ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤ ਨੂੰ ਬਨਾਰਸ ਦੀਆਂ ਗਲੀਆਂ ਵਿੱਚ ਨਿਕਲੇ ਸੀ ,ਤਾਂ ਕੋਈ ਵੀ ਐਂਟੀ ਸਲੋਗਨ ਨਹੀਂ ਲਗਾਏ ਗਏ ਸੀ। ਵੀਡੀਓ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 10 ਦਿਨ ਪਹਿਲਾਂ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਕੀਤਾ ਸੀ। ਦੇਰ ਰਾਤ ਨੂੰ ਉਹ ਬਨਾਰਸ ਦੀਆਂ ਗਲੀਆਂ ਵਿੱਚ ਵੀ ਨਿਕਲੇ ਅਤੇ ਸ਼ਹਿਰ ਦੀ ਖੂਬਸੂਰਤੀ ਨੂੰ ਨਿਹਾਰਿਆ । ਸੋਸ਼ਲ ਮੀਡੀਆ ਤੇ ਵੀ ਇਸ ਦੀਆਂ ਵੀਡੀਓਜ਼ ਛਾਏ ਹੋਏ ਹਨ । ਇਸ ਦੌਰਾਨ ਕੁਝ ਸੋਸ਼ਲ ਮੀਡੀਆ ਯੂਜ਼ਰਸ 26 ਸੈਕਿੰਡ ਦਾ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ। ਇਸ ਵਿੱਚ ਪੀਐਮ ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਬਨਾਰਸ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ, ਜਦੋਂ ਕਿ ਉੱਥੇ ਖੜੇ ਲੋਕ ਹਾਏ-ਹਾਏ ਮੋਦੀ ਦੇ ਨਾਅਰੇ ਲਗਾ ਰਹੇ ਹਨ। ਵੀਡੀਓ ‘ਚ ਕੁਝ ਹੋਰ ਐਂਟੀ ਮੋਦੀ ਨਾਅਰੇ ਵੀ ਸੁਣਾਈ ਦੇ ਰਹੇ ਹਨ। ਦਾਅਵਾ ਕੀਤਾ ਗਿਆ ਕਿ ਮੀਡੀਆ ਨੇ ਇਸ ਖ਼ਬਰ ਨੂੰ ਨਹੀਂ ਦਿਖਾਇਆ ਹੈ ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਐਡੀਟੇਡ ਪਾਇਆ। ਉਸ ਨਾਲ ਛੇੜਛਾੜ ਕੀਤੀ ਗਈ ਹੈ। ਜਦੋਂ ਪੀਐਮ ਮੋਦੀ ਅਤੇ ਸੀਐਮ ਯੋਗੀ ਰਾਤ ਨੂੰ ਬਨਾਰਸ ਵਿੱਚ ਘੁੰਮ ਕਰ ਰਹੇ ਸਨ, ਤਾਂ ਉੱਥੇ ਮੌਜੂਦ ਲੋਕਾਂ ਨੇ ਐਂਟੀ ਨਾਅਰੇ ਨਹੀਂ ਲਗਾਏ ਸਨ, ਸਗੋਂ ਮੋਦੀ ਜ਼ਿੰਦਾਬਾਦ, ਜੈ ਸ਼੍ਰੀ ਰਾਮ ਅਤੇ ਹਰ-ਹਰ ਮਹਾਦੇਵ ਦੇ ਨਾਅਰੇ ਲਗਾਏ ਸਨ।
ਕੀ ਹੈ ਵਾਇਰਲ ਪੋਸਟ ‘ਚ
ਫੇਸਬੁੱਕ ਯੂਜ਼ਰ ਅਮਨ ਯਾਦਵ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ , ਬਿਕਾਓ ਮੀਡੀਆ ਨੇ ਇਹ ਨਿਊਜ਼ ਨਹੀਂ ਦਿਖਾਇਆ
ਫੇਸਬੁੱਕ ਤੇ ਵੀ ਕੁਝ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਅਸੀਂ ਕੀਵਰਡ ਨਾਲ ਵੀਡੀਓ ਨੂੰ ਸਰਚ ਕੀਤਾ । ਇਸ ਵਿੱਚ ਸਾਨੂੰ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ਉੱਤੇ ਅਪਲੋਡ ਕੀਤਾ ਇੱਕ ਵੀਡੀਓ ਮਿਲਿਆ ਹੈ। 14 ਦਸੰਬਰ 2021 ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦਾ ਸਿਰਲੇਖ ਹੈ, PM Modi and CM Yogi in the streets of Varanasi at midnight। ਇਸ ਵਿੱਚ ਪੀਐਮ ਮੋਦੀ ਅਤੇ ਸੀਐਮ ਯੋਗੀ ਦੇ ਬਨਾਰਸ ਵਿੱਚ ਘੁੰਮਣ ਦੇ ਦੌਰਾਨ ਲੋਕ ਜੈ ਸ਼੍ਰੀ ਰਾਮ ਅਤੇ ਹਰ – ਹਰ ਮਹਾਦੇਵ ਦੇ ਨਾਅਰੇ ਲਗਾ ਰਹੇ ਹਨ।
ਇਸਦੀ ਹੋਰ ਪੜਤਾਲ ਦੇ ਲਈ ਅਸੀਂ ਸਰਚ ਜਾਰੀ ਰੱਖੀ । ਇਸ ਵਿੱਚ DeshGujaratHD ਯੂਟਿਊਬ ਚੈਨਲ ਤੇ ਵੀ ਮੋਦੀ ਅਤੇ ਯੋਗੀ ਦੇ ਰਾਤ ਤੇ ਦੌਰੇ ਦਾ ਵੀਡੀਓ ਮਿਲਿਆ । ਇਸ ਵਿੱਚ ਵੀ ਮੋਦੀ ਜ਼ਿੰਦਾਬਾਦ ਜਾਂ ਜੈ ਸ਼੍ਰੀ ਰਾਮ ਅਤੇ ਹਰ- ਹਰ ਮਹਾਦੇਵ ਦੇ ਨਾਅਰੇ ਹੀ ਸੁਣਾਏ ਦਿੱਤੇ ।
ਅਸੀਂ ਵਾਇਰਲ ਕਲਿੱਪ ਨੂੰ ਲੱਭਣ ਲਈ ਫੇਸਬੁੱਕ ‘ਤੇ ਵੀ ਖੋਜ ਕੀਤੀ। ਇਸ ‘ਚ ਸਾਨੂੰ ਫੇਸਬੁੱਕ ਪੇਜ ‘ਤੇ 56 ਇੰਚ ਦਾ ਸੀਨਾ ਤੇ ਸਾਨੂੰ ਇੱਕ ਨਿਊਜ਼ ਵੀਡੀਓ ਮਿਲਿਆ । ਇਸ ਵਿੱਚ ਵਾਇਰਲ ਕਲਿੱਪ ਦਿਖਾਈ ਗਈ ਹੈ, ਪਰ ਐਂਟੀ ਸਲੋਗਨ ਵਾਲੀ ਕੋਈ ਗੱਲ ਨਹੀਂ ਹੈ।
ਇਸ ਸੰਬੰਧੀ ਵਾਰਾਣਸੀ ਦੈਨਿਕ ਜਾਗਰਣ ਦੇ ਚੀਫ ਰਿਪੋਰਟਰ ਪ੍ਰਮੋਦ ਯਾਦਵ ਦਾ ਕਹਿਣਾ ਹੈ, ਰਾਤ ਦੇ ਸਵਾ ਇੱਕ ਵਜੇ ਪੀਐਮ ਮੋਦੀ ਪਹੁੰਚੇ ਸਨ। ਕੁਝ ਕੁ ਮੀਡੀਆ ਦੇ ਲੋਕ , ਸਟੇਸ਼ਨ ਦੇ ਦੁਕਾਨਦਾਰ ਅਤੇ ਪੁਲਿਸ ਵਾਲੇ ਹੀ ਉੱਥੇ ਸਨ। ਵੀਡੀਓ ਵਿੱਚ ਦਿੱਖ ਰਿਹਾ ਬੈਕਗਰਾਉਂਡ ਗੋਦੋਲਿਆ ਚੌਰਾਹਾ ਹੈ। ਉੱਥੇ ਐਂਟੀ ਮੋਦੀ ਨਾਰੇ ਨਹੀਂ ਲਗਾਏ ਗਏ ਸੀ,ਇਹ ਫੇਕ ਹੈ।
ਐਡੀਟੇਡ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘ਅਮਨ ਯਾਦਵ ‘ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ । ਉਹ ਇੱਕ ਰਾਜਨੀਤਿਕ ਦਲ ਨਾਲ ਜੁੜੇ ਹੋਏ ਹਨ ਅਤੇ ਉਨਾਵ ਵਿੱਚ ਰਹਿੰਦੇ ਹੈ।
ਨਤੀਜਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰਾਤ ਨੂੰ ਬਨਾਰਸ ਦੀਆਂ ਗਲੀਆਂ ਵਿੱਚ ਨਿਕਲੇ ਸੀ ,ਤਾਂ ਕੋਈ ਵੀ ਐਂਟੀ ਸਲੋਗਨ ਨਹੀਂ ਲਗਾਏ ਗਏ ਸੀ। ਵੀਡੀਓ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।