ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ । ਵੀਡੀਓ ਗ੍ਰੈਬਸ ਵੱਖ -ਵੱਖ ਅਸੰਬੰਧਿਤ ਵਿਡੀਓਜ਼ ਤੋਂ ਲਏ ਗਏ ਹਨ ਅਤੇ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਲੇ ਦੇ ਸੇਵਨ ਨਾਲ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ):j ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ, “ਰੋਜ਼ਾਨਾ ਇੱਕ ਕੇਲਾ ਖਾਣ ਨਾਲ ਕੋਰੋਨਾ ਵਾਇਰਸ ਦੂਰ ਰਹਿੰਦਾ ਹੈ।” ਵੀਡੀਓ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਵੀਨਜ਼ਲੈਂਡ ਵਿਸ਼ਵਵਿਦਿਆਲੇ ਦੇ ਸ਼ੋਧਕਰਤਾਵਾਂ ਨੇ ਇਸ ਤੱਥ ਦਾ ਪਤਾ ਲਗਾਇਆ ਹੈ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਵੀਡੀਓ ਗ੍ਰੈਬਸ ਵੱਖ -ਵੱਖ ਅਸੰਬੰਧਿਤ ਵਿਡੀਓਜ਼ ਤੋਂ ਲਏ ਗਏ ਹਨ ਅਤੇ ਅਜਿਹੀ ਕੋਈ ਵੀ ਪ੍ਰਮਾਣਿਕ ਰਿਪੋਰਟ ਨਹੀਂ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਲੇ ਦੇ ਸੇਵਨ ਨਾਲ ਕੋਰੋਨਾਵਾਇਰਸ ਨੂੰ ਰੋਕਿਆ ਜਾ ਸਕਦਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ‘ਤੇ ਸਾਂਝਾ ਕੀਤੇ ਗਏ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ, “ਦਿਨ ਵਿੱਚ ਇਕ ਕੇਲਾ ਖਾਣ ਨਾਲ ਕੋਰੋਨਾ ਵਾਇਰਸ ਦੂਰ ਰਹਿੰਦਾ ਹੈ।” ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਵੀਨਜ਼ਲੈਂਡ ਵਿਸ਼ਵਵਿਦਿਆਲੇ ਦੇ ਸੋਧਕਰਤਾਵਾਂ ਨੇ ਇਸ ਤੱਥ ਦਾ ਪਤਾ ਲਗਾਇਆ ਹੈ।
ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ InVID ਟੂਲ ਦੀ ਵਰਤੋਂ ਕਰਦਿਆਂ ਵੀਡੀਓ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਵਾਇਰਲ ਵੀਡੀਓ ਨੂੰ ਦੋ ਵੱਖ-ਵੱਖ ਅਸੰਬੰਧਿਤ ਵਿਡੀਓਜ਼ ਨੂੰ ਮਿਲਾ ਕੇ ਬਣਾਇਆ ਗਿਆ ਹੈ । ਵੀਡੀਓ ਗ੍ਰੈਬ ਏ.ਬੀ.ਸੀ ਆਸਟ੍ਰੇਲੀਆ ਅਤੇ ਵਾਲ ਸਟ੍ਰੀਟ ਜਰਨਲ ਤੋਂ ਲਏ ਗਏ ਹਨ।
ਅਸੀਂ ਅੱਗੇ ਲੱਭਿਆ ਕਿ ਅਜਿਹਾ ਕੋਈ ਸੋਧ ਹੈ, ਜਿਸ ਤੋਂ ਇਹ ਸਾਬਿਤ ਹੋਵੇ ਕਿ ਕੇਲਾ ਕੋਰੋਨਾ ਵਾਇਰਸ ਨੂੰ ਦੂਰ ਰੱਖ ਸਕਦਾ ਹੈ । ਸਾਨੂੰ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਦਾਅਵਾ ਕੀਤਾ ਗਿਆ ਹੋਵੇ ਕਿ ਕੇਲੇ ਦੇ ਸੇਵਨ ਨਾਲ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿੱਚ ਕਵੀਨਜ਼ਲੈਂਡ ਵਿਸ਼ਵਵਿਦਿਆਲੇ ਦੇ ਸੋਧਕਰਤਾਵਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਅਸੀਂ ਪਾਇਆ ਕਿ ਕਵੀਨਜ਼ਲੈਂਡ ਵਿਸ਼ਵਵਿਦਿਆਲੇ ਦੇ ਸੋਧਕਰਤਾਵਾਂ ਨੂੰ ਵਿਖਾਉਣ ਵਾਲੇ ਵੀਡੀਓ ਦਾ ਹਿੱਸਾ ਹੋਰ ਰਿਪੋਰਟਾਂ ਤੋਂ ਲਿਆ ਗਿਆ ਹੈ। ਇਸਦਾ ਅਜਿਹੇ ਕਿਸੇ ਵੀ ਸੋਧ ਨਾਲ ਕੋਈ ਸੰਬੰਧ ਨਹੀਂ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ, ਕੇਲਾ ਫਲ ਪੌਸ਼ਟਿਕ ਹੁੰਦਾ ਹੈ ਅਤੇ ਇਸ ਵਿੱਚ ਫਾਈਬਰ ਅਤੇ ਐਂਟੀਆਕਸੀਡੈਂਟਸ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਇਹ ਵਿਟਾਮਿਨ ਅਤੇ ਖਣਿਜਾ ਦਾ ਵੀ ਸਰੋਤ ਹੁੰਦਾ ਹੈ, ਪਰ ਇਹ COVID-19 ਤੋਂ ਬਚਾਅ ਨਹੀਂ ਕਰ ਸਕਦਾ।
ਵਿਸ਼ਵਾਸ ਨਿਊਜ਼ ਨੇ ਪੁਸ਼ਪਾਂਜਲੀ ਹਸਪਤਾਲ ਦੇ ਜਨਰਲ ਫਿਜ਼ੀਸ਼ੀਅਨ ਡਾ: ਅਨੰਤ ਪਰਾਸ਼ਰ ਨਾਲ ਸੰਪਰਕ ਕੀਤਾ ਜੋ COVID-19 ਮਾਮਲਿਆਂ ਦੇ ਇਲਾਜ ਦੇ ਵਿਸ਼ੇਸ਼ਗ ਵੀ ਹਨ। ਉਨ੍ਹਾਂ ਨੇ ਕਿਹਾ: “ਕੇਲਾ ਊਰਜਾ ਦਾ ਚੰਗਾ ਸਰੋਤ ਹੈ ਅਤੇ ਪੌਸ਼ਕ ਤੱਤਾਂ ਨਾਲ ਭਰਪੂਰ ਵੀ ਹੈ, ਪਰ ਇਹ COVID-19 ਦੀ ਰੋਕਥਾਮ ਜਾਂ ਇਲਾਜ ਨਹੀਂ ਹੈ।”
ਇਸ ਪੋਸਟ ਨੂੰ ਫੇਸਬੁੱਕ ‘ਤੇ ਟੇਕ ਐਗ੍ਰੋ ਨਾਮ ਦੇ ਪੇਜ ਨੇ ਫੇਸਬੁੱਕ ਤੇ ਸ਼ੇਅਰ ਕੀਤਾ ਹੈ। ਪੇਜ ਨੂੰ 4620 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ । ਵੀਡੀਓ ਗ੍ਰੈਬਸ ਵੱਖ -ਵੱਖ ਅਸੰਬੰਧਿਤ ਵਿਡੀਓਜ਼ ਤੋਂ ਲਏ ਗਏ ਹਨ ਅਤੇ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਲੇ ਦੇ ਸੇਵਨ ਨਾਲ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।