ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਪੀਐਮ ਮੋਦੀ ਮਾਨਿਕ ਸਾਹਾ ਦੀ ਨਹੀਂ, ਮਾਣਕ ਸਰਕਾਰ ਦੀ ਗੱਲ ਕਰ ਰਹੇ ਸਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ਸਮੇਤ ਸੋਸ਼ਲ ਦੇ ਕਈ ਪਲੇਟਫਾਰਮਾਂ ਤੇ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਟੇਜ ਤੋਂ ਸੰਬੋਧਨ ਕਰਦੇ ਹੋਏ ਜਨਤਾ ਤੋਂ ‘ਮਾਣਿਕ ‘ ਨੂੰ ਹਟਾਉਣ ਦੀ ਗੱਲ ਕਰ ਰਹੇ ਹਨ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਚਾਰ ਸਾਲ ਪਹਿਲਾਂ ਮਾਨਿਕ ਸਾਹਾ ਨੂੰ ਹਟਾਉਣਾ ਚਾਹੁੰਦੀ ਸੀ, ਪਰ ਹੁਣ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਪ੍ਰਧਾਨ ਮੰਤਰੀ ਮੋਦੀ ਮਾਣਿਕ ਸਾਹਾ ਦੀ ਨਹੀਂ, ਸਾਬਕਾ ਮੁੱਖ ਮੰਤਰੀ ਮਾਣਕ ਸਰਕਾਰ ਦੀ ਗੱਲ ਕਰ ਰਹੇ ਸਨ।
ਕੀ ਹੋ ਰਿਹਾ ਹੈ ਵਾਇਰਲ ?
ਵਾਇਰਲ ਵੀਡੀਓ ਵਿੱਚ ਪੀਐਮ ਮੋਦੀ ਨੂੰ ਤ੍ਰਿਪੁਰਾ ਵਿੱਚ ਮਾਣਿਕ (ਰੂਬੀ) ਨੂੰ “ਹੀਰੇ” ਨਾਲ ਬਦਲਣ ਦੇ ਲਈ ਲੋਕਾਂ ਤੋਂ ਬੇਨਤੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ, “ਮੋਦੀ ਜੀ ਨੇ 4 ਸਾਲ ਪਹਿਲਾਂ ਤ੍ਰਿਪੁਰਾ ਦੇ ਲੋਕਾਂ ਤੋਂ ਕਿਹਾ ਸੀ – ਹੁਣ ਤੁਹਾਨੂੰ ਮਾਣਿਕ ਸਾਹਾ ਨਹੀਂ ਚਾਹੀਏ, ਮਾਣਿਕ ਸਾਹਾ ਤੋਂ ਮੁਕਤੀ ਲੈ ਲਿਓ. ਹੁਣ ਤੁਹਾਨੂੰ ਜ਼ਰੂਰਤ ਹੈ ਹੀਰੇ ਦੀ। ਹੀਰਾ ਚਾਹੀਦਾ ਹੈ ਜਾਂ ਨਹੀਂ? ਅੱਜ ਭਾਜਪਾ ਨੇ ਤ੍ਰਿਪੁਰਾ ਪ੍ਰਮੁੱਖ ਅਤੇ ਰਾਜ ਸਭਾ ਸੰਸਦ ਡਾਕਟਰ ਮਾਨਿਕ ਸਾਹਾ ਨੂੰ ਤ੍ਰਿਪੁਰਾ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ।
ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਪੜ੍ਹਿਆ ਜਾ ਸਕਦਾ ਹੈ।
ਪੜਤਾਲ
ਤੁਹਾਨੂੰ ਦੱਸ ਦੇਈਏ ਕਿ 14 ਮਈ ਨੂੰ ਬਿਪਲਬ ਕੁਮਾਰ ਦੇਬ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਦੇ ਮਾਨਿਕ ਸਾਹਾ ਨੂੰ ਨਵੇਂ ਮੁੱਖ ਮੰਤਰੀ ਦੇ ਰੂਪ ਚ ਨਿਯੁਕਤ ਕੀਤਾ ਗਿਆ ਸੀ। ਵਾਇਰਲ ਦਾਅਵਾ ਇਸ ਬਦਲਾਅ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
ਦਾਅਵੇ ਦੀ ਜਾਂਚ ਕਰਨ ਲਈ ਅਸੀਂ ਇੱਕ ਕੀਵਰਡ ਸਰਚ ਦੀ ਵਰਤੋਂ ਕੀਤੀ। ਸਾਨੂੰ ਇਸ ਵੀਡੀਓ ਨੂੰ ਲੈ ਕੇ 2018 ਦੀਆਂ ਕਈ ਰਿਪੋਰਟਾਂ ਮਿਲੀਆਂ। ਸਾਨੂੰ 2018 ਦੀ ਇਸ ਰੈਲੀ ਦੀ ਇੱਕ ਰਿਪੋਰਟ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 08 ਫਰਵਰੀ 2018 ਨੂੰ ਪ੍ਰਕਾਸ਼ਿਤ ਮਿਲੀ। ਖ਼ਬਰ ਪੜ੍ਹ ਕੇ ਸਾਫ਼ ਹੋ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਮਾਣਕ ਸਰਕਾਰ ਦੀ ਗੱਲ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ 2018 ਵਿੱਚ ਹੋਈ ਇਸ ਰੈਲੀ ਦੇ ਸਮੇਂ ਮਾਣਕ ਸਰਕਾਰ ਹੀ ਰਾਜ ਦੇ ਮੁੱਖ ਮੰਤਰੀ ਸਨ।
ਸਾਨੂੰ ਇਹ ਪੂਰਾ ਵੀਡੀਓ 2018 ਵਿੱਚ ਟਾਈਮਜ਼ ਆਫ਼ ਇੰਡੀਆ ਦੇ ਯੂਟਿਊਬ ਪੇਜ ਤੇ ਅੱਪਲੋਡ ਮਿਲਿਆ। ਪੂਰੀ ਵੀਡੀਓ ਨੂੰ ਸੁਣਨ ਤੋਂ ਬਾਅਦ ਸਾਫ਼ ਸਮਝ ਆ ਜਾਂਦਾ ਹੈ ਕਿ ਮਾਣਕ ਸਰਕਾਰ ਦੀ ਗੱਲ ਹੋ ਰਹੀ ਹੈ। ਮਾਣਿਕ ਸਾਹਾ ਦੀ ਨਹੀਂ। ਵੀਡੀਓ ਦੇ ਨਾਲ ਡਿਸਕ੍ਰਿਪਸ਼ਨ ਵਿੱਚ ਵੀ ਲਿਖਿਆ ਹੈ, “Prime Minister Narendra Modi while addressing a rally in Tripura’s Sonamura stated that the government is focusing on 3Ts for Tripura – Trade, Tourism and Training of the youth so that they get opportunities to shine. PM Modi further targeted Chief Minister Manik Sarkar and stated that people of the state does not deserve ‘Manik’ but a ‘HIRA’ i.e highway, Iways (digital connectivity), roadways and airways. “If u wear a wrong (manik) gemstone then it causes trouble. So Tripura had a wrong Manik (CM), time to take it off and wear a HIRA”, said PM Modi.” ਜਿਸਦਾ ਪੰਜਾਬੀ ਅਨੁਵਾਦ ਹੈ ,’ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਪੁਰਾ ਦੇ ਸੋਨਮੁਰਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਤ੍ਰਿਪੁਰਾ ਲਈ 3T ਤੇ ਧਿਆਨ ਕੇਂਦਰਿਤ ਕਰ ਰਹੀ ਹੈ – ਨੌਜਵਾਨਾਂ ਦੇ ਵਪਾਰ, ਸੈਰ-ਸਪਾਟਾ ਅਤੇ ਪ੍ਰਸ਼ਿਸ਼ਣ , ਤਾਂ ਜੋ ਉਨ੍ਹਾਂ ਨੂੰ ਚਮਕਣ ਦੇ ਮੌਕੇ ਮਿਲ ਸਕਣ। ਪੀਐਮ ਮੋਦੀ ਨੇ ਅੱਗੇ ਮੁੱਖ ਮੰਤਰੀ ਮਾਨਿਕ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ਦੇ ਲੋਕ ‘ਮਾਣਿਕ’ ਨਹੀਂ ਸਗੋਂ ‘ਹੀਰਾ’ ਯਾਨੀ ਹਾਈਵੇਜ਼, ਆਈਵੇਜ਼ (ਡਿਜੀਟਲ ਕਨੇਕਟੀਵਿਟੀ), ਰੋਡਵੇਜ਼ ਅਤੇ ਏਅਰਵੇਜ਼ ਦੇ ਲਾਇਕ ਹਨ। ਜੇਕਰ ਤੁਸੀਂ ਗਲਤ (ਮਾਣਿਕ ) ਰਤਨ ਪਹਿਨਦੇ ਹੋ ਤਾਂ ਇਹ ਪ੍ਰੇਸ਼ਾਨੀ ਦਾ ਕਾਰਣ ਬਣਦਾ ਹੈ। ਇਸ ਲਈ ਤ੍ਰਿਪੁਰਾ ਵਿੱਚ ਗਲਤ ਮਾਣਿਕ (CM) ਸੀ, ਇਸਨੂੰ ਉਤਾਰਣ ਅਤੇ ਹੀਰਾ ਪਹਿਣਨ ਦਾ ਸਮਾਂ ਆ ਗਿਆ ਹੈ”, ਪੀਐਮ ਮੋਦੀ ਨੇ ਕਿਹਾ।”
ਅਸੀਂ ਇਸ ਸੰਬੰਧੀ ਤ੍ਰਿਪੁਰਾ ਦੇ ਪੱਤਰਕਾਰ ਅਭਿਜੀਤ ਨਾਥ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕੰਨਫਰਮ ਕੀਤਾ ਕਿ 2018 ਦੀ ਇਸ ਵੀਡੀਓ ਵਿੱਚ ਗੱਲ ਮਾਣਕ ਸਰਕਾਰ ਦੇ ਬਾਰੇ ਚ ਹੋ ਰਹੀ ਰਹੀ ਸੀ , ਮਾਨਿਕ ਸਾਹਾ ਦੇ ਬਾਰੇ ਨਹੀਂ।
ਇਸ ਪੋਸਟ ਨੂੰ ਕਈ ਲੋਕ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ Binod Singh ਨਾਮ ਦਾ ਫੇਸਬੁੱਕ ਯੂਜ਼ਰ। ਪੇਜ ਦੇ 2.8 ਮਿਲੀਅਨ ਫਾਲੋਅਰਜ਼ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਪੀਐਮ ਮੋਦੀ ਮਾਨਿਕ ਸਾਹਾ ਦੀ ਨਹੀਂ, ਮਾਣਕ ਸਰਕਾਰ ਦੀ ਗੱਲ ਕਰ ਰਹੇ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।