Fact Check: ਤਿੰਨ ਸਾਲ ਪਹਿਲਾਂ ਵਾਇਰਲ ਹੋਈ ਕਾਂਗਰਸ ਬੂਥ ਦੀ ਫੋਟੋ ਨੂੰ ਹੁਣ ਯੂਪੀ ਅਤੇ ਪੰਜਾਬ ਚੋਣਾਂ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ ਸੇਅਰ

ਵਾਇਰਲ ਫੋਟੋ ਅਪ੍ਰੈਲ 2019 ਵਿੱਚ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਪੋਸਟ ਕੀਤੀ ਸੀ। ਸਾਨੂੰ ਫੋਟੋ ਦੀ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲ ਪਾਈ ਹੈ , ਪਰ ਇਸਦਾ ਉੱਤਰ ਪ੍ਰਦੇਸ਼ ਅਤੇ ਪੰਜਾਬ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Fact Check: ਤਿੰਨ ਸਾਲ ਪਹਿਲਾਂ ਵਾਇਰਲ ਹੋਈ ਕਾਂਗਰਸ ਬੂਥ ਦੀ ਫੋਟੋ ਨੂੰ ਹੁਣ ਯੂਪੀ ਅਤੇ ਪੰਜਾਬ ਚੋਣਾਂ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ ਸੇਅਰ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿਧਾਨ ਸਭਾ ਚੋਣ 2022 ਵਿੱਚ 20 ਫਰਵਰੀ ਨੂੰ ਹੋਏ ਮਤਦਾਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਇੱਕ ਫੋਟੋ ਸਾਂਝੀ ਕਰ ਰਹੇ ਹਨ। ਇਸ ‘ਚ ਇੱਕ ਟੇਬਲ ਤੇ ਕਾਂਗਰਸ ਦਾ ਝੰਡਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਦਾ ਰੁਝਾਨ ਆਉਣਾ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ 10 ਫਰਵਰੀ ਨੂੰ ਪਹਿਲੇ ਚਰਣ ਦੇ ਮਤਦਾਨ ਦੌਰਾਨ ਵੀ ਇਹ ਫੋਟੋ ਵਾਇਰਲ ਹੋਈ ਸੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਫੋਟੋ ਸੋਸ਼ਲ ਮੀਡੀਆ ਤੇ 2019 ਤੋਂ ਵੱਖ-ਵੱਖ ਦਾਅਵਿਆਂ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਦਾ ਪੰਜ ਰਾਜਾਂ ਵਿੱਚ ਚੱਲ ਰਹੇ ਵਿਧਾਨ ਸਭਾ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Aap KA Pankaj Patel (ਆਰਕਾਈਵ) ਨੇ 20 ਫਰਵਰੀ 2022 ਨੂੰ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ,
ਕਾਂਗਰਸ ਦੇ Charanjit Singh Channi ਜੀ ਦੇ ਹਲਕੇ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ
Arvind Kejriwal ਜੀ ਨੇ ਨਿਊਜ਼ ਚੈਨਲ ਨੂੰ ਪਹਿਲਾਂ ਹੀ ਲਿਖ ਕੇ ਦੇ ਦਿੱਤਾ ਸੀ। ਚੰਨੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ

ਫੇਸਬੁੱਕ ਪੇਜ ‘ਯੋਗੀ ਆਦਿਤਿਆਨਾਥ ਕੀ ਸੈਨਾ‘ ਅਤੇ ਯੂਜ਼ਰ Sudeep Chillakkattill Prakkulam ਨੇ ਫੋਟੋ ਨੂੰ 10 ਫਰਵਰੀ ਨੂੰ ਪੋਸਟ ਕਰਦੇ ਹੋਏ ਇਸ ਨੂੰ ਯੂਪੀ ਚੋਣਾਂ ਨਾਲ ਜੋੜਦੇ ਹੋਏ ਵੱਖ-ਵੱਖ ਦਾਅਵੇ ਕੀਤੇ।

ਪੜਤਾਲ

ਵਾਇਰਲ ਫੋਟੋ ਨੂੰ ਅਸੀਂ ਗੂਗਲ ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ। ਇਸ ਵਿੱਚ ਸਾਨੂੰ ਟਵਿਟਰ ਅਕਾਊਂਟ TIGER ਤੇ ਇਹ ਫੋਟੋ ਮਿਲੀ। ਇਸ ਨੂੰ 12 ਅਪ੍ਰੈਲ 2019 ਨੂੰ ਪੋਸਟ ਕੀਤਾ ਗਿਆ ਹੈ। ਫੋਟੋ ਤੇ ‘ਵਾਰਡ ਨੰਬਰ 25 ਰੇਹਾਰੀ ਕਲੋਨੀ ਵਿੱਚ ਕਾਂਗਰਸ ਬੂਥ ਦਾ ਨਜ਼ਾਰਾ ’ ਲਿਖਿਆ ਹੈ। ਅਸੀਂ ਇਸਨੂੰ ਸਰਚ ਕੀਤਾ ਤਾਂ ਪਤਾ ਲੱਗਾ ਕਿ ਵਾਰਡ ਨੰਬਰ 25 ਰੇਹਾਰੀ ਕਾਲੋਨੀ, ਜੰਮੂ-ਕਸ਼ਮੀਰ ਵਿੱਚ ਹੈ।

https://twitter.com/our_solider/status/1116697038043795458

ਇਸਨੂੰ ਹੋਰ ਸਰਚ ਕਰਨ ਤੇ ਸਾਨੂੰ ਇਹ ਫੋਟੋ Save Jammu ਫੇਸਬੁੱਕ ਪੇਜ ਤੇ ਵੀ ਮਿਲੀ। ਇਸਨੂੰ 11 ਅਪ੍ਰੈਲ 2019 ਨੂੰ ਪੋਸਟ ਕੀਤਾ ਗਿਆ ਹੈ। ਇਸਨੂੰ ਗਾਂਧੀ ਨਗਰ ਦੇ ਆਸ-ਪਾਸ ਦਾ ਦੱਸਿਆ ਗਿਆ ਹੈ।

11 ਅਪ੍ਰੈਲ 2019 ਨੂੰ ਟਵਿੱਟਰ ਯੂਜ਼ਰ Ashwin Ruparel ਨੇ ਵੀ ਇਸ ਫੋਟੋ ਨੂੰ ਪੋਸਟ ਕੀਤਾ ਹੈ। ਫੋਟੋ ‘ਚ ਦਿਖਾਈ ਦੇ ਰਹੀ ਸਕੂਟੀ ਤੇ ਕਰਨਾਟਕ ਦੇ ਉਡੁਪੀ ਦਾ ਨੰਬਰ ਲਿਖਿਆ ਹੈ।

ਇਸ ਬਾਰੇ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਭਿਮੰਨਿਊ ਤਿਆਗੀ ਦਾ ਕਹਿਣਾ ਹੈ। ਕਿ ਇਸ ਫੋਟੋ ਨੂੰ ਕੁਝ ਸਾਲ ਪਹਿਲਾਂ ਵੀ ਵਾਇਰਲ ਕੀਤਾ ਗਿਆ ਸੀ। ਪ੍ਰਦੇਸ਼ ਵਿੱਚ ਲੋਕਾਂ ਨੇ ਕਾਂਗਰਸ ਨੂੰ ਚੰਗਾ ਸਮਰਥਨ ਦਿੱਤਾ ਹੈ। ਇਸ ਦਾ ਉੱਤਰ ਪ੍ਰਦੇਸ਼ ਅਤੇ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ।

ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Aap KA Pankaj Patel ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਅਕਤੂਬਰ 2015 ਤੋਂ ਫੇਸਬੁੱਕ ਤੇ ਸਰਗਰਮ ਹੈ ਅਤੇ ਇੱਕ ਰਾਜਨੀਤਿਕ ਵਿਚਾਰਧਾਰਾ ਤੋਂ ਪ੍ਰੇਰਿਤ ਹੈ।

ਨਤੀਜਾ: ਵਾਇਰਲ ਫੋਟੋ ਅਪ੍ਰੈਲ 2019 ਵਿੱਚ ਵੀ ਸੋਸ਼ਲ ਮੀਡੀਆ ਯੂਜ਼ਰਸ ਨੇ ਪੋਸਟ ਕੀਤੀ ਸੀ। ਸਾਨੂੰ ਫੋਟੋ ਦੀ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲ ਪਾਈ ਹੈ , ਪਰ ਇਸਦਾ ਉੱਤਰ ਪ੍ਰਦੇਸ਼ ਅਤੇ ਪੰਜਾਬ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts