Fact Check: ਸੋਸ਼ਲ ਮੀਡਿਆ ‘ਤੇ ਫਿਰ ਵਾਇਰਲ ਹੋਇਆ ਸਬਜ਼ੀਆਂ ਨੂੰ ਇੰਜੇਕਸ਼ਨ ਲਗਾ ਰਹੇ ਲੋਕਾਂ ਦਾ ਸਕ੍ਰਿਪਟਿਡ ਵੀਡੀਓ
ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਸਬਜ਼ੀਆਂ ਨੂੰ ਟੀਕਾ ਲਗਾ ਰਹੇ ਲੋਕਾਂ ਦਾ ਵਾਇਰਲ ਵੀਡੀਓ ਸਕ੍ਰਿਪਟਿਡ ਹੈ। ਜਿਸ ਨੂੰ ਜਾਗਰੂਕ ਕਰਨ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ। ਕੁਝ ਲੋਕ ਵੀਡੀਓ ਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Nov 6, 2024 at 05:15 PM
- Updated: Nov 14, 2024 at 05:18 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ਵਿੱਚ ਕੁਝ ਲੋਕਾਂ ਨੂੰ ਸਬਜ਼ੀਆਂ ਨੂੰ ਇੰਜੇਕਸ਼ਨ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਇੰਜੇਕਸ਼ਨ ਲਗਾਇਆ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਲੋਕ ਜਿਸ ਵੀਡੀਓ ਨੂੰ ਅਸਲੀ ਸਮਝ ਕੇ ਵਾਇਰਲ ਕਰ ਰਹੇ ਹੈ, ਉਹ ਅਸਲ ਵਿਚ ਸਕ੍ਰਿਪਟਿਡ ਵੀਡੀਓ ਹੈ। ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ?
ਸੋਸ਼ਲ ਮੀਡਿਆ ਯੂਜ਼ਰ ਨੇ 5 ਨਵੰਬਰ ਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਇਵੇਂ ਸਬਜ਼ੀਆਂ ਵਿਚ ਟੀਕੇ ਲਾ ਲੋਕਾਂ ਦੀ ਜ਼ਿੰਦਗੀ ਨਾਲ ਕੀਤਾ ਜਾਂਦਾ ਹੈ ਖਿਲਵਾੜ
Pls share as much as possible ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਕਿਉਂਕਿ ਇਹ ਵੀਡੀਓ ਇਸੀ ਸੰਦਰਭ ਵਿੱਚ ਪਹਿਲਾ ਵੀ ਵਾਇਰਲ ਹੋਇਆ ਹੈ, ਜਿਸਦੀ ਪੜਤਾਲ ਵਿਸ਼ਵਾਸ ਨਿਊਜ ਕੀਤੀ ਸੀ। ਤੁਸੀਂ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।
ਵੀਡੀਓ ਨੂੰ ਕ੍ਰਿਸ਼ਨ ਪ੍ਰਤਾਪ ਸਿੰਗ ਨਾਮ ਦੇ ਫੇਸਬੁੱਕ ਯੂਜ਼ਰ ਨੇ 30 ਅਗਸਤ 2023 ਨੂੰ ਸ਼ੇਅਰ ਕੀਤਾ ਹੈ। ਵੀਡੀਓ ਨਾਲ ਕੈਪਸ਼ਨ ‘ਤੇ ਲਿਖਿਆ ਹੋਇਆ ਹੈ,”ਸਬਜ਼ੀਆਂ ‘ਚ ਟੀਕੇ ਲਗਾ ਕੇ, ਕਰ ਰਹੇ ਸਿਹਤ ਨਾਲ ਖਿਲਵਾੜ
ਡਿਸਕਲੇਮਰ:- ਦੋਸਤੋ ਇਹ ਵੀਡੀਓ ਸਿਰਫ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਬਣਾਈ ਗਈ ਹੈ।”
ਸਰਚ ਦੌਰਾਨ ਸਾਨੂੰ ਵੀਡੀਓ Our collection ਨਾਮ ਦੇ ਫੇਸਬੁੱਕ ਪੇਜ ‘ਤੇ ਵੀ ਮਿਲਾ। 30 ਅਗਸਤ 2023 ਨੂੰ ਅਪਲੋਡ ਵੀਡੀਓ ਨਾਲ ਲਿਖਿਆ ਗਿਆ ਹੈ, “सब्जियों में इंजेक्शन लगाकर,कर रहे सेहत के साथ खिलवाड़😡
डिस्क्लेमर:–दोस्तो यह वीडियो सिर्फ जागरूकता फैलाने के उद्देश्य से बनाई गई है,”
ਦੱਸ ਦੇਈਏ ਕਿ ਇਹ ਵੀਡੀਓ ਪਹਿਲਾ ਵੀ ਸਮਾਨ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਅਸੀਂ ਵੀਡੀਓ ਨੂੰ ਲੈ ਕੇ Fatima Bonatto ਨਾਲ ਸੰਪਰਕ ਕੀਤਾ ਸੀ। ਜਵਾਬ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਵੀਡੀਓ ਸਕ੍ਰਿਪਟਿਡ ਹੈ, ਸਿਰਫ ਜਾਗਰੂਕਤਾ ਫੈਲਾਉਣ ਦੇ ਉਦੇਸ਼ ਲਈ ਇਸ ਵੀਡੀਓ ਨੂੰ ਬਣਾਇਆ ਗਿਆ ਹੈ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਚੰਡੀਗੜ੍ਹ ਦੀ ਰਹਿਣ ਵਾਲੀ ਹੈ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਸਬਜ਼ੀਆਂ ਨੂੰ ਟੀਕਾ ਲਗਾ ਰਹੇ ਲੋਕਾਂ ਦਾ ਵਾਇਰਲ ਵੀਡੀਓ ਸਕ੍ਰਿਪਟਿਡ ਹੈ। ਜਿਸ ਨੂੰ ਜਾਗਰੂਕ ਕਰਨ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ। ਕੁਝ ਲੋਕ ਵੀਡੀਓ ਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : ਇਵੇਂ ਸਬਜ਼ੀਆਂ ਵਿਚ ਟੀਕੇ ਲਾ ਲੋਕਾਂ ਦੀ ਜ਼ਿੰਦਗੀ ਨਾਲ ਕੀਤਾ ਜਾਂਦਾ ਹੈ ਖਿਲਵਾੜ
- Claimed By : ਫੇਸਬੁੱਕ ਯੂਜ਼ਰ - Mamta Rawat
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...