ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਨਿਕਲੀ । ਦੀਵਿਆਂ ਤੋਂ ਤੇਲ ਭਰਦੀ ਕੁੜੀ ਦੀ ਇਹ ਵੀਡੀਓ ਪੁਰਾਣੀ ਹੈ ਅਤੇ 2019 ਵਿੱਚ ਅਯੁੱਧਿਆ ਅੰਦਰ ਆਯੋਜਿਤ ਦੀਪ-ਉਤਸਵ ਵਿਚ ਯੂ.ਪੀ ਸਰਕਾਰ ਨੇ 1.32 ਕਰੋੜ ਰੁਪਏ ਖਰਚ ਕੀਤੇ ਸਨ, ਨਾ ਕਿ 133 ਕਰੋੜ ਰੁਪਏ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਵਾਇਰਲ ਵੀਡੀਓ ਵਿੱਚ ਇੱਕ ਕੁੜੀ ਨੂੰ ਦੀਵਾਲੀ ਦੇ ਦੀਵਿਆਂ ਤੋਂ ਤੇਲ ਬੋਤਲ ਵਿੱਚ ਭਰਦੇ ਹੋਏ ਵੇਖਿਆ ਜਾ ਸਕਦਾ ਹੈ। ਕਈ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਮੰਨਦੇ ਹੋਏ ਸੋਸ਼ਲ ਮੀਡਿਆ ਤੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਦਾਅਵਾ ਗਲਤ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2019 ਦਾ ਹੈ। ਪੁਰਾਣੇ ਵੀਡੀਓ ਨੂੰ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਵੀਡੀਓ ਨਾਲ ਮਿਲਦੇ -ਜੁਲਦੇ ਦਾਅਵੇ ਦੀ ਜਾਂਚ ਕਰਕੇ ਚੁੱਕਿਆ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ ” ਸਫ਼ਲ ਸੋਚ” ਨੇ 5 ਨਵੰਬਰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ “133 ਕਰੋੜ ਦੀ ਦੀਵਾਲੀ ਦਾ ਦੀਵਾਲਾ ਕੱਢ ਦਿੱਤਾ ਇਸ ਲੜਕੀ ਦੀ ਵੀਡੀਓ ਨੇ ਇਹ ਹੀ ਹੈ। ਸਾਡੇ ਦੇਸ਼ ਦੀ ਸਚਾਈ Safal Soch #safalsoch”
ਵੀਡੀਓ ‘ਚ ਲਿਖਿਆ ਹੋਇਆ ਹੈ ‘ 133 ਕਰੋੜ ਦੀ ਦੀਵਾਲੀ ਦਾ ਦੀਵਾਲਾ ਕੱਢ ਦਿੱਤਾ ਇਸ ਲੜਕੀ ਦੀ ਵੀਡੀਓ ਨੇ ਇਹ ਹੀ ਹੈ ਸਾਡੇ ਦੇਸ਼ ਦੀ ਸਚਾਈ”
ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵੀਡੀਓ ਦੀ ਜਾਂਚ ਕੀਤੀ । ਅਸੀਂ ਇਸ ਵੀਡੀਓ ਨੂੰ ਇਨਵੀਡ ਟੂਲ ਵਿੱਚ ਪਾਇਆ ਅਤੇ ਇਸਦੇ ਕੀਫਰੇਮਸ ਕੱਢੇ । ਇਹਨਾਂ ਕੀ-ਫਰੇਮਾਂ ਤੇ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਸਾਨੂੰ ਇਹ ਵੀਡੀਓ Ambedkar international mission ਫੇਸਬੁੱਕ ਪੇਜ ਤੇ 31 ਅਕਤੂਬਰ 2019 ਨੂੰ ਸ਼ੇਅਰ ਕੀਤਾ ਹੋਇਆ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਹੋਇਆ ਸੀ ” ये कैसा धर्म है आसथा के नाम पर करोंड़ो का नुकसान और ऐक तरफ करोड़ो लोग भूखे मर रहे है इन सबसे बड़ा धर्म तो इस लड़की का है”
T News Live 24×7 ਨਾਮ ਦੇ ਇੱਕ ਯੂਟਿਊਬ ਚੈਨਲ ਤੇ 31 ਅਕਤੂਬਰ 2019 ਨੂੰ ਇਹ ਵੀਡੀਓ ਅਪਲੋਡ ਮਿਲਿਆ । ਵੀਡੀਓ ਨੂੰ ਅਪਲੋਡ ਕਰ ਲਿਖਿਆ ਗਿਆ ਸੀ ” दीया जलाने के लिए 133 करोड़ खर्च कर दिए,देश का मासूम भविष्य इन जले दियों से तेल निकालता” ਖਬਰ ਅਨੁਸਾਰ ਵਾਇਰਲ ਵੀਡੀਓ ਅਯੋਧਿਆ ਦੀਪਉਤਸਵ ਦਾ ਹੈ , ਜਿੱਥੇ ਇਹ ਕੁੜੀ ਜਲਦੇ ਦੀਵਿਆਂ ਵਿੱਚੋਂ ਤੇਲ ਕੱਢ ਕੇ ਬੋਤਲ ਵਿੱਚ ਭਰ ਰਹੀ ਹੈ। ਪੂਰੀ ਵੀਡੀਓ ਇੱਥੇ ਵੇਖੋ ।
ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਸੀ ਕਿ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਹੁਣ ਅਸੀਂ ਵੀਡੀਓ ਨਾਲ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕੀਤੀ ਅਤੇ ਗੂਗਲ ‘ਤੇ ‘133 ਕਰੋੜ ਦੀਵਾਲੀ ’ ਕੀਵਰਡ ਨਾਲ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀ ਕੋਈ ਵੀ ਹਾਲੀਆ ਰਿਪੋਰਟ ਨਹੀਂ ਮਿਲੀ । ਸਾਨੂੰ ਇਸ ਮਾਮਲੇ ਨਾਲ ਜੁੜੀ tfipost.in ਦੀ 1 ਨਵੰਬਰ 2019 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ । ਖਬਰ ਮੁਤਾਬਿਕ अयोध्या में होने वाले ‘दीपोत्सव’ कार्यक्रम का खर्च पहले उत्तर प्रदेश पर्यटन विभाग उठाने वाला था, लेकिन अब राज्य सरकार जिला प्रशासन के माध्यम से सीधे समारोह के लिए धनराशि देगी। सरकारी प्रवक्ता श्रीकांत शर्मा के अनुसार दीपोत्सव अब पूर्णतया एक सरकारी कार्यक्रम होगा। इस वर्ष के ‘दीपोत्सव’ के लिए 1.33 करोड़ रुपये की राशि स्वीकृत की गयी है, जिसके अंतर्गत 26 अक्टूबर को 5.51 लाख से अधिक ‘दीये’ जलाए जाएंगे। चूंकि ‘दीपोत्सव’ अब एक राज्य-प्रायोजित कार्यक्रम है, इसलिए आयोजन पर खर्च होने वाले धन का मानदंडों के अनुसार ऑडिट किया जाएगा।”
thelogicalindian.com ‘ਤੇ ਵੀ ਸਾਨੂੰ ਇਹ ਖਬਰ ਮਿਲੀ ਪਰ ਲਿੰਕ ਖੋਲਣ ‘ਤੇ ਦੇਖਿਆ ਜਾ ਸਕਦਾ ਹੈ ਕਿ ਇਸ ਖਬਰ ਨੂੰ ਅਪਡੇਟ ਕੀਤਾ ਗਿਆ ਹੈ। ਖਬਰ ਵਿਚ ਅੰਦਰ ਲਿਖਿਆ ਹੈ “ਸੁਧਾਰ: ਪਹਿਲਾਂ ਅਸੀਂ ਗਲਤ ਜਾਣਕਾਰੀ ਦਿੱਤੀ ਸੀ ਕਿ ‘ਦੀਪਉਤਸਵ’ ‘ਤੇ ਯੂਪੀ ਸਰਕਾਰ ਦਾ ਖਰਚ 133 ਕਰੋੜ ਸੀ। ਅਯੁੱਧਿਆ ਵਿੱਚ ਸਮਾਰੋਹ ‘ਤੇ ਖਰਚ ਕੀਤੇ ਗਏ 133 ਕਰੋੜ ਰੁਪਏ ਦੇ ਅੰਕੜੇ INS ਰਿਪੋਰਟਿੰਗ ‘ਤੇ ਅਧਾਰਤ ਸੀ। ਯੂਪੀ ਸਰਕਾਰ ਦੁਆਰਾ ਆਪਣੀ ਸਟੇਟ ਵੈੱਬਸਾਈਟ ‘ਤੇ ਜਾਰੀ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਦੀਪ ਉਤਸਵ ‘ਤੇ ਖਰਚ ਲਗਭਗ 1.32 ਕਰੋੜ ਸੀ। ਲੋਜੀਕਲ ਇੰਡੀਅਨ ਗਲਤ ਰਿਪੋਰਟਿੰਗ ਲਈ ਮੁਆਫੀ ਮੰਗਦਾ ਹੈ।”
ਵੱਧ ਪੁਸ਼ਟੀ ਲਈ ਵਿਸ਼ਵਾਸ ਟੀਮ ਨੇ ਦੈਨਿਕ ਜਾਗਰਣ ਦੇ ਅਯੁੱਧਿਆ ਦੇ ਪ੍ਰਭਾਰੀ ਰਮਾ ਸ਼ਰਣ ਅਵਸਥੀ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਗ਼ਲਤ ਹੈ।
ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਇਨ੍ਹਾਂ ਵਿੱਚੋਂ ਦੀ ਇੱਕ ਹੈ “ਸਫ਼ਲ ਸੋਚ” ਨਾਂ ਦਾ ਫੇਸਬੁੱਕ ਪੇਜ। ਵਿਸ਼ਵਾਸ ਨਿਊਜ਼ ਨੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 606 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਨਿਕਲੀ । ਦੀਵਿਆਂ ਤੋਂ ਤੇਲ ਭਰਦੀ ਕੁੜੀ ਦੀ ਇਹ ਵੀਡੀਓ ਪੁਰਾਣੀ ਹੈ ਅਤੇ 2019 ਵਿੱਚ ਅਯੁੱਧਿਆ ਅੰਦਰ ਆਯੋਜਿਤ ਦੀਪ-ਉਤਸਵ ਵਿਚ ਯੂ.ਪੀ ਸਰਕਾਰ ਨੇ 1.32 ਕਰੋੜ ਰੁਪਏ ਖਰਚ ਕੀਤੇ ਸਨ, ਨਾ ਕਿ 133 ਕਰੋੜ ਰੁਪਏ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।