X
X

Fact Check : ਪੀਐਮ ਮੋਦੀ ਦੀ ਇਸ ਤਸਵੀਰ ਵਿੱਚ IAS ਆਰਤੀ ਡੋਗਰਾ ਨਹੀਂ, ਕਾਸ਼ੀ ਦੀ ਸ਼ਿਖਾ ਰਸਤੋਗੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਾ ਕਿ ਪੀਐੱਮ ਮੋਦੀ ਜਿਸ ਔਰਤ ਦੇ ਪੈਰ ਛੂਹ ਰਹੇ ਹਨ, ਉਹ ਕਾਸ਼ੀ ਦੀ ਸ਼ਿਖਾ ਰਸਤੋਗੀ ਹੈ । ਇਨ੍ਹਾਂ ਨੂੰ ਆਈ।ਏ।ਐਸ ਆਰਤੀ ਡੋਗਰਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ‘ਚ ਉਨ੍ਹਾਂ ਨੂੰ ਇੱਕ ਦਿਵਯਾਂਗ ਔਰਤ ਦੇ ਪੈਰ ਛੂਹਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਪੀਐਮ ਜਿਸ ਔਰਤ ਦੇ ਪੈਰ ਛੂਹ ਰਹੇ ਹਨ, ਉਹ ਆਈ.ਏ.ਐਸ ਆਰਤੀ ਡੋਗਰਾ ਹੈ। ਉਹ ਕਾਸ਼ੀ ਦੀ ਨਵੀਨੀਕਰਨ ਦੀ ਕਮਾਨ ਸਾਂਭ ਰਹੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਦਾ ਦਾਅਵਾ ਫਰਜ਼ੀ ਨਿਕਲਿਆ। ਤਸਵੀਰ ਅਸਲੀ ਹੈ, ਪਰ ਇਸ ਨਾਲ ਕੀਤਾ ਗਿਆ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ‘ਚ ਆਰਤੀ ਡੋਗਰਾ ਨਹੀਂ, ਸਗੋਂ ਕਾਸ਼ੀ ਦੀ ਸ਼ਿਖਾ ਰਸਤੋਗੀ ਹੈ। ਇਹ ਤਸਵੀਰ 13 ਦਸੰਬਰ ਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਸ਼ਸ਼ੀ ਵਰਵਂਦਕਰ ਨੇ 18 ਦਸੰਬਰ ਨੂੰ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ: ‘ਇਸ ਤਸਵੀਰ ਵਿੱਚ ਉਸ ਦਿਵਯਾਂਗ ਨੂੰ ਦੇਖੋ ਜੋ ਪ੍ਰਧਾਨ ਮੰਤਰੀ ਉਨ੍ਹਾਂ ਦੇ ਪੈਰਾਂ ਵਿੱਚ ਸਾਸ਼ਟਾਂਗ ਪ੍ਰਣਾਮ ਕਰ ਰਹੇ ਹਨ। 1979 ਵਿੱਚ ਦੇਹਰਾਦੂਨ ਵਿੱਚ ਪੈਦਾ ਹੋਈ ਆਈ.ਏ.ਐਸ ਅਧਿਕਾਰੀ ਆਰਤੀ ਡੋਗਰਾ ਕਾਸ਼ੀ ਦੇ ਨਵੀਨੀਕਰਨ ਦੀ ਕਮਾਨ ਸਾਂਭ ਰਹੀ ਹੈ।

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ। ਇਸ ਨੂੰ ਸੱਚ ਮੰਨ ਕੇ ਲੋਕ ਵਾਇਰਲ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਲਈ। ਇਸ ਰਾਹੀਂ ਫੋਟੋ ਸਰਚ ਕਰਨ ਤੇ ਸਾਨੂੰ ਯੂ-ਟਿਊਬ ਚੈਨਲ ਉੱਪਰ ਅਪਲੋਡ ਵੀਡੀਓ ‘ਚ ਵਾਇਰਲ ਤਸਵੀਰ ਮਿਲੀ। ਇਸ ਵਿੱਚ ਕਿਤੇ ਵੀ ਔਰਤ ਨੂੰ IAS ਅਫਸਰ ਨਹੀਂ ਦੱਸਿਆ ਗਿਆ ਸੀ । ਪੜਤਾਲ ਦੌਰਾਨ ਹੀ ਸਾਨੂੰ ਜ਼ੀ ਨਿਊਜ਼ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸ ਵਿੱਚ ਵਾਇਰਲ ਤਸਵੀਰ ਤੋਂ ਇਲਾਵਾ ਦੂਜੀਆਂ ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਦੱਸਿਆ ਗਿਆ ਕਿ 13 ਦਸੰਬਰ ਨੂੰ ਕਾਸ਼ੀ ਵਿਸ਼ਵਨਾਥ ਕਾਰੀਡੋਰ ਦੇ ਉਦਘਾਟਨ ਤੇ ਜਦੋਂ ਇੱਕ ਦਿਵਯਾਂਗ ਔਰਤ ਪੀਐਮ ਮੋਦੀ ਦੇ ਪੈਰਾਂ ਨੂੰ ਛੂਹਣ ਦੇ ਲਈ ਝੁਕੀ ਤਾਂ ਮੋਦੀ ਨੇ ਉਨ੍ਹਾਂ ਨੂੰ ਮਨਾ ਕਰਦੇ ਹੋਏ ਆਪ ਉਨ੍ਹਾਂ ਦੇ ਪੈਰਾ ਨੂੰ ਛੂਹਿਆ। ਔਰਤ ਦਾ ਨਾਂ ਸ਼ਿਖਾ ਰਸਤੋਗੀ ਦੱਸਿਆ ਗਿਆ।

ਇਹ ਪੋਸਟ ਸਾਨੂੰ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਅਧਿਅਕਸ਼ Vanathi Srinivasan ਦੇ ਟਵਿੱਟਰ ਹੈਂਡਲ ‘ਤੇ ਵੀ ਮਿਲੀ। ਇਸ ‘ਚ ਉਨ੍ਹਾਂ ਨੇ ਲਿਖਿਆ ਕਿ ਇਹ ਸਨਮਾਨ ਸਾਰੀ ਨਾਰੀ ਸ਼ਕਤੀ ਦਾ ਸਨਮਾਨ ਹੈ। ਮਾਣ ਹੈ ਸਾਨੂੰ ਸਾਰਿਆਂ ਨੂੰ ਅਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓਐਸਡੀ ਲੋਕੇਸ਼ ਸ਼ਰਮਾ ਨੇ ਵਾਇਰਲ ਤਸਵੀਰ ਦੀ ਸੱਚਾਈ ਦੱਸਦੇ ਹੋਏ ਇੱਕ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਤਸਵੀਰ ਆਈਏਐਸ ਆਰਤੀ ਡੋਗਰਾ ਦੀ ਨਹੀਂ ਹੈ। ਆਰਤੀ ਡੋਗਰਾ ਵਰਤਮਾਨ ਵਿੱਚ ਰਾਜਸਥਾਨ ਦੀ ਸਪੈਸ਼ਲ ਸੇਕ੍ਰੇਟਰੀ ਦੇ ਵਜੋਂ ਕੰਮ ਕਰ ਰਹੇ ਹਨ।

ਪੜਤਾਲ ਦੇ ਦੌਰਾਨ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਵਾਰਾਣਸੀ ਦੇ ਸ਼ਾਸ਼ਵਤ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੀਐਮ ਨਰਿੰਦਰ ਮੋਦੀ ਵਾਲੀ ਫੋਟੋ ਸਹੀ ਹੈ, ਪਰ ਇਸ ਵਿੱਚ ਲਿਖਿਆ ਗਿਆ ਕੈਪਸ਼ਨ ਗਲਤ ਹੈ। ਪੀਐਮ ਜਦੋਂ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰਨ ਲਈ ਕਾਸ਼ੀ ਆਏ ਸਨ, ਉਸ ਸਮੇਂ ਭਾਜਪਾ ਦਿਵਯਾਂਗ ਪ੍ਰਕੋਸ਼ਟ (ਸਭ ਤੋਂ ਛੋਟੇ ਕੱਦ) ਦੀ ਮਹਾਨਗਰ ਮੈਬਰ ਸ਼ਿਖਾ ਰਸਤੋਗੀ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਤਸਵੀਰ ਉਸ ਸਮੇਂ ਦੀ ਹੈ।

ਗੂਗਲ ਸਰਚ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਆਰਤੀ ਡੋਗਰਾ ਇੱਕ ਆਈਏਐਸ ਅਧਿਕਾਰੀ ਹੈ, ਜੋ ਰਾਜਸਥਾਨ ਵਿੱਚ ਨਿਯੁਕਤ ਹਨ। ਤੁਸੀਂ ਉਹਨਾਂ ਬਾਰੇ ਇੱਥੇ ਪੜ੍ਹ ਸਕਦੇ ਹੋ।

ਪੜਤਾਲ ਦੇ ਅੰਤ ਵਿੱਚ ਅਸੀਂ ਗੁੰਮਰਾਹਕੁੰਨ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ Shashi Varvandkar ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਾ ਕਿ ਉਹ ਰਾਏਪੁਰ ਦੀ ਰਹਿਣ ਵਾਲੀ ਹੈ । ਇਸ ਯੂਜ਼ਰ ਦੇ 1900 ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਪਤਾ ਲੱਗਾ ਕਿ ਪੀਐੱਮ ਮੋਦੀ ਜਿਸ ਔਰਤ ਦੇ ਪੈਰ ਛੂਹ ਰਹੇ ਹਨ, ਉਹ ਕਾਸ਼ੀ ਦੀ ਸ਼ਿਖਾ ਰਸਤੋਗੀ ਹੈ । ਇਨ੍ਹਾਂ ਨੂੰ ਆਈ।ਏ।ਐਸ ਆਰਤੀ ਡੋਗਰਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਇਸ ਤਸਵੀਰ ਵਿੱਚ ਉਸ ਦਿਵਯਾਂਗ ਨੂੰ ਦੇਖੋ ਜੋ ਪ੍ਰਧਾਨ ਮੰਤਰੀ ਉਨ੍ਹਾਂ ਦੇ ਪੈਰਾਂ ਵਿੱਚ ਸਾਸ਼ਟਾਂਗ ਪ੍ਰਣਾਮ ਕਰ ਰਹੇ ਹਨ। 1979 ਵਿੱਚ ਦੇਹਰਾਦੂਨ ਵਿੱਚ ਪੈਦਾ ਹੋਈ ਆਈ.ਏ.ਐਸ ਅਧਿਕਾਰੀ ਆਰਤੀ ਡੋਗਰਾ ਕਾਸ਼ੀ ਦੇ ਨਵੀਨੀਕਰਨ ਦੀ ਕਮਾਨ ਸਾਂਭ ਰਹੀ ਹੈ।
  • Claimed By : ਫੇਸਬੁੱਕ ਯੂਜ਼ਰ Shashi Varvandkar
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later