Fact Check: ਜੰਮੂ-ਕਸ਼ਮੀਰ ਦੀ ਸਤਾਰ੍ਹਾਂ ਸਾਲ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੀਤਾ ਜਾ ਰਿਹਾ ਸ਼ੇਅਰ

ਜੰਮੂ-ਕਸ਼ਮੀਰ ਵਿਚ ਪ੍ਰੀਖਿਆ ਕੇਂਦਰ ‘ਤੇ ਜਾਣ ਤੋਂ ਰੋਕੇ ਜਾਣ ਦੀ ਵਜ੍ਹਾ ਤੋਂ ਰੋਂਦੀ ਹੋਈ ਕੁੜੀ ਦੀ ਵਾਇਰਲ ਹੋ ਰਹੀ ਤਸਵੀਰ ਕਰੀਬ ਸਤਾਰ੍ਹਾਂ ਸਾਲ ਪੁਰਾਣੀ ਹੈ, ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check: ਜੰਮੂ-ਕਸ਼ਮੀਰ ਦੀ ਸਤਾਰ੍ਹਾਂ ਸਾਲ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੀਤਾ ਜਾ ਰਿਹਾ ਸ਼ੇਅਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਸ਼ਮੀਰ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਕੁੜੀ ਨੂੰ ਰੋਂਦੀ ਸੜਕ ਉੱਤੇ ਬੈਠੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਸ਼ਮੀਰ ਦੀ ਘਟਨਾ ਹੈ, ਜਿਥੇ ਸੁਰੱਖਿਆ ਬਲਾਂ ਨੇ ਇੱਕ ਕੁੜੀ ਨੂੰ ਪ੍ਰੀਖਿਆ ਕੇਂਦਰ ਜਾਣ ਤੋਂ ਰੋਕ ਦਿੱਤਾ, ਜਿਸਦੇ ਕਰਕੇ ਉਹ ਸੜਕ ‘ਤੇ ਬੈਠ ਕੇ ਰੋਣ ਲੱਗ ਪਈ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁਮਰਾਹ ਕਰਨ ਵਾਲਾ ਨਿਕਲੀਆਂ। ਕਸ਼ਮੀਰ ਦੇ ਨਾਂ ‘ਤੇ ਵਾਇਰਲ ਹੋ ਰਹੀ ਇਹ ਤਸਵੀਰ ਕਰੀਬ ਸਤਾਰ੍ਹਾਂ ਸਾਲ ਪੁਰਾਣੀ ਹੈ, ਜਿਸਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ ਪੇਜ ‘BRAIN WASH’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”#Copied One of my #Beloved sister cries 😭 on the road, as she was stopped from proceeding towards her examination centre…Free_Kashmir…Stop_Barbarism…Born_To_Free…”

ਪੰਜਾਬੀ ਵਿਚ ਇਸਨੂੰ ਇਵੇਂ ਪੜ੍ਹਿਆ ਜਾ ਸਕਦਾ ਹੈ- “ਸਾਡੀ ਇੱਕ ਪਿਆਰੀ ਭੈਣ ਸੜਕ ਉਤੇ ਰੋ ਰਹੀ ਹੈ ਕਿਉਕਿ ਉਸਨੂੰ ਪ੍ਰੀਖਿਆ ਕੇਂਦਰ ‘ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।”

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਾਇਰਲ ਪੋਸਟ ਵਿਚ ਜਿਹੜੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ, ਉਸਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਸਰਚ ਦਾ ਸਹਾਰਾ ਲਿਆ। ਸਰਚ ਵਿਚ ਸਾਨੂੰ ਇਹ ਤਸਵੀਰ ਗੇਟੀ ਇਮੇਜਸ ‘ਤੇ ਮਿਲੀ।


Source-Getty Images

ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਨਵੰਬਰ 2003 ਦੀ ਤਸਵੀਰ ਹੈ, ਜਦੋਂ ਸ਼੍ਰੀਨਗਰ ਵਿਚ ਇੱਕ ਕਸ਼ਮੀਰੀ ਕੁੜੀ ਨੂੰ ਸੁਰੱਖਿਆ ਬਲਾਂ ਨੇ ਪ੍ਰੀਖਿਆ ਕੇਂਦਰ ‘ਤੇ ਜਾਣ ਤੋਂ ਰੋਕ ਦਿੱਤਾ। ਇਸਦੀ ਵਜ੍ਹਾ ਇਹ ਸੀ ਕਿ ਕੁੜੀ ਦਾ ਘਰ ਉਸ ਜਗ੍ਹਾ ਤੋਂ ਕਰੀਬ ਸੀ, ਜਿਸ ਨੂੰ ਇੱਕ ਮੁਠਭੇੜ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ।

ਸਾਡੇ ਸਹਿਯੋਗੀ ਦੈਨਿਕ ਜਾਗਰਣ ਜੰਮੂ-ਕਸ਼ਮੀਰ ਦੇ ਬਿਊਰੋ ਚੀਫ਼ ਅਭਿਮਨਿਊ ਸ਼ਰਮਾ ਨੇ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਹੈ। ਉਂਜ ਵੀ ਲੋਕਡਾਊਨ ਦੇ ਚਲਦੇ ਸਾਰੇ ਸਿੱਖਿਆ ਕੇਂਦਰ ਬੰਦ ਹਨ, ਇਸ ਲਈ ਕਿਸੇ ਦੇ ਸਕੂਲ ਜਾਂ ਪ੍ਰੀਖਿਆ ਕੇਂਦਰ ਜਾਣ ਦਾ ਮਤਲੱਬ ਨਹੀਂ ਬਣਦਾ ਹੈ।

‘ਦ ਪ੍ਰਿੰਟ’ ਵਿਚ ਛਪੀ ਰਿਪੋਰਟ ਮੁਤਾਬਕ, ਦਿੱਲੀ ਅਤੇ ਹਰਿਆਣਾ ਵਰਗੇ ਰਾਜਾਂ ਨੇ ਅਗਸਤ ਮਹੀਨੇ ਵਿਚ ਸਕੂਲਾਂ ਨੂੰ ਖੋਲਣ ਦੀ ਯੋਜਨਾ ਬਣਾਈ ਹੈ। ਜਦਕਿ ਅੱਧ ਤੋਂ ਵੱਧ ਰਾਜੇ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾ ਨੇ ਸਕੂਲਾਂ ਨੂੰ ਖੋਲਣ ਜਾਣ ਦੇ ਬਾਰੇ ਵਿਚ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਜੰਮੂ-ਕਸ਼ਮੀਰ ਨੇ ਸਕੂਲਾਂ ਨੂੰ ਖੋਲਣ ਜਾਣ ਦਾ ਫੈਸਲਾ ਕੇਂਦਰ ਸਰਕਾਰ ‘ਤੇ ਛੱਡ ਦਿੱਤਾ ਹੈ।


‘ਦ ਪ੍ਰਿੰਟ’ ਵਿਚ ਛਪੀ ਖ਼ਬਰ

ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ BRAIN WASH ਨੂੰ 19,786 ਲੋਕ ਫਾਲੋ ਕਰਦੇ ਹਨ।

ਨਤੀਜਾ: ਜੰਮੂ-ਕਸ਼ਮੀਰ ਵਿਚ ਪ੍ਰੀਖਿਆ ਕੇਂਦਰ ‘ਤੇ ਜਾਣ ਤੋਂ ਰੋਕੇ ਜਾਣ ਦੀ ਵਜ੍ਹਾ ਤੋਂ ਰੋਂਦੀ ਹੋਈ ਕੁੜੀ ਦੀ ਵਾਇਰਲ ਹੋ ਰਹੀ ਤਸਵੀਰ ਕਰੀਬ ਸਤਾਰ੍ਹਾਂ ਸਾਲ ਪੁਰਾਣੀ ਹੈ, ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts