵਿਚ ਆਂਧਰਾ ਪ੍ਰਦੇਸ਼ ਦੇ ਇੱਕ ਜੈਨ ਮੰਦਿਰ ਦਾ 3D ਐਨੀਮੇਟਿਡ ਵੀਡੀਓ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts