ਜਨਵਰੀ 2018 ਦੇ ਵੀਡੀਓ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਵਿਧਾਇਕ ਵੀ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਇਸ ਸਾਲ ਉੱਤਰ ਪ੍ਰਦੇਸ਼ ਸਮੇਤ ਕੁਝ ਹੋਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਅਤੇ ਆਗੂ ਜਨਤਾ ਦੇ ਵਿੱਚਕਾਰ ਪਹੁੰਚ ਰਹੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ 19 ਸੈਕਿੰਡ ਦਾ ਇੱਕ ਵੀਡੀਓ ਕਾਫੀ ਪੋਸਟ ਕੀਤਾ ਜਾ ਰਿਹਾ ਹੈ। ਇਸ ਵਿੱਚ ਜਨ-ਸੰਪਰਕ ਦੌਰਾਨ ਰੈਲੀ ਵਿੱਚ ਸ਼ਾਮਲ ਨੇਤਾ ਨੂੰ ਇੱਕ ਬਜ਼ੁਰਗ ਜੁੱਤੇ ਅਤੇ ਚੱਪਲਾਂ ਦੀ ਮਾਲਾ ਪਹਿਨਾਉਂਦੇ ਹਨ। ਰੈਲੀ ਵਿੱਚ ਸ਼ਾਮਲ ਲੋਕ ਭਾਜਪਾ ਦਾ ਝੰਡਾ ਲਏ ਹੋਏ ਹਨ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਿਧਾਇਕ ਜਨਤਾ ਦੇ ਵਿੱਚ ਪੁੱਜੇ ਤਾਂ ਉਨ੍ਹਾਂ ਨੂੰ ਜੁੱਤੇ-ਚੱਪਲ ਦੀ ਮਾਲਾ ਪਹਿਨਾਈ ਗਈ ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਦਾਅਵੇ ਨੂੰ ਭ੍ਰਮਕ ਪਾਇਆ। ਦਰਅਸਲ ਵਾਇਰਲ ਵੀਡੀਓ ਜਨਵਰੀ 2018 ਦਾ ਹੈ ਤੇ ਨਾਲ ਹੀ ਇਸ ਵਿੱਚ ਭਾਜਪਾ ਵਿਧਾਇਕ ਨਹੀਂ ਸਗੋਂ ਨਗਰ ਪਰਿਸ਼ਦ ਅਧਿਅਕਸ਼ ਦੇ ਉਮੀਦਵਾਰ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘ਭੁਪੇੰਦ੍ਰ ਕੁਮਾਰ ਪ੍ਰਜਾਪਤੀ‘ ਨੇ 29 ਦਸੰਬਰ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ,
ਰੁਝਾਨ #ਆਉਣਾ#ਸ਼ੁਰੂ
2022 ਦੀ ਤਿਆਰੀ ਵਿੱਚ 5 ਸਾਲਾਂ ਬਾਅਦ ਜਨਤਾ ਦੇ ਵਿੱਚ ਪਹੁੰਚੇ #ਭਾਜਪਾ #ਵਿਧਾਇਕ ਜੀ ਦਾ ਜਨਤਾ ਸਵਾਗਤ ਕਰਦੀ ਹੋਈ
ਜੁੱਤਾ ਚੱਪਲ ਦੀ ਮਾਲਾ
ਟਵਿੱਟਰ ਯੂਜ਼ਰ Vini J (ਆਰਕਾਈਵ) ਨੇ ਵੀ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ,
ਆਓ ਤੁਹਾਡਾ ਇੰਤਜ਼ਾਰ ਸੀ,
ਭਾਜਪਾ ਆਗੂ ਦਾ ਜੁੱਤੀਆਂ ਦੀ ਮਾਲਾ ਨਾਲ ਸਵਾਗਤ।
ਪੜਤਾਲ
ਵਾਇਰਲ ਪੋਸਟ ਦੀ ਪੜਤਾਲ ਦੇ ਲਈ ਅਸੀਂ ਕੀਵਰਡਸ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ 8 ਜਨਵਰੀ 2018 ਦੀ NDTV ਦੀ ਖਬਰ ਮਿਲੀ। ਇਸ ਦਾ ਸਿਰਲੇਖ ਹੈ, ‘इस बीजेपी प्रत्याशी के गले में मालाओं के साथ डाल दिया गया जूते-चप्पलों का हार!’। ਖਬਰ ‘ਚ ਵੀਡੀਓ ‘ਚ ਨਜ਼ਰ ਆ ਰਹੇ ਨੇਤਾ ਦੀ ਤਸਵੀਰ ਵੀ ਹੈ। ਇਸ ਮੁਤਾਬਿਕ , ਮਾਮਲਾ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਧਾਮਨੌਦ ਕਸਬੇ ਦਾ ਹੈ। ਉੱਥੇ ਭਾਜਪਾ ਦੇ ਦਿਨੇਸ਼ ਸ਼ਰਮਾ ਨਗਰ ਪਰਿਸ਼ਦ ਦੇ ਚੋਣ ਵਿੱਚ ਅਧਿਅਕਸ਼ ਪਦ ਦੇ ਉਮੀਦਵਾਰ ਹਨ। ਐਤਵਾਰ ਨੂੰ ਜਦੋਂ ਉਹ ਗੁਲਝਰਾ ਇਲਾਕੇ ‘ਚ ਜਨਸੰਪਰਕ ਕਰ ਰਹੇ ਸਨ ਤਾਂ ਇੱਕ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਨੂੰ ਜੁੱਤੇ ਅਤੇ ਚੱਪਲਾਂ ਦੀ ਮਾਲਾ ਪਹਿਨਾ ਦਿੱਤੀ । ਉਹ ਵਾਰਡ ਦੀ ਸਮੱਸਿਆ ਦਾ ਸਮਾਧਾਨ ਨਾ ਹੋਣ ਤੋਂ ਨਾਰਾਜ਼ ਸੀ। ਬਜ਼ੁਰਗ ਵਿਅਕਤੀ ਦਾ ਨਾਂ ਪਰਸ਼ੂਰਾਮ ਹੈ।
ਯੂਟਿਊਬ ਚੈਨਲ Oneindia Hindi ਤੇ 8 ਜਨਵਰੀ 2018 ਨੂੰ ਵੀਡੀਓ ਦੀ ਇਹ ਕਲਿੱਪ ਅਪਲੋਡ ਮਿਲੀ । 3.13 ਮਿੰਟ ਦੀ ਇਸ ਵੀਡੀਓ ਦਾ ਸਿਰਲੇਖ ਹੈ, ‘MP Municipal Election ਲਈ vote ਮੰਗਣ ਗਏ BJP candidate ਨੂੰ ਪਹਿਨਾਈ ਜੁੱਤੀਆਂ ਦੀ ਮਾਲਾ। ਵਨਇੰਡੀਆ ਹਿੰਦੀ’।
8 ਜਨਵਰੀ 2018 ਨੂੰ ਨਈਦੁਨੀਆਂ ‘ਚ ਛਪੀ ਖਬਰ ਮੁਤਾਬਿਕ,ਪਾਣੀ ਦੀ ਸਮੱਸਿਆ ਅਤੇ ਔਰਤਾਂ ਤੇ ਕੇਸ ਦਰਜ ਹੋਣ ਤੋਂ ਬਜ਼ੁਰਗ ਨਾਰਾਜ਼ ਸਨ।
ਇਸ ਬਾਰੇ ਧਾਰ ਦੇ ਨਈਦੁਨੀਆਂ ਦੇ ਰਿਪੋਰਟਰ ਪ੍ਰੇਮਵਿਜੇ ਪਾਟਿਲ ਦਾ ਕਹਿਣਾ ਹੈ, ”ਇਹ ਵੀਡੀਓ ਜਨਵਰੀ 2018 ਦਾ ਹੈ। ਨਾਰਾਜ਼ਗੀ ਦੀ ਵਜਾ ਤੋਂ ਬਜ਼ੁਰਗ ਨੇ ਦਿਨੇਸ਼ ਸ਼ਰਮਾ ਨੂੰ ਜੁੱਤੇ ਅਤੇ ਚੱਪਲਾਂ ਦੀ ਮਾਲਾ ਪਹਿਨਾਈ ਸੀ।
ਕਰੀਬ ਚਾਰ ਸਾਲ ਪੁਰਾਣੇ ਵੀਡੀਓ ਨੂੰ ਭ੍ਰਮਕ ਦਾਅਵੇ ਦੇ ਨਾਲ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ‘ਭੁਪੇੰਦ੍ਰ ਕੁਮਾਰ ਪ੍ਰਜਾਪਤੀ‘ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਉਹ ਇੱਕ ਰਾਜਨੀਤਿਕ ਦਲ ਨਾਲ ਜੁੜੇ ਹੋਏ ਹਨ ਅਤੇ ਦਸੰਬਰ 2018 ਤੋਂ ਫੇਸਬੁੱਕ ‘ਤੇ ਸਕ੍ਰਿਯ ਹੈ।
ਨਤੀਜਾ: ਜਨਵਰੀ 2018 ਦੇ ਵੀਡੀਓ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਵਿਧਾਇਕ ਵੀ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।